1. Home
  2. ਖੇਤੀ ਬਾੜੀ

ਜੈਵਿਕ ਕਣਕ ਦੀ ਸਫ਼ਲ ਕਾਸ਼ਤ ਕਰਨ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ

ਇਨ੍ਹਾਂ ਤਰੀਕਿਆਂ ਨਾਲ ਜੈਵਿਕ ਕਣਕ ਦੀ ਕਾਸ਼ਤ ਕਰੋ ਤੇ ਮੁਨਾਫ਼ਾ ਖੱਟੋ...

Priya Shukla
Priya Shukla
ਜੈਵਿਕ ਕਣਕ ਦੀ ਕਾਸ਼ਤ

ਜੈਵਿਕ ਕਣਕ ਦੀ ਕਾਸ਼ਤ

ਸਿਹਤਮੰਦ ਤੇ ਸੁਰੱਖਿਅਤ ਭੋਜਨ ਪੈਦਾ ਕਰਨ ਦਾ ਇੱਕ ਤਰੀਕਾ ਫ਼ਸਲਾਂ ਨੂੰ ਜੈਵਿਕ ਤਰੀਕੇ ਨਾਲ ਉਗਾਉਣਾ ਹੈ। ਪੰਜਾਬ `ਚ ਜ਼ਿਆਦਾਤਰ ਕਿਸਾਨ ਹਾੜੀ `ਚ ਜੈਵਿਕ ਕਣਕ ਦੀ ਬਿਜਾਈ ਕਰਦੇ ਹਨ ਕਿਉਂਕਿ ਇਸ ਦਾ ਮੰਡੀਕਰਨ ਸੌਖਾ ਹੈ ਤੇ ਇਹ ਵੱਧ ਮੁੱਲ ਤੇ ਵਿਕ ਜਾਂਦੀ ਹੈ। ਰਵਾਇਤੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਵੀ ਘਰੇਲੂ ਵਰਤੋਂ ਲਈ ਜੈਵਿਕ ਕਣਕ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ। ਅੱਜ ਅਸੀਂ ਇਸ ਲੇਖ ਰਾਹੀਂ ਜੈਵਿਕ ਕਣਕ ਦੀ ਖੇਤੀ ਕਰਨ ਲਈ ਕੁਝ ਧਿਆਨ ਦੇਣ ਯੋਗ ਗੱਲਾਂ ਦੱਸਣ ਜਾਂ ਰਹੇ ਹਾਂ, ਜਿਨ੍ਹਾਂ ਨੂੰ ਜਾਨਣਾ ਤੁਹਾਡੇ ਲਈ ਜ਼ਰੂਰੀ ਹੈ।

ਜੈਵਿਕ ਖੇਤੀ `ਚ ਰਸਾਇਣਕ ਤੇ ਸਿੰਥੈਟਿਕ ਖੇਤੀ ਵਸਤਾਂ ਜਿਵੇਂ ਕਿ ਖਾਦ, ਨਦੀਨਨਾਸ਼ਕ, ਕੀਟਨਾਸ਼ਕ, ਉਲੀਨਾਸ਼ਕ ਆਦਿ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ। ਇਸ `ਚ ਸਿਰਫ਼ ਹਰੀ ਖਾਦ, ਫ਼ਸਲੀ ਚੱਕਰ, ਜੈਵਿਕ ਖਾਦ, ਕੰਪੋਸਟ ਤੇ ਬਾਇਉ-ਕੀਟ ਪ੍ਰਬੰਧਨ ਦੀ ਵਰਤੋਂ ਕੀਤੀ ਜਾਂਦੀ ਹੈ। ਜੈਵਿਕ ਖੇਤੀ ਥੋੜੇ ਸਮੇਂ ਲਈ ਠੇਕੇ ਉਤੇ ਲਈ ਜ਼ਮੀਨ 'ਤੇ ਨਹੀਂ ਸ਼ੁਰੂ ਕਰਨੀ ਚਾਹੀਦੀ ਕਿਉਂਕਿ ਖੇਤ ਨੂੰ ਜੈਵਿਕ ਪ੍ਰਮਾਣਿਤ ਹੋਣ `ਚ ਤਿੰਨ ਸਾਲ ਲੱਗ ਜਾਂਦੇ ਹਨ।

ਜੈਵਿਕ ਖੇਤੀ ਦੀ ਮਹੱਤਵਪੂਰਨ ਜਾਣਕਾਰੀ:

ਬੀਜ ਦੀ ਚੋਣ:
ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਸੁਧਰੀਆਂ ਕਿਸਮਾਂ `ਚੋਂ ਕੋਈ ਵੀ ਕਿਸਮ ਜੈਵਿਕ ਖੇਤੀ ਅਧੀਨ ਬੀਜੀ ਜਾ ਸਕਦੀ ਹੈ ਤੇ ਇਹ ਕਿਸਮਾਂ ਬਿਮਾਰੀਆਂ ਦਾ ਚੰਗੀ ਤਰਾਂ ਟਾਕਰਾ ਕਰਕੇ ਚੰਗਾ ਝਾੜ ਦੇ ਸਕਦੀਆ ਹਨ। ਪਰ ਕਿਸਾਨਾਂ ਨੂੰ ਉਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ 660 ਤੇ ਪੀ ਬੀ ਡਬਲਯੂ 1 ਜ਼ਿੰਕ ਕਿਸਮਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਜੈਵਿਕ ਖਾਦਾਂ ਦੀ ਵਰਤੋਂ:
ਖ਼ੁਰਾਕੀ ਤੱਤਾਂ ਦੀ ਪੂਰਤੀ ਲਈ ਵੱਖ-ਵੱਖ ਜੈਵਿਕ ਖਾਦ ਦੇ ਸੋਮੇ ਜਿਵੇਂ ਕਿ ਰੂੜੀ, ਗੰਡੋਆ ਖਾਦ ਤੇ ਕੰਪੋਸਟ ਆਦਿ ਵਰਤੇ ਜਾ ਸਕਦੇ ਹਨ। 8, 12 ਤੇ 16 ਟਨ ਰੂੜੀ ਪ੍ਰਤੀ ਏਕੜ ਕ੍ਰਮਵਾਰ ਜੈਵਿਕ ਮਾਦੇ ਦੇ ਪੱਖੋਂ ਭਾਰੀ, ਦਰਮਿਆਨੀ ਤੇ ਹਲਕੀ ਜ਼ਮੀਨ `ਚ ਪਾਉ ਜਾਂ 17 ਕੁਇੰਟਲ ਸੁੱਕੀ ਰੂੜੀ ਦੀ ਖਾਦ, 11 ਕੁਇੰਟਲ ਗੰਡੋਆ ਖਾਦ ਤੇ 6.6 ਕੁਇੰਟਲ ਰਿੰਡ ਦੀ ਖਲ ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਮੱਕੀ ਦੀ ਕਾਸ਼ਤ ਲਈ ਪ੍ਰਸਿੱਧ ਕਿਸਮਾਂ, ਖੇਤੀ ਤਕਨੀਕਾਂ ਦੇ ਨਾਲ ਕੀਟ ਨਿਯੰਤਰਣ ਬਾਰੇ ਜਾਣੋ

ਨਦੀਨ ਪ੍ਰਬੰਧ:
ਕਣਕ ਦੀ ਥਾਂ ਤੇ ਬਰਸੀਮ, ਆਲੂ, ਰਾਇਆ, ਗੋਭੀ ਸਰੋ ਆਦਿ ਬੀਜ ਕੇ, ਸਮੇਂ ਸਿਰ ਬਿਜਾਈ ਕਰਕੇ ਜਾਂ ਮਿੱਟੀ ਦੀ ਉਪਰਲੀ ਤਹਿ ਨੂੰ ਸੁਕਾ ਕੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਬੈਡਾਂ ਤੇ ਬੀਜੀ ਕਣਕ `ਚ ਟਰੈਕਟਰ ਵਾਲੇ ਬੈਡ ਪਲਾਂਟਰ ਨੂੰ ਚਲਾ ਕੇ ਨਦੀਨਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਬਚੇ ਹੋਏ ਨਦੀਨਾਂ ਨੂੰ ਬੀਜ ਬਣਨ ਤੋਂ ਪਹਿਲਾਂ ਖੇਤ `ਚੋਂ ਪੁੱਟ ਕੇ ਬਾਹਰ ਕੱਢ ਦੇਣਾ ਚਾਹੀਦਾ ਹੈ।

ਕੀਟ ਤੇ ਬਿਮਾਰੀ ਪ੍ਰਬੰਧ:
ਕੀੜਿਆਂ ਦੇ ਹਮਲੇ ਤੇ ਬਿਮਾਰੀਆਂ ਤੋਂ ਬਚਾਅ ਲਈ ਘਰ ਬਨਾਏ ਨਿੰਮ ਦੇ 2 ਲਿਟਰ ਘੋਲ ਨੂੰ 80-100 ਲਿਟਰ ਪਾਣੀ `ਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਫ਼ਤੇ-ਹਫ਼ਤੇ ਦੇ ਵਕਫੇ `ਤੇ ਨੈਪਸੈਕ ਪੰਪ ਨਾਲ ਦੋ ਛਿੜਕਾਅ ਕਰੋ।

Summary in English: Follow these steps to successfully cultivate organic wheat

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters