1. Home
  2. ਖੇਤੀ ਬਾੜੀ

ਝੋਨੇ ਦੀ ਸਿੱਧੀ ਬਿਜਾਈ ਵਿੱਚ ਨਦੀਨਾਂ ਦੀ ਰੋਕਥਾਮ ਸੁਖਾਲੀ

ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ ਵਿੱਚ ਨਦੀਨਾਂ ਦੀ ਸਮੱਸਿਆ ਥੋੜੀ ਜਿਆਦਾ ਆਉਣ ਦਾ ਖਦਸ਼ਾ ਬਣਿਆ ਰਹਿੰਦਾ ਹੈ।ਆਮ ਤੌਰ ਤੇ ਇਹ ਕਿਹਾ ਜਾਦਾਂ ਹੈ ਕਿ ਸਿਰਫ ਤੇ ਸਿਰਫ ਨਦੀਨ-ਨਾਸਕਾਂ ਦੀ ਵਰਤੋਂ ਕਰਨ ਨਾਲ ਹੀ ਸਿੱਧੀ ਬਿਜਾਈ ਵਾਲੇ ਖੇਤ ਵਿੱਚ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

KJ Staff
KJ Staff
Direct sowing of paddy

Direct sowing of paddy

ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ ਵਿੱਚ ਨਦੀਨਾਂ ਦੀ ਸਮੱਸਿਆ ਥੋੜੀ ਜਿਆਦਾ ਆਉਣ ਦਾ ਖਦਸ਼ਾ ਬਣਿਆ ਰਹਿੰਦਾ ਹੈ।ਆਮ ਤੌਰ ਤੇ ਇਹ ਕਿਹਾ ਜਾਦਾਂ ਹੈ ਕਿ ਸਿਰਫ ਤੇ ਸਿਰਫ ਨਦੀਨ-ਨਾਸਕਾਂ ਦੀ ਵਰਤੋਂ ਕਰਨ ਨਾਲ ਹੀ ਸਿੱਧੀ ਬਿਜਾਈ ਵਾਲੇ ਖੇਤ ਵਿੱਚ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਇਸ ਕਰਕੇ ਨਵੇਂ ਤੋਂ ਨਵੇਂ ਨਦੀਨ-ਨਾਸ਼ਕਾਂ ਦੀ ਮੰਗ ਕੀਤੀ ਜਾਂਦੀ ਹੈ ਜੋ ਕਿ ਪੂਰਾ ਠੀਕ ਨਹੀਂ ਹੈ।ਨਦੀਨ-ਨਾਸ਼ਕਾਂ ਦੀ ਵਰਤੋਂ ਦੇ ਨਾਲ-ਨਾਲ ਸਹੀ ਕਾਸ਼ਤਕਾਰੀ ਢੰਗਾਂ ਦਾ ਵੀ ਨਦੀਨਾਂ ਦੀ ਸਮੱਸਿਆ ਤੋਂ ਨਿਜਾਤ ਪਾਉਣ ਵਿੱਚ ਉਨਾਂ ਹੀ ਯੋਗਦਾਨ ਹੈ। ਹਾਂ, ਬਿਜਾਈ ਤੋਂ ਤੁਰੰਤ ਬਾਅਦ ਸਿਲ੍ਹੇ ਖੇਤ ਵਿੱਚ ਸਟੋਂਪ/ ਬੰਕਰ 30 ਤਾਕਤ (ਪੈਂਡੀਮੈਥਾਲਿਨ) 1.0 ਲਿਟਰ ਪ੍ਰਤੀ ਏਕੜ ਦੇ ਹਿਸਾਬ 200 ਲਿਟਰ ਪਾਣੀ ਵਰਤ ਕੇ ਸਪਰੇ ਕਰਨਾ ਅਤੀ ਜ਼ਰੂਰੀ ਹੈ ਤਾਂ ਕਿ ਖੇਤ ਸ਼ੁਰੂ ਤੋਂ ਹੀ ਨਦੀਨਾਂ ਤੋਂ ਮੁਕਤ ਰਹੇ।ਜੇਕਰ ਕਾਸ਼ਤਕਾਰੀ ਢੰਗਾਂ ਦੀ ਸਹੀ ਵਰਤੋ ਕੀਤੀ ਜਾਵੇ ਤਾਂ ਸਿੱਧੇ ਬੀਜੇ ਝੋਨੇ ਵਿੱਚ ਵੀ ਨਦੀਨਾਂ ਦੀ ਰੋਕਥਾਮ ਕਰਨੀ ਸੌਖੀ ਹੋ ਜਾਂਦੀ ਹੈ।

ਹੇਠਾਂ ਕੁਝ ਕਾਸ਼ਤਕਾਰੀ ਢੰਗ ਦਿੱਤੇ ਗਏ ਹਨ ਜਿੰਨ੍ਹਾਂ ਨੂੰ ਅਪਣਾ ਕੇ ਸਿੱਧੇ ਬੀਜੇ ਝੋਨੇ ਵਿੱਚ ਵੀ ਨਦੀਨਾਂ ਦੀ ਰੋਕਥਾਮ ਕਰਨੀ ਸੁਖਾਲੀ ਹੈ। 1) ਬਿਜਾਈ ਕਰਨ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰੋ, 2) ਸਿੱਧੀ ਬਿਜਾਈ ਰੇਤਲੀਆਂ ਜਮੀਨਾਂ ਤੇ ਨਾ ਕਰੋ, 3) ਸਿੱਧੀ ਬਿਜਾਈ ਉਹਨਾਂ ਖੇਤਾਂ ਵਿੱਚ ਹੀ ਕਰਨ ਨੂੰ ਤਰਜੀਹ ਦਿਓ। ਜਿੱਥੇ ਪਿਛਲੇ ਸਾਲਾਂ ਵਿੱਚ ਝੋਨਾ ਲਾਇਆ ਜਾਦਾਂ ਰਿਹਾ ਹੋਵੇ।ਪਿਛਲੇ ਸਾਲਾਂ ਵਿੱਚ ਜਿਹੜੇ ਖੇਤ ਕਮਾਦ,ਮੱਕੀ ਅਤੇ ਨਰਮਾਂ/ਕਪਾਹ ਥੱਲੇ ਸਨ, ਉੱਥੇ ਸਿੱਧੀ ਬਿਜਾਈ ਨਾ ਕਰੋ, 4) ਖੇਤ ਨੂੰ ਰੌਣੀ ਕਰਕੇ ਤਰ ਵੱਤਰ ਹਾਲਾਤ ਵਿੱਚ ਤਿਆਰ ਕਰਕੇ ਬੀਜਾਈ ਕਰੋ, 5) ਬੀਜ ਨੂੰ 10-12 ਘੰਟੇ ਪਾਣੀ ਵਿੱਚ ਭਿਉਂ ਕੇ ਅਤੇ ਦਵਾਈ ਲਾ ਕੇ ਬੀਜੋ, 6) ਬਿਜਾਈ ਦਿਨ ਢਲੇ (ਸ਼ਾਮ) ਜਾਂ ਸਵੇਰੇ ਸੁਵੱਖਤੇ ਹੀ ਕਰੋ ਅਤੇ ਬਿਜਾਈ ਤੋਂ ਤੁਰੰਤ ਬਾਅਦ ਨਦੀਨ ਨਾਸ਼ਕ ਦਾ ਸਪਰੇਅ ਕਰ ਦਿਉ, 7)"ਲੱਕੀ ਸੀਡ ਡਰਿੱਲ" ਨਾਲ ਬਿਜਾਈ ਕਰਨ ਨੂੰ ਤਰਜੀਹ ਦਿਉ ਕਿਉਂਕਿ ਇਹ ਬਿਜਾਈ ਅਤੇ ਨਦੀਨ ਨਾਸ਼ਕ ਦਾ ਸਪਰੇ ਨਾਲੋ ਨਾਲ ਕਰਦੀ ਹੈ, 8) ਕਰੰਡ ਦੀ ਸਮੱਸਿਆ ਤੋਂ ਬਚਾਅ ਲਈ ਪਹੀਆਂ ਵਾਲਾ ਲੱਕੀ ਸੀਡ ਡਰਿੱਲ ਵਰਤੋ, 9) ਪਹਿਲਾ ਪਾਣੀ ਦੇਰੀ ਨਾਲ, ਬਿਜਾਈ ਤੋਂ ਤਕਰੀਬਨ 21 ਦਿਨ ਬਾਅਦ ਲਾਉ।

ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰਨ ਤੇ ਫ਼ਸਲ ਇਕਸਾਰ ਜੰਮਦੀ ਹੈ। ਰੇਤਲੀਆਂ ਜ਼ਮੀਨਾਂ ਤੇ ਸਿੱਧੀ ਬਿਜਾਈ ਕਰਨ ਨਾਲ ਲੋਹੇ ਦੀ ਘਾਟ ਆ ਜਾਂਦੀ ਹੈ ਅਤੇ ਪਾਣੀ ਜਿਆਦਾ ਲਾਉਣ ਕਰਕੇ ਨਦੀਨਾਂ ਦੀ ਸਮੱਸਿਆ ਜਿਆਦਾ ਆਉਂਦੀ ਹੈ। ਪਿਛਲੇ ਸਾਲਾਂ ਵਿੱਚ ਝੋਨੇ ਵਾਲੇ ਖੇਤ ਵਿੱਚ ਜਿਆਦਾਤਰ ਝੋਨੇ ਵਾਲੇ ਨਦੀਨ ਹੀ ਜੰਮਦੇ ਹਨ। ਗੰਨੇ, ਕਪਾਹ, ਮੱਕੀ ਆਦਿ ਵਾਲੇ ਖੇਤਾਂ ਵਿੱਚ ਹੋਰ ਨਦੀਨ ਜਿਵੇਂ ਕਿ ਗੁੜਤ ਮਧਾਣਾ, ਚੀਨੀ ਘਾਹ, ਤਾਂਦਲਾ, ਗੰਢੀ ਵਾਲਾ ਮੋਥੇ ਦੀ ਸਮੱਸਿਆ ਵੀ ਆਵੇਗੀ ਜਿਸ ਦੀ ਰੋਕਥਾਮ ਲਈ ਜਿਆਦਾ ਸਪਰੇ ਕਰਨੇ ਪੈਣਗੇ। ਰੌਣੀ ਕਰਨ ਨਾਲ ਉੱਪਰਲੀ ਪਰਤ ਵਿੱਚ ਪਏ ਨਦੀਨਾਂ ਦੇ ਬੀਜ ਉੱਗ ਪੈਂਦੇ ਹਨ ਜੋ ਕਿ ਵਹਾਈ ਸਮੇਂ ਖਤਮ ਹੋ ਜਾਂਦੇ ਹਨ। ਬਿਜਾਈ ਦੇ ਤੁਰੰਤ ਬਾਅਦ ਪੂਰੀ ਸਿਲ੍ਹਾਬ ਵਿੱਚ ਸਪਰੇ ਕਰਨ ਨਾਲ ਨਦੀਨ ਨਾਸ਼ਕ ਦਾ ਅਸਰ ਵਧੀਆ ਹੁੰਦਾ ਹੈ, ਨਦੀਨ ਨਾਸ਼ਕ ਦੀ ਬਣੀ ਪਰਤ ਨਦੀਨਾਂ ਨੂੰ ਉੱਗਣ ਨਹੀਂ ਦਿੰਦੀ। ਦਿਨ ਢਲੇ ਸਪਰੇ ਕਰਨ ਨਾਲ, ਰਾਤ ਠੰਢੀ ਹੋਣ ਕਰਕੇ, ਨਦੀਨ- ਨਾਸ਼ਕ ਚੰਗਾ ਅਸਰ ਕਰਦੀ ਹੈ। ਦੁਪਹਿਰ ਵੇਲੇ ਸਪਰੇ ਕਰਨ ਨਾਲ ਨਦੀਨ ਨਾਸ਼ਕ ਦੇ ਉੱਡਣ ਦਾ ਖਤਰਾ ਹੈ ਅਤੇ ਖੇਤ ਵੀ ਜਲਦੀ ਸੁੱਕ ਜਾਂਦਾ ਹੈ ਜਿਸ ਕਰਕੇ ਪੂਰਾ ਫ਼ਾਇਦਾ ਨਹੀਂ ਮਿਲਦਾ। ਲੱਕੀ ਸੀਡ ਡਰਿੱਲ ਨਾਲ ਬਿਜਾਈ ਦੇ ਨਾਲ ਹੀ ਨਦੀਨ-ਨਾਸ਼ਕ ਦੀ ਸਪਰੇ ਚੰਗੇ ਸਿਲ੍ਹਾਬ ਵਿੱਚ ਅਤੇ ਇਕਸਾਰ ਹੋਣ ਕਰਕੇ ਨਦੀਨਾਂ ਦੀ ਚੰਗੀ ਰੋਕਥਾਮ ਹੋ ਜਾਂਦੀ ਹੈ।ਡਰਿੱਲ ਨਾਲ ਲੱਗੇ ਪਹੀਏ ਸਿਆੜਾਂ ਵਿਚਲੀ ਜਗ੍ਹਾ ਨੂੰ ਦਬਾ ਦਿੰਦੇ ਹਨ ਜਿਸ ਕਰਕੇ ਇੱਕ ਤਾਂ ਬਿਜਾਈ ਤੋਂ ਬਾਅਦ ਜੇਕਰ ਬਾਰਸ਼ ਪੈ ਜਾਵੇ ਤਾਂ ਕਰੰਡ ਹੋਣ ਤੋਂ ਬਚਾਅ ਰਹਿੰਦਾ ਹੈ, ਦੂਸਰਾ ਖੇਤ ਵਿੱਚ ਨਮੀਂ ਜਿਆਦਾ ਸਮੇਂ ਤੱਕ ਬਰਕਰਾਰ ਰਹਿੰਦੀ ਹੈ ਅਤੇ ਤੀਸਰਾ ਨਦੀਨ- ਨਾਸ਼ਕ ਦਾ ਸਪਰੇ ਜਿਆਦਾ ਵਧੀਆ ਅਤੇ ਇਕਸਾਰ ਹੋਣ ਕਰਕੇ ਨਦੀਨਾਂ ਦੀ ਰੋਕਥਾਮ ਜਿਆਦਾ ਚੰਗੀ ਹੁੰਦੀ ਹੈ। ਪਹਿਲਾ ਪਾਣੀ ਦੇਰੀ ਨਾਲ ਲਾਉਣ ਤੇ ਨਦੀਨ ਨਾਸ਼ਕ ਦੀ ਪਰਤ ਬਰਕਰਾਰ ਰਹਿੰਦੀ ਹੈ ਅਤੇ ਨਾਲ ਹੀ ਉੱਪਰਲੀ ਪਰਤ ਸੁੱਕ ਜਾਣ ਕਰਕੇ ਨਵੇਂ ਨਦੀਨ ਨਹੀਂ ਉੱਗਦੇ। ਬੂਟਾ ਜੜ੍ਹ ਚੰਗੀ ਤਰ੍ਹਾਂ ਮਾਰ ਲੈਂਦਾ ਹੈ ਅਤੇ ਪਾਣੀ ਤੋਂ ਬਾਅਦ ਇੱਕਦਮ ਪੂਰਾ ਵਾਧਾ ਕਰਦਾ ਹੈ ਅਤੇ ਖੁਰਾਕੀ ਤੱਤਾਂ ਖਾਸ ਕਰਕੇ, ਲੋਹੇ ਦੀ ਘਾਟ ਵੀ ਬਹੁਤ ਘੱਟ ਆਉਂਦੀ ਹੈ।

ਬਿਜਾਈ ਤੋਂ ਬਾਅਦ, ਝੋਨੇ ਦੀ ਖੜ੍ਹੀ ਫ਼ਸਲ ਵਿੱਚ, ਨਦੀਨਾਂ ਦੀ ਰੋਕਥਾਮ ਗੋਡੀ ਕਰਕੇ ਜਾਂ ਸਾਰਨੀ 1 ਵਿੱਚ ਦਿੱਤੇ ਕਿਸੇ ਵੀ ਨਦੀਨ-ਨਾਸ਼ਕ ਦੀ ਵਰਤੋ ਕਰਕੇ ਕੀਤੀ ਜਾ ਸਕਦੀ ਹੈ। ਇਹ ਧਿਆਨ ਰਹੇ ਕਿ ਨਦੀਨ-ਨਾਸ਼ਕ ਦੀ ਵਰਤੋ ਖੇਤ ਵਿੱਚ ਉੱਗੇ ਨਦੀਨਾਂ ਦੀ ਕਿਸਮ ਦੇ ਆਧਾਰ ਤੇ ਕਰਨੀ ਹੈ। ਨਦੀਨ-ਨਾਸ਼ਕ ਦੀ ਵਰਤੋ ਬਿਜਾਈ ਤੋਂ ਤਕਰੀਬਨ 15-25 ਦਿਨ ਬਾਅਦ ਕਰੋ, ਜਦੋਂ ਨਦੀਨਾਂ ਦੇ ਬੂਟੇ 2-4 ਪੱਤਿਆਂ ਦੀ ਅਵਸਥਾ ਵਿੱਚ ਹੋਣ। ਜਿਆਦਾ ਛੋਟੀ ਫ਼ਸਲ ਤੇ ਸਪਰੇ ਕਰਨ ਨਾਲ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ ਅਤੇ ਜੇਕਰ ਨਦੀਨਾਂ ਦੇ ਬੂਟੇ ਵੱਡੇ ਹੋ ਜਾਣ ਤਾਂ ਨਦੀਨ-ਨਾਸ਼ਕ ਦਾ ਅਸਰ ਘੱਟ ਜਾਂਦਾ ਹੈ। ਛਿੜਕਾਅ ਸਮੇਂ ਖੇਤ ਵਿੱਚ ਸਲ੍ਹਾਬ ਦਾ ਹੋਣਾ ਬਹੁਤ ਜਰੂਰੀ ਹੈ।ਛਿੜਕਾਅ ਵਾਸਤੇ ਹਮੇਸ਼ਾ ਕੱਟ ਵਾਲੀ ਨੋਜ਼ਲ ਵਰਤੋ।ਫਸਲ ਦੇ ਅਖੀਰਲੇ ਪੜਾਵਾˆ ਵਿੱਚ ਜੇ ਨਦੀਨ ਉੱਗ ਪੈਂਦੇ ਹਨ, ਉਹ ਭਾਵੇˆ ਝਾੜ ਤੇ ਅਸਰ ਨਹੀˆ ਪਾਉਣਗੇ ਪਰ ਉਨ੍ਹਾˆ ਬੂਟਿਆˆ ਨੂੰ ਬੀਜ ਪੈਣ ਤੋˆ ਪਹਿਲਾˆ ਪੁੱਟ ਦਿਉ ਤਾˆ ਕਿ ਝੋਨੇ ਦੀ ਅਗਲੀ ਫਸਲ ਵਿਚ ਨਦੀਨਾˆ ਦੀ ਸਮੱਸਿਆ ਨੂੰ ਘਟਾਇਆ ਜਾ ਸਕੇ।

ਉੱਪਰ ਦੱਸੇ ਕਾਸ਼ਤਕਾਰੀ ਢੰਗਾਂ ਨੂੰ ਅਪਣਾ ਕੇ ਅਤੇ ਨਾਲ ਹੀ ਸਹੀ ਨਦੀਨ ਨਾਸ਼ਕ ਦੀ ਵਰਤੋਂ ਸਹੀ ਸਮੇਂ ਅਤੇ ਸਹੀ ਢੰਗ ਤਰੀਕੇ ਵਰਤ ਕੇ ਕਰਨ ਨਾਲ ਸਿੱਧੇ ਬੀਜੇ ਝੋਨੇ ਵਿੱਚ ਵੀ ਨਦੀਨਾਂ ਦੀ ਰੋਕਥਾਮ ਕਰਨੀ ਸੁਖਾਲੀ ਹੀ ਸਹੈ।
ਸਾਰਨੀ 1. ਝੋਨੇ ਦੀ ਖੜ੍ਹੀ ਫ਼ਸਲ ਵਿੱਚ ਵਰਤੇ ਜਾਣ ਵਾਲੇ ਨਦੀਨ ਨਾਸ਼ਕ:-

ਮੱਖਣ ਸਿੰਘ ਭੁੱਲਰ, ਤਰੁਨਦੀਪ ਕੌਰ ਅਤੇ ਜਸਵੀਰ ਸਿੰਘ ਗਿੱਲ

Summary in English: Easy control of weeds in direct sowing of paddy

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters