1. Home
  2. ਖੇਤੀ ਬਾੜੀ

Eco Friendly Technology: ਹੁਣ ਘੱਟ ਥਾਂ ਤੋਂ ਪਾਓ ਵੱਧ ਮੁਨਾਫ਼ਾ! ਅਪਣਾਓ "ਇਜ਼ਰਾਈਲੀ ਤਕਨੀਕ"!

ਅਜੋਕੇ ਸਮੇਂ ਵਿੱਚ ਸੀਮਤ ਸਾਧਨਾਂ ਨਾਲ ਖੇਤੀ ਕਰਨਾ ਵੱਡੀ ਚੁਣੌਤੀ ਬਣੀ ਹੋਈ ਹੈ। ਅਜਿਹੇ 'ਚ "ਇਜ਼ਰਾਈਲੀ ਤਕਨੀਕ" ਬਹੁਤ ਲਾਹੇਵੰਦ ਸਾਬਿਤ ਹੋ ਰਹੀ ਹੈ। ਜਾਣੋ ਕਿਵੇਂ ?

Gurpreet Kaur Virk
Gurpreet Kaur Virk
ਤਕਨੀਕ ਕਮਾਲ, ਰਿਜ਼ਲਟ ਧਮਾਲ!

ਤਕਨੀਕ ਕਮਾਲ, ਰਿਜ਼ਲਟ ਧਮਾਲ!

Farming Technology: ਲਗਾਤਾਰ ਵੱਧ ਰਹੀ ਆਬਾਦੀ, ਸ਼ਹਿਰੀਕਰਨ ਅਤੇ ਪ੍ਰਦੂਸ਼ਣ ਕਾਰਨ ਵਾਹੀਯੋਗ ਜ਼ਮੀਨ ਘਟਦੀ ਜਾ ਰਹੀ ਹੈ ਅਤੇ ਉਪਲਬਧ ਵਾਹੀਯੋਗ ਜ਼ਮੀਨ ਨੂੰ ਖਤਰਨਾਕ ਰਸਾਇਣਾਂ ਨੇ ਨੁਕਸਾਨ ਪਹੁੰਚਾਇਆ ਹੈ। ਲੋੜ ਹੈ ਅਜਿਹੀ ਤਕਨੀਕ ਦੀ ਜੋ ਅਨਾਜ ਦੀ ਵਧੇਰੀ ਮੰਗ ਨੂੰ ਸਮੇਂ ਸਿਰ ਪੂਰਾ ਕਰ ਸਕੇ। ਅਜਿਹੇ 'ਚ "ਇਜ਼ਰਾਈਲੀ ਤਕਨੀਕ" ਬਹੁਤ ਲਾਹੇਵੰਦ ਸਾਬਿਤ ਹੋ ਰਹੀ ਹੈ। ਅੱਜ ਅੱਸੀ ਤੁਹਾਨੂੰ ਘੱਟ ਥਾਂ 'ਤੇ ਖੇਤੀ ਕਰਨ ਦਾ ਇਜ਼ਰਾਈਲੀ ਤਰੀਕਾ ਦੱਸਣ ਜਾ ਰਹੇ ਹਾਂ।

Israel Farming Technology: ਜਿਵੇਂ-ਜਿਵੇਂ ਆਬਾਦੀ 'ਚ ਵਾਧਾ ਹੋ ਰਿਹਾ ਹੈ, ਉਵੇਂ-ਉਵੇਂ ਅਨਾਜ ਦੀ ਮੰਗ 'ਚ ਵੀ ਦਿਨੋਂ-ਦਿਨ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅਜਿਹੀ ਸਥਿਤੀ ਵਿੱਚ ਸੀਮਤ ਸਾਧਨਾਂ ਨਾਲ ਖੇਤੀ ਕਰਨਾ ਵੱਡੀ ਚੁਣੌਤੀ ਬਣੀ ਹੋਈ ਹੈ। ਬੇਸ਼ਕ ਜ਼ਮੀਨ ਦੇ ਇੱਕ ਛੋਟੇ ਜਿਹੇ ਟੁਕੜੇ 'ਚੋਂ ਵੱਧ ਝਾੜ ਪ੍ਰਾਪਤ ਕਰਨਾ ਔਖਾ ਲੱਗਦਾ ਹੈ, ਪਰ ਇਸ ਔਖੇ ਕੰਮ ਨੂੰ ਸੌਖਾ ਕਰਨ ਲਈ ਇਜ਼ਰਾਈਲੀ ਤਕਨੀਕ ਬੇਹੱਦ ਕਾਰਗਾਰ ਸਾਬਿਤ ਹੋ ਰਹੀ ਹੈ। ਜੀ ਹਾਂ, ਘੱਟ ਜ਼ਮੀਨ ਤੋਂ ਵੱਧ ਝਾੜ ਲੈਣ ਲਈ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿਸ ਵਿੱਚ ਇਜ਼ਰਾਈਲੀ ਤਕਨੀਕ ਬਹੁਤ ਫਾਇਦੇਮੰਦ ਸਾਬਿਤ ਹੋ ਰਹੀ ਹੈ।

ਇਜ਼ਰਾਈਲ ਨੇ ਕੀਤੀ ਮਿਸਾਲ ਕਾਇਮ

ਘੱਟ ਜ਼ਮੀਨ ਤੋਂ ਵੱਧ ਝਾੜ ਲੈਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿਸ ਵਿੱਚ ਇਜ਼ਰਾਈਲੀ ਤਕਨੀਕ ਬਹੁਤ ਲਾਹੇਵੰਦ ਸਾਬਿਤ ਹੋ ਰਹੀ ਹੈ। ਦੱਸ ਦੇਈਏ ਕਿ ਇਜ਼ਰਾਈਲ ਦੇਸ਼ ਆਪਣੀ ਨਵੀਆਂ ਖੋਜਾਂ ਕਾਰਨ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ। ਰੱਖਿਆ ਦਾ ਖੇਤਰ ਹੋਵੇ ਜਾਂ ਖੇਤੀ ਵਿੱਚ ਇਸਦੀ ਵਰਤੋਂ, ਇਹ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਅੱਜਕੱਲ੍ਹ ਇਜ਼ਰਾਈਲ ਦੁਆਰਾ ਵਿਕਸਤ ਕੀਤੀ ਆਧੁਨਿਕ ਤਕਨੀਕ ਵਰਟੀਕਲ ਫਾਰਮਿੰਗ ਦੀ ਬਹੁਤ ਚਰਚਾ ਵਿੱਚ ਬਣੀ ਹੋਈ ਹੈ ਅਤੇ ਇਹ ਦੇਸ਼ਾਂ-ਵਿਦੇਸ਼ਾਂ ਵਿੱਚ ਬਹੁਤ ਮਸ਼ਹੂਰ ਹੋ ਰਹੀ ਹੈ।

ਇਹ ਤਕਨੀਕ ਕਿੰਨੀ ਤੇ ਕਿਵੇਂ ਲਾਹੇਵੰਦ ?

ਇਹ ਖੇਤੀ ਘੱਟ ਥਾਂ ਵਿੱਚ ਕੰਧ ਬਣਾ ਕੇ ਕੀਤੀ ਜਾਂਦੀ ਹੈ। ਇਸ ਤਕਨੀਕ ਤਹਿਤ ਪਹਿਲਾਂ ਲੋਹੇ ਜਾਂ ਬਾਂਸ ਦੇ ਢਾਂਚੇ ਨਾਲ ਕੰਧ ਵਰਗਾ ਢਾਂਚਾ ਬਣਾਇਆ ਜਾਂਦਾ ਹੈ। ਢਾਂਚੇ 'ਤੇ ਛੋਟੇ ਬਰਤਨਾਂ ਨੂੰ ਖਾਦ, ਮਿੱਟੀ ਅਤੇ ਬੀਜ ਜੋੜ ਕੇ ਐਡਜਸਟ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਨਰਸਰੀ ਬਣਾ ਕੇ ਗਮਲਿਆਂ ਵਿੱਚ ਵੀ ਪੌਦੇ ਲਗਾਏ ਜਾ ਸਕਦੇ ਹਨ।

ਤਕਨੀਕ ਬਣੀ ਵਰਦਾਨ

ਘੱਟ ਸਾਧਨਾਂ ਵਾਲੀ ਖੇਤੀ ਲਈ ਇਹ ਵਧੀਆ ਵਿਕਲਪ ਹੈ। ਭਾਰਤ ਵਰਗੇ ਦੇਸ਼ਾਂ ਵਿੱਚ ਅਜੇ ਵੀ ਖੇਤੀ ਲਈ ਬਹੁਤ ਉਪਜਾਊ ਜ਼ਮੀਨ ਹੈ, ਪਰ ਇਜ਼ਰਾਈਲ ਕੋਲ ਖੇਤੀ ਯੋਗ ਜ਼ਮੀਨ ਦੀ ਘਾਟ ਹੈ, ਜਿਸ ਕਾਰਨ ਉਹ ਅਨਾਜ ਦੀ ਸਪਲਾਈ ਲਈ ਦੂਜੇ ਦੇਸ਼ਾਂ 'ਤੇ ਨਿਰਭਰ ਕਰਦਾ ਹੈ। ਘੱਟ ਜ਼ਮੀਨੀ ਸਾਧਨਾਂ ਵਾਲੇ ਦੇਸ਼ਾਂ ਲਈ ਇਹ ਤਕਨੀਕ ਵਰਦਾਨ ਤੋਂ ਘੱਟ ਨਹੀਂ ਹੈ। ਅਮਰੀਕਾ, ਯੂਰਪ, ਚੀਨ, ਕੋਰੀਆ, ਜਾਪਾਨ ਅਤੇ ਆਸਟ੍ਰੇਲੀਆ ਵਰਗੇ ਦੇਸ਼ ਵੀ ਇਸ ਤਕਨੀਕ ਨੂੰ ਸਫਲਤਾਪੂਰਵਕ ਅਪਣਾ ਰਹੇ ਹਨ। ਖੇਤ ਦੀ ਦੂਰੀ ਹੋਣ ਕਾਰਨ ਵੱਡੇ ਸ਼ਹਿਰਾਂ ਨੂੰ ਚੰਗੀ ਸਬਜ਼ੀਆਂ ਦੀ ਸਪਲਾਈ ਕਰਨੀ ਥੋੜ੍ਹੀ ਔਖੀ ਹੈ। ਵਰਟੀਕਲ ਫਾਰਮਿੰਗ ਰਾਹੀਂ ਇਨ੍ਹਾਂ ਫਸਲਾਂ ਨੂੰ ਸ਼ਹਿਰਾਂ ਵਿੱਚ ਹੀ ਉਗਾ ਕੇ ਮੰਗ ਨੂੰ ਪੂਰਾ ਕਰਨਾ ਆਸਾਨ ਹੋ ਜਾਂਦਾ ਹੈ।

ਤੁਪਕਾ ਸਿੰਚਾਈ ਲਾਭਦਾਇਕ

ਇਜ਼ਰਾਈਲ ਵੱਲੋਂ ਸ਼ੁਰੂ ਕੀਤੀ ਗਈ ਸਿੰਚਾਈ ਤਕਨੀਕ - ਤੁਪਕਾ ਸਿੰਚਾਈ (drip irrigation) ਇਸ ਕਿਸਮ ਦੀ ਖੇਤੀ ਵਿੱਚ ਬਹੁਤ ਲਾਹੇਵੰਦ ਹੈ। ਇਸ ਨਾਲ ਪਾਣੀ ਦੀ ਬਰਬਾਦੀ ਵੀ ਬਚਦੀ ਹੈ ਅਤੇ ਗਮਲਿਆਂ ਨੂੰ ਲੋੜ ਅਨੁਸਾਰ ਪਾਣੀ ਮਿਲਦਾ ਹੈ। ਇਸ ਤਕਨੀਕ ਨੂੰ ਅਪਣਾ ਕੇ ਅੱਜ-ਕੱਲ੍ਹ ਵਿਭਿੰਨ ਖੇਤੀ ਕੀਤੀ ਜਾ ਰਹੀ ਹੈ। ਅਨਾਜ, ਸਬਜ਼ੀਆਂ, ਮਸਾਲੇ ਅਤੇ ਔਸ਼ਧੀ ਫਸਲਾਂ ਦਾ ਉਤਪਾਦਨ ਇਸ ਤਕਨੀਕ ਰਾਹੀਂ ਕੀਤਾ ਜਾ ਰਿਹਾ ਹੈ। ਇਸ ਤਕਨੀਕ ਦਾ ਇੱਕ ਹੋਰ ਫਾਇਦਾ ਇਹ ਹੈ ਕਿ ਇਹ ਪੌਦਿਆਂ ਵਿੱਚ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੇ ਜੋਖਮ ਨੂੰ ਵੀ ਘਟਾਉਂਦੀ ਹੈ।

ਇਹ ਵੀ ਪੜ੍ਹੋ: ਵਰਟੀਕਲ ਫਾਰਮਿੰਗ ਕਰਕੇ ਕਮਾਓ ਮੋਟੀ ਕਮਾਈ! ਜਾਣੋ ਕਿਵੇਂ ਸ਼ੁਰੂ ਕਰੀਏ

ਵਰਟੀਕਲ ਫਾਰਮਿੰਗ ਰੁਜ਼ਗਾਰ ਦਾ ਸਭ ਤੋਂ ਵਧੀਆ ਮਾਧਿਅਮ

ਇਹ ਤਕਨੀਕ ਬਹੁਤ ਘੱਟ ਜਗ੍ਹਾ ਵਿੱਚ ਉਤਪਾਦਨ ਦੀ ਸਮਰੱਥਾ ਕਾਰਨ ਸ਼ਹਿਰੀ ਖੇਤਰਾਂ ਲਈ ਬੇਹੱਦ ਲਾਹੇਵੰਦ ਹੈ। ਬੇਸ਼ੱਕ, ਲਾਗਤ ਥੋੜੀ ਜ਼ਿਆਦਾ ਹੈ, ਪਰ ਮੁੰਬਈ, ਪੁਣੇ, ਬੈਂਗਲੁਰੂ, ਚੇਨਈ ਅਤੇ ਗੁਰੂਗ੍ਰਾਮ ਵਰਗੇ ਵੱਡੇ ਸ਼ਹਿਰਾਂ ਦੇ ਲੋਕ ਆਪਣੀਆਂ ਨੌਕਰੀਆਂ ਛੱਡ ਕੇ ਵਰਟੀਕਲ ਫਾਰਮਿੰਗ ਨੂੰ ਅਪਣਾ ਰਹੇ ਹਨ ਕਿਉਂਕਿ ਇਹ ਉਨ੍ਹਾਂ ਨੂੰ ਚੰਗਾ ਮੁਨਾਫਾ ਦੇਣ ਦੇ ਸਮਰੱਥ ਸਾਬਤ ਹੋ ਰਿਹਾ ਹੈ।

ਇਹ ਤਕਨੀਕ "ਈਕੋ ਫਰੈਂਡਲੀ'

ਜਿੱਥੇ ਇਹ ਤਕਨੀਕ ਘੱਟ ਜ਼ਮੀਨ ਵਿੱਚ ਖੇਤੀ ਕਰਨ ਲਈ ਲਾਹੇਵੰਦ ਹੈ, ਉੱਥੇ ਇਹ ਆਵਾਜ਼ ਪ੍ਰਦੂਸ਼ਣ ਨੂੰ ਵੀ ਘਟਾਉਂਦੀ ਹੈ। ਪਾਣੀ ਅਤੇ ਹੋਰ ਸਾਧਨਾਂ ਦੀ ਵੀ ਬੱਚਤ ਹੁੰਦੀ ਹੈ। ਸ਼ਹਿਰਾਂ ਵਿੱਚ ਇਸ ਨੂੰ ਅਪਣਾਉਣ ਕਾਰਨ ਹਰਿਆਲੀ ਵੀ ਵਧਦੀ ਹੈ ਅਤੇ ਆਵਾਜਾਈ ਦਾ ਖਰਚਾ ਵੀ ਬਹੁਤ ਘੱਟ ਜਾਂਦਾ ਹੈ। ਸ਼ਹਿਰਾਂ ਦੀਆਂ ਲੋੜਾਂ ਸ਼ਹਿਰਾਂ ਵਿੱਚ ਹੀ ਪੂਰੀਆਂ ਹੁੰਦੀਆਂ ਹਨ।

Summary in English: Eco Friendly Technology: Get more profit from less space now! Adopt "Israeli technology"!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters