ਪੌਦੇ ਦੀ ਦੇਖਭਾਲ
ਕੀੜੇ ਮਕੌੜੇ ਤੇ ਰੋਕਥਾਮ
ਸਿੱਲਾ: ਇਹ ਫਸਲ ਤੇ ਕਿਸੇ ਵੀ ਸਮੇ ਹਮਲਾ ਕਰ ਸਕਦਾ ਹੈ। ਇਸਦੇ ਛੋਟੇ ਕੀਟ ਸੰਤਰੀ ਰੰਗ ਦੇ ਜਦਕਿ ਵੱਡੇ ਕੀਟ ਸਲੇਟੀ ਰੰਗ ਦੇ ਹੁੰਦੇ ਹਨ। ਇਹ ਪੱਤਿਆਂ ਅਤੇ ਨਵੀਆਂ ਟਹਿਣੀਆਂ ਦਾ ਰਸ ਚੂਸਦਾ ਹੈ। ਇਸ ਨਾਲ ਪੱਤੇ ਸੁੱਕ ਅਤੇ ਮੁੜ ਜਾਂਦੇ ਹਨ। ਇਸ ਨਾਲ ਟਾਹਣੀਆਂ ਸੁੱਕ ਜਾਂਦੀਆਂ ਹਨ, ਫਲਾਂ ਚ ਹਰਾ-ਪਨ ਆ ਜਾਂਦਾ ਹੈ ਅਤੇ ਆਖਿਰ ਭਾਰੀ ਨੁਕਸਾਨ ਹੁੰਦਾ ਹੈ।
ਜੇਕਰ ਇਸਦਾ ਹਮਲਾ ਨਵੀਆਂ ਟਾਹਣੀਆਂ ਤੇ ਦਿਖੇ ਤਾਂ ਟ੍ਰਾਈਜ਼ੋਫੋਸ+ਡੈਲਟਾਮੈਥਰਿਨ 2 ਮਿ.ਲੀ. ਜਾਂ ਪ੍ਰੋਫੈੱਨੋਫੋਸ+ਸਾਈਪਰਮੈਥਰਿਨ 1 ਮਿ.ਲੀ. ਜਾਂ ਕੁਇਨਲਫੋਸ 1 ਮਿ.ਲੀ. ਜਾਂ ਐਸੀਫੇਟ 1 ਗ੍ਰਾਮ ਜਾਂ ਇਮੀਡਾਕਲੋਪ੍ਰਿਡ 5 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਜੇਕਰ ਲੋੜ ਪਵੇ ਤਾਂ 15 ਦਿਨਾਂ ਦੇ ਫਾਸਲੇ ਤੇ ਦੋਬਾਰਾ ਸਪਰੇਅ ਕਰੋ।
ਪੱਤੇ ਦਾ ਸੁਰੰਗੀ ਕੀੜਾ: ਇਹ ਨਿੰਬੂ ਜਾਤੀ ਦੇ ਫਲਾਂ ਦਾ ਸਭ ਤੋਂ ਗੰਭੀਰ ਕੀੜਾ ਹੈ। ਇਸਦੀ ਫੈਲਣ ਦੀ ਤੀਬਰਤਾ ਅਨੁਸਾਰ ਇਹ 20% ਫਸਲ ਦੀ ਪੈਦਾਵਾਰ ਦਾ ਨੁਕਸਾਨ ਕਰਦਾ ਹੈ। ਇਹ ਕੋਮਲ ਪੱਤਿਆਂ ਅਤੇ ਟਾਹਣੀਆਂ ਤੇ ਹਮਲਾ ਕਰਦਾ ਹੈ ਅਤੇ ਸੁਰਾਖ ਬਣਾ ਦਿੰਦਾ ਹੈ। ਗੰਭੀਰ ਹਮਲਾ ਹੋਣ ਤੇ ਪੱਤੇ ਝੜਨ ਲੱਗ ਜਾਂਦੇ ਹਨ।
ਜੇਕਰ ਇਸਦਾ ਹਮਲਾ ਦਿਖੇ ਤਾਂ ਰੋਕਥਾਮ ਲਈ ਪ੍ਰੋਫੈਨੋਫੋਸ 50 ਈ ਸੀ 60 ਮਿ.ਲੀ. ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ ਨਵੇਂ ਫਲਾਂ ਅਤੇ ਪੱਤਿਆਂ ਤੇ 8 ਦਿਨਾਂ ਦੇ ਫਾਸਲੇ ਤੇ 2-3 ਵਾਰ ਸਪਰੇਅ ਕਰੋ। ਜੇਕਰ ਲੋੜ ਪਵੇ ਤਾਂ 15 ਦਿਨ ਬਾਅਦ ਦੋਬਾਰਾ ਸਪਰੇਅ ਕਰੋ। ਜਾਂ ਫੈਨਵੈਲਰੇਟ 500 ਮਿ.ਲੀ. ਜਾਂ ਟ੍ਰਾਈਜ਼ੋਪੋਸ 250 ਮਿ.ਲੀ. ਜਾਂ ਇਮੀਡਾਕਲੋਪ੍ਰਿਡ 200 ਮਿ.ਲੀ. ਜਾਂ ਕਲੋਰਪਾਇਰੀਫੋਸ 800 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
ਚੇਪਾ: ਇਹ ਨਿੰਬੂ ਜਾਤੀ ਦੇ ਫਲਾਂ ਦਾ ਆਮ ਅਤੇ ਗੰਭੀਰ ਕੀੜਾ ਹੈ। ਇਹ ਪੌਦੇ ਦਾ ਰਸ ਚੂਸ ਕੇ ਇਸ ਨੂੰ ਕਮਜ਼ੋਰ ਬਣਾਉਂਦੇ ਹਨ। ਗੰਭੀਰ ਹਮਲੇ ਵਿੱਚ ਨਵੇਂ ਪੱਤੇ ਮੁੜ ਜਾਂਦੇ ਹਨ ਅਤੇ ਆਕਾਰ ਬੁਰਾ ਹੋ ਜਾਂਦਾ ਹੈ। ਇਹ ਸ਼ਹਿਦ ਵਰਗਾ ਪਦਾਰਥ ਛੱਡਦੇ ਹਨ, ਜਿਸ ਨਾਲ ਪ੍ਰਭਾਵਿਤ ਹਿੱਸੇ ਤੇ ਉੱਲੀ ਬਣ ਜਾਂਦੀ ਹੈ।
ਇਸਦਾ ਹਮਲਾ ਦਿਖੇ ਤਾਂ ਰੋਕਥਾਮ ਲਈ ਡਾਈਮੈਥੋਏਟ 10 ਮਿ.ਲੀ. ਜਾਂ ਮਿਥਾਈਲ ਡੈਮੇਟਨ 10 ਮਿ.ਲੀ. ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
ਜੂੰ: ਜੇਕਰ ਇਸਦਾ ਹਮਲਾ ਦਿਖੇ ਤਾਂ ਰੋਕਥਾਮ ਲਈ ਡਿਕੋਫੋਲ 1.75 ਮਿ.ਲੀ. ਜਾਂ ਘੁਲਣਸ਼ੀਲ ਸਲਫਰ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਜੇਕਰ ਲੋੜ ਪਵੇ ਤਾਂ 15 ਦਿਨ ਬਾਅਦ ਦੋਬਾਰਾ ਸਪਰੇਅ ਕਰੋ।
ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ
ਕੋਹੜ: ਇਸਦੇ ਲੱਛਣ ਪੱਤਿਆਂ, ਟਾਹਣੀਆਂ ਅਤੇ ਫਲਾਂ ਤੇ ਦੇਖੇ ਜਾ ਸਕਦੇ ਹਨ। ਸ਼ੁਰੂ ਵਿੱਚ ਪੱਤਿਆਂ ਤੇ ਪੀਲੇ ਧੱਬੇ ਦਿਖਦੇ ਹਨ, ਫਿਰ ਇਹ ਵੱਡੇ ਅਤੇ ਭੂਰੇ ਹੋ ਜਾਂਦੇ ਹਨ ਅਤੇ ਫਿਰ ਬਾਅਦ ਵਿੱਚ ਖੁਰਦਰੇ ਅਤੇ ਦੋਨੋਂ ਪਾਸੇ ਬਣ ਜਾਂਦੇ ਹਨ।
ਘੱਟ ਪ੍ਰਭਾਵਿਤ ਬਾਗਾਂ ਵਿੱਚੋਂ ਪ੍ਰਭਾਵਿਤ ਟਾਹਣੀਆਂ, ਫਲਾਂ ਅਤੇ ਪੱਤਿਆਂ ਨੂੰ ਕੱਢ ਕੇ ਨਸ਼ਟ ਕਰ ਦਿਓ। ਫਿਰ ਪ੍ਰਭਾਵਿਤ ਭਾਗਾਂ ਤੇ ਬੋਰਡੋ ਪੇਸਟ(1 ਕਿਲੋ ਮੋਰਚਿਊਡ+1 ਕਿਲੋ ਚੂਨਾ+10 ਲੀਟਰ ਪਾਣੀ) ਪਾਓ। ਇਸਦੀ ਰੋਕਥਾਮ ਲਈ ਕੋਪਰ ਆਕਸੀਕਲੋਰਾਈਡ 18 ਗ੍ਰਾਮ ਅਤੇ ਸਟ੍ਰੈਪਟੋਸਾਈਕਲਿਨ 6 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। 30 ਦਿਨ ਬਾਅਦ ਦੋਬਾਰਾ ਸਪਰੇਅ ਕਰੋ।
ਗੂੰਦੀਆ ਰੋਗ: ਜੇਕਰ ਜੜ੍ਹ ਗਲਣ ਅਤੇ ਗੂੰਦੀਆ ਰੋਗ ਦਾ ਹਮਲਾ ਦਿਖੇ ਤਾਂ ਪ੍ਰਭਾਵਿਤ ਜੜ੍ਹਾਂ ਦੇ ਨਾਲ-ਨਾਲ ਹੋਰ ਪ੍ਰਭਾਵਿਤ ਭਾਗਾਂ ਨੂੰ ਹਟਾ ਦਿਓ ਅਤੇ ਫਿਰ ਕੋਪਰ ਆਕਸੀਕਲੋਰਾਈਡ 2.5 ਗ੍ਰਾਮ ਪ੍ਰਤੀ ਲੀਟਰ ਪਾਓ ਅਤੇ ਮਿੱਟੀ ਨਾਲ ਢੱਕ ਦਿਓ। ਜਾਂ ਹਮਲੇ ਦੀ ਤੀਬਰਤਾ ਅਨੁਸਾਰ ਤਣੇ ਦੇ ਨੇੜੇ ਮੈਟਾਲੈਕਸਿਲ+ਮੈਨਕੋਜ਼ੇਬ 20 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਪਾਓ। ਫੋਸਟਾਈਲ(ਏਲੀਏਟ) 2.5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀਆਂ ਦੋ ਸਪਰੇਆਂ ਅਪ੍ਰੈਲ ਅਤੇ ਸਤੰਬਰ ਮਹੀਨੇ ਵਿੱਚ ਕਰੋ।
ਟਾਹਣੀਆਂ ਦਾ ਸੁੱਕਣਾ: ਤਣੇ, ਸਿਖਰ ਅਤੇ ਟਾਹਣੀਆਂ ਦਾ ਸੁੱਕਣਾ ਅਤੇ ਨਾਲ ਹੀ ਫਲ ਦਾ ਗਲਣਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ।
ਇਸਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਸਮੇਂ-ਸਮੇਂ ਤੇ ਸੁੱਕੀਆਂ ਟਹਿਣੀਆਂ ਨੂੰ ਹਟਾ ਦਿਓ ਅਤੇ ਕੱਟੇ ਭਾਗਾਂ ਤੇ ਬੋਰਡਿਓਕਸ ਪੇਸਟ ਲਾਓ। ਮਾਰਚ, ਜੁਲਾਈ ਅਤੇ ਸਤੰਬਰ ਮਹੀਨੇ ਵਿੱਚ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।
ਫਲਾਂ ਦਾ ਹਰਾ ਪੈਣਾ: ਇਸ ਬਿਮਾਰੀ ਨਾਲ ਫਲ ਦੇ ਧੁੱਪ ਵਾਲੇ ਪਾਸੇ ਦਾ ਰੰਗ ਸੰਤਰੀ ਅਤੇ ਬਾਕੀ ਦਾ ਰੰਗ ਫਿੱਕਾ ਹਰਾ ਹੋ ਜਾਂਦਾ ਹੈ। ਪੱਤਿਆਂ ਤੇ ਵੀ ਹਰੇ ਗੋਲ ਧੱਬੇ ਦਿਖਦੇ ਹਨ।
ਪ੍ਰਭਾਵਿਤ ਅਤੇ ਫਲ ਨਾ ਦੇਣ ਵਾਲੇ ਪੌਦਿਆਂ ਨੂੰ ਹਟਾ ਦਿਓ। ਇਸ ਦੇ ਹਮਲੇ ਨੂੰ ਘੱਟ ਕਰਨ ਲਈ 15 ਦਿਨਾਂ ਦੇ ਫਾਸਲੇ ਤੇ ਟੈਟਰਾਸਾਇਕਲਿਨ 500 ਪੀ ਪੀ ਐੱਮ ਜਾਂ 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।
ਫਸਲ ਦੀ ਕਟਾਈ
ਉਚਿੱਤ ਆਕਾਰ ਅਤੇ ਆਕਰਸ਼ਿਕ ਰੰਗ ਲੈਣ ਤੇ ਜਦੋਂ ਫਲ ਵਿੱਚ ਟੀ ਐੱਸ ਐੱਸ ਤੋਂ 12:1 ਤੇਜ਼ਾਬ ਦੀ ਮਾਤਰਾ 12:1 ਅਨੁਪਾਤ ਹੋ ਜਾਵੇ ਤੇ ਕਿੰਨੂ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਕਿਸਮ ਅਨੁਸਾਰ ਫਲ ਆਮ ਤੌਰ ਤੇ ਅੱਧ ਜਨਵਰੀ ਤੋਂ ਅੱਧ ਫਰਵਰੀ ਵਿੱਚ ਪੱਕ ਜਾਂਦੇ ਹਨ। ਸਹੀ ਸਮੇਂ ਤੇ ਤੁੜਾਈ ਕਰਨਾ ਜ਼ਰੂਰੀ ਹੈ, ਕਿਉਂਕਿ ਸਮੇਂ ਤੋਂ ਪਹਿਲਾਂ ਜਾਂ ਦੇਰੀ ਨਾਲ ਤੁੜਾਈ ਕਰਨ ਨਾਲ ਫਲਾਂ ਦੀ ਕੁਆਲਿਟੀ ਤੇ ਬੁਰਾ ਅਸਰ ਪੈਂਦਾ ਹੈ।
ਕਟਾਈ ਤੋਂ ਬਾਅਦ
ਤੁੜਾਈ ਤੋਂ ਬਾਅਦ ਫਲਾਂ ਨੂੰ ਸਾਫ ਪਾਣੀ ਨਾਲ ਧੋਵੋ ਅਤੇ ਫਿਰ 2.5 ਮਿ.ਲੀ. ਕਲੋਰੀਨੇਟਡ ਪਾਣੀ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਬਣਾਏ ਘੋਲ ਵਿੱਚ ਫਲਾਂ ਨੂੰ ਡੋਬੋ। ਫਿਰ ਥੋੜਾ-ਥੋੜਾ ਕਰਕੇ ਫਲਾਂ ਨੂੰ ਸੁਕਾਓ। ਫਲਾਂ ਦੀ ਦਿੱਖ ਅਤੇ ਵਧੀਆ ਕੁਆਲਿਟੀ ਨੂੰ ਬਰਕਰਾਰ ਰੱਖਣ ਲਈ ਸਿਟਰਾਸ਼ਾਈਨ ਵੈਕਸ ਨਾਲ ਪੋਲਿਸ਼ ਕਰੋ। ਫਿਰ ਫਲਾਂ ਨੂੰ ਛਾਂ ਵਿੱਚ ਸੁਕਾਓ ਅਤੇ ਫਿਰ ਡੱਬਿਆਂ ਵਿੱਚ ਪੈਕ ਕਰੋ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਪਸੰਦ ਆਇਆ ਨਰਮਾ,12 ਹਜ਼ਾਰ ਹੈਕਟੇਅਰ ਵਧਿਆ ਰਕਬਾ
Summary in English: Complete information about diseases and prevention of kinnow