1. Home
  2. ਖੇਤੀ ਬਾੜੀ

ਇਸ ਲੇਖ ਰਾਹੀਂ ਕੁਦਰਤੀ ਹਵਾਦਾਰ ਪੋਲੀਹਾਉਸ ਦੇ ਸਾਂਭ ਸੰਭਾਲ ਦੇ ਤਰੀਕਿਆਂ ਬਾਰੇ ਜਾਣੋ

ਇਨ੍ਹਾਂ ਤਰੀਕਿਆਂ ਰਾਹੀਂ ਪੋਲੀਹਾਉਸ ਦੀ ਖੇਤੀ `ਚ ਤਰੱਕੀ ਹਾਸਲ ਕਰੋ ਤੇ ਵੱਧ ਤੋਂ ਵੱਧ ਮੁਨਾਫ਼ਾ ਕਮਾਓ...

Priya Shukla
Priya Shukla
ਪੋਲੀਹਾਉਸ ਦੇ ਸਾਂਭ ਸੰਭਾਲ ਦੇ ਤਰੀਕੇ

ਪੋਲੀਹਾਉਸ ਦੇ ਸਾਂਭ ਸੰਭਾਲ ਦੇ ਤਰੀਕੇ

ਜਦੋਂ ਖੁੱਲੇ ਖੇਤ `ਚ ਮੋਸਮ ਅਨੁਸਾਰ ਕੋਈ ਵੀ ਸਬਜ਼ੀ ਨਾ ਲਾਈ ਜਾ ਸਕੇ ਤਾਂ ਪੋਲੀਹਾਉਸ `ਚ ਬੇਮੌਸਮੀ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਪੋਲੀਹਾਉਸ `ਚ ਫ਼ਸਲਾਂ ਨੂੰ ਬੀਮਾਰੀਆਂ, ਕੀੜੇ ਤੇ ਕੁਦਰਤੀ ਹਲਾਤਾਂ ਤੋ ਬਚਾਇਆ ਜਾ ਸਕਦਾ ਹੈ। ਇਸ ਨਾਲ ਉਤਪਾਦ ਦੇ ਨਾਲ ਨਾਲ ਸਬਜ਼ੀਆਂ ਦੀਆਂ ਗੁਣਵੱਤਾ `ਚ ਵੀ ਵਾਧਾ ਹੁੰਦਾ ਹੈ, ਜਿਸ ਨਾਲ ਆਮਦਨ ਵੱਧਦੀ ਹੈ।

ਪੋਲੀਹਾਉਸ ਦਾ ਢਾਂਚਾ ਲੋਹੇ ਦੀਆਂ ਪਾਈਪਾਂ ਦਾ ਬਣਿਆ ਹੁੰਦਾ ਹੈ। ਇਸ ਢਾਂਚੇ ਨੂੰ ਯੂ.ਵੀ ਸਟੇਬਲਾਇਜ਼ ਸ਼ੀਟ 200 ਮਾਈਕੋ੍ਰਨ ਨਾਲ ਕਵਰ ਕੀਤਾ ਜਾਂਦਾ ਹੈ ਤਾਂ ਜੋ ਇਸ ਦੇ ਅੰਦਰ ਦੇ ਵਾਤਾਵਰਣ ਨੂੰ ਨਿਯੰਤਰਿਤ ਕੀਤਾ ਜਾ ਸਕੇ। ਪੋਲੀਹਾਉਸ/ਗਰੀਨਹਾਉਸ `ਚ ਵੱਖ-ਵੱਖ ਤਰਾਂ ਦੇ ਸਿਸਟਮ ਲਾ ਕੇ ਇਸ ਨੂੰ ਫ਼ਸਲ ਲਈ ਟਿਕਾਉ ਬਣਾਇਆ ਜਾਦਾਂ ਹੈ। ਪੋਲੀਹਾਉਸ `ਚ ਤਾਪਮਾਨ, ਨਮੀ ਤੇ ਰੋਸ਼ਨੀ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਸਿੰਚਾਈ ਤੇ ਖਾਦ ਦੋਵੇਂ ਤੁਪਕਾ ਫਰਟੀਗੇਸ਼ਨ ਯੂਨਿਟ ਨਾਲ ਕੀਤੀ ਜਾ ਸਕਦੀ ਹੈ।

ਕੁਦਰਤੀ ਹਵਾਦਾਰ ਪੋਲੀਹਾਉਸ `ਚ ਤਾਪਮਾਨ ਨੂੰ ਨਿਯੰਤਰਿਤ ਰੱਖਣ ਲਈ ਫੌਗਰ, ਸ਼ੇਡ ਨੈਟ ਤੇ ਚਾਰੇ ਪਾਸੇ ਲੱਗੇ ਪਰਦੇ ਦੀ ਵਰਤੋ ਕੀਤੀ ਜਾ ਸਕਦੀ ਹੈ। ਮੋਸਮ ਅਨੁਸਾਰ ਪਰਦੇ ਨੂੰ ਉਪਰ ਜਾਂ ਹੇਠਾਂ ਕਰਕੇ ਤਾਪਮਾਨ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਫੌਗਿੰਗ ਸਿਸਟਮ ਨਾਲ ਭਰ ਗਰਮੀ `ਚ ਪੋਲੀਹਾਉਸ ਦੇ ਅੰਦਰ ਦਾ ਤਾਪਮਾਨ ਘਟਾਇਆ ਜਾ ਸਕਦਾ ਹੈ ਕਿਉਕਿ ਗਰਮ ਹਵਾ ਨਮੀ ਸੋਖ ਕੇ ਉਸ ਨੂੰ ਠੰਡਾ ਕਰ ਦਿੰਦੀ ਹੈ। ਸ਼ੇਡ ਨੈਟ ਪੋਲੀਹਾਉਸ ਦੇ ਅੰਦਰ ਆਉਣ ਵਾਲੀਆਂ ਰੇਡੀਏਸ਼ਨ ਨੂੰ ਘਟਾ ਕੇ ਤਾਪਮਾਨ ਤੇ ਰੋਸ਼ਨੀ ਨੂੰ ਵੀ ਘਟਾ ਦਿੰਦਾ ਹੈ।

ਪੋਲੀਹਾਉਸ ਦੇ ਮੁੱਖ ਭਾਗ

ਪੋਲੀਹਾਉਸ ਦਾ ਢਾਂਚਾ: ਕਾਲਮਾਂ, ਬ੍ਰੇਸਿਗਾਂ, ਟਰਸਸਾਂ ਤੇ ਪ੍ਰਲਿੰਨਾਂ
ਕਵਰ: ਪੌਲੀਥੀਨ ਸ਼ੀਟ
ਸ਼ੇਡ ਨੈਟ: ਸ਼ੇਡ ਨੈਟ, ਮਸ਼ੀਨ ਜਾਂ ਹੱਥ ਨਾਲ ਚੱਲਣ ਵਾਲੀ ਮੋਟਰ, ਤਾਰਾਂ, ਪੁਲੀ
ਫੌਗਿੰਗ ਸਿਸਟਮ: ਫੌਗਰ, ਪਾਈਪਾਂ, ਵਾਲਵ
ਤੁਪਕਾ ਸਿੰਚਾਈ: ਪਾਈਪਾਂ, ਫਿਲਟਰ, ਫਰਟੀਗੇਸ਼ਨ ਸਿਸਟਮ, ਵਲਵ, ਪੰਪ ਵਗੈਰਾ

ਪੋਲੀਹਾਉਸ ਦੇ ਢਾਂਚੇ ਨੂੰ ਪੂਰਬ-ਪੱਛਮ ਦਿਸ਼ਾ `ਚ ਬਣਾ ਕੇ ਸੂਰਜ ਤੋਂ ਵੱਧ ਰੌਸ਼ਨੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪੋਲੀਹਾਉਸ ਦੇ ਕੁਝ ਸਿਸਟਮ ਜਿਵੇਂ ਕਿ ਪੌਲੀ ਫਿਲਮ, ਕੂਲਿੰਗ ਪੈਡ, ਪੰਪ, ਫੌਗਰ, ਫਿਲਟਰ ਤੇ ਸ਼ੇਡ ਨੈਟ ਬੜੇ ਨਾਜ਼ੁਕ ਹੁੰਦੇ ਹਨ। ਇਸ ਲਈ ਇਨ੍ਹਾਂ ਦੀ ਦੇਖ-ਰੇਖ ਬਹੁਤ ਜ਼ਰੁਰੀ ਹੁੰਦੀ ਹੈ। ਥੋੜੀ ਜਿਹੀ ਲਾਪਰਵਾਹੀ ਸਾਰੇ ਸਿਸਟਮ ਨੂੰ ਖਰਾਬ ਕਰ ਸਕਦੀ ਹੈ, ਜਿਸ ਦਾ ਸਿੱਧਾ ਅਸਰ ਫ਼ਸਲ ਦੀ ਉਪਜ `ਤੇ ਪੈਂਦਾ ਹੈ। ਹਰ ਤੁਫਾਨ ਤੌ ਬਾਅਦ ਪੌਲੀ ਫਿਲਮ ਜਾਂ ਨੱਟ ਬੋਲਟਾਂ ਨੂੰ ਚੰਗੀ ਤਰਾਹ ਪਰਖੋ। ਛੋਟੀ ਜਿਹੀ ਅਣਦੇਖੀ ਅਗਲੇ ਤੁਫਾਨ `ਚ ਘਾਤਕ ਸਿੱਧ ਹੋ ਸਕਦੀ ਹੈ। ਹੇਠ ਦਿਤੇ ਨੁਕਤੇ ਸਮੇਂ-ਸਮੇਂ `ਤੇ ਅਪਨਾਉ ਤਾਂ ਜੋ ਪੋਲੀਹਾਉਸ ਦੀ ਵਰਤੋਂ ਲੰਮੇ ਸਮੇ ਤੱਕ ਕੀਤੀ ਜਾ ਸਕੇ।

ਢਾਂਚਾ:

● ਪੋਲੀਹਾਉਸ ਦੇ ਢਾਂਚੇ `ਚ ਸਾਰੇ ਨਟ ਬੋਲਟਾਂ ਨੂੰ ਸਮੇਂ-ਸਮੇਂ `ਤੇ ਕਸੋ ਤਾਂ ਜੋ ਕੋਈ ਵੀ ਨਟ ਬੋਲਟ ਖੁੱਲਾ ਨਾ ਹੋਵੇ।
● ਚਲੱਣ ਵਾਲੇ ਸਾਰੇ ਭਾਗ ਜਿਵੇਂ ਗਿਅਰ ਬਾਕਸ ਤੇ ਦਰਵਾਜੇ ਨੂੰ ਸਮੇਂ-ਸਮੇਂ `ਤੇ ਤੇਲ ਨਾਲ ਗਰੀਸ ਕਰੋ।
● ਮੋਟਰ, ਕਰੈਂਕ ਦੇ ਨੱਟ ਬੋਲਟ ਚੈਕ ਕਰੋ।

ਇਹ ਵੀ ਪੜ੍ਹੋ : ਗ੍ਰੀਨਹਾਉਸ ਉੱਤੇ 85% ਤੱਕ ਸਬਸਿਡੀ! ਜਾਣੋ ਪੂਰੀ ਖ਼ਬਰ

ਪੌਲੀਥੀਨ ਫਿਲਮ:

● ਜੇਕਰ ਪੌਲੀਥੀਨ ਫਿਲਮ ਫੱਟ ਜਾਵੇ ਤਾਂ ਉਸ ਦੀ ਪਾਰਦਰਸ਼ੀ ਯੂ.ਵੀ ਸਥਿਰ ਚਿਕਨ ਟੇਪ 2 ਤੋਂ 3 ਇੰਚ ਚੋੜੀ ਨਾਲ ਅੰਦਰ ਤੇ ਬਾਹਰੋ ਦੋਹੇ ਪਾਸੇ ਮੁਰੰਮਤ ਕਰੋ।
● ਅਲਮੀਨੀਅਮ ਪ੍ਰੋਫਾਈਲ ਦੇ ਸਪ੍ਰੀਗਾਂ ਨੂੰ ਕਸੌ।
● ਲੋੜ ਅਨੁਸਾਰ ਪੌਲੀ ਫਿਲਮ ਨੂੰ ਤਿੰਨ ਜਾਂ ਚਾਰ ਸਾਲ ਬਾਅਦ ਸਹੀ ਅਕਾਰ ਤੇ ਨਿਰਧਾਰਨ ਅਨੁਸਾਰ ਬਦਲਿਆ ਜਾ ਸਕਦਾ ਹੈ।
● ਜੇ ਹਵਾ ਚਲਦੀ ਹੋਵੇ ਤਾਂ ਪੌਲੀ ਫਿਲਮ ਨੂੰ ਕਦੇ ਨਾ ਲਗਾੳ ਜਾਂ ਬਦਲੋ।
● ਪੋਲੀਹਾਉਸ ਦੇ ਟਰਸਸ ਤੇ ਪ੍ਰਲਿੰਗ `ਚ ਕਿਸੇ ਵੀ ਪ੍ਰਕਾਰ ਦਾ ਤਿੱਖਾਪਨ ਸ਼ੀਟ ਨੂੰ ਫਾੜ ਸਕਦਾ ਹੈ। ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ।

ਫੌਗਿੰਗ ਸਿਸਟਮ:

● ਫੌਗਿੰਗ ਸਿਸਟਮ ਦੀ ਵਰਤੋਂ ਤੋ ਪਹਿਲਾਂ ਸਿਸਟਮ ਨੂੰ ਫ਼ਲਸ਼ ਕਰੋ।
● ਸਮੇਂ-ਸਮੇਂ `ਤੇ ਵੰਡ ਪਾਈਪ ਨੂੰ ਸਾਫ਼ ਤੇ ਫ਼ੱਲਸ਼ ਕਰੋ, ਜਿਸ ਨਾਲ ਮਿੱਟੀ ਦੇ ਕਣ ਬਾਹਰ ਨਿਕਲ ਜਾਣ।
● ਸਕੇਲਿੰਗ ਤੋਂ ਬਚਾਅ ਲਈ ਸਾਫ ਪਾਣੀ ਦੀ ਵਰਤੋ ਕਰੋ, ਜਿਸ ਚ ਰਸਾਇਣਕ ਤੱਤ ਘੱਟ ਹੋਣ ਤਾਂ ਜੋ ਸਿਸਟਮ ਦੀ ਉਮਰ `ਚ ਵਾਧਾ ਹੋਵੇ।

ਤੁਪਕਾ ਸਿੰਚਾਈ:

● ਡਰਿਪਰ ਦਾ ਸਹੀ ਤਰੀਕੇ ਨਾਲ ਮਿੱਟੀ ਨੂੰ ਗਿਲਾ ਕਰਨਾ ਤੇ ਸਾਰੇ ਸਿਸਟਮ `ਚ ਲੀਕੇਜ ਨੂੰ ਸਮੇਂ `ਤੇ ਚੈਕ ਕਰੋ।
● ਡਰਿਪਰ ਨੂੰ ਸਹੀ ਜਗਾ ਤੇ ਰੱਖੋ।
● ਫਿਲਟਰ ਦੀ ਗਾਸਕੇਟ, ਫਲਸ਼ ਵਾਲਵ ਜਾਂ ਫਿਟਿੰਗ `ਚ ਲਿਕੇਜ਼ ਨੂੰ ਚੈਕ ਕਰੋ।
● ਤੁਪਕਾ ਸਿੰਚਾਈ `ਚ ਦਬਾਅ ਦੀ ਸੀਮਾਂ 1.5 ਤੋਂ 2.0 ਕਿਲੋਗ੍ਰਾਮ/ਸੈਂਟੀਮੀਟਰ ਹੋਣੀ ਚਾਹੀਦੀ ਹੈ।
● 100 ਪ੍ਰਤੀਸ਼ਤ ਘੁਲਣਸ਼ੀਲ ਖਾਦਾਂ ਦੀ ਵਰਤੋ ਨਾਲ ਤੁਪਕਾ ਸਿਸਟਮ ਨੂੰ ਬੰਦ ਹੋਣ ਤੋਂ ਰੋਕਿਆ ਜਾ ਸਕਦਾ ਹੈ।
● ਡਰਿਪਰ ਜਾਂ ਫੌਗਰ ਨੂੰ ਸਾਫ ਕਰਣ ਲਈ ਕਿਸੇ ਵੀ ਤਿੱਖੀ ਜਾਂ ਨੁਕੀਲੀ ਚੀਜ ਦੀ ਵਰਤੋ ਨਾ ਕਰੋ।
● ਫਿਲਟਰ ਤੁਪਕਾ ਸਿੰਚਾਈ ਦੇ ਦਿਲ ਵਾਂਗੂ ਕੰਮ ਕਰਦਾ ਹੈ। ਇਸਲਈ ਫਿਲਟਰ ਸਿਸਟਮ ਦੇ ਬੰਦ ਹੋਣ `ਤੇ ਸਾਰਾ ਸਿਸਟਮ ਫੇਲ ਹੋ ਸਕਦਾ ਹੈ।
● ਸੈਂਡ ਫਿਲਟਰ `ਚ ਦਬਾਅ 0.3 ਕਿਲੋਗ੍ਰਾਮ/ਸੈਂਟੀਮੀਟਰ ਤੋਂ ਵੱਧ ਹੋਣਾ ਚਾਹਿਦਾ ਹੈ।
● ਹਾਈਡਰੋ ਚੱਕਰਵਾਤ ਫਿਲਟਰ ਨੂੰ ਹਰ ਹਫਤੇ ਫਲਸ਼ ਕਰੋ।
● ਜਦੋਂ ਪੋਲੀਹਾਉਸ `ਚ ਕੋਈ ਫ਼ਸਲ ਨਾ ਹੋਵੇ ਤਾਂ ਤੁਪਕਾ ਸਿਸਟਮ ਨੂੰ ਕੇਮੀਕਲ ਨਾਲ ਸਾਫ ਕਰੋ।

Summary in English: Learn about the maintenance methods of a naturally ventilated polyhouse through this article

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters