ਜੇਕਰ ਤੁਸੀਂ ਵੀ ਇੱਕ ਮਹੀਨੇ 'ਚ ਲੱਖਪਤੀ ਬਣਨਾ ਚਾਹੁੰਦੇ ਹੋ ਤਾਂ ਇਹ ਲੇਖ ਪੜੋ, ਕਿਉਂਕਿ ਅੱਜ ਅਸੀਂ ਤੁਹਾਨੂੰ ਚੀਨੀ ਗੋਭੀ ਬਾਰੇ ਦੱਸਣ ਜਾ ਰਹੇ ਹਨ, ਜੋ 30 ਦਿਨਾਂ ਵਿੱਚ ਦੇਵੇਗੀ ਝਾੜ 205 ਕੁਇੰਟਲ...
Chinese Cabbage: ਫੁੱਲ ਗੋਭੀ ਤੇ ਬੰਦ ਗੋਭੀ ਬਾਰੇ ਤੁਸੀਂ ਅਕਸਰ ਸੁਣਿਆ ਹੋਵੇਗਾ, ਪਰ ਕੀ ਤੁਸੀਂ ਕਦੇ ਚੀਨੀ ਗੋਭੀ ਬਾਰੇ ਸੁਣਿਆ ਹੈ ? ਜੇਕਰ ਨਹੀਂ, ਤਾਂ ਆਓ ਜਾਣਦੇ ਹਾਂ ਚੀਨੀ ਗੋਭੀ ਦੀ ਕਾਸ਼ਤ ਬਾਰੇ ਪੂਰੀ ਜਾਣਕਾਰੀ, ਜੋ ਤੁਹਾਨੂੰ ਇੱਕ ਮਹੀਨੇ 'ਚ ਹੀ ਕਰ ਦੇਵੇਗੀ ਮਾਲੋਮਾਲ...
ਚੀਨੀ ਗੋਭੀ ਇੱਕ ਆਸਾਨ ਦੇਖਭਾਲ ਵਾਲੀ ਸਬਜ਼ੀ ਹੈ ਜਿਸਦਾ ਤੁਸੀਂ ਬੀਜਣ ਤੋਂ ਕੁਝ ਮਹੀਨਿਆਂ ਬਾਅਦ ਹੀ ਕਈ ਤਰ੍ਹਾਂ ਦੇ ਪਕਵਾਨਾਂ ਵਿੱਚ ਆਨੰਦ ਲੈ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਚੀਨੀ ਗੋਭੀ ਦੀ ਕਾਸ਼ਤ ਸਭ ਤੋਂ ਪਹਿਲਾਂ ਚੀਨ ਵਿੱਚ ਕੀਤੀ ਗਈ ਸੀ ਅਤੇ ਇਸਨੂੰ 1500 ਸਾਲਾਂ ਤੋਂ ਵੱਧ ਸਮੇਂ ਤੋਂ ਚੀਨ ਵਿੱਚ ਉਗਾਈ ਜਾਣ ਵਾਲੀ ਮੁੱਖ ਫਸਲ ਵਜੋਂ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ, ਇਸਨੇ ਯੂਰਪ, ਅਮਰੀਕਾ ਅਤੇ ਹੁਣ ਭਾਰਤ ਵਰਗੇ ਦੇਸ਼ਾਂ ਵਿੱਚ ਆਪਣਾ ਸਭ ਤੋਂ ਵਧੀਆ ਬਾਜ਼ਾਰ ਬਣਾਇਆ ਹੈ।
ਚੀਨੀ ਗੋਭੀ ਦੀ ਕਾਸ਼ਤ ਨਾਲ ਜੁੜੀ ਲੋੜੀਂਦੀ ਜਾਣਕਾਰੀ:
ਮੌਸਮ ਅਤੇ ਜ਼ਮੀਨ
ਚੀਨੀ ਬੰਦ ਗੋਭੀ ਸਰਦੀ ਰੁੱਤ ਦੀ ਫ਼ਸਲ ਹੈ। ਇਸ ਦੀ ਕਾਸ਼ਤ ਲਈ 15-21 ਡਿਗਰੀ ਸੈਂਟੀਗ੍ਰੇਡ ਤਾਪਮਾਨ ਵਧੇਰੇ ਢੁਕਵਾਂ ਹੈ। ਇਸ ਫ਼ਸਲ ਲਈ ਰੇਤਲੀ ਮੈਰਾ ਤੋਂ ਭਾਰੀ ਜ਼ਮੀਨ ਜ਼ਿਆਦਾ ਅਨੁਕੂਲ ਹੈ।
ਇਹ ਵੀ ਪੜ੍ਹੋ : ਬੰਦ ਗੋਭੀ ਦੀ ਖੇਤੀ ਬਾਰੇ ਪੂਰੀ ਜਾਣਕਾਰੀ, ਘੱਟ ਸਮੇਂ ਵਿੱਚ ਝਾੜ 75-80 ਕੁਇੰਟਲ ਪ੍ਰਤੀ ਏਕੜ
ਉੱਨਤ ਕਿਸਮ
ਸਾਗ ਸਰਸੋਂ (2013): ਇਸ ਕਿਸਮ ਦੇ ਪੱਤੇ ਦਰਮਿਆਨੇ ਲੰਬੇ (47 ਸੈ.ਮੀ.) ਹਲਕੇ ਹਰੇ ਰੰਗ ਦੇ, ਕਟਵੇ, ਨਰਮ ਅਤੇ ਵਾਲ ਰਹਿਤ ਹੁੰਦੇ ਹਨ। ਪੱਤਿਆਂ ਦੀ ਵਿਚਕਾਰਲੀ ਡੰਡੀ ਮੋਟੀ ਤੇ ਹਲਕੇ ਹਰੇ ਰੰਗ ਦੀ ਹੁੰਦੀ ਹੈ। ਇਸ ਦੇ ਪੱਤੇ ਖੜਵੇ ਹੁੰਦੇ ਹਨ ਜਿਸ ਕਰਕੇ ਬਰਸਾਤਾਂ ਵਿੱਚ ਇਸ ਨੂੰ ਮਿੱਟੀ ਨਹੀਂ ਲੱਗਦੀ। ਇਸ ਦੇ ਪੱਤਿਆਂ ਵਿੱਚ ਅੋਗਜਾਲੇਟ ਦੀ ਮਾਤਰਾ ਘੱਟ ਹੁੰਦੀ ਹੈ ਤੇ ਵਿਟਾਮਿਨ ਸੀ ਜ਼ਿਆਦਾ ਹੁੰਦਾ ਹੈ। ਇਸ ਦੀ ਪਹਿਲੀ ਤੁੜਾਈ ਖੇਤ ਵਿੱਚ ਲਗਾਉਣ ਤੋਂ ਤਕਰੀਬਨ 30 ਦਿਨਾਂ ਵਿੱਚ ਹੋ ਜਾਂਦੀ ਹੈ ਅਤੇ ਇਸ ਦੀਆਂ ਛੇ ਤੁੜਾਈਆਂ ਹੋ ਜਾਂਦੀਆਂ ਹਨ। ਇਸ ਦੀ ਪੈਦਾਵਾਰ 205 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਪੱਤਿਆਂ ਤੋਂ ਸਾਗ ਕਾਫ਼ੀ ਸੁਆਦਲਾ ਬਣਦਾ ਹੈ।
ਚੀਨੀ ਸਰ੍ਹੋਂ -1 (1986): ਇਸ ਕਿਸਮ ਦੇ ਪੱਤੇ ਹਲਕੇ ਹਰੇ, ਚੌੜੇ, ਖੁਰ੍ਹਦਰੇ 12-15 ਪ੍ਰਤੀ ਪੌਦਾ ਤੇ ਖੜ੍ਹਵੇਂ ਹੁੰਦੇ ਹਨ। ਪੱਤੇ ਦੀ ਵਿਚਕਾਰਲੀ ਡੰਡੀ ਚਿੱਟੀ, ਰਸੀਲੀ ਅਤੇ ਨਰਮ ਹੁੰਦੀ ਹੈ। ਪਹਿਲੀ ਕਟਾਈ ਖੇਤ ਵਿੱਚ ਲਾਉਣ ਤੋਂ 30 ਦਿਨ ਬਾਅਦ ਤਿਆਰ ਹੋ ਜਾਂਦਾ ਹੈ। ਕੁੱਲ 6-8 ਕਟਾਈਆਂ ਹੋ ਸਕਦੀਆਂ ਹਨ। ਕਟਾਈ ਤੋਂ ਪਿੱਛੋਂ ਇਹ ਛੇਤੀ ਫੁੱਟਦੀ ਹੈ ਅਤੇ ਪ੍ਰਤੀ ਏਕੜ ਝਾੜ 155 ਕੁਇੰਟਲ ਹਰਾ ਸਾਗ ਹੁੰਦਾ ਹੈ।
ਕਾਸ਼ਤ ਦੇ ਢੰਗ
ਬਿਜਾਈ ਤੇ ਬੀਜ ਦੀ ਮਾਤਰਾ : ਉੱਚੀਆਂ ਕਿਆਰੀਆਂ ਵਿੱਚ ਅੱਧ ਸਤੰਬਰ ਵਿੱਚ ਬੀਜੋ ਅਤੇ ਅਕਤੂਬਰ ਦੇ ਦੂਜੇ ਅੱਧ ਵਿੱਚ ਪਨੀਰੀ ਪੁੱਟ ਕੇ ਖੇਤ ਵਿੱਚ ਲਾ ਦਿਉ। ਪਨੀਰੀ ਲਈ 200 ਗ੍ਰਾਮ ਅਤੇ ਸਿੱਧੀ ਬਿਜਾਈ ਲਈ ਇੱਕ ਕਿਲੋ ਬੀਜ ਪ੍ਰਤੀ ਏਕੜ ਵਰਤੋ।
ਇਹ ਵੀ ਪੜ੍ਹੋ : ਭਾਰਤ 'ਚ ਵਧੀ ਕਾਲੇ ਟਮਾਟਰਾਂ ਦੀ ਡਿਮਾਂਡ, ਕਿਸਾਨ ਵੀਰੋਂ ਤੁਸੀਂ ਵੀ ਕਾਸ਼ਤ ਕਰਕੇ ਬਣ ਜਾਓ ਅਮੀਰ
ਫ਼ਾਸਲਾ : ਕਤਾਰਾਂ ਅਤੇ ਬੂਟਿਆਂ ਵਿਚਕਾਰ 30-45 ਸੈਂਟੀਮੀਟਰ ਫ਼ਾਸਲਾ ਰੱਖੋ।
ਖਾਦਾਂ : 15 ਤੋਂ 20 ਟਨ ਗਲੀ ਸੜੀ ਰੂੜੀ, 50 ਕਿਲੋ ਨਾਈਟ੍ਰੋਜਨ (110 ਕਿਲੋ ਯੂਰੀਆ), 25 ਕਿਲੋ ਫ਼ਾਸਫ਼ੋਰਸ (155 ਕਿਲੋ ਸੁਪਰਫ਼ਾਸਫ਼ੇਟ) ਅਤੇ 25 ਕਿਲੋ ਪੋਟਾਸ਼ (40 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਪਾਉ। ਸਾਰੀ ਰੂੜੀ, ਫ਼ਾਸਫ਼ੋਰਸ ਤੇ ਪੋਟਾਸ਼ ਅਤੇ ਤੀਜਾ ਹਿੱਸਾ ਨਾਈਟ੍ਰੋਜਨ ਪਨੀਰੀ ਖੇਤ ਵਿੱਚ ਲਾਉਣ ਤੋਂ ਪਹਿਲਾ ਅਤੇ ਬਾਕੀ ਦੀ ਦੋ ਤਿਹਾਈ ਨਾਈਟ੍ਰੋਜਨ ਦੂਜੀ ਅਤੇ ਚੌਥੀ ਕਟਾਈ ਪਿੱਛੋਂ ਛੱਟੇ ਨਾਲ ਪਾਉ।
ਕਟਾਈ: ਕਟਾਈ ਪੱਤਿਆਂ ਦੇ ਮੁੱਢ ਤੱਕ ਕਰੋ ਪ੍ਰੰਤੂ ਕਟਾਈ ਵਿਚਕਾਰਲੀ ਪੁੰਗਰਦੀ ਅੱਖ ਨੂੰ ਨੁਕਸਾਨ ਨਾ ਪਹੁੰਚੇ। ਬੀਜ ਵਾਸਤੇ ਰੱਖੀ ਫ਼ਸਲ ਤੋਂ ਕਟਾਈ ਦਸੰਬਰ-ਅਖੀਰ ਵਿੱਚ ਬੰਦ ਕਰ ਦਿਉ। ਬੀਜ ਦਾ ਨਿਸਾਰਾ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ ਬੀਜ ਦੀ ਤੁੜਾਈ ਅਪ੍ਰੈਲ ਦੇ ਅਖੀਰ ਜਾਂ ਮਈ ਦੇ ਪਹਿਲੇ ਹਫ਼ਤੇ ਵਿੱਚ ਕੀਤੀ ਜਾ ਸਕਦੀ ਹੈ।
ਬੀਜ ਉਤਪਾਦਨ: ਬੀਜ ਉਤਪਾਦਨ ਵਾਸਤੇ ਇਸ ਫ਼ਸਲ ਦੀਆਂ ਦੂਸਰੀਆਂ ਕਿਸਮਾਂ, ਸਰ੍ਹੋਂ ਅਤੇ ਸ਼ਲਗਮ ਨਾਲੋਂ ਘੱਟੋ ਘੱਟ 1000 ਮੀਟਰ ਦਾ ਫ਼ਾਸਲਾ ਰੱਖੋ। ਇਕ ਮਹੀਨੇ ਦੀ ਉਮਰ ਦੀ ਪੌਦ ਨੂੰ 60 ਸੈਂਟੀਮੀਟਰ ਣ 45 ਸੈਂਟੀਮੀਟਰ ਦੀ ਦੂਰੀ ਤੇ ਖੇਤ ਵਿੱਚ ਬੀਜ ਦੀ ਪੈਦਾਵਾਰ ਵਾਸਤੇ ਲਾ ਦਿਓ। ਸ਼ੁੱਧ ਬੀਜ ਦੀ ਪੈਦਾਵਾਰ ਵਾਸਤੇ ਘੱਟੋ ਘੱਟ ਤਿੰਨ ਵਾਰੀ ਬੂਟਿਆਂ ਦੇ ਵਾਧੇ ਸਮੇਂ, ਨਿਸਰਨ ਸਮੇਂ ਅਤੇ ਫ਼ਸਲ ਕੱਟਣ ਸਮੇਂ ਕੋਈ ਵੀ ਵਾਧੂ ਅਤੇ ਬਿਮਾਰ ਬੂਟਾ ਪੁੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ।
ਪੱਤਿਆਂ ਦੀ ਬਣਤਰ ਵਿੱਚ ਫ਼ਰਕ ਵਾਲੇ, ਅਗੇਤੇ ਅਤੇ ਪਿਛੇਤੇ ਨਿਸਰਨ ਵਾਲੇ ਬੂਟੇ ਖੇਤ ਵਿੱਚੋਂ ਪੁੱਟ ਦੇਣੇ ਚਾਹੀਦੇ ਹਨ। ਪੱਕੇ ਹੋਏ ਬੀਜਾਂ ਦੇ ਭੂਰੇ ਰੰਗ ਦੇ ਹੋਣ ਤੇ ਫ਼ਸਲ ਦੀ ਕਟਾਈ ਕੀਤੀ ਜਾਣੀ ਚਾਹੀਦੀ ਹੈ। ਬੀਜਾਂ ਨੂੰ ਕਿਰਨ ਤੋਂ ਬਚਾਅ ਕੇ ਰੱਖਣਾ ਚਾਹੀਦਾ ਹੈ। ਕਟਾਈ ਤੋਂ ਬਾਅਦ ਫ਼ਸਲ ਨੂੰ ਇੱਕ ਹਫ਼ਤੇ ਵਾਸਤੇ ਬੀਜ ਕੱਢਣ ਤੋਂ ਪਹਿਲਾਂ ਸੁੱਕਣ ਵਾਸਤੇ ਖੇਤ ਵਿੱਚ ਹੀ ਰੱਖਣਾ ਚਾਹੀਦਾ ਹੈ।
Summary in English: "Chinese cabbage" demand in India, ready for first harvest in 30 days, yield 205 quintal