1. Home
  2. ਖੇਤੀ ਬਾੜੀ

Crop Protection Tips: ਫ਼ਸਲਾਂ ਨੂੰ ਕੋਹਰੇ ਤੋਂ ਬਚਾਉਣ ਲਈ ਕਿਸਾਨਾਂ ਨੂੰ ਸਲਾਹ

Punjab Agricultural University ਦੇ ਮਾਹਿਰਾਂ ਨੇ ਫ਼ਸਲਾਂ ਨੂੰ ਕੋਹਰੇ ਤੋਂ ਬਚਾਉਣ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਹੈ। ਮਾਹਿਰਾਂ ਦੀ ਮੰਨੀਏ ਤਾਂ ਸਬਜ਼ੀਆਂ ਅਤੇ ਨਵੇਂ ਲਗਾਏ ਗਏ ਬਾਗਾਂ ਨੂੰ ਠੰਡ ਦੀਆਂ ਅਜਿਹੀਆਂ ਘਟਨਾਵਾਂ ਦਾ ਵਧੇਰੇ ਖ਼ਤਰਾ ਹੈ।

Gurpreet Kaur Virk
Gurpreet Kaur Virk
ਫ਼ਸਲਾਂ ਨੂੰ ਕੋਹਰੇ ਤੋਂ ਬਚਾਓ

ਫ਼ਸਲਾਂ ਨੂੰ ਕੋਹਰੇ ਤੋਂ ਬਚਾਓ

ਪੰਜਾਬ ਵਿੱਚ ਮੌਜੂਦਾ ਮੌਸਮ ਦੌਰਾਨ ਰਾਤ ਦਾ ਤਾਪਮਾਨ 4-5 ਡਿਗਰੀ ਸੈਲਸੀਅਸ ਦੇ ਆਸ ਪਾਸ ਦੇਖਿਆ ਜਾ ਰਿਹਾ ਹੈ। ਤਾਪਮਾਨ ਵਿੱਚ ਹੋਰ ਗਿਰਾਵਟ ਦੇ ਮੱਦੇਨਜ਼ਰ ਕੋਹਰੇ ਦੇ ਪੈਣ ਦੀ ਸੰਭਾਵਨਾ ਵੱਧ ਸਕਦੀ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਅਤੇ ਲੰਮਾ ਸਮਾਂ ਚਲਦੀਆਂ ਰਹਿੰਦੀਆਂ ਹਨ ਤਾਂ ਖੇਤਾਂ ਫ਼ਸਲਾਂ, ਬਾਗਾਂ ਅਤੇ ਸਬਜ਼ੀਆਂ ਦੀ ਫ਼ਸਲਾਂ ਆਦਿ 'ਤੇ ਹਾਨੀਕਾਰਕ ਪ੍ਰਭਾਵ ਪੈ ਸਕਦਾ ਹੈ।

ਸਬਜ਼ੀਆਂ ਅਤੇ ਨਵੇਂ ਲਗਾਏ ਗਏ ਬਾਗਾਂ ਨੂੰ ਠੰਡ ਦੀਆਂ ਅਜਿਹੀਆਂ ਘਟਨਾਵਾਂ ਦਾ ਵਧੇਰੇ ਖ਼ਤਰਾ ਹੈ। ਅਜਿਹੇ ਹਾਲਾਤ ਵਿੱਚ, ਇਹਨਾਂ ਫਸਲਾਂ ਉੱਪਰ ਕੋਹਰੇ ਦੇ ਅਸਰ ਨੂੰ ਘਟਾਉਣ ਲਈ ਹਲਕੀ ਸਿੰਚਾਈ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਹਿਰਾਂ ਨੇ ਫ਼ਸਲਾਂ ਨੂੰ ਕੋਹਰੇ ਤੋਂ ਬਚਾਉਣ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਹੈ। 

ਪੀ ਏ ਯੂ ਮਾਹਿਰਾਂ ਅਨੁਸਾਰ ਪੌਸ਼ਟਿਕ ਤੱਤਾਂ ਦੀ ਸੰਤੁਲਿਤ ਵਰਤੋਂ ਦੇ ਨਾਲ ਫ਼ਸਲ ਦੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਉੱਤਰ-ਪੱਛਮੀ ਦਿਸ਼ਾ 'ਤੇ ਮਲਚਾਂ ਅਤੇ ਸੁਰੱਖਿਆ ਰੁਕਾਵਟਾਂ ਦੀ ਵਰਤੋਂ ਵੀ ਠੰਡ ਤੋਂ ਸੁਰੱਖਿਆ ਲਈ ਖਾਸ ਤੌਰ 'ਤੇ ਸਬਜ਼ੀਆਂ ਅਤੇ ਫਲਾਂ ਦੀ ਸੁਰੱਖਿਆ ਲਈ ਬਿਹਤਰ ਬਦਲ ਹੈ।

ਇਹ ਵੀ ਪੜ੍ਹੋ: BT Cotton ਵਿੱਚ ਗੁਲਾਬੀ ਸੁੰਡੀ ਦੀ ਬੇ-ਮੋਸਮੀ ਰੋਕਥਾਮ, ਜਾਣੋ ਜੀਵਨ ਚੱਕਰ ਅਤੇ ਨੁਕਸਾਨ ਚਿੰਨ੍ਹ ਬਾਰੇ ਪੂਰੀ ਜਾਣਕਾਰੀ

ਮਾਹਿਰਾਂ ਨੇ ਠੰਡੀਆਂ ਹਵਾਵਾਂ ਅਤੇ ਧੁੱਪ ਵਾਲੇ ਦਿਨਾਂ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਖੇਤਾਂ ਦਾ ਨਿਯਮਤ ਦੌਰਾ ਕਰਨ ਅਤੇ ਫਸਲਾਂ ਨੂੰ ਠੰਡ ਤੋਂ ਬਚਾਉਣ ਲਈ ਉਪਰੋਕਤ ਉਪਾਅ ਕਰਨ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Crop Protection Tips: Advice to farmers to protect crops from fog

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters