1. Home
  2. ਖੇਤੀ ਬਾੜੀ

ਆਉਣ ਵਾਲੇ ਸਾਉਣੀ ਸੀਜ਼ਨ 'ਚ ਕਿਸਾਨ PUSA 44 ਦੀ ਬਜਾਏ PR 126 ਦੀ ਕਿਸਮ ਅਪਣਾਉਣ: PAU

Punjab Agricultural University ਵੱਲੋਂ ਕਿਸਾਨਾਂ ਨੂੰ ਸਾਉਣੀ ਸੀਜ਼ਨ ਲਈ ਸਲਾਹ, ਕਿਸਾਨ ਪੂਸਾ 44 ਕਿਸਮ ਲਾਉਣ ਦੀ ਥਾਂ ਜਲਦੀ ਪੱਕਣ ਅਤੇ ਵੱਧ ਝਾੜ ਦੇਣ ਵਾਲੀ ਪੀਆਰ 126 ਕਿਸਮ ਅਪਨਾਉਣ।

Gurpreet Kaur Virk
Gurpreet Kaur Virk
ਪੰਜਾਬ 'ਚ ਸਾਉਣੀ ਸੀਜ਼ਨ ਲਈ "PR 126" ਕਿਸਮ ਦੀ ਸਿਫਾਰਸ਼

ਪੰਜਾਬ 'ਚ ਸਾਉਣੀ ਸੀਜ਼ਨ ਲਈ "PR 126" ਕਿਸਮ ਦੀ ਸਿਫਾਰਸ਼

Crop Advisory for Kharif Season: ਪੰਜਾਬ ਵਿੱਚ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪਿਛਲੇ ਕੁਝ ਸਾਲਾਂ ਵਿੱਚ 23 ਵਿੱਚੋਂ 20 ਜ਼ਿਲ੍ਹਿਆਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਕਾਫੀ ਹੇਠਾਂ ਚਲਾ ਗਿਆ ਹੈ। ਮੰਨਿਆ ਜਾ ਰਿਹਾ ਹਾਈ ਕਿ ਆਉਣ ਵਾਲੇ ਸਮੇਂ ਵਿੱਚ ਇਸ ਨਾਲ ਹੋਰ ਵੀ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ। ਅਜਿਹੇ 'ਚ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਕਿਸਾਨਾਂ ਨਾਲ ਵਧੀਆ ਤਰੀਕੇ ਸਾਂਝੇ ਕੀਤੇ ਹਨ, ਇਸਦੇ ਨਾਲ ਹੀ ਪੀਏਯੂ ਨੇ ਆਉਣ ਵਾਲੇ ਸਾਉਣੀ ਸੀਜ਼ਨ 'ਚ ਕਿਸਾਨਾਂ ਨੂੰ ਪੂਸਾ 44 (PUSA 44) ਦੀ ਬਜਾਏ ਪੀਆਰ 126 (PR 126) ਦੀ ਕਿਸਮ ਅਪਣਾਉਣ ਦੀ ਸਲਾਹ ਦਿੱਤੀ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੱਘ ਗੋਸਲ ਨੇ ਯੂਨੀਵਰਸਿਟੀ ਪ੍ਰਤੀ ਕਿਸਾਨਾਂ ਦੇ ਵਿਸ਼ਵਾਸ ਦੀ ਗੱਲ ਕਰਦਿਆਂ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ 'ਤੇ ਲਗਾਤਾਰ ਭਰੋਸਾ ਕਰਨ ਲਈ ਕਿਸਾਨਾਂ ਦਾ ਧੱਨਵਾਦ ਕੀਤਾ ਹੈ।

ਵਾਈਸ ਚਾਂਸਲਰ ਡਾ. ਸਤਿਬੀਰ ਸਿੱਘ ਗੋਸਲ ਨੇ ਕਿਸਾਨਾਂ ਨੂੰ ਲਗਾਤਾਰ ਆਪਣੇ ਸੁਝਾਅ ਯੂਨੀਵਰਸਿਟੀ ਨਾਲ ਸਾਂਝੇ ਕਰਨ ਲਈ ਕਿਹਾ ਤਾਂ ਜੋ ਖੋਜ ਵਿਧੀਆਂ ਨੂੰ ਨਵੀਂ ਸੇਧ ਦਿੱਤੀ ਜਾ ਸਕੇ। ਉਨ੍ਹਾਂ ਨੇ ਸਰਕਾਰ–ਕਿਸਾਨ ਮਿਲਣੀ ਨੂੰ ਇੱਕ ਵੱਡੀ ਪ੍ਰਾਪਤੀ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪਹਿਲੀ ਵਾਰ ਸੂਬੇ ਵਿੱਚ ਖੇਤੀ ਨੀਤੀ ਤਿਆਰ ਹੋਣ ਜਾ ਰਹੀ ਹੈ, ਜਿਸ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ।

ਇਹ ਵੀ ਪੜ੍ਹੋ : Paddy: ਝੋਨੇ ਦੇ ਬੰਪਰ ਝਾੜ ਲਈ ਇਸ ਤਰੀਕੇ ਨਾਲ ਕਰੋ ਉੱਨਤ ਖਾਦ ਦੀ ਵਰਤੋਂ

ਇਸ ਮੌਕੇ ਡਾ. ਗੋਸਲ ਨੇ ਯੂਨੀਵਰਸਿਟੀ ਤਕਨੀਕਾਂ ਅਪਨਾਉਣ ਲਈ ਪ੍ਰੇਰਿਤ ਕੀਤਾ। ਉਨਾਂ ਅੱਗੇ ਦੱਸਿਆ ਕਿ ਕਿਸਾਨਾਂ ਦੀ ਸਹੂਲਿਅਤ ਲਈ ਪਟਿਆਲਾ ਵਿਖੇ ਬਾਰਾਂਦਰੀ ਸਥਿਤ ਫਾਰਮ ਸਲਾਹਕਾਰ ਕੇਂਦਰ ਨੂੰ ਮੁੜ ਸਥਾਪਿਤ ਕਰ ਦਿੱਤਾ ਗਿਆ ਹੈ ਤਾਂ ਜੋ ਕਿਸਾਨ ਆਪਣੀ ਹਰ ਮੁਸ਼ਕਿਲ ਦਾ ਹੱਲ ਸੁਲਝਾ ਸਕਣ।

ਸੂਬੇ ਵਿੱਚ ਝੋਨੇ ਕਾਰਨ ਘਟ ਰਹੇ ਪਾਣੀ ਦੇ ਪੱਧਰ ਵੱਲ ਧਿਆਨ ਦਿਵਾਉਂਦੇ ਹੋਏ ਡਾ. ਗੋਸਲ ਨੇ ਹਾਜ਼ਰ ਕਿਸਾਨਾਂ ਨੂੰ ਕਪਾਹ ਅਤੇ ਗੱਨੇ ਵੱਲ ਜਾਣ ਲਈ ਕਿਹਾ ਜੋ ਦੋ ਦਹਾਕੇ ਪਹਿਲਾਂ ਮਾਲਵਾ ਖੇਤਰ ਵਿੱਚ ਕਾਸ਼ਤ ਕੀਤੀਆਂ ਜਾਣ ਵਾਲੀਆਂ ਮੁੱਖ ਖੁਰਾਕੀ ਫ਼ਸਲਾਂ ਸਨ।

ਇਹ ਵੀ ਪੜ੍ਹੋ : ਕਣਕ ਦੀ PBW 826, ਝੋਨੇ ਦੀ PR 126 ਅਤੇ ਆਲੂਆਂ ਦੀਆਂ ਇਹ 2 ਕਿਸਮਾਂ ਵਾਤਾਵਰਨ ਪੱਖੀ

ਡਾ. ਗੋਸਲ ਨੇ ਇਸ ਸਾਲ ਕਣਕ ਦੇ ਵਧੀਆ ਝਾੜ ਦੀ ਕਾਮਨਾ ਕੀਤੀ, ਪਰ ਨਾਲ ਹੀ ਆਉਣ ਵਾਲੇ 2-3 ਦਿਨ ਮੌਸਮ ਦੇ ਖਰਾਬ ਰਹਿਣ ਦਾ ਜ਼ਿਕਰ ਕਰਦਿਆਂ ਚੌਕੰਨੇ ਹੋਣ ਲਈ ਵੀ ਸਲਾਹ ਦਿੱਤੀ। ਡਾ. ਗੋਸਲ ਨੇ ਆਉਣ ਵਾਲੇ ਸਾਉਣੀ ਦੇ ਸੀਜ਼ਨ ਵਿੱਚ ਪੂਸਾ 44 ਕਿਸਮ ਲਾਉਣ ਦੀ ਥਾਂ ਜਲਦੀ ਪੱਕਣ ਅਤੇ ਵੱਧ ਝਾੜ ਦੇਣ ਵਾਲੀ ਪੀਆਰ 126 ਅਪਨਾਉਣ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੀਏਯੂ ਦੇ ਡਿਜ਼ੀਟਲ ਅਖਬਾਰ ‘ਖੇਤੀ ਸੰਦੇਸ਼’ ਨਾਲ ਜੁੜਣ ਲਈ ਪ੍ਰੇਰਿਤ ਕੀਤਾ।

Summary in English: Farmers to adopt PR 126 instead of PUSA 44 in upcoming kharif season: PAU

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters