1. Home
  2. ਖੇਤੀ ਬਾੜੀ

Hydroponic Farming: ਘੱਟ ਲਾਗਤ `ਚ ਵੱਧ ਮੁਨਾਫ਼ਾ ਕਮਾਉਣ ਦਾ ਜ਼ਰੀਆ

ਕਿਸਾਨਾਂ `ਚ ਮਿੱਟੀ ਦੀ ਵਰਤੋਂ ਕੀਤੇ ਬਿਨਾਂ ਫ਼ਸਲਾਂ ਦੀ ਪੈਦਾਵਾਰ ਵਧਾਉਣ ਦਾ ਰੁਝਾਨ ਵਧਦਾ ਦਿਖਾਈ ਦੇ ਰਿਹਾ ਹੈ।

 Simranjeet Kaur
Simranjeet Kaur
Hydroponic farming

Hydroponic farming

ਜਿਵੇਂ ਜਿਵੇਂ ਆਧੁਨਿਕ ਯੁਗ ਦੀ ਤਰੱਕੀ ਹੋ ਰਹੀ ਹੈ, ਉਸ ਦੇ ਨਾਲ ਹੀ ਖੇਤੀਬਾੜੀ ਖੇਤਰ `ਚ ਵੀ ਦਿਨੋਦਿਨ ਤਰੱਕੀ ਹੁੰਦੀ ਦਿਖਾਈ ਦੇ ਰਹੀ ਹੈ। ਸਭ ਜਾਣਦੇ ਹਨ ਕਿ ਕਿਸੇ ਵੀ ਫ਼ਸਲ ਜਾਂ ਪੌਦੇ ਨੂੰ ਉਗਾਉਣ ਦਾ ਮੁੱਖ ਤੱਤ ਮਿੱਟੀ ਹੁੰਦੀ ਹੈ। ਪਰ ਵਿਗਿਆਨਿਕਾਂ ਨੇ ਅਜਿਹੀ ਖ਼ੋਜ ਕੀਤੀ ਹੈ ਜਿਸ ਨਾਲ ਹੁਣ ਮਿੱਟੀ ਦੀ ਵਰਤੋਂ `ਤੋਂ ਬਿਨਾਂ ਵੀ ਖੇਤੀ ਕੀਤੀ ਜਾ ਸਕਦੀ ਹੈ।

ਇਹ ਗੱਲ ਹੈਰਾਨ ਕਰ ਦੇਣ ਵਾਲੀ ਹੈ ਕਿ ਕੋਈ ਫ਼ਸਲ ਬਿਨਾਂ ਮਿੱਟੀ `ਤੋਂ ਉੱਗ ਸਕਦੀ ਹੈ। ਜੀ ਹਾਂ, ਤੁਹਾਡੀ ਇਸ ਸ਼ੰਕਾ ਨੂੰ ਦੂਰ ਕਰਦੇ ਹੋਏ ਤੁਹਾਨੂੰ ਅੱਜ ਇਸ ਖ਼ਾਸ ਤਰੀਕੇ ਬਾਰੇ ਦੱਸਦੇ ਹਾਂ। ਇਸ ਤਰੀਕੇ ਦੀ ਖੇਤੀ ਨੂੰ ਹਾਈਡ੍ਰੋਪੋਨਿਕ ਖੇਤੀ (Hydroponic farming) ਆਖਦੇ ਹਨ, ਜਿਸ `ਚ ਮਿੱਟੀ (soil) ਦੀ ਜਗ੍ਹਾ `ਤੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ।

ਹਾਈਡ੍ਰੋਪੋਨਿਕ ਖੇਤੀ ਕਿ ਹੈ ?

ਹਾਈਡ੍ਰੋਪੋਨਿਕਸ ਇੱਕ ਅਜਿਹੀ ਕਿਸਮ ਦੀ ਖੇਤੀ ਹੈ, ਇਸ `ਚ ਪੌਦਿਆਂ ਦੀ ਕਾਸ਼ਤ ਲਈ ਮਿੱਟੀ ਦੀ ਥਾਂ `ਤੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਆਮਤੌਰ 'ਤੇ ਹਾਈਡ੍ਰੋਪੋਨਿਕ ਖੇਤੀ (Hydroponic farming) `ਚ ਟਮਾਟਰ, ਮਿਰਚ, ਖੀਰੇ, ਸਟ੍ਰਾਬੇਰੀ, ਸਲਾਦ ਆਦਿ ਉਗਾਏ ਜਾਂਦੇ ਹਨ। ਇਨ੍ਹਾਂ ਫ਼ਸਲਾਂ ਦੀ ਖੇਤੀ ਵਪਾਰਕ ਤੌਰ `ਤੇ ਕੀਤੀ ਜਾਂਦੀ ਹੈ। 

ਹਾਈਡ੍ਰੋਪੋਨਿਕ ਪ੍ਰਣਾਲੀਆਂ ਵਿੱਚ ਵਰਤੇ ਜਾਣ ਵਾਲੇ ਪੌਸ਼ਟਿਕ ਤੱਤ ਬਹੁਤ ਸਾਰੇ ਵੱਖ-ਵੱਖ ਸਰੋਤਾਂ ਤੋਂ ਜਿਵੇਂ ਕਿ ਮੱਛੀ ਦੇ ਮਲ, ਬੱਤਖ ਦੀ ਖਾਦ, ਰਸਾਇਣਕ ਖਾਦਾਂ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਹ ਕਾਸ਼ਤ ਪਾਣੀ ਦੇ ਨਾਲ ਨਾਲ ਰੇਤ ਅਤੇ ਬੱਜਰੀ ਵਿੱਚ ਵੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਖੇਤੀ ਕਰਨ ਲਈ ਪੌਦਿਆਂ ਦੇ ਵਿਕਾਸ ਲਈ ਕਿਸੇ ਖ਼ਾਸ ਤਰ੍ਹਾਂ ਦੇ ਮਾਹੌਲ ਦੀ ਵਰਤੋਂ ਨਹੀਂ ਕਰਨੀ ਪੈਂਦੀ। 

ਹਾਈਡ੍ਰੋਪੋਨਿਕ ਖੇਤੀ ਕਰਨ ਦਾ ਤਰੀਕਾ:

● ਇਸ ਖੇਤੀ ਲਈ ਤੁਹਾਨੂੰ ਦੱਸ ਦੇਈਏ ਕਿ ਸਭ ਤੋਂ ਪਹਿਲਾਂ ਇੱਕ ਜਾਂ ਦੋ ਪਲਾਂਟਰ ਸਿਸਟਮ ਤੋਂ ਸ਼ੁਰੁਆਤ ਕਰਨੀ ਚਾਹੀਦੀ ਹੈ।

● ਇਸ ਲਈ ਇੱਕ ਵੱਡੇ ਡੱਬੇ ਦੀ ਜਾਂ ਐਕੁਏਰੀਅਮ (aquarium) ਦੀ ਵਰਤੋਂ ਕਰੋ।

● ਇਸ ਡੱਬੇ `ਚ ਲੋੜ ਅਨੁਸਾਰ ਪਾਣੀ ਪਾਓ।

● ਹੁਣ ਇਸ ਡੱਬੇ ਜਾਂ ਐਕੁਏਰੀਅਮ `ਚ ਇੱਕ ਮੋਟਰ ਰੱਖ ਦਵੋ ਤਾਂ ਜੋ ਪਾਣੀ ਦਾ ਵਹਾ ਚਲਦਾ ਰਹੇ।

● ਇਸ ਸਿਸਟਮ ਦੇ ਹੇਠਲੇ ਪਾਸੇ ਇੱਕ ਪਾਈਪ ਲਾਓ, ਜਿਸ `ਚ ਛੋਟੇ ਛੋਟੇ ਛੇਕ ਹੋਣੇ ਚਾਹੀਦੇ ਹਨ। 

● ਇਨ੍ਹਾਂ ਛੇਕਾਂ `ਚ ਤੁਸੀ ਵੱਖ ਵੱਖ ਪੌਦੇ ਉਗਾ ਸਕਦੇ ਹੋ।

ਇਹ ਵੀ ਪੜ੍ਹੋ: ਬਿਨ੍ਹਾਂ ਮਿੱਟੀ ਦੀ ਖੇਤੀ ਤੋਂ ਕਮਾਓ ਲੱਖਾਂ ਦਾ ਮੁਨਾਫਾ, ਜਾਣੋ ਕਿਵੇਂ

ਹਾਈਡ੍ਰੋਪੋਨਿਕ ਖੇਤੀ ਦੇ ਫਾਇਦੇ:

ਘੱਟ ਜ਼ਮੀਨ: ਜ਼ਿਆਦਾਤਰ ਕਿਸਾਨ ਇਸ ਲਈ ਵੀ ਖੇਤੀ ਨੂੰ ਅਪਨਾਉਣ ਤੋਂ ਘਬਰਾਉਂਦੇ ਹਨ, ਕਿਉਂਕਿ ਇਸ `ਚ ਵੱਧ ਜ਼ਮੀਨ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਇਸ ਮਿੱਟੀ ਰਹਿਤ ਖੇਤੀ `ਚ ਤੁਹਾਨੂੰ ਜਿਆਦਾ ਜ਼ਮੀਨ ਦੀ ਲੋੜ ਨਹੀਂ ਪੈਂਦੀ। ਤੁਸੀ ਘੱਟ ਜ਼ਮੀਨ ਤੋਂ ਵੀ ਵੱਧ ਪੈਦਾਵਾਰ ਪ੍ਰਾਪਤ ਕਰ ਸਕਦੇ ਹੋ। ਹਾਈਡ੍ਰੋਪੋਨਿਕ ਖੇਤੀ (Hydroponic farming) `ਚ ਫ਼ਸਲਾਂ ਨੂੰ ਇੱਕ ਦੂਜੇ ਦੇ ਉਪਰ ਥੋੜੀ ਦੂਰੀ `ਤੇ ਰੱਖ ਕੇ ਵੀ ਉਗਾਇਆ ਜਾ ਸਕਦਾ ਹੈ।

ਘੱਟ ਲਾਗਤ: ਪਾਣੀ `ਚ ਕੀਤੀ ਜਾਣ ਵਾਲੀ ਇਸ ਖੇਤੀ ਲਈ ਬਹੁਤ ਹੀ ਘੱਟ ਲਾਗਤ ਦਾ ਨਿਵੇਸ਼ ਕਰਨਾ ਪੈਂਦਾ ਹੈ। ਜਿਸ ਨਾਲ ਕਿਸਾਨ ਭਰਾ ਦੁਗਣਾ ਮੁਨਾਫ਼ਾ ਪ੍ਰਾਪਤ ਕਰ ਸਕਦੇ ਹਨ।

Summary in English: Hydroponic Farming: A way to earn more profit in less cost

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters