1. Home
  2. ਖੇਤੀ ਬਾੜੀ

ਇਸ ਸਬਜ਼ੀ ਦੀ ਕਾਸ਼ਤ ਕਰਕੇ ਘੱਟ ਖਰਚੇ 'ਤੇ ਕਮਾਓ ਬੰਪਰ ਮੁਨਾਫਾ! ਜਾਣੋ ਕਿਵੇਂ ਸ਼ੁਰੂ ਕਰੀਏ

ਅੱਜ-ਕੱਲ ਕਿਸਾਨੀ ਇੱਕ ਲਾਹੇਵੰਦ ਧੰਦਾ ਸਾਬਿਤ ਹੋ ਰਹੀ ਹੈ। ਉਸਦੀ ਵਜ੍ਹਾ ਹੈ ਕਿਸਾਨਾਂ ਦਾ ਫਸਲੀ ਚੱਕਰ ਛੱਡ ਕੇ ਨਵੀਆਂ ਫਸਲਾਂ ਵੱਲ ਰੁੱਖ ਕਰਨਾ।

Gurpreet Kaur Virk
Gurpreet Kaur Virk
Okra Farming

Okra Farming

ਅੱਜ-ਕੱਲ ਕਿਸਾਨੀ ਇੱਕ ਲਾਹੇਵੰਦ ਧੰਦਾ ਸਾਬਿਤ ਹੋ ਰਹੀ ਹੈ। ਉਸਦੀ ਵਜ੍ਹਾ ਹੈ ਕਿਸਾਨਾਂ ਦਾ ਫਸਲੀ ਚੱਕਰ ਛੱਡ ਕੇ ਨਵੀਆਂ ਫਸਲਾਂ ਵੱਲ ਰੁੱਖ ਕਰਨਾ। ਜਿਸਦੇ ਚਲਦਿਆਂ ਕਿਸਾਨ ਹੁਣ ਬੰਪਰ ਮੁਨਾਫ਼ਾ ਕਮਾ ਰਹੇ ਹਨ। ਅੱਜ ਅੱਸੀ ਤੁਹਾਨੂੰ ਇੱਕ ਅਜਿਹੀ ਖੇਤੀ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਨੂੰ ਘੱਟ ਸਮੇਂ, ਘੱਟ ਲਾਗਤ ਵਿੱਚ ਵਾਧੂ ਮੁਨਾਫ਼ਾ ਦੇਵੇਗੀ। ਜੇਕਰ ਤੁਸੀ ਵੀ ਚੰਗੀ ਕਮਾਈ ਕਰਨਾ ਚਾਹੁੰਦੇ ਤਾਂ ਇਹ ਖ਼ਬਰ ਤੁਹਾਡੇ ਲਈ ਹੈ...

ਫਸਲੀ ਚੱਕਰ ਵਿੱਚ ਫਸੇ ਕਿਸਾਨਾਂ ਨੂੰ ਲੋੜ ਹੈ ਖੇਤੀ ਵਿੱਚ ਕੁੱਝ ਤਬਦੀਲੀਆਂ ਦੀ, ਭਾਵੇ ਉਹ ਫਸਲਾਂ ਦੀ ਚੋਣ ਹੋਵੇ ਜਾਂ ਫਿਰ ਖੇਤੀ ਕਰਨ ਦਾ ਢੰਗ। ਜੇਕਰ ਕਿਸਾਨ ਘੱਟ ਸਮੇਂ ਵਿੱਚ ਚੰਗੀ ਕਮਾਈ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਬਾਰੇ ਖਾਸ ਧਿਆਨ ਦੇਣ ਦੀ ਲੋੜ ਹੈ। ਅੱਜ ਅੱਸੀ ਤੁਹਾਨੂੰ ਇੱਕ ਅਜਿਹੀ ਖੇਤੀ ਬਾਰੇ ਦੱਸਣ ਜਾ ਰਹੇ ਹਾਂ, ਜਿਸਦੀ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਭਾਰੀ ਡਿਮਾਂਡ ਹੈ।

ਜੇਕਰ ਕਿਸਾਨ ਨਕਦੀ ਫਸਲਾਂ ਉਗਾਉਣ ਤਾਂ ਉਹ ਘਰ ਬੈਠਿਆਂ ਹੀ ਲੱਖਾਂ ਰੁਪਏ ਕਮਾ ਸਕਦੇ ਹਨ। ਅੱਜ-ਕੱਲ ਤਾਂ ਪੜ੍ਹੇ-ਲਿਖੇ ਲੋਕ ਵੀ ਆਪਣੀਆਂ ਨੌਕਰੀਆਂ ਛੱਡ ਕੇ ਖੇਤੀਬਾੜੀ ਵੱਲ ਪਰਤ ਰਹੇ ਹਨ ਅਤੇ ਲੱਖਾਂ ਰੁਪਏ ਕਮਾ ਰਹੇ ਹਨ। ਖੇਤੀ ਲਈ ਨਕਦੀ ਫਸਲਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਜੇਕਰ ਵਧੀਆ ਤਰੀਕੇ ਨਾਲ ਕੀਤਾ ਜਾਵੇ ਤਾਂ ਲੱਖਾਂ ਰੁਪਏ ਦੀ ਕਮਾਈ ਕਰਨੀ ਬਹੁਤ ਸੌਖੀ ਹੈ।

ਸ਼ਾਇਦ ਹੀ ਕੋਈ ਅਜਿਹਾ ਹੋਵੇ ਜਿਨ੍ਹੇ ਭਿੰਡੀ ਨਾਂ ਖਾਦੀ ਹੋਵੇ, ਜਿਆਦਾਤਰ ਲੋਕ ਭਿੰਡੀ ਖਾਉਣਾ ਪਸੰਦ ਕਰਦੇ ਹਨ। ਭਾਵੇ ਪਿੰਡ ਹੋਣ ਜਾਂ ਫਿਰ ਸ਼ਹਿਰ ਹਰ ਕੋਈ ਭਿੰਡੀ ਦਾ ਦਿਵਾਨਾ ਹੈ। ਅਜਿਹੇ ਵਿੱਚ ਕਿਸਾਨਾਂ ਨੂੰ ਸਹੀ ਫਸਲ ਦੀ ਚੋਣ ਕਰਨ ਦੀ ਲੋੜ ਹੈ। ਜੀ ਹਾਂ, ਅੱਜ ਅੱਸੀ ਤੁਹਾਨੂੰ ਭਿੰਡੀ ਦੀ ਕਾਸ਼ਤ ਕਰਕੇ ਬੰਪਰ ਮੁਨਾਫਾ ਕਮਾਉਣ ਬਾਰੇ ਦੱਸਣ ਜਾ ਰਹੇ ਹਾਂ। ਦੱਸ ਦਈਏ ਕਿ ਸਬਜ਼ੀਆਂ ਦੀ ਇਹ ਕਾਸ਼ਤ ਆਰਥਿਕ ਤੌਰ 'ਤੇ ਬਹੁਤ ਲਾਹੇਵੰਦ ਸਾਬਿਤ ਹੁੰਦੀ ਹੈ। ਜੇਕਰ ਜ਼ਮੀਨ ਘੱਟ ਹੋਵੇ ਤਾਂ ਸਬਜ਼ੀਆਂ ਦੀ ਕਾਸ਼ਤ ਹੋਰ ਵੀ ਮੁਨਾਫ਼ੇ ਵਾਲੀ ਸਾਬਿਤ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਅਜਿਹੀ ਸਥਿਤੀ ਵਿੱਚ ਫਸਲ ਦੀ ਦੇਖਭਾਲ ਚੰਗੀ ਤਰ੍ਹਾਂ ਕੀਤੀ ਜਾਂਦੀ ਹੈ। ਉਂਜ ਵੀ ਨਕਦੀ ਫਸਲਾਂ ਵਿੱਚ ਬੰਪਰ ਮੁਨਾਫਾ ਕਮਾਇਆ ਜਾ ਸਕਦਾ ਹੈ।

ਫਸਲ ਬੀਜਣ ਦਾ ਸਹੀ ਢੰਗ

-ਜੇਕਰ ਭਿੰਡੀ ਦੀ ਬਿਜਾਈ ਸਹੀ ਢੰਗ ਨਾਲ ਕੀਤੀ ਜਾਵੇ, ਤਾਂ ਪੌਦਿਆਂ ਨੂੰ ਫਲ ਚੰਗਾ ਲੱਗੇਗਾ।

-ਕਤਾਰ ਤੋਂ ਕਤਾਰ ਦੀ ਦੂਰੀ ਘੱਟੋ-ਘੱਟ 40 ਤੋਂ 45 ਸੈਂਟੀਮੀਟਰ ਹੋਣੀ ਚਾਹੀਦੀ ਹੈ।

-ਬੀਜ ਨੂੰ 3 ਸੈਂਟੀਮੀਟਰ ਤੋਂ ਵੱਧ ਡੂੰਘਾ ਨਹੀਂ ਲਾਇਆ ਜਾਣਾ ਚਾਹੀਦਾ।

-ਪੂਰੇ ਖੇਤਰ ਨੂੰ ਢੁਕਵੇਂ ਆਕਾਰ ਦੀਆਂ ਪੱਟੀਆਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ। ਜਿਸ ਕਾਰਨ ਸਿੰਚਾਈ ਕਰਨ ਵਿੱਚ ਸਹੂਲਤ ਹੋ ਜਾਂਦੀ ਹੈ।

-ਇੱਕ ਹੈਕਟੇਅਰ ਵਿੱਚ ਲਗਭਗ 15 ਤੋਂ 20 ਟਨ ਗੋਬਰ ਦੀ ਲੋੜ ਹੁੰਦੀ ਹੈ।

-ਨਦੀਨ ਵੀ ਸਮੇਂ-ਸਮੇਂ 'ਤੇ ਕਰਦੇ ਰਹਿਣਾ ਚਾਹੀਦਾ ਹੈ। ਤਾਂ ਜੋ ਵੱਧ ਤੋਂ ਵੱਧ ਝਾੜ ਪ੍ਰਾਪਤ ਕੀਤਾ ਜਾ ਸਕੇ।

ਭਿੰਡੀ ਦੀ ਖੇਤੀ ਕਿੱਥੇ ਅਤੇ ਕਿਵੇਂ ਕਰੀਏ

-ਜੇਕਰ ਭਿੰਡੀ ਦੀ ਕਾਸ਼ਤ ਵਧੀਆ ਤਰੀਕੇ ਨਾਲ ਕੀਤੀ ਜਾਵੇ ਤਾਂ ਇੱਕ ਏਕੜ ਤੋਂ 5 ਲੱਖ ਰੁਪਏ ਤੱਕ ਦੀ ਕਮਾਈ ਹੋ ਸਕਦੀ ਹੈ।

-ਜੇਕਰ ਇਸ 'ਚ ਖਰਚਾ ਕੱਢੀਏ ਤਾਂ ਘੱਟੋ-ਘੱਟ 3.5 ਲੱਖ ਦੀ ਬੱਚਤ ਹੁੰਦੀ ਹੈ।

-ਭਿੰਡੀ ਦੀ ਹਰ ਮੰਡੀ ਵਿੱਚ ਮੰਗ ਹੁੰਦੀ ਹੈ ਅਤੇ ਸੀਜ਼ਨ ਦੌਰਾਨ ਇਸ ਦੀ ਕੀਮਤ ਵੀ ਚੰਗੀ ਹੁੰਦੀ ਹੈ।

-ਭਿੰਡੀ ਦੀ ਫ਼ਸਲ ਦੇ ਪ੍ਰਮੁੱਖ ਸੂਬੇ ਝਾਰਖੰਡ, ਮੱਧ ਪ੍ਰਦੇਸ਼, ਗੁਜਰਾਤ, ਪੰਜਾਬ, ਉੱਤਰ ਪ੍ਰਦੇਸ਼, ਅਸਾਮ, ਮਹਾਰਾਸ਼ਟਰ ਆਦਿ ਹਨ। -ਇਸ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਵਿੱਚ ਵੀ ਲੇਡੀਜ਼ ਫਿੰਗਰ ਦੀ ਖੇਤੀ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ Eucalyptus Farming: ਖੇਤ ਵਿੱਚ ਲਗਾਓ ਇਹ ਰੁੱਖ! 10 ਸਾਲ ਬਾਅਦ ਕਮਾਓ ਲੱਖਾਂ!

ਭਿੰਡੀ ਸਿਹਤ ਲਈ ਫਾਇਦੇਮੰਦ

ਤੁਹਾਨੂੰ ਦੱਸ ਦਈਏ ਕਿ ਭਿੰਡੀ ਦੀ ਸਬਜ਼ੀ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਇਸ ਨਾਲ ਕੈਂਸਰ ਦੀ ਬੀਮਾਰੀ ਦੂਰ ਰਹਿੰਦੀ ਹੈ। ਇਸ ਦੇ ਨਾਲ ਹੀ ਇਹ ਦਿਲ ਨਾਲ ਜੁੜੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ। ਸ਼ੂਗਰ ਦੇ ਰੋਗੀਆਂ ਨੂੰ ਵੀ ਭਿੰਡੀ ਖਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਭਿੰਡੀ ਅਨੀਮੀਆ ਰੋਗ ਵਿੱਚ ਵੀ ਬਹੁਤ ਫਾਇਦੇਮੰਦ ਹੁੰਦੀ ਹੈ।

ਜਿਕਰਯੋਗ ਹੈ ਕਿ ਭਿੰਡੀ ਦੀ ਕਾਸ਼ਤ ਕਰਕੇ ਕਿਸਾਨ ਇੱਕ ਏਕੜ ਵਿੱਚ 5 ਲੱਖ ਰੁਪਏ ਤੱਕ ਕਮਾ ਸਕਦੇ ਹਨ। ਜੇਕਰ ਕਿਸਾਨ ਆਪਣੇ ਸਾਰੇ ਖਰਚੇ ਕੱਢ ਲਵੇ ਤਾਂ ਵੀ ਘੱਟੋ-ਘੱਟ 3.5 ਲੱਖ ਰੁਪਏ ਆਸਾਨੀ ਨਾਲ ਬੱਚ ਜਾਣਗੇ। ਕਿਸਾਨਾਂ ਨੂੰ ਲੋੜ ਹੈ ਫਸਲੀ ਚੱਕਰ ਤੋਂ ਨਿਕਲ ਕੇ ਨਵੀਆਂ ਫਸਲਾਂ ਵੱਲ ਰੁੱਖ ਕਰਨ ਦੀ।

Summary in English: Earn Bumper Profits At Low Cost By Cultivating This Vegetable! Learn how to get started

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters