ਇਨ੍ਹੀਂ ਦਿਨੀਂ ਬਹੁਤ ਸਾਰੇ ਕਿਸਾਨ ਸਰ੍ਹੋਂ ਦੇ ਪੱਤਿਆਂ ਦੇ ਮੁੜਨ ਦੀ ਸਮੱਸਿਆ ਬਾਰੇ ਸਵਾਲ ਪੁੱਛ ਰਹੇ ਹਨ, ਜਿਸ ਕਾਰਨ ਪੀਏਯੂ ਦੇ ਮਾਹਿਰਾਂ ਨੇ ਇਸ ਸਮੱਸਿਆ ਨਾਲ ਨਜਿੱਠਣ ਦੀ ਸਲਾਹ ਦਿੱਤੀ ਹੈ।
Mustard Cultivation: ਬਦਲਵੇਂ ਮੌਸਮ ਦਾ ਅਸਰ ਕਿਸਾਨਾਂ ਦੀਆਂ ਫ਼ਸਲਾਂ 'ਤੇ ਬਹੁਤ ਪ੍ਰਭਾਵ ਪਾਉਂਦਾ ਹੈ। ਇਹ ਪ੍ਰਭਾਵ ਕਦੇ ਤਾਂ ਫ਼ਸਲਾਂ ਲਈ ਚੰਗਾ ਅਤੇ ਕਦੇ ਬਹੁਤ ਮਾੜਾ ਸਾਬਤ ਹੁੰਦਾ ਹੈ। ਜਨਵਰੀ ਦਾ ਮਹੀਨਾ ਚੱਲ ਰਿਹਾ ਹੈ ਅਜਿਹੇ 'ਚ ਹਾੜੀ ਦੀ ਫ਼ਸਲ ਸਰ੍ਹੋਂ ਨਾਲ ਜੁੜੀਆਂ ਕਈ ਸਮੱਸਿਆਵਾਂ ਨਾਲ ਕਿਸਾਨਾਂ ਨੂੰ ਨਜਿੱਠਣਾ ਪੈ ਰਿਹਾ ਹੈ। ਸਰ੍ਹੋਂ ਦੇ ਪੱਤਿਆਂ ਦੇ ਮੁੜਨ ਦੀ ਸਮੱਸਿਆ ਬਾਰੇ ਕਿਸਾਨਾਂ ਵੱਲੋਂ ਸਵਾਲ ਪੁੱਛੇ ਜਾ ਰਹੇ ਹਨ, ਜਿਸਦੇ ਚਲਦਿਆਂ ਪੀਏਯੂ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਜ਼ਰੂਰੀ ਸਲਾਹ ਦਿੱਤੀ ਹੈ।
ਸਰ੍ਹੋਂ ਹਾੜੀ ਦੇ ਮੌਸਮ ਵਿੱਚ ਉਗਾਈਆਂ ਜਾਣ ਵਾਲੀਆਂ ਸਭ ਤੋਂ ਮਹੱਤਵਪੂਰਨ ਫ਼ਸਲਾਂ ਵਿੱਚੋਂ ਇੱਕ ਹੈ। ਦੱਸ ਦੇਈਏ ਕਿ ਇਹ ਇੱਕ ਤੇਲ ਬੀਜ ਫਸਲ ਹੈ, ਜਿਸ ਨੂੰ ਸੀਮਤ ਸਿੰਚਾਈ ਦੀ ਲੋੜ ਹੁੰਦੀ ਹੈ। ਇਸ ਕਾਰਨ ਦੇਸ਼ ਦੇ ਕਿਸਾਨ ਸਰ੍ਹੋਂ ਦੀ ਵਾਢੀ ਆਸਾਨੀ ਨਾਲ ਕਰ ਲੈਂਦੇ ਹਨ।
ਵਿਸ਼ਵ ਵਿੱਚ ਇਹ ਸੋਇਆਬੀਨ ਅਤੇ ਪਾਮ ਦੇ ਤੇਲ ਤੋ ਬਾਅਦ ਤੀਜੀ ਸਭ ਤੋ ਵੱਧ ਮਹੱਤਵਪੂਰਨ ਫ਼ਸਲ ਹੈ। ਸਰ੍ਹੋਂ ਦੇ ਬੀਜ ਅਤੇ ਇਸ ਦਾ ਤੇਲ ਮੁੱਖ ਤੌਰ ਤੇ ਰਸੋਈ ਘਰ ਵਿੱਚ ਕੰਮ ਆਉਂਦਾ ਹੈ। ਸਰ੍ਹੋਂ ਦੇ ਪੱਤੇ ਸਬਜੀ ਬਣਾਉਣ ਦੇ ਕੰਮ ਆਉਦੇ ਹਨ। ਸਰ੍ਹੋਂ ਦੀ ਖਲ ਵੀ ਬਣਦੀ ਹੈ ਜੋ ਕਿ ਦੁਧਾਰੂ ਪਸ਼ੂਆਂ ਨੂੰ ਖਵਾਉਣ ਦੇ ਕੰਮ ਆਉਦੀ ਹੈ। ਅੱਜਕੱਲ ਸਾਡੇ ਕਿਸਾਨ ਵੀਰ ਸਰ੍ਹੋਂ ਦੇ ਮੁੜੇ ਹੋਏ ਪੱਤਿਆਂ ਦੀ ਸਮੱਸਿਆ ਨਾਲ ਦੋ-ਚਾਰ ਹੋ ਰਹੇ ਹਨ, ਜਿਸ ਕਾਰਨ ਪੀਏਯੂ ਦੇ ਮਾਹਿਰਾਂ ਨੇ ਇਸ ਸਮੱਸਿਆ ਨਾਲ ਨਜਿੱਠਣ ਦੀ ਸਲਾਹ ਦਿੱਤੀ ਹੈ।
ਸਰ੍ਹੋਂ ਦੀ ਫ਼ਸਲ ਦੀਆਂ ਬਿਮਾਰੀਆਂ ਅਤੇ ਕੀਟ ਤੇ ਉਨਾਂ ਦੀ ਰੋਕਥਾਮ:
ਕੀੜੇ ਮਕੌੜੇ ਤੇ ਰੋਕਥਾਮ
● ਚੇਪਾ: ਇਹ ਕੀੜੇ ਪੌਦੇ ਦਾ ਰਸ ਚੂਸਦੇ ਹਨ। ਜਿਸ ਕਰਕੇ ਪੌਦਾ ਕਮਜ਼ੌਰ ਅਤੇ ਛੋਟਾ ਰਹਿ ਜਾਂਦਾ ਹੈ ਅਤੇ ਫਲੀਆ ਸੁੱਕ ਕੇ ਛੋਟੀਆਂ ਰਹਿ ਜਾਦੀਆਂ ਹਨ। ਇਸ ਦੀ ਰੋਕਥਾਮ ਲਈ ਸਮੇਂ ਸਿਰ ਬਿਜਾਈ ਕਰਨੀ ਚਾਹੀਦੀ ਹੈ। ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਵਰਤੋ ਘੱਟ ਕਰੋ। ਜਦੋ ਖੇਤ ਵਿੱਚ ਚੇਪੇ ਦਾ ਨੁਕਸਾਨ ਦਿਖੇ ਤਾਂ ਕੀਟਨਾਸ਼ਕ ਜਿਵੇਂ ਥਾਈਆਮੈਥੋਅਕਸ@80 ਗ੍ਰਾਮ ਜਾਂ ਕੁਇਨਲਫੋਸ 250 ਮਿ:ਲੀ: ਜਾਂ ਕਲੋਰਪਾਈਰੀਫੋਸ 200 ਮਿਲੀਲੀਟਰ ਨੂੰ 100-125 ਲੀਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।
● ਚਿਤਕਬਰੀ ਭੂੰਡੀ: ਇਹ ਫ਼ਸਲ ਨੂੰ ਪੁੰਗਰਨ ਅਤੇ ਪੱਕਣ ਵੇਲੇ ਨੁਕਸਾਨ ਕਰਦੀ ਹੈ। ਇਹ ਪੱਤਿਆ ਦਾ ਰਸ ਚੂਸਦੀ ਹੈ ਜਿਸ ਕਾਰਨ ਉਹ ਸੁੱਕ ਜਾਂਦੇ ਹਨ। ਬਿਜਾਈ ਤੋ ਤਿੰਨ ਤੋ ਚਾਰ ਹਫ਼ਤਿਆਂ ਬਾਅਦ ਸਿੰਚਾਈ ਕਰਨ ਨਾਲ ਇਸ ਕੀੜੇ ਦੀ ਸੰਖਿਆ ਨੂੰ ਘਟਾਇਆ ਜਾ ਸਕਦਾ ਹੈ। ਜੇਕਰ ਖੇਤਾਂ ਵਿੱਚ ਇਸ ਦਾ ਨੁਕਸਾਨ ਦਿਖੇ ਤਾਂ ਮੈਲਾਥਿਆਨ 400 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।
● ਵਾਲਾਂ ਵਾਲੀ ਸੁੰਡੀ: ਇਹ ਸੁੰਡੀ ਪੱਤਿਆ ਨੂੰ ਖਾਂਦੀ ਹੈ ਅਤੇ ਉਨਾਂ ਨੂੰ ਪੂਰੀ ਤਰਾਂ ਨਸ਼ਟ ਕਰ ਦਿੰਦੀ ਹੈ। ਜੇਕਰ ਖੇਤ ਵਿੱਚ ਇਸਦਾ ਨੁਕਸਾਨ ਦਿਖੇਂ ਤਾਂ ਮੈਲਾਥਿਆਨ 5 % ਡਸਟ 15 ਕਿਲੋ ਪ੍ਰਤੀ ਏਕੜ ਜਾਂ ਡਾਈਕਲੋਰਵੋਸ 200 ਮਿਲੀਲੀਟਰ ਨੁੰ 100-125 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।
ਇਹ ਵੀ ਪੜ੍ਹੋ : ਸਰ੍ਹੋਂ ਦੀਆਂ ਇਹ ਕਿਸਮਾਂ ਪੰਜਾਬ-ਹਰਿਆਣਾ-ਰਾਜਸਥਾਨ ਲਈ ਵਰਦਾਨ, ਬੀਜੋ ਇਹ 5 ਸੁਧਰੀਆਂ ਕਿਸਮਾਂ
ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ
● ਝੁਲਸ ਰੋਗ: ਪੌਦੇ ਦੇ ਪੱਤਿਆਂ, ਫੁੱਲਾਂ, ਤਣਿਆਂ ਅਤੇ ਫਲੀਆਂ ਤੇ ਗੂੜੇ ਭੂਰੇ ਰੰਗ ਦੇ ਗੋਲ ਧੱਬੇ ਪੈ ਜਾਂਦੇ ਹਨ। ਜਿਆਦਾ ਹਮਲੇ ਦੀ ਸੂਰਤ ਵਿੱਚ ਤਣੇ ਦਾ ਉਪਰਲਾ ਹਿੱਸਾ ਅਤੇ ਫਲੀਆਂ ਝੜ ਜਾਂਦੀਆਂ ਹਨ। ਬਿਜਾਈ ਲਈ ਰੋਧਕ ਕਿਸਮਾਂ ਵਰਤੋ। ਬਿਮਾਰੀ ਦੇ ਆਉਣ ਤੇ ਇੰਡੋਫਿਲ ਐੱਮ- 45 ਜਾਂ ਕਪਤਾਨ 260 ਗ੍ਰਾਮ ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ। ਜੇਕਰ ਲੋੜ ਹੋਵੇ ਤਾਂ 15 ਦਿਨਾਂ ਬਾਅਦ ਇੱਕ ਹੋਰ ਸਪਰੇਅ ਕਰੋ।
● ਪੀਲੇ ਧੱਬਿਆਂ ਦਾ ਰੋਗ: ਪੱਤਿਆਂ ਦੇ ਹੇਠਲੇ ਪਾਸੇ ਚਿੱਟੇ ਰੰਗ ਦੇ ਧੱਬੇ ਪੈ ਜਾਂਦੇ ਹਨ। ਪੱਤੇ ਹਰੇ ਅਤੇ ਪੀਲੇ ਰੰਗ ਦੇ ਹੋ ਜਾਂਦੇ ਹਨ। ਪਿਛਲੀ ਫ਼ਸਲ ਦੀ ਰਹਿੰਦ ਖੂੰਹਦ ਨੂੰ ਨਸ਼ਟ ਕਰੋ। ਫ਼ਸਲ ਤੇ ਇੰਡੋਫਿਲ ਐੱਮ-45 ਨੂੰ 250 ਗ੍ਰਾਮ ਨੂੰ 100 ਲੀਟਰ ਪਾਣੀ ਨਾਲ ਪ੍ਰਤੀ ਏਕੜ 15 ਦਿਨਾਂ ਦੇ ਫਾਸਲੇ ਤੇ ਚਾਰ ਵਾਰ ਸਪਰੇਅ ਕਰੋ।
● ਚਿੱਟੀ ਕੁੰਗੀ: ਪੌਦੇ ਦੇ ਪੱਤਿਆਂ,ਤਣਿਆਂ ਅਤੇ ਫੁੱਲਾਂ ਉਤੇ ਚਿੱਟੇ ਰੰਗ ਦੇ ਦਾਣੇ ਦਿਖਾਈ ਦਿੰਦੇ ਹਨ। ਨੁਕਸਾਨਿਆਂ ਹਿੱਸਾ ਫੁੱਲ ਜਾਦਾ ਹੈ। ਜੇਕਰ ਖੇਤ ਵਿੱਚ ਨੁਕਸਾਨ ਦਿਖੇ ਤਾਂ ਰੋਕਥਾਮ ਲਈ ਮੈਟਾਲੈਕਸਿਲ 8% + ਮੈਨਕੋਜ਼ੇਬ 64% 2 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ। ਜੇਕਰ ਲੋੜ ਹੋਵੇ ਤਾ 10-15 ਦਿਨਾਂ ਬਾਅਦ ਇੱਕ ਹੋਰ ਸਪਰੇਅ ਕਰੋ।
ਸਰ੍ਹੋਂ ਦੀ ਫ਼ਸਲ ਲਈ ਪੀਏਯੂ ਮਾਹਿਰ ਵੱਲੋਂ ਸਲਾਹ
ਇਨ੍ਹਾਂ ਦਿਨਾਂ ਵਿੱਚ ਕਈ ਕਿਸਾਨ ਵੀਰ ਸਰ੍ਹੋਂ ਦੇ ਪੱਤਿਆਂ ਦੇ ਮੁੜਨ ਦੀ ਸਮੱਸਿਆ ਬਾਰੇ ਪੁੱਛ ਰਹੇ ਹਨ। ਇਸ ਬਾਰੇ ਗੱਲ ਕਰਦਿਆਂ ਤੇਲ ਬੀਜ ਫ਼ਸਲਾਂ ਦੇ ਮਾਹਿਰ ਡਾ. ਪ੍ਰਭਜੋਧ ਸਿੰਘ ਸੰਧੂ ਨੇ ਕਿਹਾ ਕਿ ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਜਾਂਦਾ ਹੈ ਕਿ ਕੋਈ ਛਿੜਕਾਅ ਵਗੈਰਾ ਤਾਂ ਨਹੀਂ ਕੀਤਾ ਤਾਂ ਬਹੁਤੇ ਇਸ ਦਾ ਜਵਾਬ ਨਾਂਹ ਵਿੱਚ ਦਿੰਦੇ ਹਨ। ਪਰ ਹੌਲੀ ਹੌਲੀ ਦੱਸ ਦਿੰਦੇ ਹਨ ਕਿ ਨਦੀਨ ਨਾਸ਼ਕ ਦਾ ਛਿੜਕਾਅ ਕੀਤਾ ਸੀ।
ਉਨ੍ਹਾਂ ਨੇ ਦਸਿਆ ਕਿ ਸਰ੍ਹੋਂ ਲਈ ਕੋਈ ਵੀ ਨਦੀਨ ਨਾਸ਼ਕ ਸਿਫਾਰਸ਼ ਨਹੀਂ ਕੀਤਾ ਗਿਆ ਹੈ, ਪਰ ਫਿਰ ਵੀ ਦੁਕਾਨਦਾਰ ਦੇ ਕਹੇ ਤੇ ਛਿੜਕਾਅ ਕੀਤੇ ਜਾ ਰਹੇ ਹਨ। ਇਹ ਤਸਵੀਰਾਂ ਵਿਚਲੇ ਲੱਛਣ ਅਜਿਹੇ ਛਿੜਕਾਵਾਂ ਦਾ ਨਤੀਜਾ ਹਨ, ਜਿਸ ਨਾਲ ਸਰ੍ਹੋਂ ਮਰਦੀ ਤਾਂ ਨਹੀਂ, ਪਰ ਇਸ ਦਾ ਵਾਧਾ ਜਰੂਰ ਰੁਕਦਾ ਹੈ। ਉਨ੍ਹਾਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਕਿਸੇ ਵੀ ਨਦੀਨਨਾਸ਼ਕ ਦਾ ਛਿੜਕਾਅ ਨਾ ਕਰਨ।
Summary in English: Essential tips for Mustard crop from PAU experts, Recommendations on Mustard leaf curl problem