1. Home
  2. ਖੇਤੀ ਬਾੜੀ

70 ਤੋਂ 80 ਦਿਨਾਂ `ਚ ਇਹ ਫ਼ਸਲ ਦੇਵੇਗੀ ਦੁੱਗਣੀ ਆਮਦਨ, ਕਤਾਰਾਂ `ਚ ਕਰੋ ਇਨ੍ਹਾਂ ਖਾਦਾਂ ਦੀ ਵਰਤੋਂ

ਅਕਤੂਬਰ ਤੋਂ ਨਵੰਬਰ ਮਹੀਨੇ `ਚ ਇਸ ਕਾਸ਼ਤ ਨੂੰ ਅਪਣਾਓ ਤੇ ਚੜਦੇ ਸਾਲ `ਚ ਭਾਰੀ ਮੁਨਾਫ਼ਾ ਕਮਾਓ...

 Simranjeet Kaur
Simranjeet Kaur
Pea cultivation

Pea cultivation

ਮਟਰ ਦੁਨੀਆ ਭਰ `ਚ ਉਗਾਈ ਜਾਣ ਵਾਲੀ ਠੰਢੇ ਮੌਸਮ ਦੀ ਫ਼ਸਲ ਹੈ। ਭਾਰਤ `ਚ ਇਸਦੀ ਕਾਸ਼ਤ ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਪੰਜਾਬ, ਹਰਿਆਣਾ, ਕਰਨਾਟਕ ਤੇ ਬਿਹਾਰ ਵਿੱਚ ਕੀਤੀ ਜਾਂਦੀ ਹੈ। ਮਟਰ ਦੀ ਫ਼ਸਲ ਦੇ ਬਹੁਤ ਲਾਭ ਹਨ ਜਿਵੇਂ ਕਿ ਇਸ ਦੀਆਂ ਫਲੀਆਂ ਸਬਜ਼ੀਆਂ ਲਈ ਵਰਤੀਆਂ ਜਾਂਦੀਆਂ ਹਨ ਤੇ ਸੁੱਕੇ ਮਟਰ ਦਾਲ ਵਜੋਂ ਵਰਤੇ ਜਾਂਦੇ ਹਨ। ਇਸਦੇ ਨਾਲ ਹੀ ਹਰੇ ਮਟਰਾਂ ਦੀ ਪਰਾਲੀ ਪਸ਼ੂਆਂ ਲਈ ਵੀ ਪੌਸ਼ਟਿਕ ਚਾਰੇ ਦਾ ਚੰਗਾ ਸਰੋਤ ਬਣ ਜਾਂਦੀ ਹੈ। ਇਨ੍ਹਾਂ ਸਭ ਫਾਇਦਿਆਂ ਨੂੰ ਦੇਖਦੇ ਹੋਏ ਕਿਸਾਨ ਮਟਰ ਦੀ ਕਾਸ਼ਤ ਵੱਲ ਖ਼ਾਸ ਧਿਆਨ ਦੇ ਰਹੇ ਹਨ। 

ਮਟਰ ਦੀ ਕਾਸ਼ਤ: ਕਿਸਾਨ ਭਰਾਵੋਂ ਆਪਣੀ ਮਟਰ ਦੀ ਫ਼ਸਲ ਤੋਂ ਚੰਗਾ ਝਾੜ ਪ੍ਰਾਪਤ ਕਰਨ ਲਈ ਅਕਤੂਬਰ ਦੇ ਅੰਤ ਤੋਂ ਨਵੰਬਰ ਦੇ ਮੱਧ ਤੱਕ ਬਿਜਾਈ ਦਾ ਕੰਮ ਮੁਕੰਮਲ ਕਰ ਦੀਓ। ਜੇਕਰ ਬਿਜਾਈ `ਚ ਦੇਰੀ ਹੋਏਗੀ ਤਾਂ ਉਸ ਨਾਲ ਮਟਰ ਦੀ ਪੈਦਾਵਾਰ `ਚ ਕਮੀ ਆਏਗੀ।  

ਖੇਤ ਦੀ ਤਿਆਰੀ:

ਦੱਸ ਦੇਈਏ ਕਿ ਵਧੀਆ ਬੀਜ ਪ੍ਰਾਪਤ ਕਰਨ ਲਈ ਇੱਕ ਤੋਂ ਦੋ ਵਾਰ ਹਲ ਵਾਹੋ। ਫ਼ਸਲ ਦੀ ਬਿਜਾਈ ਤੋਂ ਪਹਿਲਾਂ ਸਿੰਚਾਈ ਕਰੋ। ਮਟਰ ਦੀ ਕਾਸ਼ਤ ਲਈ ਅਨੁਕੂਲ ਤਾਪਮਾਨ 15 ਤੋਂ 30 ਡਿਗਰੀ ਸੈਲਸੀਅਸ ਹੋਣਾ ਚਾਹੀਦਾ ਹੈ।

ਬੀਜ ਦਰ:

ਮਟਰ ਦੀ ਕਾਸ਼ਤ ਲਈ ਇੱਕ ਏਕੜ `ਚ 30 ਤੋਂ 40 ਕਿਲੋਗ੍ਰਾਮ ਬੀਜ ਕਾਫੀ ਹੁੰਦੇ ਹਨ। ਇਸ ਨਾਲ ਤੁਹਾਨੂੰ ਵੱਧ ਪੈਦਾਵਾਰ ਪ੍ਰਾਪਤ ਹੋਵੇਗੀ।

ਮਟਰ ਦੀ ਖੇਤੀ ਲਈ ਮਿੱਟੀ:

ਮਟਰ ਦੀ ਕਾਸ਼ਤ ਲਈ ਰੇਤਲੀ ਦੋਮਟ ਮਿੱਟੀ (sandy loam soil) ਸਭ ਤੋਂ ਢੁਕਵੀਂ ਹੁੰਦੀ ਹੈ ਕਿਉਂਕਿ ਇਸ `ਚ ਭਰਪੂਰ ਜੈਵਿਕ ਵਰਮੀ ਕੰਪੋਸਟ (Organic vermicompost) ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਨਾਲ ਮਿੱਟੀ ਦੀ ਸਮਰਥਾ ਵੱਧਦੀ ਹੈ। ਮਟਰ ਦੀ ਚੰਗੀ ਪੈਦਾਵਾਰ ਲਈ ਮਿੱਟੀ ਦੀ ph ਮਾਤਰਾ 6 ਤੋਂ 7.5 ਦੇ ਵਿੱਚਕਾਰ ਹੋਣੀ ਲਾਜ਼ਮੀ ਹੈ।

ਖਾਦਾਂ ਦੀ ਵਰਤੋਂ:

ਮਟਰ ਦੇ ਵਧੀਆ ਝਾੜ ਲਈ ਨਾਈਟ੍ਰੋਜਨ (Nitrogen) 20, ਫਾਸਫੋਰਸ (Phosphorus) 25 ਤੇ ਯੂਰੀਆ (Urea) 45 ਕਿਲੋਗ੍ਰਾਮ ਪ੍ਰਤੀ ਏਕੜ `ਚ ਵਰਤਣਾ ਵਧੇਰੇ ਫਾਇਦੇਮੰਦ ਹੈ। ਇਨ੍ਹਾਂ ਖਾਦਾਂ ਨੂੰ ਕਤਾਰਾਂ `ਚ ਪਾਓ। 

ਸਿੰਚਾਈ:

ਕਿਸਾਨ ਭਰਾਵੋਂ ਮਟਰ ਦੀ ਬਿਜਾਈ ਤੋਂ ਪਹਿਲਾਂ ਖੇਤ `ਚ ਸਿੰਚਾਈ ਕਰੋ, ਇਸ ਨਾਲ ਫ਼ਸਲ ਚੰਗੀ ਤਰ੍ਹਾਂ ਵੱਧਦੀ ਹੈ। ਇੱਕ ਅਨੁਮਾਨ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਮਟਰ ਦੀ ਕਾਸ਼ਤ ਝੋਨੇ ਦੀ ਫ਼ਸਲ ਤੋਂ ਬਾਅਦ ਉਗਾਈ ਜਾਂਦੀ ਹੈ ਤਾਂ ਉਸ ਦਾ ਦੁੱਗਣਾ ਫਾਇਦਾ ਹੁੰਦਾ ਹੈ। ਇਸ ਨਾਲ ਇੱਕ ਤਾਂ ਮਿੱਟੀ `ਚ ਨਮੀ ਦੀ ਮਾਤਰਾ ਕਾਫ਼ੀ ਰਹਿੰਦੀ ਹੈ ਤੇ ਦੂਜਾ ਇਸ ਫ਼ਸਲ ਦੇ ਬੀਜ ਬਿਨਾਂ ਸਿੰਚਾਈ ਤੋਂ ਬੀਜੇ ਜਾ ਸਕਦੇ ਹਨ। ਇਸ ਗੱਲ ਦਾ ਧਿਆਨ ਰੱਖੋ ਕਿ ਜ਼ਿਆਦਾ ਸਿੰਚਾਈ ਵੀ ਨਾ ਕੀਤੀ ਜਾਏ ਕਿਉਂਕਿ ਇਸ ਨਾਲ ਪੌਦਿਆਂ ਦਾ ਰੰਗ ਪੀਲਾ ਪੈ ਜਾਂਦਾ ਹੈ ਤੇ ਝਾੜ ਵੀ ਘੱਟ ਜਾਂਦਾ ਹੈ।

ਇਹ ਵੀ ਪੜ੍ਹੋ : ਇਹ ਕਿਸਮ ਦੇਵੇਗੀ 85 ਦਿਨਾਂ `ਚ 6-7 ਕੁਇੰਟਲ ਪ੍ਰਤੀ ਏਕੜ ਝਾੜ, ਵਰਤੋਂ ਇਹ ਖਾਦ

ਮਟਰ ਦੀਆਂ ਮੁੱਖ ਕਿਸਮਾਂ: 

ਕਿਸਾਨ ਵੀਰੋਂ ਜੇ ਤੁਸੀਂ ਵੀ ਆਪਣੇ ਖੇਤ `ਚ ਮਟਰ ਦੀ ਪੈਦਾਵਾਰ ਵਧਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਕਿਸਮਾਂ ਦੀ ਵਰਤੋਂ ਕਰੋ। ਜਿਸ `ਚ ਮਟਰ ਅਗੇਤਾ 6 (Matar Ageta 6), ਮਟਰ ਅਗੇਤਾ 7 (Matar Ageta-7), ਫ਼ੀਲਡ ਪੀ 48 (Field Pea 48), ਪੰਜਾਬ 88 (Punjab 88), ਮਿੱਠੀ ਫਲੀ (Mithi Fali), ਪੰਤ ਉਪਹਾਰ (Pant Uphar), ਜਵਾਹਰ ਪੀ 15 (Jawahar Peas 15) ਆਦਿ ਸ਼ਾਮਲ ਹਨ। 

ਕੀੜੇ ਅਤੇ ਰੋਗ ਪ੍ਰਬੰਧਨ:

ਕਿਸਾਨਾਂ ਨੂੰ ਦੀ ਫ਼ਸਲ ਦਾ ਖ਼ਾਸ ਖਿਆਲ ਰੱਖਣਾ ਪੈਂਦਾ ਹੈ ਕਿਉਂਕਿ ਇਸ `ਚ ਕੀੜੇ ਮਕੌੜਿਆਂ ਦਾ ਹਮਲਾ ਵੱਧ ਹੁੰਦਾ ਹੈ।

● ਪੌਡ ਬੋਰਰ ਨਾਮ ਦੇ ਕੀੜੇ ਨੂੰ ਰੋਕਣ ਲਈ ਕਾਰਬਰਿਲ @900 ਗ੍ਰਾਮ ਨੂੰ 100 ਲੀਟਰ ਪਾਣੀ `ਚ ਮਿਲਾ ਕੇ ਛਿੜਕਾਅ ਕਰ ਦਵੋ। 

● ਵਿਲਟ ਨਾਮਕ ਬਿਮਾਰੀ ਨੂੰ ਰੋਕਣ ਲਈ ਥਿਰਮ @3 ਗ੍ਰਾਮ ਨੂੰ ਇੱਕ ਲੀਟਰ ਪਾਣੀ `ਚ ਰਲਾ ਕੇ ਖੇਤ `ਚ ਪਾਓ।    

ਵਾਢੀ: 

ਹਰੇ ਮਟਰ ਦੀਆਂ ਫਲੀਆਂ ਦੀ ਕਟਾਈ ਸਹੀ ਸਮੇਂ 'ਤੇ ਕਰਨੀ ਚਾਹੀਦੀ ਹੈ। ਜਦੋਂ ਮਟਰ ਗੂੜ੍ਹੇ ਤੋਂ ਹਰੇ ਰੰਗ `ਚ ਬਦਲ ਜਾਏ ਤਾਂ ਇਸ ਦੀ ਵਾਢੀ ਸ਼ੁਰੂ ਕਰ ਦਵੋ। 

Summary in English: Earn double income from this crop in 70 to 80 days, Use these fertilizers in rows

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters