ਕ੍ਰਿਸ਼ੀ ਜਾਗਰਣ ਦੇ #farmer the brand ਮੁਹਿੰਮ ਤਹਿਤ ਕ੍ਰਿਸ਼ੀ ਜਾਗਰਣ ਪੰਜਾਬ ਫੈਕਬੂਕ ਪੇਜ ਉੱਤੇ ਗੁਰਬਿੰਦਰ ਸਿੰਘ ਬਾਜਵਾ ਪਿੰਡ ਗੁਰਦਾਸਪੁਰ ਦੇ ਰਹਿਣ ਵਾਲੇ ਅੱਜ ਸਵੇਰੇ 11 ਵਜੇ ਲਾਈਵ ਹੋਏ ਸਨ | ਗੱਲਾਂ ਸ਼ੁਰੂ ਕਰਨ ਤੋਂ ਪਹਿਲਾ ਉਹਨਾ ਨੇ ਕ੍ਰਿਸ਼ੀ ਜਾਗਰਣ ਟੀਮ ਦਾ ਦਿਲੋਂ ਧਨਵਾਦ ਕੀਤਾ,ਜਿਸ ਕਾਰਨ ਉਹਨਾਂ ਨੂੰ ਇਸ ਪਲੇਟਫਾਰਮ ਉੱਤੇ ਆਪਣੀਆਂ ਗੱਲਾਂ ਕਿਸਾਨਾਂ ਵੀਰਾ ਨਾਲ ਸਾਂਝੀਆਂ ਕਰਨ ਦਾ ਮੌਕਾ ਮਿਲਿਆ | ਉਹਨਾ ਨੇ ਝੋਨੇ ਦੀ ਸਿੱਧੀ ਬਿਜਾਈ ਉੱਤੇ ਬੋਲਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਜੋ ਇਸੀ ਸਾਲ ਪ੍ਰਗਟ ਹੋਈ ਹੈ,ਸਿੱਧੀ ਬਿਜਾਈ ਉੱਤੇ ਪੰਜਾਬ ਵਿੱਚ ਤਕਰੀਬਨ ਸਾਲ 2000 ਤੋਂ ਕਮ ਚਲਦਾ ਆ ਰਿਹਾ ਸੀ | ਗੁਰਬਿੰਦਰ ਜੀ ਤੇ ਉਹਨਾ ਦੇ ਕਿਸਾਨ ਗਰੁੱਪ ਦੇ ਕੁਛ ਸਾਥੀ ਹਨ ਜੋ ਇਹ ਪਹਿਲਾ ਵੀ ਇਕ -ਇਕ ਵਾਰੀ ਝੋਨੇ ਦੀ ਸਿੱਧੀ ਬਿਜਾਈ ਦਾ ਤਜੁਰਬਾ ਕਰ ਚੁਕੇ ਸਨ |
ਅੱਗੇ ਉਹਨਾ ਨੇ ਕਿਸਾਨ ਵੀਰਾ ਨੂੰ ਇਹ ਦਸਿਆ ਕਿ ਸਾਨੂ ਝੋਨੇ ਦੀ ਸਿੱਧੀ ਬਿਜਾਈ ਕਿਵੇਂ ਕਰਨੀ ਚਾਹੀਦੀ ਹੈ, ਇਸ ਵਿੱਚ ਕਿਵੇਂ ਦੇ ਹਾਲਾਤ ਚਾਹੀਦੇ ਹਨ, ਕਿੰਨੀ ਮਰਿਆਦਾ ਨਾਲ ਕਰਨੀ ਚਾਹੀਦੀ ਹੈ, ਅਤੇ ਬੀਜਣ ਤੋਂ ਬਾਅਦ 50 ਦਿਨ ਤਕ ਕਿਵੇਂ ਫ਼ਸਲ ਦੀ ਦੇਖਭਾਲ ਕਰਨੀ ਚਾਹੀਦੀ ਹੈ, ਇਹ ਸਾਰੀਆਂ ਗੱਲਾਂ ਉਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ | ਫਿਰ ਅੱਗੇ ਉਹਨਾਂ ਨੇ ਦੱਸਿਆ ਕਿ ਬਿਜਾਈ ਦੀ ਤਿਆਰੀ ਤੋਂ ਲੈ ਕੇ ਬਿਜਾਈ ਕਰਨ ਦੀ ਵਿਧੀ ਤਕ ਅਤੇ ਉਹਨਾਂ ਵਿਚ ਕਿਹੜੀਆਂ ਮਸ਼ੀਨਾਂ ਸ਼ਾਮਲ ਹਨ, ਜੇਕਰ ਮਸ਼ੀਨਾਂ ਸ਼ਾਂਮਲ ਨਹੀਂ ਹਨ ਤੇ ਦੇਸੀ ਤਰੀਕੇ ਨਾਲ ਉਸਨੂੰ ਕੀਦਾ ਬੀਜ ਸਕਦੇ ਹਾਂ, ਅਤੇ ਉਹਨਾਂ ਨੂੰ 100% ਕਾਮੀਆਬ ਕੀਦਾ ਕਰ ਸਕਦੇ ਹਾਂ | ਇਹ ਸਾਰੀ ਗੱਲਾਂ ਉਹਨਾ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ |
ਝੋਨੇ ਦੀ ਸਿੱਧੀ ਬਿਜਾਈ ਦੀ ਸਫਲਤਾ ਵਾਸਤੇ ਕੁਲ ਮਿਲਾ ਕੇ ਹੁੰਦੇ ਹਨ 3 ਪੜਾਵ
ਪਹਿਲਾ ਪੜਾਵ ਇਸਦੀ ਤਿਆਰੀ ਦਾ
ਜੇਕਰ ਤੁਸੀ ਸਿੱਧੀ ਬਿਜਾਈ ਦੀ ਤਿਆਰੀ ਸਹੀ ਢੰਗ ਨਾਲ ਕੀਤੀ ਹੈ ਤਾ ਇਹਦਾ ਕਰਨ ਨਾਲ ਤੁਹਾਨੂੰ ਇਸ ਦਾ 80% ਨਤੀਜਾ ਮਿਲ ਜਾਊਗਾ |
ਦੂਜਾ ਪੜਾਵ ਬੀਜ ਦੀ ਬਿਜਾਈ
ਤੁਸੀ ਇਹਦੇ ਵਿੱਚ ਕੀਨੇ ਤਿਆਨ ਨਾਲ ਤੇ ਕਿਸ ਤਕਨੀਕ ਦੇ ਨਾਲ ਬੀਜ ਦੀ ਬਿਜਾਈ ਕਰਦੇ ਹੋ | ਇਹਦਾ ਕਰਨ ਨਾਲ ਤੁਹਾਨੂੰ ਇਸ ਦਾ 10 % ਨਤੀਜਾ ਮਿਲ ਜਾਊਗਾ
ਤੀਜਾ ਪੜਾਵ ਨਦੀਨ ਮੈਨਜਮੈਂਟ
ਤੁਸੀ ਇਹਦੀ ਨਦੀਨ ਮੈਨਜਮੈਂਟ ਕਿਸ ਪ੍ਰਕਾਰ ਕਰਦੇ ਹੋ ਉਹ ਵੀ ਇਸ ਵਿੱਚ ਬੜਾ ਮਹੱਤਵਪੂਰਨ ਹੁੰਦਾ ਹੈ | ਉਹਦਾ ਵੀ ਤੁਹਾਨੂੰ 10% ਨਤੀਜਾ ਇਸ ਵਿੱਚ ਮਿਲ ਜਾਊਗਾ |
ਲੱਗਭਗ 45 ਮਿੰਟ ਚੱਲੇ ਲਾਈਵ ਵਿੱਚ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਅੰਤ ਵਿੱਚ ਕ੍ਰਿਸ਼ੀ ਜਾਗਰਨ ਪੰਜਾਬ ਦੀ ਸਮੂਹ ਟੀਮ ਦਾ ਫਿਰ ਤੋਂ ਦਿਲੋਂ ਧਨਵਾਦ ਕੀਤਾ ਨਾਲ ਹੀ ਕਿਸਾਨ ਵੀਰਾ ਦਾ ਜਿਹਨਾਂ ਨੇ ਉਹਨਾ ਦਾ ਫੈਕਬੂਕ ਲਾਈਵ ਪ੍ਰੋਗਰਾਮ ਦੇਖਿਆ | ਤੇ ਸਬ ਨੂੰ ਬੋਲਿਆ ਜਿਨ੍ਹਾਂ ਹੋ ਸਕੇ ਇਹ ਕੋਰੋਨਾ ਵਰਗੀ ਮਹਾਮਾਰੀ ਤੋਂ ਬਚੋ ਤੇ ਆਪਣਾ ਤਿਆਨ ਰੱਖੋ ਇਹ ਕਹਿ ਕੇ ਪ੍ਰੋਗਰਾਮ ਸੰਪੰਨ ਕੀਤਾ |
ਵਧੇਰੇ ਜਾਣਕਾਰੀ ਲਈ ਤੁਸੀਂ ਇਸ ਲਿੰਕ 'ਤੇ ਕਲਿੱਕ ਕਰ ਸਕਦੇ ਹੋ
https://www.facebook.com/punjab.krishijagran/videos/293930615184428/
https://www.facebook.com/punjab.krishijagran/videos/643396943188844/
ਗੁਰਬਿੰਦਰ ਸਿੰਘ ਬਾਜਵਾ
9814522707
Summary in English: Giving an important point on direct sowing of paddy: - Gurbinder Singh Bajwa