1. Home
  2. ਖੇਤੀ ਬਾੜੀ

Multilayer Farming: ਇਸ ਤਕਨੀਕ ਨਾਲ ਕਰੋ ਫਸਲਾਂ ਦੀ ਬਿਜਾਈ, ਦੁਗਣੀ ਹੋਵੇਗੀ ਕਮਾਈ!

ਜੇਕਰ ਤੁਹਾਡੇ ਕੋਲ ਸਿੰਚਾਈ ਲਈ ਪਾਣੀ ਦੀ ਘਾਟ ਹੈ ਅਤੇ ਜ਼ਿਆਦਾ ਫ਼ਸਲ ਉਗਾਉਣ ਲਈ ਖੇਤ ਵੀ ਮੌਜੂਦ ਨਹੀਂ ਹਨ ਤੇ ਇਸ ਲੇਖ ਨੂੰ ਜਰੂਰ ਪੜ੍ਹੋ ਅਤੇ ਆਪਣੀ ਸਮੱਸਿਆ ਦਾ ਹੱਲ ਲੱਭ ਕੇ ਮਾਲਾਮਾਲ ਹੋ ਜਾਓ!

KJ Staff
KJ Staff
ਇਸ ਤਕਨੀਕ ਨਾਲ ਕਰੋ ਫਸਲਾਂ ਦੀ ਬਿਜਾਈ

ਇਸ ਤਕਨੀਕ ਨਾਲ ਕਰੋ ਫਸਲਾਂ ਦੀ ਬਿਜਾਈ

ਜੇਕਰ ਤੁਹਾਡੇ ਕੋਲ ਸਿੰਚਾਈ ਲਈ ਪਾਣੀ ਦੀ ਘਾਟ ਹੈ ਅਤੇ ਜ਼ਿਆਦਾ ਫ਼ਸਲ ਉਗਾਉਣ ਲਈ ਖੇਤ ਵੀ ਮੌਜੂਦ ਨਹੀਂ ਹਨ ਤੇ ਇਸ ਲੇਖ ਨੂੰ ਜਰੂਰ ਪੜ੍ਹੋ ਅਤੇ ਆਪਣੀ ਸਮੱਸਿਆ ਦਾ ਹੱਲ ਲੱਭ ਕੇ ਮਾਲਾਮਾਲ ਹੋ ਜਾਓ! 

ਬਹੁ ਪੱਥਰੀ ਖੇਤੀ ਕਿ ਹੈ ਜਾਣੋ:

- ਬਹੁ ਪੱਥਰੀ ਖੇਤੀ ਦੇ ਵਿਚ 4 ਤੋਂ 5 ਫਸਲਾਂ ਇੱਕੋ ਸਮੇਂ ਅਤੇ ਸਥਾਨ ਤੇ ਉਗਾਈਆਂ ਜਾਂਦੀਆਂ ਹਨ।

- ਇਸ ਵਿਚ ਪਹਿਲਾ ਅਸੀਂ ਮੁੱਖ ਫ਼ਸਲ ਉਗਾਉਂਦੇ ਹਨ ਜਿਵੇਂ ਕਿ ਜ਼ਮੀਨ ਵਿਚ ਉੱਗਣ ਵਾਲਿਆਂ ਸਬਜ਼ੀਆਂ। ਨਾਲ ਹੀ ਅਸੀਂ ਹੋਰ ਤਰੀਕੇ ਦੀ ਫ਼ਸਲ ਵੀ ਉਗਾ ਸਕਦੇ ਹਨ। 

- ਇਸਤੋਂ ਅਲਾਵਾ ਓਹੀ ਖੇਤ ਵਿਚ ਛਾਇਆਦਾਰ ਅਤੇ ਫਲਦਾਰ ਰੁੱਖ ਵੀ ਉਗਾਏ ਜਾ ਸਕਦੇ ਹਨ।

ਬਹੁ ਪੱਥਰੀ ਖੇਤੀ ਦੇ ਫਾਇਦੇ:

- ਬਹੁ ਪੱਥਰੀ ਖੇਤੀ ਦੇ ਨਾਲ ਪਾਣੀ ਦੀ ਬਹੁਤ ਬਚਤ ਕੀਤੀ ਜਾ ਸਕਦੀ ਹੈ।

- ਇਸ ਵਿਚ ਕਿਸਾਨ 4 ਜਾ 5 ਤਰਹ ਦੀਆ ਫਸਲਾਂ ਨੂੰ ਇੱਕੋ ਫ਼ਸਲ ਦੀ ਸਿੰਚਾਈ ਨਾਲ ਉਗਾ ਸਕਦੇ ਹਨ।

- ਬਹੁ ਪੱਥਰੀ ਖੇਤੀ ਦੇ ਨਾਲ ਕਿਸਾਨਾਂ ਦੀ ਆਮਦਨ ਵਿਚ ਵੀ ਬਹੁਤ ਵਾਧਾ ਹੁੰਦਾ ਹੈ।

- ਇਸ ਵਿਚ ਜੋ ਖਾਦ ਜਾਂ ਕੀਟਨਾਸ਼ਕ ਅਸੀਂ ਇੱਕ ਹੀ ਫ਼ਸਲ ਨੂੰ ਦੇਣੀ ਹੈ ਓਹੀ ਅਸੀਂ ਇਕ ਤੋਂ ਵੱਧ ਫ਼ਸਲ ਨੂੰ ਦੇ ਕੇ ਖਾਦ ਅਤੇ ਕੀਟਨਾਸ਼ਕ ਦੀ ਵਰਤੋਂ ਨੂੰ ਵੀ ਘਟਾ ਸਕਦੇ ਹਨ।

- ਇਸ ਵਿੱਚ ਪੋਸ਼ਟਿਕ ਤੱਤਾਂ ਦੀ ਵਰਤੋਂ ਵੱਧ ਤੋਂ ਵੱਧ ਹੁੰਦੀ ਹੈ, ਕਿਉਂਕਿ ਵੱਖ ਵੱਖ ਪੋਸ਼ਟਿਕ ਲੋੜ੍ਹਾਂ ਵਾਲਿਆਂ ਫ਼ਸਲਾਂ ਇੱਕੋ ਸਮੇਂ ਇੱਕ ਹੀ ਜ਼ਮੀਨ ਦੇ ਟੁਕੜੇ ਉੱਪਰ ਉਗਦੀਆਂ ਹਨ।

ਇਹ ਵੀ ਪੜੋ: ਹਲ ਦੀ ਵਰਤੋਂ ਤੋਂ ਬਗੈਰ ਵੀ ਹੋ ਸਕਦੀ ਹੈ ਖੇਤੀਬਾੜੀ, ਜਾਣੋ ਸਹੀ ਤਰੀਕਾ ਤੇ ਲਾਭ

ਕੀੜੇ-ਮਕੌੜੇ ਹਰ ਸਾਲ ਖੇਤੀਬਾੜੀ ਉਤਪਾਦਨ ਦੀ ਮਹੱਤਵਪੂਰਨ ਮਾਤਰਾ ਨੂੰ ਤਬਾਹ ਕਰ ਦਿੰਦੇ ਹਨ। ਇਹ ਇਸ ਕਰਕੇ ਹੁੰਦਾ ਹੈ ਕਿਓਂਕਿ ਕੁਝ ਫਸਲਾਂ ਕੁਝ ਖਾਸ ਕੀੜਿਆਂ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ। ਹਾਲਾਂਕਿ ਕੁਝ ਫਸਲਾਂ ਕੁਦਰਤੀ ਤੌਰ ਤੇ ਕੁਝ ਕੀੜਿਆਂ ਲਈ ਪ੍ਰਤੀਰੋਧਕ ਹੁੰਦੀਆਂ ਹਨ। ਇਸ ਤਰ੍ਹਾਂ ਦੀਆਂ ਫਸਲਾਂ ਨੂੰ ਇਮਿਊਨ (immune) ਫਸਲਾਂ ਵੀ ਕਿਹਾ ਜਾਂਦਾ ਹੈ। ਇਹ ਫਸਲਾਂ ਵੱਖ-ਵੱਖ ਰਸਾਇਣਾਂ ਦਾ ਸੰਸਲੇਸ਼ਣ ਕਰਦੀਆਂ ਹਨ ਜੋ ਕਿ ਕੀੜਿਆਂ ਨੂੰ ਮਾਰ ਦਿੰਦਾ ਹੈ ਜਾਂ ਕੀੜਿਆਂ ਨੂੰ ਉਨ੍ਹਾਂ ਤੋਂ ਦੂਰ ਰੱਖਦਾ ਹੈ। ਇਨ੍ਹਾਂ ਫਸਲਾਂ ਨੂੰ ਕਮਜ਼ੋਰ ਫਸਲਾਂ ਨਾਲ ਉਗਾਉਣ ਨਾਲ ਕਮਜ਼ੋਰ ਫਸਲਾਂ ਨੂੰ ਕੀੜਿਆਂ ਤੋਂ ਬਚਾਇਆ ਜਾ ਸਕਦਾ ਹੈ। ਬਹੁ ਪੱਥਰੀ ਖੇਤੀ ਵਿਚ ਇਸ ਤਰੀਕੇ ਦੀ ਵਰਤੋਂ ਕੀਤੀ ਜਾਂਦੀ ਹੈ।

ਬਹੁ-ਪੱਧਰੀ ਖੇਤੀ ਦੀ ਲਾਗਤ (cost of multilayer farming)

ਬਹੁ ਪੱਥਰੀ ਖੇਤੀ ਦੀ ਲਾਗਤ ਬਹੁਤ ਘੱਟ ਹੁੰਦੀ ਹੈ ਅਤੇ ਮੁਨਾਫ਼ਾ ਬਹੁਤ ਜ਼ਿਆਦਾ ਹੁੰਦਾ ਹੈ। ਇਸ ਵਿੱਚ ਅਸੀਂ ਆਪਣੀ ਲਾਗਤ ਦਾ ਲੱਗਭੱਗ 5 ਗੁਣਾ ਮੁਨਾਫ਼ਾ ਕਮਾ ਸਕਦੇ ਹਨ।

Summary in English: Multilayer Farming: Sow crops with this technology, you will earn twice!

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters