ਜੇਕਰ ਤੁਹੀ ਖੇਤੀ ਵਿਚ ਰੁਚੀ ਰੱਖਦੇ ਹੋ ਜਾਂ ਖੇਤੀ ਕਰਕੇ ਆਪਣਾ ਘਰ ਚਲਾਉਂਦੇ ਹੋ ਤਾਂ ਇਹ ਲੇਖ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਹੋਊਗਾ। ਇਸ ਲੇਖ ਵਿਚ ਤੁਸੀਂ ਪੜ੍ਹੋਗੇ ਕਿ ਕੱਦੂ ਦੀ ਖੇਤੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਅਤੇ ਕੱਦੂ ਨੂੰ ਕੀੜੇ-ਮਕੌੜੇ ਤੋਂ ਕਿਸ ਤਰ੍ਹਾਂ ਬਚਾਇਆ ਜਾਂ ਸਕਦਾ ਹੈ।
ਕੱਦੂ ਦੀ ਖੇਤੀ ਕਰਨ ਦੇ ਲਈ ਸਬਤੋ ਬੇਹਤਰ ਸੀਜ਼ਨ ਮੌਨਸੂਨ ਨੂੰ ਮੰਨਿਆ ਜਾਂਦਾ ਹੈ। ਕੱਦੂ ਨੂੰ ਤੁਹੀ ਛੋਟੇ ਜਿਹੇ ਗਾਰਡਨ ਤੋਂ ਲੈ ਕੇ ਘਰ ਦੀ ਸ਼ਤ ਜਾਂ ਬਾਲਕੋਨੀ ਵਿਚ ਉਗਾ ਸਕਦੇ ਹੋ। ਇਹ ਕੁਕਰਬਿਟਾਸੀ (cucurbitaceae) ਪਰਿਵਾਰ ਤੋਂ ਸੰਬੰਧਿਤ ਹੈ। ਇਸ ਨੂੰ ਹਲਵਾ ਕੱਦੂ ਅਤੇ ਸੀਤਾਫਲ ਵੀ ਕਿਹਾ ਜਾਂਦਾ ਹੈ। ਭਾਰਤ ਕੱਦੂ ਦਾ ਦੂਸਰਾ ਸਬਤੋ ਵੱਡਾ ਉਤਪਾਦਕ ਹੈ। ਕੱਦੂ ਵਿਚ ਵਿਟਾਮਿਨ ਏ (vitamin A ) ਅਤੇ ਪੋਟਾਸ਼ਿਅਮ (potassium) ਪਾਇਆ ਜਾਂਦਾ ਹੈ। ਕੱਦੂ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ, ਬਲੱਡ ਪ੍ਰੈਸ਼ਰ (BP) ਨੂੰ ਘਟਾਉਂਦਾ ਹੈ ਅਤੇ ਇਸ ਵਿਚ ਐਂਟੀਆਕਸੀਡੈਂਟਸ (antioxidants) ਵੀ ਪਾਏ ਜਾਂਦੇ ਹਨ। ਕੱਦੂ ਦੇ ਪੱਤੇ, ਜਵਾਨ ਤਣੀਆਂ, ਫਲਾਂ ਦੇ ਰਸ ਅਤੇ ਫੁੱਲਾਂ ਵਿੱਚ ਚਿਕਿਤਸਕ ਗੁਣ ਹੁੰਦੇ ਹਨ।
ਕੱਦੂ ਦੀ ਖੇਤੀ ਅਤੇ ਕੀਟਨਾਸ਼ਕ ਦੇ ਪ੍ਰਯੋਗ 'ਤੇ ਪੂਰੀ ਜਾਣਕਾਰੀ:
ਮਿੱਟੀ ਦੀ ਚੋਣ:
ਕੱਦੂ ਦੀ ਖੇਤੀ ਵਿਚ ਚੰਗੀ ਨਿਕਾਸੀ ਪ੍ਰਣਾਲੀ ਵਾਲੀ ਲੋਮੀ (loamy) ਮਿੱਟੀ ਵਧਿਆ ਰਹਿੰਦੀ ਹੈ। ਮਿੱਟੀ ਜੈਵਿਕ ਪਦਾਰਥਾਂ ਤੋਂ ਭਰਪੂਰ ਹੋਣੀ ਚਾਹੀਦੀ ਹੈ। ਮਿੱਟੀ ਦਾ ਪੀਐਚ (pH) 6-7 ਹੋਣਾ ਚਾਹੀਦਾ ਹੈ।
ਕੱਦੂ ਦੀਆ ਕਿਸਮਾਂ:
ਕੱਦੂ ਦੀਆਂ ਕੁਝ ਪ੍ਰਮੁੱਖ ਕਿਸਮਾਂ ਹਨ - ਅਰਕਾ ਚੰਦਨ, ਅਰਕਾ ਸੂਰਿਆਮੁਖੀ, ਕੱਦੂ-1, ਨਰਿੰਦਰ ਅੰਮ੍ਰਿਤ, ਅੰਬਲੀ, ਪੂਸਾ ਵਿਸ਼ਵਾਸ, ਪੂਸਾ ਵਿਕਾਸ, ਕਲਿਆਣਪੁਰ, ਸੀਐਸ 14, ਸੀਓ 1 ਅਤੇ 2। ਇਨ੍ਹਾਂ ਤੋਂ ਇਲਾਵਾ ਕੁਝ ਵਿਦੇਸ਼ੀ ਕਿਸਮਾਂ ਵੀ ਹਨ ਜਿਵੇਂ ਕਿ ਗੋਲਡਨ ਹਬਰਡ, ਗੋਲਡਨ ਕਸਟਾਰਡ, ਯੈਲੋ ਸਟੇਟ ਨੇਕ, ਪੈਟੀਪੈਨ ਆਦਿ।
ਜ਼ਮੀਨ ਦੀ ਤਿਆਰੀ ਅਤੇ ਬਿਜਾਈ:
ਮਿੱਟੀ ਦੀ ਟਰੈਕਟਰ ਦੇ ਨਾਲ ਚੰਗੀ ਤਰ੍ਹਾਂ ਜੁਤਾਈ ਕੀਤੀ ਜਾਵੇ। ਬੀਜ ਬੀਜਣ ਲਈ ਫਰਵਰੀ-ਮਾਰਚ ਅਤੇ ਜੂਨ-ਜੁਲਾਈ ਅਤੇ ਅਗਸਤ ਦੀ ਸ਼ੁਰੂਆਤ ਦਾ ਸਮਾਂ ਲਾਭਦਾਇਕ ਰਹੂਗਾ।
ਪ੍ਰਤੀ ਲਾਉਣਾ ਮੋਰੀ ਵਿੱਚ ਦੋ ਜਾਂ ਤਿੰਨ ਬੀਜ ਬੀਜੋ ਅਤੇ 3 ਸੈਂਟੀਮੀਟਰ (1 ਇੰਚ) ਡੂੰਘੇ। ਇੱਕ ਏਕੜ ਜ਼ਮੀਨ ਲਈ 1 ਕਿਲੋ ਬੀਜ ਕਾਫ਼ੀ ਹੈ।
ਖਾਦ:
ਕੱਦੂ ਦੀ ਖੇਤੀ ਲਈ ਆਰਗੈਨਿਕ ਖਾਦ ਵਧਿਆ ਰਹੂਗੀ। ਬੈੱਡ ਤਿਆਰ ਕਰਨ ਤੋਂ ਪਹਿਲਾਂ 8-10 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਚੰਗੀ ਤਰ੍ਹਾਂ ਸੜਿਆ ਗੋਬਰ ਪਾਓ।
ਇਹ ਵੀ ਪੜ੍ਹੋ: ਵਧੇਰੇ ਮੁਨਾਫ਼ੇ ਲਈ ਸਤੰਬਰ ਮਹੀਨੇ 'ਚ ਕਰੋ ਇਨ੍ਹਾਂ ਫ਼ਸਲਾਂ ਦੀ ਕਾਸ਼ਤ, ਜਾਣੋ ਬਿਜਾਈ ਦਾ ਸਹੀ ਸਮਾਂ
ਸਿੰਚਾਈ:
ਬੀਜ ਬੀਜਣ ਤੋਂ ਤੁਰੰਤ ਬਾਅਦ ਸਿੰਚਾਈ ਕਰਨੀ ਜਰੂਰੀ ਹੈ। ਮੌਸਮ ਦੇ ਆਧਾਰ ਤੇ 6-7 ਦਿਨਾਂ ਦੇ ਅੰਤਰਾਲ ਵਿਚ ਸਿੰਚਾਈ ਹੋਣੀ ਚਾਹੀਦੀ ਹੈ। ਕੁੱਲ 8-10 ਸਿੰਚਾਈ ਬਹੁਤ ਹਨ।
ਕੀਟ ਨਿਯੰਤਰਣ:
- ਫ਼ਸਲ ਉਗਾਉਣ ਤੋਂ ਬਾਅਦ ਉਸਦੀ ਕੀਟ ਨਿਯੰਤਰਣ ਕਰਨਾ ਬਹੁਤ ਜਰੂਰੀ ਹੈ।
- ਐਫੀਡਜ਼ ਅਤੇ ਥ੍ਰਿਪਸ ਦੇ ਹਮਲੇ ਤੋਂ ਨਿਯੰਤਰਣ ਦੇ ਲਈ ਥਾਈਮੇਥੋਕਸਮ @ 5 ਗ੍ਰਾਮ/15 ਲੀਟਰ ਪਾਣੀ ਦੀ ਸਪਰੇਅ ਕਰੋ।
- ਕੱਦੂ ਮੱਖੀਆਂ ਦੇ ਹਮਲੇ ਤੋਂ ਬਚਾਅ ਲਈ ਪੱਤਿਆਂ 'ਤੇ ਨਿੰਮ ਦਾ ਤੇਲ 3.0% ਦੀ ਦਰ ਨਾਲ ਲਗਾਓ।
ਵਾਢੀ:
ਕੱਦੂ ਦੀ ਵੱਡੀ ਉਦੋਂ ਕਰੋ ਜਦੋਂ ਉਸਦਾ ਰੰਗ ਹਲਕਾ ਭੂਰਾ ਹੋ ਜਾਵੇ ਅਤੇ ਅੰਦਰੋਂ ਸੁਨਹਿਰਾ ਪੀਲਾ ਹੋ ਜਾਵੇ।
Summary in English: Learn complete information about pumpkin cultivation and how you can control its pest.