s
  1. ਖੇਤੀ ਬਾੜੀ

ਘਰੇਲੂ ਬਗ਼ੀਚੀ ਅਤੇ ਫਸਲ ਵਿਭਿੰਨਤਾ ਬਾਰੇ ਦੱਸਦਿਆਂ ਹੋਏ :- ਅਰਬਿੰਦ ਸਿੰਘ ਧੂਤ

KJ Staff
KJ Staff

ਕ੍ਰਿਸ਼ੀ ਜਾਗਰਨ ਦੇ ਉੱਦਮ ਸਿਦਕਾਂ ਕਰੋਨਾ ਵਰਗੀ ਮਾਹਾਮਾਰੀ ਵਿੱਚ ਕਿਸਾਨ ਵੀਰਾਂ ਦੀਆ ਮੁਸ਼ਕਲਾਂ ਨੂੰ ਸਮਜਦੇ ਹੋਏ ਕੁੱਝ ਖੇਤੀ-ਬਾੜੀ ਮਾਹਿਰ ਜਾਂ ਸਫਲ ਕਿਸਾਨਾਂ ਨਾਲ ਸਿੱਧਾ ਫੇਸਬੁੱਕ ਦੇ ਕ੍ਰਿਸ਼ੀ ਜਾਗਰਨ ਪੰਜਾਬ ਦੇ ਪੇਜ ਤੇ ਸੰਪਰਕ ਕਰਵਾ ਕੇ ਉਹਨਾ ਨੂੰ ਨਵੀਂਆਂ ਖੇਤੀ ਟੈਕਨੀਕ ਨਾਲ ਜੋੜਿਆ ਜਾ ਰਿਹਾ ਹੈ । ਜਿਸ ਦੇ ਤਹਿਤ 21 ਜੂਨ ਦਿਨ ਐਤਵਾਰ ਸਵੇਰੇ 11 ਵਜੇ ਤੋਂ ਸਿੱਧਾ ਪ੍ਰਸਾਰਨ ਫੇਸਬੁੱਕ ਪੇਜ ਤੇ ਕੀਤਾ ਗਿਆ ਇਸ ਦੇ ਦੌਰਾਨ ਖੇਤੀ-ਬਾੜੀ ਮਾਹਿਰ ਅਰਬਿੰਦ ਸਿੰਘ ਧੂਤ ਵੱਲੋਂ ਘਰੇਲੂ ਬਗ਼ੀਚੀ ਤੇ ਫ਼ਸਲੀ ਵਿਭਿੰਨਤਾ ਵਿਸ਼ੇ ਨਾਲ ਕਿਸਾਨ ਵੀਰਾਂ ਨਾਲ ਕੁੱਝ ਜ਼ਰੂਰੀ ਨੁਕਤੇ ਆਪਣੇ ਬਣਾਏ ਹੋਏ ਘਰੇਲੂ ਬਗ਼ੀਚੀ ਵਿੱਚ ਮੁੱਖ ਰੂਪ ਵਿੱਚ ਸਾਂਝੇ ਕੀਤੇ ਤੇ ਦੱਸਿਆ ਕਿਵੇਂ ਅਸੀਂ ਸਿਰਫ 15 ਮਰਲਿਆਂ ਵਿੱਚ ਸਿਰਫ 100 ਰੁਪਏ ਦੇ ਬੀਜ ਲਗਾ ਕੇ ਗਰਮ ਰੁੱਤ ਦੀਆ ਸਬਜ਼ੀਆਂ ਉਗਾ ਸਕਦੇ ਹਾਂ ਜ਼ਿਹਨਾਂ ਵਿੱਚ ਕੱਦੂ ਜਾਤੀ ਦੀਆ, ਖੀਰੇ ,ਤੱਰ, ਕਰੇਲੇ ,ਫਲੀਆਂ , ਬੇਨਗਣ , ਮਿਰਚਾਂ ਸ਼ਾਮਿਲ ਹਨ ।ਜ਼ਿਹਨਾਂ ਦੀ ਬਦੌਲਤ ਅਸੀਂ ਆਪਣੀ ਸਿਹਤਮੰਦ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹਾਂ ਕੁਦਰਤੀ ਢੰਗ ਨਾਲ ਉਗਾਈ ਬਗ਼ੀਚੀ ਦੇ ਨਾਲ ਨਾਲ ਅਸੀਂ ਭਾਰੇ ਰਸਾਇਣਿਕ ਤੱਤ ਯੁਕਤ ਦਵਾਈਆਂ ਦੀ ਵਰਤੋਂ ਕਰਨ ਤੋਂ ਬੱਚ ਕੇ ਕੈਂਸਰ, ਚਮੜੀ ਦੇ ਰੋਗ ,ਸਾਹ ਦੀਆ ਬਿਮਾਰੀਆਂ, ਪੇਟ ਦੀਆ ਬਿਮਾਰੀਆਂ , ਡਾਈਬਟੀਜ ਤੇ ਹੋਰ ਮਾਨਸਿਕ ਤਣਾਓ ਤੋਂ ਆਪ ਤੇ ਆਪਣੇ ਪਰਿਵਾਰ ਨੂੰ ਦੂਰ ਰੱਖ ਸੱਕਦੇ ਹਾਂ । ਇਸੇ ਦੋਰਾਨ ਸੀ. ਓ. ਜੇ. 85 ਕਮਾਦ ਦੀ ਉਪਜ ਤੇ ਉਸ ਤੋਂ ਬਣਾਏ ਜਾਂਦੇ ਗੁੜ੍ਹ ਸੱਕਰ ਵਾਰੇ ਵੀ ਦੱਸਿਆ ਗਿਆ । ਹਲਦੀ ਦੀ ਕਾਸ਼ਤ ਵਾਰੇ ਵੀ ਕੁੱਝ ਗੱਲਾਂ ਸਾਝੀਆ ਕੀਤੀਆ ਗਈਆ ।

ਸਰਦ ਰੁੱਤ ਦੀਆ ਸਬਜ਼ੀਆਂ ਦੀ ਸਾਂਭ ਵਾਰੇ ਵੀ ਗੱਲ ਹੋਈ । ਜ਼ਿਕਰ ਏ ਖ਼ਾਸ ਹੈ ਕੇ ਅੰਬਾ ਦੀ ਧਰਤੀ ਹੁਸ਼ਿਆਰਪੁਰ ਤੋਂ ਸਬੰਦ ਹੋਣ ਕਾਰਨ ਅੰਬ ਦੇ ਦੇਸੀ ਅਚਾਰ ਦਾ ਵੀ ਦੱਸਿਆ । ਖੇਤੀ ਕਿੱਤਾ ਵਿਰਾਸਤ ਵਿੱਚੋਂ ਮਿਲਣ ਦੇ ਕਾਰਨ ਆਪ ਬੀ . ਐਸ. ਸੀ. ਐਗਰੀਕਸਚਰ ਪ੍ਰੋਫੈਸਨਲ ਡਿਗਰੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਤੋਂ ਪਹਿਲੇ ਦਰਜੇ ਵਿੱਚ ਕੀਤੀ ਇਸੇ ਸਮੇ ਯੂਨੀਵਰਸਿਟੀ ਵਿੱਚ ਸਾਇੰਸ ਕਲੱਬ ਦੇ ਚੇਅਰਪਰਸਨ ਦੇ ਤੋਰ ਸੇਵਾ ਕੀਤੀ ਲੱਗ ਪੱਗ 50 ਪਰਿਵਾਰਾਂ ਨੂੰ ਘਰੇਲੂ ਲੋੜ ਨੂੰ ਪੂਰਾ ਕਰਨ ਲਈ ਘਰੇਲੂ ਬਗ਼ੀਚੀ ਲਈ ਪ੍ਰੇਰਿਆ , ਹੁਣ ਤੱਕ ਅਨੇਕਾਂ ਸਪੈਸ਼ਲ ਟ੍ਰੇਨਿੰਗਾਂ ਲਗਾ ਚੁੱਕੇ ਹਨ ਜ਼ਿਹਨਾਂ ਵਿੱਚ ਹਾਈਡਰੋਪੋਨਿਕ , ਖੁੰਬਾਂ , ਹਲਦੀ ਤੇ ਸ਼ਹਿਦ ਦੀ ਪ੍ਰੋਸੈਸਿੰਗ ਨਾਲ ਹੀ ਅਨੇਕਾਂ ਸੈਮੀਨਾਰ ,ਕਾਨਫਰੰਸ ਤੇ ਵਰਕਸ਼ਾਪ ਸਾਮਿਲ ਹਨ ।

ਇਸੇ ਦੋਰਾਨ ਹੀ ਬਗ਼ੀਚੀ ਤਿਆਰ ਕਰਨ ਤੋਂ ਲੈਕੇ ਸਾਂਭ ਸੰਭਾਲ਼ ਤੇ ਉਪਜ ਤੱਕ ਆਉੰਦੀਆ ਮੁਸ਼ਕਲਾਂ ਦੇ ਚਾਨਣ ਪਾਇਆ । ਕੀਟ-ਨਾਸਿਕ ਦਵਾਈਆਂ ਦੇ ਉਲਟ ਵਿਕਲਪ ਦੇ ਤੋਰ ਤੇ ਵਰਤੇ ਜਾਂਦੇ ਦੇਸੀ ਗੋਹਾ ਘੋਲ ਵਾਰੇ ਵੀ ਦੱਸਿਆ ਤੇ ਕਿਸ ਤਰਾਂ ਅਸੀਂ ਸਬਜ਼ੀਆਂ ਦੀ ਨਰਸਰੀ ਲਗਾ ਕੇ ਉਸ ਨਾਲ ਕਿਵੇਂ ਆਪਣਾ ਸਮਾਂ ਬਚਾਅ ਕੇ ਭਰਪੂਰ ਉਪਜ ਲਈ ਜਾ ਸਕਦੀ ਹੈ ਲੱਗ ਪੱਗ 30 ਮਿੰਟ ਚੱਲੇ ਪ੍ਰਸਾਰਨ ਵਿੱਚ ਜ਼ਰੂਰੀ ਗੱਲਾਂ ਦੱਸਦੇ ਹੋਏ ਅੰਤ ਵਿੱਚ ਕ੍ਰਿਸ਼ੀ ਜਾਗਰਨ ਪੰਜਾਬ ਦੀ ਸਮੂਹ ਟੀਮ ਦਾ ਤੇ ਕਿਸਾਨ ਵੀਰਾਂ ਦਾ ਧੰਨਵਾਦ ਕਰਕੇ ਸੱਭ ਨੂੰ ਕਰੋਨਾ ਤੋਂ ਬਚਾਓ ਕਰਨ ਲਈ ਕਹਿ ਕੇ ਸੰਪੰਨ ਕੀਤਾ

ਵਧੇਰੇ ਜਾਣਕਾਰੀ ਲਈ ਤੁਸੀਂ ਇਸ ਲਿੰਕ 'ਤੇ ਕਲਿੱਕ ਕਰ ਸਕਦੇ ਹੋ

https://www.facebook.com/punjab.krishijagran/videos/333531370969710/

 

ਅਰਬਿੰਦ ਸਿੰਘ ਧੂਤ

ਖੇਤੀ-ਬਾੜੀ ਮਾਹਿਰ ,ਕਿਸਾਨ ਧੂਤ ਕਲਾਂ ,ਹੁਸ਼ਿਆਰਪੁਰ

ਮੋਬਾਈਲ ਨੰਬਰ :- 8146323104

Summary in English: Explaining about home gardening and crop diversification: - Arbind Singh Dhoot

Like this article?

Hey! I am KJ Staff. Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription