ਅਦਰਕ ਦੀ ਵਰਤੋਂ ਭਾਰਤੀ ਪਕਵਾਨਾਂ ਵਿੱਚ ਇੱਕ ਮੁੱਖ ਸਮੱਗਰੀ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਹ ਸਬਜ਼ੀ ਦੇ ਸੁਆਦ ਨੂੰ ਹੋਰ ਵਧਾ ਦਿੰਦਾ ਹੈ। ਇਸ ਦੀ ਵਰਤੋਂ ਨਾਲ ਸਬਜ਼ੀ `ਚ ਰੰਗਤ ਤਾਂ ਆਉਂਦੀ ਹੀ ਹੈ, ਨਾਲ ਹੀ ਇਹ ਸਬਜ਼ੀ ਦੀ ਵਾਏ ਖ਼ਤਮ ਕਰਦਾ ਹੈ। ਕਈ ਲੋਕ ਅਦਰਕ ਨੂੰ ਇੱਕ ਮਸਾਲਾ ਵਜੋਂ ਅਤੇ ਦੂਜਾ ਦਵਾਈ ਦੇ ਤੌਰ `ਤੇ ਵਰਤਦੇ ਹਨ। ਰਵਾਇਤੀ ਆਯੁਰਵੈਦਿਕ ਦਵਾਈ ਵਿੱਚ ਅਦਰਕ ਦੀ ਭੂਮਿਕਾ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਦਿਨੋਂ ਦਿਨ ਕਿਸਾਨ ਅਦਰਕ ਦੀ ਕਾਸ਼ਤ ਕਰਕੇ ਚੋਖੀ ਕਮਾਈ ਕਰ ਰਹੇ ਹਨ।
ਇਸ ਸਮੇਂ ਬਾਜ਼ਾਰ 'ਚ ਅਦਰਕ ਕਰੀਬ 70 ਤੋਂ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿੱਕ ਰਿਹਾ ਹੈ। ਜੇਕਰ ਇਸ ਨੂੰ 60 ਰੁਪਏ ਪ੍ਰਤੀ ਕਿਲੋ ਵੀ ਮੰਨਿਆ ਜਾਵੇ ਤਾਂ ਇੱਕ ਹੈਕਟੇਅਰ `ਤੋਂ 25 ਲੱਖ ਰੁਪਏ ਤੱਕ ਕਮਾਏ ਜਾ ਸਕਦੇ ਹਨ। ਕਿਸਾਨ ਭਰਾਵੋਂ ਜੇਕਰ ਤੁਸੀਂ ਵੀ ਇਨ੍ਹਾਂ ਮੁਨਾਫ਼ਾ ਕਮਾਉਣਾ ਚਾਹੁੰਦੇ ਹੋ ਤਾਂ ਅਦਰਕ ਦੀ ਖੇਤੀ ਨੂੰ ਸ਼ੁਰੂ ਕਰ ਦਵੋ।
ਅਦਰਕ ਦੀ ਖੇਤੀ
● ਅਦਰਕ ਦੀ ਕਾਸ਼ਤ ਮੁੱਖ ਤੌਰ `ਤੇ ਗਰਮ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਭਾਰਤ ਵਿੱਚ, ਸਿੰਚਾਈ ਵਾਲੀ ਅਦਰਕ ਦੀ ਫ਼ਸਲ ਦੀ ਬਿਜਾਈ ਆਮ ਤੌਰ 'ਤੇ ਮਾਰਚ ਅਤੇ ਜੂਨ ਦੇ ਮਹੀਨਿਆਂ ਵਿੱਚ ਕੀਤੀ ਜਾਂਦੀ ਹੈ। ਕਿਉਂਕਿ ਇਹ ਮਹੀਨੇ ਮਾਨਸੂਨ ਦੀ ਸ਼ੁਰੂਆਤ ਜਾਂ ਬਰਸਾਤ ਦੇ ਮੌਸਮ ਲਈ ਹੁੰਦੇ ਹਨ।
● ਇੱਕ ਏਕੜ ਦੀ ਬਿਜਾਈ ਲਈ 480-720 ਕਿਲੋ ਬੀਜ ਕਾਫ਼ੀ ਹੁੰਦੇ ਹਨ।
● ਜ਼ਮੀਨ `ਤੇ ਦੋ-ਤਿੰਨ ਵਾਰ ਹੱਲ ਵਾਹ ਕੇ ਖੇਤ ਤਿਆਰ ਕਰ ਲਵੋ।
● ਅਦਰਕ ਦੀ ਬਿਜਾਈ ਦੇ ਸਮੇਂ `ਤੇ 30 ਤੋਂ 35 ਡਿਗਰੀ ਸੈਲਸੀਅਸ ਤੱਕ ਤਾਪਮਾਨ ਹੋਣਾ ਚਾਹੀਦਾ ਹੈ।
● ਰੇਤਲੀ ਦੋਮਟ ਅਤੇ ਲਾਲ ਦੋਮਟ ਮਿੱਟੀ ਇਸ ਖੇਤੀ ਲਈ ਚੰਗੀ ਹੁੰਦੀ ਹੈ।
● ਖੇਤ ਵਿੱਚ ਪਾਣੀ ਨੂੰ ਖੜਾ ਨਾ ਹੋਣ ਦਵੋ ਇਸ ਨਾਲ ਅਦਰਕ ਦੀ ਕਾਸ਼ਤ ਦਾ ਖ਼ਰਾਬ ਹੋਣ ਦਾ ਡਰ ਹੁੰਦਾ ਹੈ।
● ਇਸ ਖੇਤੀ ਦੀ ਚੰਗੀ ਪੈਦਾਵਾਰ ਲਈ ਮਿੱਟੀ ਦੀ ph ਮਾਤਰਾ 6- 6.5 ਦੇ ਵਿੱਚਕਾਰ ਹੋਣੀ ਚਾਹੀਦੀ ਹੈ।
● ਅਦਰਕ ਦੀ ਕਾਸ਼ਤ ਲਈ ਇੱਕ ਏਕੜ ਨਾਈਟ੍ਰੋਜਨ 25, ਫਾਸਫੋਰਸ 10, ਪੋਟਾਸ਼ 10 ਕਿਲੋਗ੍ਰਾਮ ਵਰਤੋਂ।
● ਇਸ ਖੇਤੀ ਦੀ ਪੈਦਾਵਾਰ ਵਧਾਉਣ ਲਈ ਕਿਸਾਨਾਂ ਨੂੰ ਜੈਵਿਕ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪਿਆਜਾਂ ਦੀ ਸਮੁੱਚੀ ਕਾਸ਼ਤ, ਜਾਣੋ ਸਹੀ ਢੰਗ ਤੇ ਖੱਟੋ ਚੰਗਾ ਲਾਹਾ
ਵਾਢੀ:
ਅਦਰਕ ਦੀ ਕਟਾਈ ਦਾ ਸਹੀ ਸਮਾਂ ਉਦੋਂ ਹੁੰਦਾ ਹੈ, ਜਦੋਂ ਪੱਤੇ ਪੀਲੇ ਹੋ ਜਾਂਦੇ ਹਨ ਅਤੇ ਪੂਰੀ ਤਰ੍ਹਾਂ ਸੁੱਕ ਜਾਂਦੇ ਹਨ। 8 ਮਹੀਨਿਆਂ ਵਿੱਚ ਫ਼ਸਲ ਕਟਾਈ ਲਈ ਤਿਆਰ ਹੋ ਜਾਂਦੀ ਹੈ।
ਅਦਰਕ ਦੀਆਂ ਕਿਸਮਾਂ:
ਕਿਸਾਨ ਭਰਾਵੋਂ ਜੇਕਰ ਤੁਸੀਂ ਆਪਣੇ ਖੇਤ ਦੀ ਪੈਦਾਵਾਰ `ਚ ਵਾਧਾ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਅਦਰਕ ਦੀਆਂ ਕਿਸਮਾਂ ਦੀ ਵਰਤੋਂ ਕਰੋ। ਜਿਸ `ਚ ਕਾਰਤਿਕਾ, ਸੁਪ੍ਰਭਾ, ਸੁਰੁਚੀ ਆਦਿ ਸ਼ਾਮਲ ਹਨ। ਇਹ ਕਿਸਮਾਂ 200 ਦਿਨਾਂ ਵਿੱਚ ਵਾਢੀ ਲਈ ਤਿਆਰ ਹੋ ਜਾਂਦੀਆਂ ਹਨ। ਇਸ `ਤੋਂ 90 ਕੁਇੰਟਲ ਪ੍ਰਤੀ ਏਕੜ ਦਾ ਔਸਤ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ।
ਮੁਨਾਫ਼ਾ:
ਇੱਕ ਅਨੁਮਾਨ `ਤੋਂ ਪਤਾ ਲੱਗਿਆ ਹੈ ਕਿ ਅਦਰਕ ਦੀ ਖੇਤੀ ਲਈ 7 `ਤੋਂ 8 ਲੱਖ ਤੱਕ ਲਾਗਤ ਵਰਤੀ ਜਾਂਦੀ ਹੈ। ਜਿਸ `ਤੋਂ ਇੱਕ ਹੈਕਟੇਅਰ `ਚੋ 350 ਕੁਇੰਟਲ ਤੱਕ ਦਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਜੇਕਰ ਇਸ ਨੂੰ 60 ਰੁਪਏ ਪ੍ਰਤੀ ਕਿਲੋ ਵੀ ਮੰਨਿਆ ਜਾਵੇ ਤਾਂ ਇੱਕ ਹੈਕਟੇਅਰ `ਤੋਂ 25 ਲੱਖ ਰੁਪਏ ਤੱਕ ਕਮਾਏ ਜਾ ਸਕਦੇ ਹਨ।
Summary in English: Earn up to 25 lakh profit with ginger farming