1. Home
  2. ਖੇਤੀ ਬਾੜੀ

ਕਿਸਾਨ ਵੀਰੋਂ ਆਪਣੀ ਆਮਦਨ ਵਧਾਉਣ ਲਈ ਅਪਣਾਓ ਸੰਯੁਕਤ ਖੇਤੀ ਪ੍ਰਣਾਲੀ ਮਾਡਲ

ਜੇਕਰ ਤੁਸੀਂ ਵੀ ਖੇਤੀਬਾੜੀ ਦੇ ਧੰਦੇ ਨਾਲ ਜੁੜੇ ਹੋ ਅਤੇ ਆਪਣੀ ਆਮਦਨ ਵਧਾਉਣ ਲਈ ਕੋਸ਼ਿਸ਼ਾਂ ਕਰ ਰਹੇ ਹੋ ਤਾਂ ਪੀਏਯੂ ਦੁਆਰਾ ਸੁਝਾਏ ਗਏ ਸੰਯੁਕਤ ਖੇਤੀ ਪ੍ਰਣਾਲੀ ਮਾਡਲ ਨੂੰ ਅਪਣਾਓ।

Gurpreet Kaur Virk
Gurpreet Kaur Virk

ਜੇਕਰ ਤੁਸੀਂ ਵੀ ਖੇਤੀਬਾੜੀ ਦੇ ਧੰਦੇ ਨਾਲ ਜੁੜੇ ਹੋ ਅਤੇ ਆਪਣੀ ਆਮਦਨ ਵਧਾਉਣ ਲਈ ਕੋਸ਼ਿਸ਼ਾਂ ਕਰ ਰਹੇ ਹੋ ਤਾਂ ਪੀਏਯੂ ਦੁਆਰਾ ਸੁਝਾਏ ਗਏ ਸੰਯੁਕਤ ਖੇਤੀ ਪ੍ਰਣਾਲੀ ਮਾਡਲ ਨੂੰ ਅਪਣਾਓ।

ਅਪਣਾਓ ਸੰਯੁਕਤ ਖੇਤੀ ਪ੍ਰਣਾਲੀ ਮਾਡਲ

ਅਪਣਾਓ ਸੰਯੁਕਤ ਖੇਤੀ ਪ੍ਰਣਾਲੀ ਮਾਡਲ

ਭਾਰਤ ਵਿੱਚ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੀ ਸੰਖਿਆ ਕਾਫ਼ੀ ਜ਼ਿਆਦਾ ਹੈ। ਇਹ ਕਿਸਾਨ ਆਮਦਨ ਦੇ ਸਰੋਤਾਂ ਦੀ ਘਾਟ ਕਾਰਨ ਆਧੁਨਿਕ ਖੇਤੀ ਯੰਤਰਾ ਦੀ ਵਰਤੋਂ ਤੋਂ ਗੁਰੇਜ ਕਰਦੇ ਹਨ। ਆਧੁਨਿਕ ਖੇਤੀ ਉਤਪਾਦਨ ਪ੍ਰਣਾਲੀਆਂ ਨੂੰ ਵਿਸ਼ੇਸ਼ਤਾ ਦੇ ਕਾਰਨ ਸਰਲ ਬਣਾਇਆ ਗਿਆ ਹੈ ਅਤੇ ਉਤਪਾਦਨ ਦੀਆਂ ਸਥਿਤੀਆਂ ਨੂੰ ਅਨੁਕੂਲ ਅਤੇ ਸਥਿਰ ਰੱਖਣ ਲਈ ਬਾਹਰੀ ਨਿਵੇਸ਼ਾਂ ਦੀਆਂ ਉੱਚ ਦਰਾਂ ਨਾਲ ਵਰਤੋਂ ਕੀਤੀ ਜਾਂਦੀ ਹੈ।

ਇਹ ਪ੍ਰਣਾਲੀਆਂ ਕੁਸ਼ਲ ਅਤੇ ਲਾਭਕਾਰੀ ਹੋ ਸਕਦੀਆਂ ਹਨ, ਪਰ ਆਖਿਰਕਾਰ ਵਾਤਾਵਰਣ ਦੀਆਂ ਸਮੱਸਿਆਵਾਂ, ਮਿੱਟੀ ਦੇ ਪੌਸ਼ਟਿਕ ਤੱਤਾਂ ਦੀ ਕਮੀ, ਮਿੱਟੀ ਦੇ ਬਾਇਓਟਾ ਨੂੰ ਪ੍ਰਭਾਵਿਤ ਕਰਨ ਅਤੇ ਉਤਪਾਦਨ ਦੀ ਉੱਚ ਲਾਗਤ ਦਾ ਕਾਰਨ ਬਣਦੀਆਂ ਹਨ। ਇਸੇ ਤਰ੍ਹਾਂ, ਵੱਡੇ ਡੇਅਰੀ ਫਾਰਮ, ਪੋਲਟਰੀ ਇੰਡਸਟਰੀ, ਸੂਰ ਪਾਲਣ ਇੰਡਸਟਰੀ, ਅਤੇ ਪਸ਼ੂ ਫੀਡ ਉਦਯੋਗ ਆਦਿ ਬਾਹਰੀ ਉਤਪਾਦਾਂ (ਜਿਵੇਂ ਕਿ ਫੀਡ) 'ਤੇ ਨਿਰਭਰ ਹਨ, ਖਰਾਬ ਪ੍ਰਬੰਧਨ, ਸਟੋਰੇਜ਼ ਅਤੇ ਨਿਪਟਾਰੇ ਕਾਰਨ ਸਥਾਨਕ ਅਤੇ ਬਾਹਰੀ ਤੌਰ 'ਤੇ ਪ੍ਰਦੂਸ਼ਣ ਪੈਦਾ ਕਰਦੇ ਹਨ।

ਇਹ ਆਧੁਨਿਕ, ਵਿਸ਼ੇਸ਼ ਅਤੇ ਤੀਬਰ ਖੇਤੀ ਅਭਿਆਸ ਖੇਤੀ ਜੀਵ-ਜੰਤੂਆਂ ਦੀ ਵਿਭਿੰਨਤਾ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਘੱਟ ਖੇਤੀ ਵਸਤੂਆਂ 'ਤੇ ਨਿਰਭਰਤਾ ਦੇ ਕਾਰਨ ਮੌਸਮ ਅਤੇ ਬਾਜ਼ਾਰ ਦੇ ਉਤਰਾਅ-ਚੜ੍ਹਾਅ ਕਾਰਨ ਗਰੀਬ ਕਿਸਾਨਾਂ ਦੀ ਮੁਸ਼ਕਲਾਂ ਨੂੰ ਵਧਾਉਂਦੇ ਹਨ। ਭਾਰਤ ਵਿੱਚ ਤੀਬਰ ਖੇਤੀ ਪ੍ਰਣਾਲੀਆਂ ਨਿਯਮਤ ਆਮਦਨ ਅਤੇ ਰੁਜ਼ਗਾਰ ਪ੍ਰਦਾਨ ਕਰਨ ਵਿੱਚ ਅਸਮਰੱਥ ਹਨ ਅਤੇ ਖੇਤੀ ਪੱਧਰ 'ਤੇ ਭੋਜਨ, ਵਾਤਾਵਰਣ ਅਤੇ ਊਰਜਾ ਸੁਰੱਖਿਆ ਪ੍ਰਾਪਤ ਕਰਨ ਵਿੱਚ ਅਸਫਲ ਸਾਬਤ ਹੋਇਆ ਹਨ। ਨਤੀਜੇ ਵਜੋਂ ਜੋ ਕਿਸਾਨ ਇਕੱਲੇ ਖੇਤੀ ਉਦਯੋਗ ਅਤੇ ਇੱਕ ਫਸਲੀ ਪ੍ਰਣਾਲੀ 'ਤੇ ਨਿਰਭਰ ਕਰਦੇ ਹਨ ਜਿਸ ਕਰਕੇ ਆਪਣੀ ਰੋਜ਼ੀ-ਰੋਟੀ ਨੂੰ ਕਾਇਮ ਰੱਖਣ ਵਿੱਚ ਅਸਮਰੱਥ ਹਨ।

ਇਸ ਲਈ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਅਤੇ ਕਿਸਾਨਾਂ ਨੂੰ ਨਿਯਮਤ ਆਮਦਨ ਪ੍ਰਾਪਤ ਕਰਨ ਲਈ ਫਸਲਾਂ, ਪਸ਼ੂਆਂ, ਮੱਛੀ ਪਾਲਣ ਦਾ ਏਕੀਕਰਣ ਕਰਨ ਦੀ ਲੋੜ ਹੈ ਤਾਂ ਜੋ ਭੋਜਨ ਅਤੇ ਪੌਸ਼ਟਿਕ ਸੁਰੱਖਿਆ ਨੂੰ ਕਾਇਮ ਰੱਖਣ ਵਿੱਚ ਮਦਦ ਕਰਦਿਆਂ ਹਨ। ਸੰਯੁਕਤ ਖੇਤੀ ਪ੍ਰਣਾਲੀ ਜੋ ਪਸ਼ੂਆਂ ਅਤੇ ਫਸਲੀ ਉਦਯੋਗ ਨੂੰ ਸੰਗਠਿਤ ਕਰਦੀ ਹੈ, ਛੋਟੇ ਅਤੇ ਦਰਮਿਆਨੇ ਕਿਸਾਨਾਂ ਜੋ ਇੱਕ ਹੈਕਟੇਅਰ ਤੋਂ ਘੱਟ ਦੀ ਖੇਤੀ ਕਰਦੇ ਹਨ ਵਿੱਚ ਨਵੀਂ ਦਿਲਚਸਪੀ ਪੈਦਾ ਕਰ ਰਹੀ ਹੈ। ਸੰਯੁਕਤ ਖੇਤੀ ਪ੍ਰਣਾਲੀ ਵਾਤਾਵਰਣ ਦੀ ਤੀਬਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਪੌਸ਼ਟਿਕ ਤੱਤਾਂ ਦੀ ਮੁੜ ਵਰਤੋਂ, ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਵਾਤਾਵਰਣ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਦੇ ਨਾਲ ਨਾਲ ਐਂਥਰੋਪੋਜਨਿਕ ਇਨਪੁਟਸ ਦੀ ਵਰਤੋਂ ਨੂੰ ਘਟਾਉਂਦੀ ਹੈ। ਕੁਸ਼ਲਤਾ ਨਾਲ ਪ੍ਰਬੰਧਿਤ ਸੰਯੁਕਤ ਖੇਤੀ ਪ੍ਰਣਾਲੀ ਤੋਂ ਘੱਟ ਜੋਖਮ ਹੋਣ ਦੀ ਉਮੀਦ ਕੀਤੀ ਜਾਂਦੀ ਹੈ, ਕਿਉਂਕਿ ਕਿਸਾਨ ਉਦਯੋਗਾਂ ਦੇ ਆਪਸੀ ਸਹਿਯੋਗ, ਉਤਪਾਦ ਵਿਭਿੰਨਤਾ, ਅਤੇ ਵਾਤਾਵਰਣ ਸੰਬੰਧੀ ਭਰੋਸੇਯੋਗਤਾ ਤੋਂ ਲਾਭ ਪ੍ਰਾਪਤ ਕਰਦੇ ਹਨ।

ਸੰਯੁਕਤ ਖੇਤੀ ਪ੍ਰਣਾਲੀ ਕਿਉਂ ?

ਸੰਯੁਕਤ ਖੇਤੀ ਪ੍ਰਣਾਲੀ ਵਿੱਚ ਦੋ ਜਾਂ ਵੱਧ ਉਤਪਾਦਨ ਪ੍ਰਣਾਲੀਆਂ ਇਕੋ ਸਮੇਂ ਸ਼ਾਮਲ ਹੁੰਦੀਆਂ ਹਨ:
• ਵੱਧ ਉਤਪਾਦਨ ਸ੍ਰੋਤਾਂ
• ਸ੍ਰੋਤਾਂ ਦੀ ਮੁੜ ਵਰਤੋਂ
• ਉਤਪਾਦਨ ਲਾਗਤ ਦਾ ਘੱਟਣਾ
• ਸ੍ਰੋਤਾਂ ਦੀ ਕੁਸ਼ਲ ਵਰਤੋਂ ਵਿੱਚ ਵਾਧਾ
• ਫਸਲਾਂ ਦੀ ਵਿਭਿੰਨਤਾ ਦੁਆਰਾ ਨਿਵੇਸ਼ ਦੇ ਜੋਖਮ ਵਿੱਚ ਕਮੀ
• ਸਥਿਰਤਾ
• ਵੱਧ ਆਮਦਨ
• ਜੀਵਨ ਪੱਧਰ ਵਿੱਚ ਸੁਧਾਰ

ਇਹ ਵੀ ਪੜ੍ਹੋ : Irrigation Pump: ਸਿੰਚਾਈ ਪੰਪ ਲਗਾਉਣ ਤੇ ਚਲਾਉਣ ਬਾਰੇ ਕੁਝ ਵਿਸ਼ੇਸ਼ ਗੱਲਾਂ

ਸੰਯੁਕਤ ਖੇਤੀ ਪ੍ਰਣਾਲੀ ਦਾ ਮਾਡਲ

ਇਹ ਅਧਿਐਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ 2020-21 ਦੌਰਾਨ “ਆਲ ਇੰਡੀਆ ਕੋਆਰਡੀਨੇਟਿਡ ਰਿਸਰਚ ਪ੍ਰੋਜੈਕਟ ਆਨ ਇੰਟੀਗ੍ਰੇਟਿਡ ਫਾਰਮਿੰਗ ਸਿਸਟਮਜ਼ (ICAR)” ਦੇ ਤਹਿਤ ਕਰਵਾਇਆ ਗਿਆ ਸੀ। ਇੱਕ ਹੈਕਟੇਅਰ (10000 ਵਰਗ ਮੀਟਰ) ਖੇਤਰ ਦੇ ਅਧੀਨ ਸੰਯੁਕਤ ਖੇਤੀ ਪ੍ਰਣਾਲੀ ਦਾ ਮਾਡਲ ਸਾਉਣੀ 2010 ਦੌਰਾਨ ਵਿਕਸਤ ਕੀਤਾ ਗਿਆ ਸੀ। ਸੰਯੁਕਤ ਖੇਤੀ ਪ੍ਰਣਾਲੀ ਦੇ ਮਾਡਲ ਵਿੱਚ ਵੱਖ-ਵੱਖ ਭਾਗ ਜਿਵੇਂ ਕਿ ਫਸਲਾਂ, ਬਾਗਬਾਨੀ, ਮੱਛੀ ਪਾਲਣ, ਡੇਅਰੀ ਅਤੇ ਜੰਗਲਾਤ ਸ਼ਾਮਲ ਹਨ।

● 6400 ਵਰਗ ਮੀਟਰ ਖੇਤਰ ਵਿੱਚ, ਸਾਉਣੀ ਦੇ ਮੌਸਮ ਦੌਰਾਨ ਝੋਨਾ, ਬਾਸਮਤੀ , ਮੱਕੀ ਅਤੇ ਹਲਦੀ ਵਰਗੀਆਂ ਫਸਲਾਂ ਬੀਜੀਆਂ ਜਾਂਦੀਆਂ ਹਨ, ਜਿਸ ਤੋਂ ਬਾਅਦ ਹਾੜ੍ਹੀ ਅਤੇ ਸਾਉਣੀ ਦੇ ਮੌਸਮ ਵਿੱਚ ਕਣਕ, ਗੋਭੀ ਸਰੋਂ, ਬਾਜਰਾ, ਬਰਸੀਮ, ਆਲੂ, ਪਿਆਜ਼, ਬੇਬੀ ਕੌਰਨ ਅਤੇ ਬਸੰਤ ਰੁੱਤ ਦੀ ਮੱਕੀ ਦੀ ਕਾਸ਼ਤ ਕੀਤੀ ਜਾਂਦੀ ਹੈ।

● ਬਾਗਬਾਨੀ ਗਤੀਵਿਧੀਆਂ ਨੂੰ ਲਗਭਗ 1600 ਵਰਗ ਮੀਟਰ ਦੇ ਖੇਤਰ ਵਿੱਚ ਕੀਤਾ ਗਿਆ ਹੈ, ਜਿਸ ਵਿੱਚ ਨਿੰਬੂ ਅਤੇ ਅਮਰੂਦ ਦੇ ਬੂਟੇ ਸ਼ਾਮਲ ਹਨ ਅਤੇ ਸਬਜ਼ੀਆਂ ਦੀ ਕਾਸ਼ਤ ਲਈ 1500 ਵਰਗ ਮੀਟਰ ਵਿੱਚ ਅੰਤਰ ਕਤਾਰ ਵਿਧੀ ਦੀ ਵਰਤੋਂ ਕੀਤੀ ਗਈ ਹੈ।

● ਇਸੇ ਤਰ੍ਹਾਂ, 200 ਵਰਗ ਮੀਟਰ, 1000 ਵਰਗ ਮੀਟਰ, 300 ਵਰਗ ਮੀਟਰ ਦਾ ਖੇਤਰ ਕ੍ਰਮਵਾਰ ਡੇਅਰੀ, ਮੱਛੀ ਪਾਲਣ ਅਤੇ ਜੰਗਲਾਤ ਲਈ ਵਰਤਿਆ ਗਿਆ ਹੈ। ਇਸ ਤੋਂ ਇਲਾਵਾ, ਕਰੌਂਦਾ ਅਤੇ ਗਲਗਲ ਦੇ ਬੂਟੇ ਮਾਡਲ ਦੇ ਚਾਰੇ ਪਾਸੇ ਲਾਏ ਗਏ।

ਅਧਿਐਨ ਦੇ ਨਤੀਜੇ ਦਰਸਾਉਂਦੇ ਹਨ ਕਿ ਇੱਕ ਸੰਯੁਕਤ ਖੇਤੀ ਪ੍ਰਣਾਲੀ ਦੇ ਮਾਡਲ ਨੇ 280 ਦਿਨ ਪ੍ਰਤੀ ਹੈਕਟੇਅਰ ਰੁਜ਼ਗਾਰ ਪੈਦਾ ਕੀਤਾ। ਮੁੜ ਵਰਤੇ ਗਏ ਖੇਤੀ ਉਤਪਾਦਾਂ ਦਾ ਕੁੱਲ ਮੁੱਲ 85332 ਰੁਪਏ ਪ੍ਰਤੀ ਹੈਕਟੇਅਰ ਪ੍ਰਤੀ ਸਾਲ ਸੀ, ਜੋ ਕਿ ਨਿਵੇਸ਼ ਲਾਗਤ ਦੇ ਮੁੜ ਵਰਤੋਂ ਕੀਤੇ ਖੇਤੀ ਉਤਪਾਦਾਂ ਦੀ 23.41 ਪ੍ਰਤੀਸ਼ਤ ਬੱਚਤ ਹੈ। ਇਸ ਮਾਡਲ ਵਿੱਚ ਇਹ ਦਰਸਾਇਆ ਗਿਆ ਹੈ ਕਿ ਫਸਲ ਅਧਾਰਤ ਭਾਗ, ਡੇਅਰੀ, ਬਾਗਬਾਨੀ ਅਤੇ ਜੰਗਲਾਤ ਨੂੰ ਅਪਣਾਉਣ ਨਾਲ ਔਸਤ 5,03,399 ਰੁਪਏ ਦੀ ਸ਼ੁੱਧ ਆਮਦਨ ਪ੍ਰਾਪਤ ਕੀਤੀ ਗਈ, ਜਿਸ ਵਿੱਚ ਡੇਅਰੀ ਦਾ ਸਭ ਤੋਂ ਵੱਧ ਯੋਗਦਾਨ (2,86,428 ਰੁਪਏ) ਸੀ, ਇਸ ਤੋਂ ਬਾਅਦ ਕ੍ਰਮਵਾਰ ਫਸਲ (1,22,239 ਰੁਪਏ), ਮਾਡਲ ਦੇ ਚਾਰੇ ਪਾਸੇ ਵਾੜ ਤੋਂ (30,331 ਰੁਪਏ), ਮੱਛੀ ਪਾਲਣ (24,612 ਰੁਪਏ), ਬਾਗਬਾਨੀ (23,096 ਰੁਪਏ), ਘਰੇਲੂ ਬਗੀਚੀ (14,917 ਰੁਪਏ), ਅਤੇ ਜੰਗਲਾਤ (1,776 ਰੁਪਏ) ਨੇ ਸ਼ੁੱਧ ਆਮਦਨ ਵਿੱਚ ਅਪਣਾ ਯੋਗਦਾਨ ਦਿੱਤਾ।

ਇਸ ਤਰ੍ਹਾਂ, ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਵਿਕਸਤ ਇਸ ਇੱਕ ਹੈਕਟੇਅਰ ਦੇ ਸੰਯੁਕਤ ਖੇਤੀ ਪ੍ਰਣਾਲੀ ਮਾਡਲ ਤੋਂ 8,75,126 ਰੁਪਏ ਪ੍ਰਤੀ ਹੈਕਟੇਅਰ ਦੀ ਕੁੱਲ ਆਮਦਨ ਪ੍ਰਾਪਤ ਹੋਈ ਅਤੇ ਲਾਗਤ ਜੋ ਕਿ 3,71,728 ਰੁਪਏ ਪ੍ਰਤੀ ਹੈਕਟੇਅਰ ਸੀ ਨੂੰ ਘਟਾ ਕੇ 5,03,399 ਰੁਪਏ ਪ੍ਰਤੀ ਹੈਕਟੇਅਰ ਸ਼ੁੱਧ ਆਮਦਨ ਪ੍ਰਾਪਤ ਹੋਈ ਜੋ ਕਿ ਮੌਜੂਦਾ ਪ੍ਰਚਲਿਤ ਝੋਨਾ-ਕਣਕ ਫਸਲੀ ਪ੍ਰਣਾਲੀ (ਸਾਰਣੀ 1) ਤੋਂ ਕਾਫੀ ਜ਼ਿਆਦਾ ਹੈ। ਰਾਜ ਦੇ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ 'ਤੇ ਸੰਯੁਕਤ ਖੇਤੀ ਪ੍ਰਣਾਲੀ ਮਾਡਲਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਨਾਲ ਹੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਕਈ ਖੇਤੀ-ਪ੍ਰੋਸੈਸਿੰਗ ਤਕਨੀਕਾਂ ਵਿਕਸਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਰਾਹੀਂ ਕਿਸਾਨ ਆਪਣੀ ਆਮਦਨ ਵਿੱਚ ਹੋਰ ਵਾਧਾ ਕਰ ਸਕਦੇ ਹਨ।

ਇੱਕ ਏਕੀਕ੍ਰਿਤ ਢੰਗ ਨਾਲ ਬਹੁ-ਖੇਤੀ ਉੱਦਮਾਂ ਨੂੰ ਅਪਣਾਉਣ ਨਾਲ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਕਾਇਮ ਰੱਖਣ ਅਤੇ ਵੱਧ ਆਮਦਨ ਪ੍ਰਦਾਨ ਕਰਨਾ ਯਕੀਨੀ ਬਣਾਇਆ ਜਾ ਸਕਦਾ ਹੈ। ਇਸ ਲਈ, ਦੇਸ਼ ਦੀਆਂ ਸਾਰੀਆਂ ਖੇਤੀ-ਜਲਵਾਯੂ ਹਾਲਤਾਂ ਵਿੱਚ ਸੰਯੁਕਤ ਖੇਤੀ ਪ੍ਰਣਾਲੀ ਦੇ ਸੰਕਲਪ ਨੂੰ ਉਤਸ਼ਾਹਿਤ ਕਰਨ ਦੀ ਤੁਰੰਤ ਲੋੜ ਹੈ।

Summary in English: Farmers adopt integrated farming system model to increase income

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters