1. Home
  2. ਖੇਤੀ ਬਾੜੀ

ਬੈਂਗਣ ਦੀਆਂ ਇਨ੍ਹਾਂ ਅਗੇਤੀ ਕਿਸਮਾਂ ਨਾਲ ਕਰੋ ਖੇਤੀ `ਚ ਵਾਧਾ

ਕਿਸਾਨ ਬੈਂਗਣ ਦੀ ਕਾਸ਼ਤ ਕਰਕੇ ਚੰਗੀ ਕਮਾਈ ਕਰ ਸਕਦੇ ਹਨ, ਆਓ ਜਾਣੀਏ ਕਿਵੇਂ...

 Simranjeet Kaur
Simranjeet Kaur
ਬੈਂਗਣ ਦੀਆਂ ਉਨੱਤ ਕਿਸਮਾਂ

ਬੈਂਗਣ ਦੀਆਂ ਉਨੱਤ ਕਿਸਮਾਂ

ਭਾਰਤ ਬੈਂਗਣ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਭਾਰਤ `ਚ ਬੈਂਗਣ ਉਗਾਉਣ ਵਾਲੇ ਪ੍ਰਮੁੱਖ ਸੂਬੇ ਪੱਛਮੀ ਬੰਗਾਲ, ਉੜੀਸਾ, ਕਰਨਾਟਕ, ਬਿਹਾਰ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਹਨ।

ਬੈਂਗਣ ਹੋਰ ਸਬਜ਼ੀਆਂ ਦੇ ਮੁਕਾਬਲੇ ਸਖ਼ਤ ਫ਼ਸਲ ਹੈ। ਇਸਦੀ ਕਠੋਰਤਾ ਦੇ ਕਾਰਨ, ਇਸਨੂੰ ਘੱਟ ਸਿੰਚਾਈ ਸਹੂਲਤਾਂ ਵਾਲੇ ਖੁਸ਼ਕ ਖੇਤਰ `ਚ ਸਫਲਤਾਪੂਰਵਕ ਉਗਾਇਆ ਜਾ ਸਕਦਾ ਹੈ। ਬੈਂਗਣ ਦੀ ਕਾਸ਼ਤ ਸਾਲ ਭਰ ਕੀਤੀ ਜਾ ਸਕਦੀ ਹੈ। ਇਸ ਲਈ ਅਨੁਕੂਲ ਤਾਪਮਾਨ 13 ਤੋਂ 15 ਡਿਗਰੀ ਹੋਣਾ ਚਾਹੀਦਾ ਹੈ।

ਖੇਤ ਦੀ ਤਿਆਰੀ (Field preparation):
ਬੈਂਗਣ ਦੇ ਬੀਜ ਬੀਜਣ ਤੋਂ ਪਹਿਲਾਂ ਮਿੱਟੀ `ਚ 4-5 ਵਾਰ ਡੂੰਘੀ ਵਾਹੀ ਕਰੋ। ਜਦੋਂ ਖੇਤ ਚੰਗੀ ਤਰ੍ਹਾਂ ਤਿਆਰ ਅਤੇ ਪੱਧਰਾ ਹੋ ਜਾਵੇ, ਤਾਂ ਬਿਜਾਈ ਤੋਂ ਪਹਿਲਾਂ ਖੇਤ `ਚ ਢੁਕਵੇਂ ਆਕਾਰ ਦੇ ਬੈੱਡ ਬਣਾ ਲਵੋ।

ਬੀਜ ਦਰ (seed rate):
ਬੈਂਗਣ ਦੀ ਕਾਸ਼ਤ ਲਈ ਇੱਕ ਏਕੜ `ਚ 300 ਤੋਂ 400 ਗ੍ਰਾਮ ਬੀਜ ਕਾਫੀ ਹੁੰਦੇ ਹਨ। ਇਸ ਨਾਲ ਤੁਹਾਨੂੰ ਵੱਧ ਪੈਦਾਵਾਰ ਪ੍ਰਾਪਤ ਹੋਵੇਗੀ।

ਬੈਂਗਣ ਦੀ ਖੇਤੀ ਲਈ ਮਿੱਟੀ (Soil for eggplant cultivation):
ਬੈਂਗਣ ਨੂੰ ਵੱਖ-ਵੱਖ ਕਿਸਮਾਂ ਦੀ ਮਿੱਟੀ `ਚ ਉਗਾਇਆ ਜਾ ਸਕਦਾ ਹੈ। ਬੈਂਗਣ ਦੀ ਕਾਸ਼ਤ ਲਈ ਰੇਤਲੀ ਦੋਮਟ ਮਿੱਟੀ (sandy loam soil) ਸਭ ਤੋਂ ਢੁਕਵੀਂ ਹੁੰਦੀ ਹੈ ਕਿਉਂਕਿ ਇਸ `ਚ ਭਰਪੂਰ ਜੈਵਿਕ ਵਰਮੀ ਕੰਪੋਸਟ (Organic vermicompost) ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਨਾਲ ਮਿੱਟੀ ਦੀ ਸਮਰਥਾ ਵੱਧਦੀ ਹੈ। ਅਗੇਤੀ ਫ਼ਸਲ ਲਈ ਹਲਕੀ ਮਿੱਟੀ ਚੰਗੀ ਹੁੰਦੀ ਹੈ ਤੇ ਵੱਧ ਝਾੜ ਲਈ ਦੋਮਟ (Loam soil) ਤੇ ਸਿਲਟ ਲੋਮ (Silt loam) ਮਿੱਟੀ ਵਧੀਆ ਮੰਨੀ ਜਾਂਦੀ ਹੈ। ਬੈਂਗਣ ਦੀ ਚੰਗੀ ਪੈਦਾਵਾਰ ਲਈ ਮਿੱਟੀ ਦੀ ph ਮਾਤਰਾ 5.5 ਤੋਂ 6.6 ਦੇ ਵਿੱਚਕਾਰ ਹੋਣੀ ਲਾਜ਼ਮੀ ਹੈ।

ਖਾਦਾਂ ਦੀ ਵਰਤੋਂ (Use of fertilizers):
ਬੈਂਗਣ ਦੇ ਵਧੀਆ ਝਾੜ ਲਈ ਨਾਈਟ੍ਰੋਜਨ (Nitrogen) 25, ਫਾਸਫੋਰਸ (Phosphorus) 25, ਪੋਟਾਸ਼ (Potash) 12 ਤੇ ਯੂਰੀਆ (Urea) 55 ਕਿਲੋਗ੍ਰਾਮ ਪ੍ਰਤੀ ਏਕੜ `ਚ ਵਰਤਣਾ ਵਧੇਰੇ ਫਾਇਦੇਮੰਦ ਹੈ।

ਬੈਂਗਣ ਦੀਆਂ ਮੁੱਖ ਕਿਸਮਾਂ (Main Varieties of Eggplant):
ਕਿਸਾਨ ਵੀਰੋਂ ਜੇ ਤੁਸੀਂ ਵੀ ਆਪਣੇ ਖੇਤ `ਚ ਬੈਂਗਣ ਦੀ ਪੈਦਾਵਾਰ ਵਧਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਕਿਸਮਾਂ ਦੀ ਵਰਤੋਂ ਕਰੋ। ਜਿਸ `ਚ ਪੰਜਾਬ ਬਹਾਰ (Punjab Bahar), ਪੰਜਾਬ ਬਰਸਾਤੀ (Punjab Barsati), ਪੰਜਾਬ ਨੀਲਮ (Punjab Neelam), ਪੰਜਾਬ ਨਗੀਨਾ (Punjab Nagina), ਪੂਸਾ ਪਰਪਲ ਲੋਂਗ (Pusa Purple Long), ਪੂਸਾ ਹਾਈਬ੍ਰਿਡ 5 (Pusa Hybrid 5) ਆਦਿ ਸ਼ਾਮਲ ਹਨ। ਇਹ ਸਭ ਕਿਸਮਾਂ ਘੱਟ ਸਮੇਂ `ਚ ਵੱਧ ਉਪਜ ਦਿੰਦਿਆਂ ਹਨ।

 ਇਹ ਵੀ ਪੜ੍ਹੋ : ਦਸੰਬਰ ਅਤੇ ਜਨਵਰੀ ਵਿੱਚ ਕਰੋ ਇਨ੍ਹਾਂ ਫਸਲਾਂ ਦੀ ਕਾਸ਼ਤ, ਹੋਵੇਗਾ ਭਰਭੂਰ ਮੁਨਾਫਾ

ਸਿੰਚਾਈ (Irrigation):
ਬੈਂਗਣ ਦੇ ਵੱਧ ਝਾੜ ਲਈ ਸਮੇਂ ਸਿਰ ਸਿੰਚਾਈ ਬਹੁਤ ਜ਼ਰੂਰੀ ਹੈ। ਕਿਸਾਨ ਭਰਾਵਾਂ ਨੂੰ ਦੱਸ ਦੇਈਏ ਕਿ ਗਰਮੀ ਦੇ ਮੌਸਮ `ਚ ਹਰ ਤੀਜੇ ਜਾਂ ਚੌਥੇ ਦਿਨ ਅਤੇ ਸਰਦੀ ਦੇ ਮੌਸਮ `ਚ 12 ਤੋਂ 15 ਦਿਨਾਂ ਬਾਅਦ ਖੇਤ ਦੀ ਸਿੰਚਾਈ ਕਰੋ। ਇਸ ਗੱਲ ਦਾ ਵੀ ਧਿਆਨ ਰੱਖੋ
ਕਿ ਬੈਂਗਣ ਦੇ ਖੇਤ `ਚ ਪਾਣੀ ਖੜਾ ਨਾ ਰਹੇ।

ਕੀੜੇ ਅਤੇ ਰੋਗ ਪ੍ਰਬੰਧਨ (Pest and disease management):
ਕਿਸਾਨਾਂ ਨੂੰ ਬੈਂਗਣ ਦੀ ਫ਼ਸਲ ਦਾ ਖ਼ਾਸ ਖਿਆਲ ਰੱਖਣਾ ਪੈਂਦਾ ਹੈ ਕਿਉਂਕਿ ਇਸ `ਚ ਕੀੜੇ ਮਕੌੜਿਆਂ ਦਾ ਹਮਲਾ ਵੱਧ ਹੁੰਦਾ ਹੈ।
● ਫਰੂਟ ਐਂਡ ਸ਼ੂਟ ਬੋਰਰ (Fruit and shoot borer) ਨਾਮ ਦੇ ਕੀੜੇ ਨੂੰ ਰੋਕਣ ਲਈ ਟ੍ਰਾਈਜ਼ੋਫੋਸ @20 ਮੀ.ਲੀ. ਨੂੰ 10 ਲਿਟਰ ਅਤੇ ਨਿੰਮ ਐਬਸਟਰੈਕਟ @50 ਮੀ.ਲੀ. ਨੂੰ ਇੱਕ ਲਿਟਰ ਪਾਣੀ `ਚ ਮਿਲਾ ਕੇ ਛਿੜਕਾਅ ਕਰ ਦਵੋ।
● ਥ੍ਰਿਪਸ (Thrips) ਨਾਮ ਦੇ ਕੀੜੇ ਨੂੰ ਰੋਕਣ ਲਈ ਫਿਪਰੋਨਿਲ @2 ਮੀ.ਲੀ. ਨੂੰ ਇੱਕ ਲਿਟਰ ਪਾਣੀ `ਚ ਮਿਲਾ ਕੇ ਖੇਤ `ਚ ਛਿੜਕਾਅ ਕਰ ਦਵੋ।
● ਰੂਟ ਨੋਟ ਨੇਮਾਟੋਡਸ (Root knot nematodes) ਨਾਮਕ ਬਿਮਾਰੀ ਜਿਸ ਨੂੰ ਜੜ੍ਹਾਂ ਦਾ ਸੜ ਜਾਣਾ ਵੀ ਕਹਿੰਦੇ ਹਨ, ਇਸ ਬਿਮਾਰੀ ਨੂੰ ਰੋਕਣ ਲਈ ਖੇਤ `ਚ ਇੱਕੋ ਕਿਸਮ ਦੀ ਫ਼ਸਲ ਨਾ ਉਗਾਓ ਤੇ ਫਸਲੀ ਚੱਕਰ ਦੀ ਵੀ ਪਾਲਣਾ ਕਰੋ।

ਵਾਢੀ (Harvesting):
ਜਦੋਂ ਫਲ ਸਹੀ ਆਕਾਰ ਅਤੇ ਰੰਗ ਪੱਕਣ ਦੀ ਅਵਸਥਾ ਤੋਂ ਪਹਿਲਾਂ ਪ੍ਰਾਪਤ ਕਰ ਲੈਂਦਾ ਤਾਂ ਇਸ ਦੀ ਵਾਢੀ ਸ਼ੁਰੂ ਕਰ ਦਵੋ। ਫਲਾਂ `ਚ ਆਕਰਸ਼ਕ ਚਮਕਦਾਰ ਰੰਗ ਹੋਣਾ ਚਾਹੀਦਾ ਹੈ ਤਾਂ ਜੋ ਬਜ਼ਾਰ ਵਿੱਚ ਚੰਗੀ ਕੀਮਤ ਮਿਲ ਸਕੇ।

Summary in English: Increase farming with these early varieties of Brinjal

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters