1. Home
  2. ਖੇਤੀ ਬਾੜੀ

ਫੁੱਲ ਗੋਭੀ ਦੀਆਂ ਇਨ੍ਹਾਂ ਦੋ ਕਿਸਮਾਂ ਦੀ ਸਾਰਾ ਸਾਲ ਕਰੋ ਕਾਸ਼ਤ

ਫੁੱਲ ਗੋਭੀ ਮੂਲ ਰੂਪ ਵਿੱਚ ਸਰਦੀਆਂ ਦੀ ਫਸਲ ਹੈ, ਪਰ ਇਸਦੀ ਕਿਸਮ ਦੀ ਸਹੀ ਚੋਣ ਨਾਲ ਇਹ ਲਗਭਗ ਸਾਰਾ ਸਾਲ ਉਗਾਈ ਜਾ ਸਕਦੀ ਹੈ।

Gurpreet Kaur Virk
Gurpreet Kaur Virk
Cauliflower Cultivation

Cauliflower Cultivation

Cauliflower Cultivation: ਦੇਸ਼ ਵਿੱਚ ਬਹੁਤ ਸਾਰੀਆਂ ਸਬਜ਼ੀਆਂ ਦੀ ਵਿਆਪਕ ਤੌਰ ਤੇ ਕਾਸ਼ਤ ਕੀਤੀ ਜਾਂਦੀ ਹੈ। ਇਸ ਵਿਚ ਫੁੱਲਗੋਭੀ (Cauliflower) ਵੀ ਇਕ ਮਹੱਤਵਪੂਰਣ ਫਸਲ ਹੈ। ਆਮ ਤੌਰ 'ਤੇ, ਫੁੱਲ ਗੋਭੀ ਦੀ ਸਬਜ਼ੀ ਸਰਦੀਆਂ ਦੇ ਮੌਸਮ ਵਿੱਚ ਮਿਲਦੀ ਹੈ, ਪਰ ਅੱਜ ਦੇ ਸਮੇਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਸੁਧਰੀਆਂ ਕਿਸਮਾਂ ਆ ਗਈਆਂ ਹਨ, ਜਿਨ੍ਹਾਂ ਦੀ ਕਾਸ਼ਤ ਹੋਰ ਮੌਸਮਾਂ ਵਿੱਚ ਵੀ ਕੀਤੀ ਜਾ ਸਕਦੀ ਹੈ, ਇਨ੍ਹਾਂ ਵਿਚੋਂ ਫੁੱਲਗੋਭੀ ਦੀ ਫ਼ਸਲ (Cauliflower Crop) ਵੀ ਇੱਕ ਅਜੇਹੀ ਫਸਲ ਹੈ।

ਫੁੱਲ ਗੋਭੀ ਪੰਜਾਬ ਵਿੱਚ ਰਕਬੇ ਅਤੇ ਉਤਪਾਦਨ ਦੇ ਹਿਸਾਬ ਨਾਲ ਤੀਜੀ ਮਹੱਤਵਪੁਰਨ ਫਸਲ ਹੈ। ਫੁੱਲ ਗੋਭੀ ਅਸਲ ਵਿੱਚ ਸਰਦੀ ਦੀ ਫਸਲ ਹੈ, ਪਰ ਕਿਸਮਾਂ ਦੀ ਸਹੀ ਚੋਣ ਕਰਕੇ ਇਸ ਦੀ ਕਾਸ਼ਤ ਲਗਭਗ ਸਾਰਾ ਸਾਲ ਕੀਤੀ ਜਾ ਸਕਦੀ ਹੈ। ਜਦੋਂ ਪਨੀਰੀ ਤਿਆਰ ਹੁੰਦੀ ਹੈ ਤਾਂ ਤਾਪਮਾਨ 23 ਡਿਗਰੀ ਸੈਂਟੀਗ੍ਰੇਡ ਅਤੇ ਜਦੋਂ ਫੁੱਲ ਬਣਦੇ ਹਨ ਤਾਂ ਤਾਪਮਾਨ 17-20 ਡਿਗਰੀ ਸੈਂਟੀਗ੍ਰੇਡ ਹੋਣਾ ਚਾਹੀਦਾ ਹੈ। ਇਸ ਦੀ ਫ਼ਸਲ ਹਰ ਤਰ੍ਹਾਂ ਦੀ ਜ਼ਮੀਨ ਵਿੱਚ ਹੋ ਸਕਦੀ ਹੈ, ਪਰ ਵਧੀਆ ਕਾਸ਼ਤ ਰੇਤਲੀ ਤੋਂ ਰੇਤਲੀ ਮੈਰਾ ਜ਼ਮੀਨ ਵਿੱਚ ਹੁੰਦੀ ਹੈ।

ਉੱਨਤ ਕਿਸਮਾਂ:

ਮੌਸਮ ਦੇ ਹਿਸਾਬ ਨਾਲ ਗੋਭੀ ਦੀ ਵੱਖ-ਵੱਖ ਕਿਸਮਾਂ ਦੀ ਸਹੀ ਚੋਣ ਕਰਨਾ ਬਹੂਤ ਜਰੂਰੀ ਹੈ ਤਾਂ ਕਿ ਫ਼ਸਲ ਨਿਸਾਰੇ ਤੋਂ ਬਚੀ ਰਹੇ ਅਤੇ ਫੁੱਲ ਛੋਟੇ ਨਾ ਰਹਿ ਜਾਣ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਗੋਭੀ ਦੀਆਂ ਦੋ ਕਿਸਮਾਂ - ਪੂਸਾ ਸਨੋਬਾਲ-1 ਅਤੇ ਪੂਸਾ ਸਨੋਬਾਲ ਕੇ-1 ਦੀ ਸਿਫਾਰਿਸ ਕੀਤੀ ਗਈ ਹੈ।

ਬਿਜਾਈ, ਬੀਜ ਦੀ ਮਾਤਰਾ ਅਤੇ ਫ਼ਾਸਲਾ:

ਪਹਿਲਾਂ ਤੋਂ ਤਿਆਰ ਪਨੀਰੀ ਨੂੰ ਪੁੱਟ ਕੇ ਖੇਤ ਵਿੱਚ ਲਾਉਣ ਵਾਸਤੇ, ਅਗੇਤੇ ਮੌਸਮ ਦੀ ਫ਼ਸਲ ਲਈ ਜੂਨ ਤੋਂ ਜੁਲਾਈ, ਮੁੱਖ ਮੌਸਮ ਦੀ ਫ਼ਸਲ ਲਈ ਅਗਸਤ ਤੋਂ ਅੱਧ ਸਤੰਬਰ ਅਤੇ ਪਛੇਤੀ ਫ਼ਸਲ ਲਈ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਉੱਤਮ ਸਮਾਂ ਗਿਣਿਆਂ ਜਾਦਾ ਹੈ। ਇੱਕ ਏਕੜ ਫੁੱਲ ਗੋਭੀ ਲਾਉਣ ਵਾਸਤੇ ਅਗੇਤੀ ਫ਼ਸਲ ਲਈ 500 ਗ੍ਰਾਮ ਅਤੇ ਪਿਛੇਤੀ ਤੇ ਮੁੱਖ ਕਿਸਮਾਂ ਲਈ 250 ਗ੍ਰਾਮ ਬੀਜ ਕਾਫ਼ੀ ਹੁੰਦਾ ਹੈ। ਅਗੇਤੀ ਅਤੇ ਪਛੇਤੀ ਫ਼ਸਲ ਲਈ ਲਾਈਨਾਂ ਤੇ ਬੂਟਿਆਂ ਵਿਚਕਾਰ ਫ਼ਾਸਲਾ 45ਣ30 ਸੈਂਟੀਮੀਟਰ ਰੱਖੋ ਅਤੇ ਮੁੱਖ ਫ਼ਸਲ ਲਈ ਲਾਈਨਾਂ ਤੇ ਬੂਟਿਆਂ ਵਿਚਕਾਰ ਫ਼ਾਸਲਾ 45ਣ45 ਸੈਂਟੀਮੀਟਰ ਰੱਖੋ।

ਇਹ ਵੀ ਪੜ੍ਹੋ : ਸ਼ਲਗਮ ਦੀ ਫ਼ਸਲ 40 ਤੋਂ 60 ਦਿਨਾਂ 'ਚ ਤਿਆਰ, ਕਿਸਾਨਾਂ ਨੂੰ ਮੋਟਾ ਮੁਨਾਫਾ

ਖਾਦਾਂ:

ਇਸ ਲਈ 40 ਟਨ ਗਲੀ ਸੜ੍ਹੀ ਰੂੜੀ ਖਾਦ ਅਤੇ 50 ਕਿਲੋ ਨਾਈਟ੍ਰੋਜਨ (110 ਕਿਲੋ ਯੂਰੀਆ), 25 ਕਿਲੋ ਫ਼ਾਸਫ਼ੋਰਸ (155 ਕਿਲੋ ਸੁਪਰਫ਼ਾਸਫ਼ੇਟ) ਅਤੇ 25 ਕਿਲੋ ਪੋਟਾਸ਼ (40 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਦੇ ਹਿਸਾਬ ਨਾਲ ਖਾਦ ਪਾਉਣੀ ਜ਼ਰੂਰੀ ਹੈ। ਰੂੜੀ ਖਾਦ, ਸਾਰੀ ਫ਼ਾਸਫ਼ੋਰਸ, ਸਾਰੀ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਵਾਲੀ ਖਾਦ ਪਨੀਰੀ ਲਾਉਣ ਤੋਂ ਪਹਿਲਾਂ ਖੇਤ ਵਿੱਚ ਪਾ ਦਿਉ। ਬਾਕੀ ਦੀ ਅੱਧੀ ਨਾਈਟ੍ਰੋਜਨ ਖਾਦ ਪਨੀਰੀ ਲਾਉਣ ਤੋਂ ਚਾਰ ਹਫ਼ਤੇ ਪਿੱਛੋਂ ਪਾਉ।

ਇਹ ਵੀ ਪੜ੍ਹੋ : ਮੂੰਗਫਲੀ ਦੀ ਖੇਤੀ ਕਰੇਗੀ ਮਾਲੋਮਾਲ, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

ਪਾਣੀ ਅਤੇ ਨਦੀਨਾਂ ਦੀ ਰੋਕਥਾਮ:

ਪਹਿਲਾ ਪਾਣੀ ਖੇਤ ਵਿੱਚ ਪਨੀਰੀ ਪੁੱਟ ਕੇ ਲਾਉਣ ਤੋਂ ਤੁਰੰਤ ਬਾਅਦ ਲਾਓ, ਤਾਂ ਜੋ ਬੂਟੇ ਜੜਾਂ ਪਕੜ ਲੈਣ ਅਤੇ ਘੱਟ ਤੋਂ ਘੱਟ ਮਰਨ। ਬਾਅਦ ਵਾਲੀਆਂ ਸਿੰਚਾਈਆਂ, ਗਰਮੀਆਂ ਵਿੱਚ 7-8 ਦਿਨ ਅਤੇ ਸਰਦੀਆਂ ਵਿੱਚ 10-15 ਦਿਨ ਦੇ ਵਕਫ਼ੇ ਤੇ ਜ਼ਮੀਨ ਦੀ ਕਿਸਮ ਅਤੇ ਮੌਸਮ ਮੁਤਾਬਕ ਕੀਤੀਆਂ ਜਾ ਸਕਦੀਆਂ ਹਨ। ਕੁੱਲ ਮਿਲਾਕੇ 8-12 ਸਿੰਚਾਈਆਂ ਦੀ ਲੋੜ ਪੈਂਦੀ ਹੈ। ਚੰਗੀ ਫ਼ਸਲ ਲੈਣ ਲਈ ਖੇਤ ਨੂੰ ਨਦੀਨ ਮੁੱਕਤ ਰੱਖਣਾ ਚਾਹੀਦਾ ਹੈ ਜਿਸ ਲਈ ਸਮੇ ਸਿਰ ਗੋਡੀ ਕਰੋ।

ਕਟਾਈ:

ਜਿਉਂ ਹੀ ਫੁੱਲ ਮੰਡੀਕਰਨ ਵਾਲੇ ਆਕਾਰ ਦੇ ਹੋ ਜਾਣ, ਕੱਟ ਲੈਣੇ ਚਾਹੀਦੇ ਹਨ। ਤੁੜਾਈ ਵਿੱਚ ਦੇਰੀ ਨਾਲ ਫੁੱਲ ਖਿੰਡਵੇਂ ਹੋ ਜਾਂਦੇ ਹਨ ਅਤੇ ਮੰਡੀਕਰਨ ਯੋਗ ਨਹੀਂ ਰਹਿੰਦੇ। ਮੰਡੀਕਰਨ ਟੋਕਰੀਆਂ ਵਿੱਚ ਪਾ ਕੇ ਕਰੋ। ਇਨ੍ਹਾਂ ਨੁਕਤਿਆਂ ਨੂੰ ਅਪਣਾ ਕੇ ਕਿਸਾਨ ਵੀਰ ਗੋਭੀ ਦੀ ਕਾਸ਼ਤ ਵਿੱਚ ਚੰਗਾ ਮੁਨਾਫਾ ਕਮਾ ਸਕਦੇ ਹਨ।

ਰੂਮਾ ਦੇਵੀ, ਸਬਜੀ ਵਿਗਿਆਨ ਵਿਭਾਗ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Cultivate these two types of cabbage throughout the year

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters