ਅੱਜ ਅਸੀਂ ਇਸ ਲੇਖ ਰਾਹੀਂ ਕਿਸਾਨਾਂ ਤੇ ਬਾਗਬਾਨੀ ਕਰਨ ਦੇ ਸ਼ੌਕੀਨਾਂ ਲਈ ਪੌਦਿਆਂ ਤੋਂ ਬੀਜ ਬਣਾਉਣ ਦੀ ਆਸਾਨ ਤਕਨੀਕ ਲੈ ਕੇ ਆਏ ਹਾਂ। ਇਸ ਤਕਨੀਕ ਨਾਲ ਤੁਸੀਂ ਆਸਾਨੀ ਨਾਲ ਕੁਝ ਪੌਦਿਆਂ ਤੋਂ ਘਰ ਹੀ ਬੀਜ ਬਣਾ ਸਕਦੇ ਹੋ ਤੇ ਉਨ੍ਹਾਂ ਨੂੰ ਆਉਣ ਵਾਲੇ ਸਮੇਂ `ਚ ਵਰਤ ਸਕਦੇ ਹੋ। ਘਰ ਬੀਜ ਬਣਾਉਣ ਨਾਲ ਤੁਹਾਡੇ ਬੀਜ ਖਰੀਦਣ ਦੇ ਪੈਸਿਆਂ ਦੀ ਵੀ ਬਚਤ ਹੋਵੇਗੀ। ਬੀਜ ਉਗਾਉਣ ਲਈ ਸਭ ਤੋਂ ਅਨੁਕੂਲ ਮੌਸਮ ਗਰਮੀਆਂ ਦਾ ਹੁੰਦਾ ਹੈ ਕਿਉਂਕਿ ਗਰਮੀਆਂ `ਚ ਰੁੱਖਾਂ `ਤੇ ਲੱਗੇ ਫਲਾਂ ਨੂੰ ਆਸਾਨੀ ਨਾਲ ਸੁਕਾਇਆ ਜਾ ਸਕਦਾ ਹੈ।
ਦੱਸ ਦੇਈਏ ਕਿ ਜਿਨ੍ਹਾਂ ਪੌਦਿਆਂ ਤੋਂ ਬੀਜ ਬਣਾਨੇ ਹੋਣ, ਉਹ ਵਿਰਾਸਤੀ ਜਾਂ ਖੁੱਲ੍ਹੀਆਂ ਪਰਾਗਿਤ ਕਿਸਮਾਂ ਦੇ ਹੋਣੇ ਚਾਹੀਦੇ ਹਨ। ਭਾਵ, ਜਿਨ੍ਹਾਂ `ਚ ਉਨ੍ਹਾਂ ਦੀ ਪਿਛਲੀ ਪੀੜ੍ਹੀ ਦੇ ਗੁਣ ਬਿਨਾਂ ਕਿਸੇ ਤਬਦੀਲੀ ਦੇ ਮੌਜੂਦ ਹੋਣ। ਆਮ ਤੌਰ 'ਤੇ ਹਵਾ ਤੇ ਹੋਰ ਬਹੁਤ ਸਾਰੇ ਕੀੜਿਆਂ ਦੁਆਰਾ ਬਾਗ `ਚ ਫਸਲਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ। ਪਰ ਜੇਕਰ ਇੱਕ ਬੰਦ ਜਗ੍ਹਾ `ਚ ਬੀਜ ਪੈਦਾ ਕੀਤੇ ਜਾਣ, ਤਾਂ ਕਿਸੇ ਹੋਰ ਕਿਸਮ ਦੇ ਪ੍ਰਭਾਵ ਪੈਣ ਦਾ ਜੋਖਮ ਘੱਟ ਜਾਂਦਾ ਹੈ।
ਇਨ੍ਹਾਂ ਪੌਦਿਆਂ ਤੋਂ ਬਣਾਓ ਬੀਜ:
ਲੈਟਸ (Lettuce):
● ਲੈਟਸ ਤੋਂ ਬੀਜ ਬਣਾਉਣ ਲਈ ਗਰਮੀ ਸਭ ਤੋਂ ਵਧੀਆ ਮੌਸਮ ਹੈ।
● ਲੈਟਸ ਦੇ ਪੌਦੇ ਨੂੰ ਫੁੱਲ ਹੋਣ ਤੱਕ ਇੰਤਜ਼ਾਰ ਕਰੋ। ਜਦੋਂ ਫੁੱਲ ਦਾ ਡੰਡਾ ਦਿਖਾਈ ਦੇਣ ਲਗ ਪਵੇ ਤੇ ਫੁੱਲ ਦਾ ਸਿਰ ਸੁੱਕਾ ਤੇ ਭੁਰਭੁਰਾ ਹੋ ਜਾਵੇ ਓਦੋਂ ਇਸਦੇ ਬੀਜ ਇਕੱਠੇ ਕੀਤੇ ਜਾ ਸਕਦੇ ਹਨ।
● ਉਸਤੋਂ ਬਾਅਦ ਲੈਟਸ ਦੇ ਫੁੱਲਾਂ ਨੂੰ ਸਿਖਰ ਤੋਂ ਫੜਕੇ ਡੰਡੀ ਨੂੰ ਕੈਂਚੀ ਨਾਲ ਕੱਟ ਦਵੋ।
● ਹੁਣ ਕੱਟੇ ਹੋਏ ਲੈਟਸ ਦੇ ਬੀਜ ਦੀਆਂ ਫਲੀਆਂ ਨੂੰ ਪੇਪਰ ਬੈਗ `ਚ ਰੱਖੋ ਤੇ ਇਸ ਬੈਗ `ਤੇ ਸਲਾਦ ਦੀ ਕਿਸਮ ਤੇ ਸਾਲ ਲਿਖ ਕੇ ਲੇਬਲ ਕਰਦੋ।
● ਆਖਿਰ `ਚ ਬੈਗ ਦੇ ਸਿਖਰ ਨੂੰ ਬੰਦ ਕਰਕੇ ਰੋਲ ਕਰੋ ਤੇ ਅਗਲੇ ਸੀਜ਼ਨ ਤੱਕ ਬੈਗ ਨੂੰ ਠੰਢੇ, ਹਨੇਰੇ, ਸੁੱਕੇ ਸਥਾਨ `ਚ ਸੁਰੱਖਿਅਤ ਰੱਖ ਦਵੋ।
ਬੈਂਗਣ (Brinjal):
● ਬੈਂਗਣ ਤੋਂ ਬੀਜ ਬਣਾਉਣ ਲਈ ਇਸ ਨੂੰ ਦਰੱਖਤ 'ਤੇ ਹੀ ਛੱਡ ਦਿਓ, ਤਾਂ ਕਿ ਇਹ ਆਸਾਨੀ ਨਾਲ ਪੱਕ ਜਾਵੇ।
● ਇਸ ਨੂੰ ਰੁੱਖ 'ਤੇ ਉਦੋਂ ਤੱਕ ਛੱਡੋ ਜਦੋਂ ਤੱਕ ਇਹ ਸਖ਼ਤ ਤੇ ਝੁਰੜੀਆਂ ਵਾਲਾ ਨਾ ਬਣ ਜਾਵੇ ਤੇ ਇਸਦੀ ਚਮਕ ਤੇ ਰੰਗ ਵੀ ਚਲਾ ਜਾਵੇ।
● ਪੂਰੀ ਤਰ੍ਹਾਂ ਪਕ ਜਾਣ ਤੋਂ ਬਾਅਦ ਇਸ ਨੂੰ ਦਰੱਖਤ ਤੋਂ ਤੋੜ ਲਵੋ ਤੇ ਬੀਜਾਂ ਨੂੰ ਕੱਢ ਕੇ ਪਾਣੀ ਦੇ ਕਟੋਰੇ `ਚ ਪਾ ਦਿਓ ਤਾਂ ਜੋ ਬੀਜਾਂ ਨੂੰ ਬੈਂਗਣ ਦੇ ਚਰਬੀ ਵਾਲੇ ਹਿੱਸੇ ਤੋਂ ਵੱਖ ਕੀਤਾ ਜਾ ਸਕੇ।
● ਇਸ ਤੋਂ ਇਲਾਵਾ ਇਸ ਨੂੰ ਵੱਖ ਕਰਨ ਲਈ ਹੱਥਾਂ ਦੀ ਵਰਤੋਂ ਵੀ ਕਰੋ।
● ਇਸ ਤੋਂ ਬਾਅਦ ਬੀਜਾਂ ਨੂੰ ਫਿਲਟਰ ਕਰਕੇ ਸੁੱਕਣ ਲਈ ਤੌਲੀਏ 'ਤੇ ਇਕ ਮਹੀਨੇ ਤੱਕ ਰੱਖ ਦਿਓ।
ਇਹ ਵੀ ਪੜ੍ਹੋ : ਇਸ ਰੁੱਖ ਦੀ ਖੇਤੀ ਬਣਾ ਸਕਦੀ ਹੈ ਤੁਹਾਨੂੰ ਲੱਖਾਂ ਦਾ ਮਾਲਕ
ਕਾਲੀ ਮਿਰਚ (Black Pepper):
● ਕਾਲੀ ਮਿਰਚ ਬਹੁਤ ਹੀ ਆਕਰਸ਼ਕ ਤੇ ਖੁਸ਼ਬੂਦਾਰ ਮਸਾਲਾ ਹੈ।
● ਕਾਲੀ ਮਿਰਚ ਦੇ ਬੀਜ ਤਿਆਰ ਕਰਨ ਲਈ ਕਾਲੀ ਮਿਰਚ ਨੂੰ ਉਦੋਂ ਤੱਕ ਰੁੱਖ `ਤੇ ਹੀ ਛੱਡ ਦਿਓ ਜਦੋਂ ਤੱਕ ਇਹ ਝੁਰੜੀਆਂ ਵਾਲਾ ਹੋ ਜਾਵੇ ਤੇ ਜ਼ਿਆਦਾ ਪੱਕ ਜਾਵੇ।
● ਉਸਤੋਂ ਬਾਅਦ ਇਸ ਨੂੰ ਅੱਧ `ਚ ਕੱਟਕੇ ਬੀਜ ਨੂੰ ਵੱਖਰੇ ਕਰ ਲਓ ਤੇ ਫਿੱਕੇ ਵਾਲੇ ਹਿੱਸੇ ਨੂੰ ਹਟਾ ਦਿਓ।
● ਬੀਜਾਂ ਨੂੰ ਕਾਗਜ਼ ਦੇ ਤੌਲੀਏ 'ਤੇ ਇੱਕ ਪਰਤ `ਚ ਫੈਲਾਓ ਤੇ ਉਸਨੂੰ ਸੂਰਜ ਤੋਂ ਬਾਹਰ ਕਿਸੇ ਨਿੱਘੇ ਖੇਤਰ `ਚ ਸੁੱਕਣ ਦਿਓ।
● ਬੀਜਾਂ ਨੂੰ ਲਗਭਗ ਇੱਕ ਹਫ਼ਤੇ ਲਈ ਸੁੱਕਣ ਦਵੋ ਤੇ ਉਸਨੂੰ ਵਿੱਚ-ਵਿੱਚ ਹਿਲਾਂਦੇ ਵੀ ਰਹੋ ਤਾਂ ਜੋ ਉਹ ਅੰਦਰੋਂ ਵੀ ਪੂਰੀ ਤਰ੍ਹਾਂ ਸੁੱਕ ਜਾਵੇ।
ਤੁਲਸੀ (Tulsi):
● ਆਪਣੇ ਛੋਟੇ ਆਕਾਰ ਦੇ ਕਾਰਨ ਤੁਲਸੀ ਦੇ ਬੀਜਾਂ ਨੂੰ ਛੋਟੇ ਫੁੱਲਾਂ ਦੀਆਂ ਛਿੱਲਾਂ ਤੇ ਪੱਤੀਆਂ ਤੋਂ ਵੱਖ ਕਰਨਾ ਮੁਸ਼ਕਲ ਹੋ ਜਾਂਦਾ ਹੈ।
● ਇਸ ਲਈ ਫੁੱਲ ਉਦੋਂ ਤੱਕ ਪੌਦੇ `ਤੇ ਛੱਡ ਦਿੱਤੇ ਜਾਣੇ ਚਾਹੀਦੇ ਹਨ, ਜਦੋਂ ਤੱਕ ਸੀਜ਼ਨ ਦੇ ਅੰਤ `ਚ ਪੌਦੇ ਪੂਰੀ ਤਰ੍ਹਾਂ ਮੁਰਝਾ ਨਾ ਜਾਣ।
● ਪੌਦਿਆਂ ਦੇ ਮੁਰਝਾ ਜਾਣ ਤੋਂ ਬਾਅਦ, ਉਨ੍ਹਾਂ ਨੂੰ ਕੱਟ ਕੇ ਇੱਕ ਜਾਲੀ ਵਾਲੀ ਛਲਣੀ `ਚ ਪਾਓ ਤੇ ਬੀਜ ਕੱਢ ਲਓ।
ਪਾਰਸਲੇ (Parsley):
● ਪਾਰਸਲੇ ਪੌਦੇ ਦਾ ਦੋ ਸਾਲਾਂ ਦਾ ਜੀਵਨ ਚੱਕਰ ਹੁੰਦਾ ਹੈ। ਆਪਣੇ ਦੂਜੇ ਸਾਲ `ਚ ਇਹ ਪੌਦਾ ਪੱਤੇ ਤੇ ਫੁੱਲ ਪੈਦਾ ਕਰਦਾ ਹੈ, ਜਦੋਂਕਿ
ਆਪਣੇ ਪਹਿਲੇ ਸਾਲ `ਚ ਸਿਰਫ ਖਾਣ ਯੋਗ ਪੱਤੇ ਪੈਦਾ ਕਰਦਾ ਹੈ।
● ਦੂਜੇ ਸਾਲ ਦੇ ਪੌਦਿਆਂ `ਚ ਫੁੱਲਾਂ ਨੂੰ ਉਦੋਂ ਤੱਕ ਛੱਡ ਦਿਓ ਜਦੋਂ ਤੱਕ ਉਹ ਭੂਰੇ ਤੇ ਭੁਰਭੁਰਾ ਨਾ ਹੋ ਜਾਣ।
● ਉਸਤੋਂ ਬਾਅਦ ਉਹਨਾਂ ਨੂੰ ਪੌਦੇ ਤੋਂ ਕੱਟਕੇ ਕਾਗਜ਼ ਦੇ ਬੈਗ `ਚ ਰੱਖੋ ਤੇ ਕੁਝ ਹਫ਼ਤਿਆਂ ਲਈ ਸੁੱਕਣ ਦਿਓ।
Summary in English: Make seeds from these plants at home, know its special technique