1. Home
  2. ਖੇਤੀ ਬਾੜੀ

ਵਰਮੀ ਕੰਪੋਸਟ ਬਣਾਉਣ ਦਾ ਸਸਤਾ ਅਤੇ ਸੌਖਾ ਤਰੀਕਾ! ਜਾਣੋ ਕਿਵੇਂ!

ਜੇਕਰ ਕਿਸਾਨ ਆਪਣੀ ਫਸਲ ਵਿੱਚ ਜੈਵਿਕ ਖਾਦ ਦੀ ਵਰਤੋਂ ਕਰਨ ਤਾਂ ਉਨ੍ਹਾਂ ਨੂੰ ਖੇਤੀ ਦੀ ਲਾਗਤ ਸਸਤੀ ਆਏਗੀ ਅਤੇ ਮੁਨਾਫ਼ਾ ਵੱਧ ਹੋਏਗਾ।

Gurpreet Kaur Virk
Gurpreet Kaur Virk
ਵਰਮੀ ਕੰਪੋਸਟ ਦੇ ਫਾਇਦੇ

ਵਰਮੀ ਕੰਪੋਸਟ ਦੇ ਫਾਇਦੇ

ਅੱਜ-ਕੱਲ ਕਿਸਾਨ ਘੱਟ ਸਮੇ ਅਤੇ ਘੱਟ ਲਾਗਤ ਵਿੱਚ ਚੰਗੀ ਪੈਦਾਵਾਰ ਚਾਹੁੰਦਾ ਹੈ। ਜਿਸਦੇ ਲਈ ਕਿਸਾਨ ਨੂੰ ਲੋੜ ਹੈ ਫਸਲ ਵਿੱਚ ਜੈਵਿਕ ਖਾਦ ਦੀ ਵਰਤੋਂ ਕਰਨ ਦੀ। ਅੱਜ ਅਸੀ ਤੁਹਾਨੂੰ ਵਰਮੀ ਕੰਪੋਸਟ ਤਿਆਰ ਕਰਨ ਦਾ ਸਭ ਤੋਂ ਸਸਤਾ ਅਤੇ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ।

ਹਰ ਕਿਸਾਨ ਨੂੰ ਖੇਤੀ ਵਿੱਚ ਚੰਗੀ ਪੈਦਾਵਾਰ ਲਈ ਜੈਵਿਕ ਖੇਤੀ ਕਰਣੀ ਚਾਹੀਦੀ ਹੈ, ਜਿਸਦੇ ਨਾਲ ਉਨ੍ਹਾਂ ਦੀ ਫਸਲ ਦੀ ਪੈਦਾਵਾਰ ਤਾਂ ਜਿਆਦਾ ਹੋਵੇਗੀ ਹੀ, ਨਾਲ ਹੀ ਫਸਲ ਦੀ ਲਾਗਤ ਵੀ ਘੱਟ ਆਏਗੀ। ਜੇਕਰ ਕਿਸਾਨ ਆਪਣੀ ਫਸਲ ਵਿੱਚ ਜੈਵਿਕ ਖਾਦ ਦੀ ਵਰਤੋਂ ਕਰਨ ਤਾਂ ਉਨ੍ਹਾਂ ਨੂੰ ਖੇਤੀ ਦੀ ਲਾਗਤ ਸਸਤੀ ਆਏਗੀ ਅਤੇ ਮੁਨਾਫ਼ਾ ਵੱਧ ਹੋਏਗਾ। ਅੱਜ ਅਸੀ ਤੁਹਾਨੂੰ ਵਰਮੀ ਕੰਪੋਸਟ ਤਿਆਰ ਕਰਨ ਦਾ ਸਭ ਤੋਂ ਸਸਤਾ ਅਤੇ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ।

ਵਰਮੀ ਕੰਪੋਸਟ ਬਣਾਉਣ ਦਾ ਸਸਤਾ ਅਤੇ ਸੌਖਾ ਤਰੀਕਾ

-ਸਭ ਤੋਂ ਪਹਿਲਾਂ ਤੁਹਾਨੂੰ ਵਰਮੀ ਕੰਪੋਸਟ ਲਈ ਜਗ੍ਹਾ ਦੀ ਸੇਲਕਸ਼ਨ ਕਰਨੀ ਹੋਵੇਗੀ, ਇਸ ਜਗ੍ਹਾ ਉੱਤੇ ਪਾਣੀ ਦੀ ਸੁਵਿਦਾ ਹੋਣੀ ਚਾਹੀਦੀ ਹੈ।

-ਜਗ੍ਹਾ ਪੱਧਰੀ ਹੋਣੀ ਚਾਹੀਦੀ ਹੈ, ਇਸ ਉੱਤੇ ਹਲਕੀ ਢਾਲਾਨ ਹੋਣੀ ਚਾਹੀਦੀ ਹੈ, ਤਾ ਜੋ ਇਸ ਉੱਤੇ ਪਾਣੀ ਨਾ ਰੁਕ ਸਕੇ।

-ਸਭ ਤੋਂ ਪਹਿਲਾਂ ਪੱਧਰੀ ਜਗ੍ਹਾ ਕਰ ਕੇ ਉੱਤੇ ਪਲਾਸਟਿਕ ਪੇਪਰ ਵਿਛਾਉਣਾ ਹੈ।

-ਉਸਦੇ ਬਾਅਦ ਪੇਪਰ ਦੇ ਚਾਰੇ ਪਾਸੇ ਇੱਟਾ ਲਗਾ ਦੇਣੀਆ ਹਨ, ਤਾਂ ਜੋ ਗੰਡੋਏ ਬਾਹਰ ਨਾ ਆ ਸਕਣ।

-ਇੱਕ ਬੇਡ ਦੀ ਲੰਮਾਈ 30 ਫੀਟ ਅਤੇ ਚੋੜਾਈ 4 ਫ਼ੀਟ ਹੋਣੀ ਚਾਹੀਦੀ ਹੈ।

-ਇਸ ਵਿੱਚ ਇੱਕ ਫੁੱਟ ਤੱਕ ਗੋਬਰ ਪਾਉਣੀ ਹੈ, ਇਸ ਵਿੱਚ ਤੁਹਾਨੂੰ 30 ਕਿੱਲੋ ਗੰਡੋਏ ਪਾਉਣੇ ਹਨ।

-ਇਸ ਵਿੱਚ ਜੋ ਗੋਬਰ ਪਾਉਣਾ ਹੈ ਉਹ 20 ਦਿਨ ਤੋਂ ਜ਼ਿਆਦਾ ਪੁਰਾਨਾ ਨਹੀਂ ਹੋਣਾ ਚਾਹੀਦਾ ਹੈ।

-ਜ਼ਿਆਦਾ ਪੁਰਾਣੇ ਗੋਬਰ ਵਿੱਚ ਮੀਥੇਨ ਬਣੀ ਹੋਵੇਗੀ, ਜਿਸ ਨਾਲ ਗੰਡੋਏ ਮਰ ਵੀ ਸਕਦੇ ਹਨ।

-ਦੱਸ ਦਈਏ ਕਿ ਗੰਡੋਏ ਗੋਬਰ ਅਤੇ ਕੂੜਾ-ਕਰਕਟ ਨੂੰ ਚੰਗੀ ਖਾਦ ਵਰਮੀ ਕੰਪੋਸਟ ਵਿੱਚ ਬਦਲ ਸਕਦੇ ਹਨ।

ਵਰਮੀ ਕੰਪੋਸਟ ਦੇ ਫਾਇਦੇ

-ਮਿੱਟੀ ਵਿੱਚ ਮੌਜੂਦ ਪਦਾਰਥ ਦੇ ਮਿਸ਼ਰਣ ਚ ਅਸਾਨੀ ਹੁੰਦੀ ਹੈ।

-ਫਸਲ ਦੀਆਂ ਜੜ੍ਹਾਂ ਵਿੱਚ ਹਵਾਦਾਰੀ ਬਣੀ ਰਹਿੰਦੀ ਹੈ।

-ਜੈਵਿਕ ਪਦਾਰਥ ਵਿੱਚ ਗਲਣ ਸੜਨ ਦੀ ਪਰਕਿਰਿਆ ਦਾ ਵਾਧਾ ਹੁੰਦਾ ਹੈ।

-ਕਾਰਬਨਿਕ ਕੂੜੇ ਕਚਰੇ ਦੀ ਦੁਰਗੰਧ ਨੂੰ ਰੋਕਣ ਲਈ ਵੀ ਇਹ ਸਹਾਈ ਹੁੰਦੇ ਹਨ

ਵਰਮੀ ਕੰਪੋਸਟ ਬਣਾਉਣ ਲਈ ਤੁਸੀ ਗਾਂ, ਮੱਝ, ਸੂਅਰ ਅਤੇ ਮੁਰਗੀਆਂ ਆਦਿ ਦਾ ਮਲ, ਸ਼ਹਿਰੀ ਕੂੜਾ, ਫਸਲ ਰਹਿੰਦ ਖੂਹੰਦ, ਘਾਹ-ਫੂਸ, ਪੱਤੀਆਂ, ਰਸੋਈ ਘਰ ਦਾ ਕੂੜਾ ਆਦਿ ਦੀ ਵਰਤੋ ਕਰ ਸਕਦੇ ਹੋ। ਇੱਕ ਗੰਡੋਆ ਆਪਣੇ ਜੀਵਨ ਵਿੱਚ 250 ਤੋਂ 280 ਗੰਡੋਏ ਪੈਦਾ ਕਰਣ ਦੀ ਸਮਰੱਥਾ ਰੱਖਦਾ ਹੈ।

ਇਹ ਵੀ ਪੜ੍ਹੋ: ਕਾਲੀ ਹਲਦੀ ਦੀ ਕਾਸ਼ਤ ਨਾਲ ਕਿਸਾਨਾਂ ਨੂੰ ਹੋਵੇਗੀ ਚੰਗੀ ਕਮਾਈ! ਜਾਣੋ ਢੁਕਵਾਂ ਤਰੀਕਾ

ਜਿਕਰਯੋਗ ਹੈ ਕਿ ਜ਼ਮੀਨ ਦੀ ਲਗਾਤਾਰ ਘਟ ਰਹੀ ਉਪਜਾਊ ਸ਼ਕਤੀ ਨੂੰ ਦੇਖਦੇ ਹੋਏ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਨੂੰ ਸੋਚਣ ’ਤੇ ਮਜਬੂਰ ਹੋਣਾ ਪੈ ਰਿਹਾ ਹੈ ਕਿ ਇਸ ਵਡਮੁੱਲੇ ਜੀਵ ਦੀ ਉਤਪਤੀ ਕਿਸ ਤਰ੍ਹਾਂ ਵਧਾਈ ਜਾਵੇ। ਦਸ ਦਈਏ ਕਿ ਜਿਸ ਤਰ੍ਹਾਂ ਮਨੁੱਖ ਮੱਝਾਂ-ਗਾਵਾਂ, ਭੇਡਾਂ-ਬੱਕਰੀਆਂ ਆਦਿ ਪਾਲ ਕੇ ਉਹਨਾਂ ਦੀ ਉਤਪਤੀ ਵਧਾ ਰਿਹਾ ਹੈ, ਇਸੇ ਤਰ੍ਹਾਂ ਗੰਡੋਆ ਪਾਲਣ ਦਾ ਕੰਮ ਵੀ ਸ਼ੁਰੂ ਹੋਇਆ ਹੈ।

Summary in English: Cheap and easy way to make vermicompost! Find out how!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters