1. Home
  2. ਖੇਤੀ ਬਾੜੀ

ਕਣਕ ਦੀ ਬਿਜਾਈ ਲਈ ਅਗੇਤੀ-ਪਿਛੇਤੀ ਕਿਸਮਾਂ, ਚੰਗੇ ਝਾੜ ਦੇ ਨਾਲ ਮਿਲੇਗਾ ਮੋਟਾ ਮੁਨਾਫਾ

ਅੱਜ ਅੱਸੀ ਕਣਕ ਦੀਆਂ ਅਗੇਤੀ ਤੇ ਪਿਛੇਤੀ ਕਿਸਮਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਚੰਗੇ ਝਾੜ ਨਾਲ ਵਧੀਆ ਮੁਨਾਫ਼ਾ ਦੇਣ ਲਈ ਤਿਆਰ ਹੈ, ਨਾਲ ਹੀ ਇਨ੍ਹਾਂ ਨੂੰ ਕਿਸ ਮਹੀਨੇ ਬੀਜਣਾ ਹੈ, ਇਸ ਬਾਰੇ ਵੀ ਦੱਸਾਂਗੇ...

Gurpreet Kaur Virk
Gurpreet Kaur Virk
ਕਣਕ ਦੀ ਬਿਜਾਈ ਲਈ ਅਗੇਤੀ-ਪਿਛੇਤੀ ਕਿਸ

ਕਣਕ ਦੀ ਬਿਜਾਈ ਲਈ ਅਗੇਤੀ-ਪਿਛੇਤੀ ਕਿਸ

Wheat: ਹਾੜੀ ਦਾ ਸੀਜ਼ਨ ਸ਼ੁਰੂ ਹੋਣ 'ਚ ਕੁਝ ਹੀ ਦਿਨ ਰਹਿ ਗਏ ਹਨ, ਜਿਨ੍ਹਾਂ ਕਿਸਾਨ ਭਰਾਵਾਂ ਨੇ ਇਸ ਸਾਲ ਕਣਕ ਦੀ ਕਾਸ਼ਤ ਕਰਨ ਬਾਰੇ ਸੋਚਿਆ ਹੈ, ਉਨ੍ਹਾਂ ਲਈ ਇਹ ਲੇਖ ਬਹੁਤ ਮਹੱਤਵਪੂਰਨ ਸਾਬਤ ਹੋ ਸਕਦਾ ਹੈ। ਜੀ ਹਾਂ, ਅੱਜ ਅੱਸੀ ਕਿਸਾਨਾਂ ਨੂੰ ਕਣਕ ਦੀਆਂ ਅਗੇਤੀ ਤੇ ਪਿਛੇਤੀ ਕਿਸਮਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਚੰਗੇ ਝਾੜ ਨਾਲ ਵਧੀਆ ਮੁਨਾਫ਼ਾ ਦੇਣ ਲਈ ਤਿਆਰ ਹੈ, ਨਾਲ ਹੀ ਇਨ੍ਹਾਂ ਨੂੰ ਕਿਸ ਮਹੀਨੇ ਬੀਜਣਾ ਹੈ, ਇਸ ਬਾਰੇ ਵੀ ਦੱਸਾਂਗੇ...

Good Yield and Big Profit: ਭਾਰਤ ਵਿੱਚ ਵੱਡੇ ਪੱਧਰ 'ਤੇ ਕਣਕ ਉਗਾਈ ਜਾਂਦੀ ਹੈ। ਝੋਨੇ ਤੋਂ ਬਾਅਦ ਕਣਕ ਭਾਰਤ ਦੀ ਸੱਭ ਤੋਂ ਮਹੱਤਵਪੂਰਨ ਅਨਾਜ ਦੀ ਫਸਲ ਮੰਨੀ ਜਾਂਦੀ ਹੈ ਅਤੇ ਇਹ ਭਾਰਤ ਦੇ ਉੱਤਰੀ ਸੂਬਿਆਂ ਦੇ ਲੱਖਾਂ ਲੋਕਾਂ ਦਾ ਮੁੱਖ ਭੋਜਨ ਹੈ। ਦੱਸ ਦੇਈਏ ਕਿ ਇਹ ਪ੍ਰੋਟੀਨ, ਵਿਟਾਮਿਨ ਅਤੇ ਕਾਰਬੋਹਾਈਡ੍ਰੇਟਸ ਦਾ ਮੁੱਖ ਸਰੋਤ ਹੈ।

ਜਿਕਰਯੋਗ ਹੈ ਕਿ ਹਾੜੀ ਦੇ ਸੀਜ਼ਨ ਵਿੱਚ ਕਿਸਾਨ ਕਣਕ ਦੀ ਵੱਡੇ ਪੱਧਰ 'ਤੇ ਖੇਤੀ ਕਰਦੇ ਹਨ। ਜੇਕਰ ਸਾਡੇ ਕਿਸਾਨਾਂ ਨੂੰ ਕਣਕ ਦੀਆਂ ਅਗੇਤੀ ਤੇ ਪਿਛੇਤੀ ਕਿਸਮਾਂ ਬਾਰੇ ਚੰਗੀ ਤਰ੍ਹਾਂ ਪਤਾ ਹੋਵੇ ਤਾਂ ਉਹ ਚੰਗੇ ਝਾੜ ਨਾਲ ਵਧੀਆ ਮੁਨਾਫ਼ਾ ਵੀ ਕਮਾ ਸਕਦੇ ਹਨ। ਜਿਸਦੇ ਚਲਦਿਆਂ ਅੱਜ ਕ੍ਰਿਸ਼ੀ ਜਾਗਰਣ ਕਿਸਾਨ ਭਰਾਵਾਂ ਲਈ ਕਣਕ ਨਾਲ ਜੁੜੀ ਜ਼ਰੂਰੀ ਜਾਣਕਾਰੀ ਲੈ ਕੇ ਆਇਆ ਹੈ। ਦਰਅਸਲ, ਅੱਜ ਅਸੀਂ ਇਸ ਲੇਖ ਰਾਹੀਂ ਪੜਾਅ-ਦਰ-ਪੜਾਅ ਅਗੇਤੀ ਤੇ ਪਿਛੇਤੀ ਕਿਸਮਾਂ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ। ਜਿਸ ਨਾਲ ਕਿਸਾਨਾਂ ਨੂੰ ਫਸਲ ਤੋਂ ਚੰਗਾ ਉਤਪਾਦਨ ਮਿਲ ਸਕਦਾ ਹੈ। ਤਾਂ ਆਓ ਜਾਣਦੇ ਹਾਂ ਕਣਕ ਦੀਆਂ ਉਨ੍ਹਾਂ ਕਿਸਮਾਂ ਦੇ ਨਾਂ ਅਤੇ ਇਨ੍ਹਾਂ ਨੂੰ ਕਿਸ ਮਹੀਨੇ ਲਾਉਣਾ ਫਾਇਦੇਮੰਦ ਸਾਬਿਤ ਹੋਵੇਗਾ।

ਚੰਗੇ ਝਾੜ ਦੇ ਨਾਲ ਮਿਲੇਗਾ ਮੋਟਾ ਮੁਨਾਫਾ

ਚੰਗੇ ਝਾੜ ਦੇ ਨਾਲ ਮਿਲੇਗਾ ਮੋਟਾ ਮੁਨਾਫਾ

ਪਹਿਲਾ ਪੜਾਅ

ਜਿਹੜੇ ਕਿਸਾਨ 25 ਅਕਤੂਬਰ ਤੋਂ 10 ਨਵੰਬਰ ਦਰਮਿਆਨ ਕਣਕ ਦੀ ਬਿਜਾਈ ਕਰਦੇ ਹਨ, ਉਨ੍ਹਾਂ ਨੂੰ ਇਨ੍ਹਾਂ ਕਿਸਮਾਂ ਦੀ ਚੋਣ ਕਰਨੀ ਚਾਹੀਦੀ ਹੈ।
● ਐਚਡੀ 2967 (HD 2967)
● ਡਬਲਯੂਐਚ 542 (WH 542)
● ਯੂਪੀ 2338 (UP 2338)
● ਐਚਡੀ 2687 (HD 2687)
● ਡਬਲਯੂਐਚ 1105 (WH 1105)
● ਦੇਸੀ ਕਣਕ ਸੀ-306 (Desi Wheat C-306)

ਦੂਜਾ ਪੜਾਅ

ਜਿਹੜੇ ਕਿਸਾਨ 11 ਨਵੰਬਰ ਤੋਂ 25 ਨਵੰਬਰ ਦਰਮਿਆਨ ਕਣਕ ਦੀ ਬਿਜਾਈ ਕਰਦੇ ਹਨ, ਉਹ ਇਨ੍ਹਾਂ ਕਿਸਮਾਂ ਦੀ ਚੋਣ ਕਰਨ।
● ਡਬਲਯੂਐਚ 542 (WH 542)
● ਡਬਲਯੂਐਚ 711 (WH 711)
● ਡਬਲਯੂਐਚ 283 (WH 283)
● ਡਬਲਯੂਐਚ 416 (WH 416)

ਇਹ ਵੀ ਪੜ੍ਹੋ : ਇਸ ਹਾੜੀ ਸੀਜ਼ਨ ਕਣਕ ਕਿਸਾਨਾਂ ਨੂੰ ਦੁੱਗਣਾ ਲਾਭ, ਇਹ ਕਿਸਮ ਦੇਵੇਗੀ 115 ਦਿਨਾਂ ਤੋਂ ਪਹਿਲਾਂ 75 ਕੁਇੰਟਲ ਤੱਕ ਝਾੜ

ਤੀਜਾ ਪੜਾਅ

ਜਿਹੜੇ ਕਿਸਾਨ 25 ਨਵੰਬਰ ਤੋਂ 25 ਦਸੰਬਰ ਦਰਮਿਆਨ ਕਣਕ ਦੀ ਬਿਜਾਈ ਕਰਦੇ ਹਨ, ਉਨ੍ਹਾਂ ਨੂੰ ਇਹ ਪਿਛੇਤੀ ਕਿਸਮਾਂ ਦੀ ਚੋਣ ਕਰਨੀ ਚਾਹੀਦੀ ਹੈ।
● ਐਚਡੀ 2851 (HD 2851)
● ਯੂਪੀ 2338 (UP 2338)
● ਰਾਜ 3765 (RAJ 3765)
● ਪੀਬੀਡਬਲਯੂ 373 (PBW 373)
● ਰਾਜ 3077 (RAJ 3077)

Summary in English: Early-late varieties for sowing of wheat, with good yield will get big profit

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters