Cultivation of Canola Gobhi Sarson: ਅੰਤਰਰਾਸ਼ਟਰੀ ਪੱਧਰ 'ਤੇ ਸਰ੍ਹੋਂ ਦੀਆਂ ਉਨ੍ਹਾਂ ਕਿਸਮਾਂ ਨੂੰ ਕਨੋਲਾ ਕਿਹਾ ਜਾਦਾਂ ਹੈ ਜਿਨ੍ਹਾਂ ਦੇ ਤੇਲ ਵਿੱਚ ਇਰੂਸਿਕ ਐਸਿਡ 2% ਤੋਂ ਘੱਟ ਅਤੇ ਖੱਲ ਵਿੱਚ ਗਲੂਕੋਸਿਨੋਲੇਟਸ 30 ਮਾਈਕਰੋ ਮੋਲ ਪ੍ਰਤੀ ਗ੍ਰਾਮ ਤੋਂ ਘੱਟ ਹੁੰਦੇ ਹਨ। ਜ਼ਿਆਦਾ ਇਰੂਸਿਕ ਐਸਿਡ ਵਾਲੇ ਤੇਲ ਦੀ ਵਰਤੋਂ ਨਾਲ ਨਾੜਾਂ ਮੋਟੀਆਂ ਹੋ ਜਾਂਦੀਆਂ ਹਨ, ਜਿਸ ਨਾਲ ਦਿੱਲ ਦੇ ਰੋਗਾਂ ਦੀ ਸੰਭਾਵਨਾ ਵੱਧ ਜਾਂਦੀ ਹੈ।
ਸਰ੍ਹੋਂ ਦੀਆਂ ਕਨੋਲਾ ਕਿਸਮਾਂ ਦਾ ਤੇਲ ਮਨੁੱਖੀ ਸਿਹਤ ਅਤੇ ਇਸ ਦੀ ਖੱਲ ਪਸ਼ੂਆਂ ਲਈ ਬਹੁਤ ਪੌਸ਼ਟਿਕ ਹੈ। ਕਨੋਲਾ ਕਿਸਮਾਂ ਦੇ ਤੇਲ ਵਿੱਚ ਮੌਜੂਦ ਉਮੇਗਾ-6 (ਲਿਨੋਲੈਕਿ ਐਸਿਡ) ਬੱਚਿਆਂ ਦੇ ਦਿਮਾਗੀ ਵਿਕਾਸ ਲਈ ਬਹੂਤ ਜਰੂਰੀ ਹੈ।ਕਨੋਲਾ ਕਿਸਮਾਂ ਦੀ ਖਲ਼ ਵਿੱਚ ਗਲੂਕੋਸਿਨੋਲੇਟਸ ਦੀ ਮਾਤਰਾ ਘੱਟ ਹੋਣ ਕਰਕੇ ਇਹ ਪਸ਼ੂਆਂ ਵਿੱਚ ਭੁੱਖ ਅਤੇ ਪ੍ਰਜਣਨ ਸਮਰੱਥਾ ਨੂੰ ਵਧਾਉਂਦੀ ਹੈ। ਜੇਕਰ ਕਿਸਾਨ ਇੱਕ ਕਨਾਲ ਕਨੋਲਾ ਗੋਭੀ ਸਰ੍ਹੋਂ ਲਾਓਦਾ ਹੈ ਤਾਂ ਲਗਭਗ ਇੱਕ ਕੁਇੰਟਲ ਸਰ੍ਹੋਂ, ਜਿਸ ਵਿੱਚੋ 35-40 ਲੀਟਰ ਤੇਲ ਅਤੇ 60-65 ਕਿਲੋ ਖੱਲ ਮਿਲ ਜਾਂਦੀ ਹੈ।
ਕਨੋਲਾਂ ਗੋਭੀ ਸਰ੍ਹੋਂ ਦੀਆਂ ਕਿਸਮਾਂ ਦੇ ਗੁਣ
ਕਨੋਲਾਂ ਗੋਭੀ ਸਰ੍ਹੋਂ ਦੀਆਂ ਕਿਸਮਾਂ ਦੇ ਗੁਣ |
|||
ਗੁਣ |
ਦੋਗਲੀ ਕਿਸਮ |
ਕਿਸਮ |
|
ਪੀ.ਜੀ.ਐਸ.ਐਚ. 1707 |
ਜੀ.ਐਸ.ਸੀ 7 |
ਜੀ.ਐਸ.ਸੀ 6 |
|
ਔਸਤ ਝਾੜ (ਕੁਇੰਟਲ/ਏਕੜ) |
8.8 |
8.9 |
6.1 |
ਬੀਜ ਵਿੱਚ ਤੇਲ ਦੀ ਮਾਤਰਾ (%) |
41.0 |
40.5 |
39.1 |
ਪੱਕਣ ਲਈ ਸਮਾਂ |
162 |
154 |
145 |
ਪੰਜਾਬ ਵਿੱਚ ਆਮ ਪ੍ਰਚਲਤ ਫ਼ਸਲ-ਚੱਕਰ ਜਿਨ੍ਹਾਂ ਵਿੱਚ ਗੋਭੀ ਸਰ੍ਹੋਂ ਬੀਜੀ ਜਾਂਦੀ ਹੈ:
• ਝੋਨਾਂ- ਗੋਭੀ ਸਰ੍ਹੋਂ-ਗਰਮ ਰੁੱਤ ਦੀ ਮੂੰਗੀ
• ਸਾਉਣੀ ਦਾ ਚਾਰਾ- ਤੋਰੀਆ+ਗੋਭੀ ਸਰ੍ਹੋਂ-ਗਰਮ ਰੁੱਤ ਦੀ ਮੰੂਗੀ
• ਕਪਾਹ-ਗੋਭੀ ਸਰ੍ਹੋਂ (ਪਨੀਰੀ ਰਾਹੀਂ)
• ਮੱਕੀ- ਗੋਭੀ ਸਰ੍ਹੋਂ-ਗਰਮ ਰੁੱਤ ਦੀ ਮੂੰਗੀ
ਬਿਜਾਈ ਦਾ ਸਮਾਂ
10 ਤੋਂ 30 ਅਕਤੂਬਰ ਦਾ ਸਮਾਂ ਇਸ ਦੀ ਬੀਜਾਈ ਲਈ ਬਹੁਤ ਢੁਕਵਾਂ ਹੈ।
ਬੀਜ ਦੀ ਮਾਤਰਾ ਅਤੇ ਬੀਜਾਈ ਦਾ ਢੰਗ
1.5 ਕਿੱਲੋ ਬੀਜ ਪ੍ਰਤੀ ਏਕੜ ਵਰਤੋ। ਬਿਜਾਈ ਡਰਿੱਲ ਜਾਂ ਪੋਰੇ ਨਾਲ ਅਤੇ ਸਿਆੜਾਂ ਦਰਮਿਆਨ ਫ਼ਾਸਲਾ 45 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ ਤਕਰੀਬਨ 10 ਸੈਂਟੀਮੀਟਰ ਰੱਖਣਾ ਚਾਹੀਦਾ ਹੈ।ਬਿਜਾਈ ਤੋਂ ਤਿੰਨ ਹਫ਼ਤੇ ਬਾਅਦ ਫ਼ਸਲ ਨੂੰ ਵਿਰਲਾ ਜਰੂਰ ਕਰ ਦਿਓ।
ਇਹ ਵੀ ਪੜ੍ਹੋ: ਤੋਰੀਏ ਦੀਆਂ ਇਨ੍ਹਾਂ ਉੱਨਤ ਕਿਸਮਾਂ ਤੋਂ ਹੋਵੇਗੀ ਕਿਸਾਨਾਂ ਨੂੰ ਵਧੀਆ ਆਮਦਨ, ਬਿਜਾਈ ਤੋਂ 3 ਹਫ਼ਤੇ ਪਿੱਛੋਂ ਕਰੋ ਇਹ ਕੰਮ, ਹੋਵੇਗਾ ਮੋਟਾ ਮੁਨਾਫ਼ਾ
ਰਸਾਇਣਕ ਖਾਦਾਂ
45 ਕਿੱਲੋ ਯੂਰੀਆ ਅਤੇ 75 ਕਿੱਲੋ ਸਿੰਗਲ ਸੁਪਰਫ਼ਾਸਫੇਟ ਪ੍ਰਤੀ ਏਕੜ ਦੇ ਹਿਸਾਬ ਬੀਜਾਈ ਸਮੇਂ ਪਾਓ ਅਤੇ 45 ਕਿੱਲੋ ਯੂਰੀਆ ਪਹਿਲੇ ਪਾਣੀ ਨਾਲ ਪਾਉ।ਸਰੋ੍ਹ ਵਿੱਚ ਸਿੰਗਲ ਸੁਪਰਫ਼ਾਸਫੇਟ ਦੀ ਵਰਤੋਂ ਹੀ ਕਰਨੀ ਚਾਹਿਦੀ ਹੈ, ਇਸ ਨਾਲ ਫਸਲ ਨੂੰ ਗੰਧਕ ਤੱਤ ਵੀ ਮਿਲ ਜਾਂਦਾ ਹੈ ਜੋ ਕਿ ਤੇਲ ਬੀਜ ਫਸਲਾਂ ਲਈ ਬਹੁਤ ਜਰੂਰੀ ਹੈ।
ਸਿੰਚਾਈ
ਪਹਿਲਾ ਪਾਣੀ ਬਿਜਾਈ ਤੋਂ 3-4 ਹਫਤੇ ਬਾਅਦ ਦੇਣਾ ਚਾਹੀਦਾ ਹੈ। ਦੁਸਰਾ ਪਾਣੀ ਦਸੰਬਰ ਅਖੀਰ ਜਾਂ ਜਨਵਰੀ ਦੇ ਸ਼ੁਰੂ ਵਿੱਚ ਦਿਉ। ਤੀਸਰਾ ਪਾਣੀ ਫਰਵਰੀ ਦੇ ਦੂਸਰੇ ਪੰਦਰਵਾੜੇ ਵਿੱਚ ਦਿਉ।
ਨਦੀਨਾਂ ਦੀ ਰੋਕਥਾਮ
ਨਦੀਨਾਂ ਦੇ ਖਾਤਮੇ ਲਈ ਇੱਕ ਜਾਂ ਦੋ ਗੋਡੀਆਂ ਬਿਜਾਈ ਤੋਂ 3 ਅਤੇ 6 ਹਫ਼ਤੇ ਪਿਛੋਂ ਲੋੜ ਅਨੁਸਾਰ ਜ਼ਰੂਰ ਕਰੋ।
ਕਟਾਈ ਅਤੇ ਗਹਾਈ
ਗੋਭੀ ਸਰ੍ਹੋਂ ਨੂੰ ਕੱਟਣ ਤੋਂ ਬਾਅਦ ਬੀਜ ਝੜਣ ਦਾ ਡਰ ਹੁੰਦਾਂ ਹੈ। ਫ਼ਲੀਆਂ ਜਦੋਂ ਪੀਲੀਆਂ ਹੋ ਜਾਣ ਤਾਂ ਫ਼ਸਲ ਕਟਣ ਲਈ ਤਿਆਰ ਹੋ ਜਾਂਦੀ ਹੈ। ਕੱਟੀ ਹੋਈ ਫ਼ਸਲ ਗਾਹੁਣ ਤੋਂ 7-10 ਦਿਨ ਪਹਿਲਾਂ ਢੇਰ (ਕੁੰਨੂੰ) ਬਣਾ ਕੇ ਰੱਖਣੀ ਚਾਹੀਦੀ ਹੈ।
ਸਰੋਤ: ਬਲਕਰਨ ਸਿੰਘ ਸੰਧੂ, ਵਿਗਿਆਨੀ (ਬੀਜ ਉਤਪਾਦਨ), ਰਾਜਾ ਹਰਿੰਦਰ ਸਿੰਘ ਸੀਡ ਡਾਰਮ, ਫਰੀਦਕੋਟ
Summary in English: Cultivation of canola gobhi sarson for production of quality oil for household