1. Home
  2. ਖੇਤੀ ਬਾੜੀ

ਫੂਡ ਪ੍ਰੋਸੈਸਿੰਗ ਸਿਖਲਾਈ ਕਮ ਇੰਕੁਬੇਸ਼ਨ ਕੇਂਦਰ

ਕਾਰੋਬਾਰ ਵਿਚ ਉਤਸੁਕਤਾ ਰੱਖਣ ਵਾਲੇ ਲੋਕਾਂ ਨੂੰ ਤਕਨੀਕੀ ਮੁਹਾਰਤ ਪ੍ਰਦਾਨ ਕਰਨ ਦੇ ਨਾਲ-ਨਾਲ ਸਥਾਨਕ ਭੋਜਨ ਉਦਯੋਗ ਨੂੰ ਉਤਸ਼ਾਹਤ ਕਰਨ ਦੀ ਵੱਧਦੀ ਜ਼ਰੂਰਤ ਹੈ। ਸੂਖਮ, ਛੋਟੇ ਅਤੇ ਦਰਮਿਆਨੇ ਪੱਧਰ ਦੇ ਉਦਮੀਆਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਮਈ, 2015 ਵਿੱਚ ਖੇਤਰੀ ਖੋਜ ਸਟੇਸ਼ਨ ਬਠਿੰਡਾ ਵਿਖੇ ਭੋਜਨ ਪ੍ਰੋਸੈਸਿੰਗ ਸਿਖਲਾਈ , ਵਪਾਰ ਕੇਂਦਰ ਸਥਾਪਤ ਕੀਤਾ ਹੈ। ਬਠਿੰਡਾ ਵਿਖੇ ਆਰ.ਆਰ.ਐਸ. ਸੈਂਟਰ ਦੇ ਨਾਲ ਨਾਲ ਭੋਜਨ ਟੈਕਨਾਲੋਜੀ ਵਿਭਾਗ,ਪੀ.ਏ.ਯੂ., ਲੁਧਿਆਣਾ ਵਿੱਚ ਫਲਾਂ ਅਤੇ ਸਬਜ਼ੀਆਂ, ਅਨਾਜ ਅਤੇ ਦਾਲਾਂ ਤੋਂ ਪ੍ਰੋਸੈਸਿੰਗ ਅਤੇ ਮੁੱਲ ਵਧਾਉਣ ਲਈ ਵੱਖ ਵੱਖ ਸਿਖਲਾਈ ਪ੍ਰੋਗਰਾਮਾਂ ਦਾ ਪ੍ਰਬੰਧ ਕਰਦਾ ਹੈ। ਅਜਿਹੇ ਪ੍ਰੋਗਰਾਮਾਂ ਦਾ ਟੀਚਾ ਸਮੂਹ ਕਿਸਾਨ ਲੜਕੀਆਂ, ਸਵੈ ਸਹਾਇਤਾ ਸਮੂਹ ਦੇ ਮੈਂਬਰ, ਬੇਰੁਜ਼ਗਾਰ ਪੇਂਡੂ ਨੌਜਵਾਨ, ਨਵੇਂ ਅਤੇ ਤਜਰਬੇਕਾਰ ਵਿਅਕਤੀ ਹਨ । ਇਸ ਲੇਖ ਵਿਚ ਬਠਿੰਡਾ ਦੀ ਇਕ ਅਜਿਹੀ ਉਤਸੁਕ, ਬਹੁਤ ਪ੍ਰੇਰਿਤ ਅਤੇ ਉਭਰ ਰਹੀ ਉਦਮੀ ਸ਼੍ਰੀਮਤੀ ਬਲਵਿੰਦਰ ਕੌਰ ਦੀ ਸਫਲਤਾ ਦੀ ਕਹਾਣੀ ਦਾ ਵੇਰਵਾ ਦਿੱਤਾ ਗਿਆ ਹੈ ਜੋ ਇਸ ਤੱਥ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ, “ਸਫਲਤਾ ਕੋਈ ਹਾਦਸਾ ਨਹੀਂ; ਇਹ ਮਿਹਨਤ ਅਤੇ ਲਗਨ ਹੈ । ਇਕ ਸਾਲ ਪਹਿਲਾਂ,

KJ Staff
KJ Staff

ਕਾਰੋਬਾਰ ਵਿਚ ਉਤਸੁਕਤਾ ਰੱਖਣ ਵਾਲੇ ਲੋਕਾਂ ਨੂੰ ਤਕਨੀਕੀ ਮੁਹਾਰਤ ਪ੍ਰਦਾਨ ਕਰਨ ਦੇ ਨਾਲ-ਨਾਲ ਸਥਾਨਕ ਭੋਜਨ ਉਦਯੋਗ ਨੂੰ ਉਤਸ਼ਾਹਤ ਕਰਨ ਦੀ ਵੱਧਦੀ ਜ਼ਰੂਰਤ ਹੈ। ਸੂਖਮ, ਛੋਟੇ ਅਤੇ ਦਰਮਿਆਨੇ ਪੱਧਰ ਦੇ ਉਦਮੀਆਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਮਈ, 2015 ਵਿੱਚ ਖੇਤਰੀ ਖੋਜ ਸਟੇਸ਼ਨ ਬਠਿੰਡਾ ਵਿਖੇ ਭੋਜਨ ਪ੍ਰੋਸੈਸਿੰਗ ਸਿਖਲਾਈ , ਵਪਾਰ ਕੇਂਦਰ ਸਥਾਪਤ ਕੀਤਾ ਹੈ।

ਬਠਿੰਡਾ ਵਿਖੇ ਆਰ.ਆਰ.ਐਸ. ਸੈਂਟਰ ਦੇ ਨਾਲ ਨਾਲ ਭੋਜਨ ਟੈਕਨਾਲੋਜੀ ਵਿਭਾਗ,ਪੀ.ਏ.ਯੂ., ਲੁਧਿਆਣਾ ਵਿੱਚ ਫਲਾਂ ਅਤੇ ਸਬਜ਼ੀਆਂ, ਅਨਾਜ ਅਤੇ ਦਾਲਾਂ ਤੋਂ ਪ੍ਰੋਸੈਸਿੰਗ ਅਤੇ ਮੁੱਲ ਵਧਾਉਣ ਲਈ ਵੱਖ ਵੱਖ ਸਿਖਲਾਈ ਪ੍ਰੋਗਰਾਮਾਂ ਦਾ ਪ੍ਰਬੰਧ ਕਰਦਾ ਹੈ। ਅਜਿਹੇ ਪ੍ਰੋਗਰਾਮਾਂ ਦਾ ਟੀਚਾ ਸਮੂਹ ਕਿਸਾਨ ਲੜਕੀਆਂ, ਸਵੈ ਸਹਾਇਤਾ ਸਮੂਹ ਦੇ ਮੈਂਬਰ, ਬੇਰੁਜ਼ਗਾਰ ਪੇਂਡੂ ਨੌਜਵਾਨ, ਨਵੇਂ ਅਤੇ ਤਜਰਬੇਕਾਰ ਵਿਅਕਤੀ ਹਨ । ਇਸ ਲੇਖ ਵਿਚ ਬਠਿੰਡਾ ਦੀ ਇਕ ਅਜਿਹੀ ਉਤਸੁਕ, ਬਹੁਤ ਪ੍ਰੇਰਿਤ ਅਤੇ ਉਭਰ ਰਹੀ ਉਦਮੀ ਸ਼੍ਰੀਮਤੀ ਬਲਵਿੰਦਰ ਕੌਰ ਦੀ ਸਫਲਤਾ ਦੀ ਕਹਾਣੀ ਦਾ ਵੇਰਵਾ ਦਿੱਤਾ ਗਿਆ ਹੈ ਜੋ ਇਸ ਤੱਥ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ, “ਸਫਲਤਾ ਕੋਈ ਹਾਦਸਾ ਨਹੀਂ; ਇਹ ਮਿਹਨਤ ਅਤੇ ਲਗਨ ਹੈ । ਇਕ ਸਾਲ ਪਹਿਲਾਂ, ਸ੍ਰੀਮਤੀ ਬਲਵਿੰਦਰ ਕੌਰ ਨੇ ਆਪਣੇ ਆਪ ਨੂੰ ਹੁਨਰਮੰਦ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ, ਅਤੇ ਇਸ ਲਈ ਉਸਨੇ ਆਪਣੇ ਪਤੀ ਦੀ ਸਹਾਇਤਾ ਨਾਲ ਫੂਡ ਪ੍ਰੋਸੈਸਿੰਗ ਸਿਖਲਾਈ ਕਮ ਇੰਕੁਬੇਸ਼ਨ ਕੇਂਦਰ ਵਿਖੇ ਫਲਾਂ ਅਤੇ ਸਬਜ਼ੀਆਂ ਦੇ ਮੁੱਲ ਵਧਾਉਣ ਵਾਲੇ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ।

ਇਸ ਸਿਖਲਾਈ ਕੇਂਦਰ ਵਿੱਚ ਉਸਨੇ ਫਲ ਅਤੇ ਸਬਜ਼ੀਆਂ ਤੋਂ ਜੈਮ, ਚਟਣੀਆ, ਮੁਰੱਬੇ, ਕੈਂਡੀ, ਅਚਾਰ ਅਤੇ ਪੀਣ ਵਾਲੇ ਪਦਾਰਥ ਤਿਆਰ ਕਰਨੇ ਸਿੱਖੇ। ਪ੍ਰੋਗਰਾਮ ਦੇ ਮੁਕੰਮਲ ਹੋਣ ਤੋਂ ਬਾਅਦ ਪ੍ਰਾਪਤ ਗਿਆਨ ਨੇ ਉਸ ਨੂੰ ਘਰ ਤੋਂ ਛੋਟੇ ਕਾਰੋਬਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਉਸਨੇ ਆਪਣੀ ਕੰਪਨੀ 'ਜ਼ੈਬਰਾ ਸਮਾਰਟ ਫੂਡ ਮੈਨੂਫੈਕਚਰਰ' ਨਾਮ ਨਾਲ ਰਜਿਸਟਰ ਕੀਤੀ। ਉਸਨੇ ਜ਼ੈਬਰਾ ਬ੍ਰਾਂਡ ਨਾਮ ਦੇ ਪਿੱਛੇ ਦਾ ਕਾਰਨ ਵੀ ਸਾਂਝਾ ਕੀਤਾ, “ਜ਼ੈਡ ਤੋਂ ਅੱਗੇ ਕੋਈ ਅੱਖਰ ਨਹੀਂ । ਇਸ ਤੋਂ ਇਲਾਵਾ ਜ਼ੈਬਰਾ ਕਾਲਾ ਅਤੇ ਚਿੱਟਾ ਹੈ ਜਿਸ ਤੋਂ ਭਾਵ ਹੈ ਕਿ ਗਾਹਕ ਉਸਦੇ ਉਤਪਾਦ ਅਸਾਨੀ ਨਾਲ ਖਰੀਦ ਸਕਦੇ ਹਨ।ਉਸਦਾ ਪਤੀ ਉਸਦੀ ਮਦਦ ਕਰਦਾ ਹੈ ਅਤੇ ਵੱਖ ਵੱਖ ਪੈਕਿੰਗ ਸਮੱਗਰੀ ਖਰੀਦਣ ਲਈ ਅੰਮ੍ਰਿਤਸਰ ਜਾਂਦਾ ਹੈ। ਇਸ ਸਮੇਂ ਉਹ ਆਂਵਲਾ ਮੁਰੱਬਾ, ਸੇਬ, ਮਿਸ਼ਰਤ ਫਲ, ਨਿੰਬੂ, ਅੰਬ, ਟਮਾਟਰ ਅਤੇ ਲਸਣ ਦੀ ਚਟਣੀ ਅਤੇ ਹੋਰ ਉਤਪਾਦ ਜਿਵੇ ਅਦਰਕ, ਲਸਣ, ਗੋਭੀ ਅਚਾਰ (0.5 ਅਤੇ 1 ਕਿੱਲੋ ਦੇ ਪੈਕ) ਤਿਆਰ ਕਰ ਰਹੀ ਹੈ।ਕੁਝ ਸਮਾਂ ਪਹਿਲਾ ਹੀ ਮਲਟੀਗ੍ਰੇਨ ਆਟਾ ਤਿਆਰ ਕਰਕੇ ਉਹ ਆਪਣੇ ਕਾਰੋਬਾਰ ਦਾ ਵਿਸਥਾਰ ਵੀ ਕਰ ਰਹੀ ਹੈ। ਇੰਨਾ ਹੀ ਨਹੀਂ ਉਹ ਸਫਲਤਾਪੂਰਵਕ ਵੱਖ-ਵੱਖ ਜੂਸ ਤਿਆਰ ਕਰ ਰਹੀ ਹੈ। ਉਪਰੋਕਤ ਉਤਪਾਦਾਂ ਦੇ ਉਤਪਾਦਨ ਲਈ, ਉਸਨੇ ਕਈ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। ਉਹ ਮਾਣ ਮਹਿਸੂਸ ਕਰਦੀ ਹੈ ਕਿ ਉਸ ਦੇ ਉਦਮ ਸਦਕਾ, ਉਹ ਨਾ ਸਿਰਫ ਵਿੱਤੀ ਤੌਰ 'ਤੇ ਸੁਤੰਤਰ ਹੈ ਬਲਕਿ ਬਹੁਤ ਸਾਰੇ ਅਨਪੜ੍ਹ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰ ਰਹੀ ਹੈ। ਉਹ ਦੋਸਤਾਂ ਅਤੇ ਸਥਾਨਕ ਖੇਤਰ ਵਿਚਾਲੇ ਨੈਟਵਰਕਿੰਗ ਕਰਕੇ ਆਪਣੇ ਉਤਪਾਦਾਂ ਨੂੰ ਵੇਚ ਰਹੀ ਹੈ। ਹਾਲ ਹੀ ਵਿੱਚ, ਉਸਨੇ 'ਜ਼ੈਬਰਾ ਸਟੋਰ' ਨਾਮ ਦਾ ਇੱਕ ਸਟੋਰ ਖੋਲ੍ਹਿਆ। ਉਹ ਪੀ.ਏ.ਯੂ., ਦੇ ਆਰ.ਆਰ.ਐਸ. ਬਠਿੰਡਾ ਦਾ ਤਹਿ ਦਿਲੋਂ ਧੰਨਵਾਦੀ ਹੈ ਜਿਸਨੇ ਉਸ ਨੂੰ “ਜ਼ੈਬਰਾ ਸਮਾਰਟ ਫੂਡ” ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਹੈ।ਇੱਕ ਉਤਸ਼ਾਹੀ ਉਦਮੀ ਵਜੋਂ, ਉਸਨੇ ਸਾਬਤ ਕਰ ਦਿੱਤਾ ਹੈ ਕਿ ਆਪਣੇ ਆਪ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ।

 

ਗੁਰਪ੍ਰੀਤ, ਪੂਨਮ ਅਗਰਵਾਲ ਅਤੇ ਨੇਹਾ ਬੱਬਰ
ਖੇਤਰੀ ਖੋਜ ਕੇਂਦਰ, ਬਠਿੰਡਾ

Summary in English: Food Processing Training cum Incubation Center

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters