s
  1. ਖੇਤੀ ਬਾੜੀ

ਹੁਣ ਅਨੁਮਾਨ ਨਿਰਧਾਰਿਤ ਨਹੀਂ ਹੋਵੇਗੀ ਖੇਤੀ : ਡਰੋਨ ਖੇਤੀਬਾੜੀ

KJ Staff
KJ Staff

ਅੱਜ ਦੇ ਦੌਰ ਵਿੱਚ ਕਿਸਾਨ ਦੀ ਸਥਿਤੀ ਅਤੇ ਵਾਤਾਵਰਣ ਨੂੰ ਧਿਆਨ ਵਿੱਚ ਰੱਖ ਕੇ, ਵੱਧਦੀ ਆਬਾਦੀ ਦੀ ਵੱਧਦੀ ਭੋਜਨ ਖਪਤ ਨੂੰ ਪੂਰਾ ਕਰਨਾ ਵਿਗਿਆਨੀਆਂ ਦਾ ਮੁੱਖ ਟੀਚਾ ਬਣਿਆ ਹੋਇਆ ਹੈ। ਵਿਗਿਆਨੀਆਂ ਦੁਆਰਾ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਆਬਾਦੀ ਵਿੱਚ ਵਾਧੇ ਕਾਰਨ ਖੇਤੀ ਖਪਤ 2050 ਤੱਕ 69% ਵੱਧ ਜਾਵੇਗੀ । ਇਸ ਦੇ ਨਾਲ-ਨਾਲ ਮੌਸਮ ਵਿੱਚ ਆ ਰਹੀ ਲਗਾਤਾਰ ਤਬਦੀਲੀ, ਖੇਤੀਬਾੜੀ ਦੇ ਉਤਪਾਦਨ ਨੂੰ ਘਟਾ ਰਹੀ ਹੈ। ਇੱਕ ਤਾਜ਼ੇ ਅੰਕੜੇ ਅਨੁਸਾਰ, 2050 ਤੱਕ ਮੌਸਮ ਵਿੱਚ ਤਬਦੀਲੀ ਨਾਲ ਯੂਰਪ ਵਿੱਚ ਖੇਤੀਬਾੜੀ ਦੇ ਉਤਪਾਦਨ ਦਾ 16% ਤੱਕ ਨੁਕਸਾਨ ਹੋ ਸਕਦਾ ਹੈ।

ਸਹੀ ਟੈਕਨਾਲੋਜੀ ਦੀ ਵਰਤੋਂ ਕਰਕੇ ਕਿਸਾਨ, ਵਾਤਾਵਰਣ ਦੀ ਰੱਖਿਆ ਕਰਨ ਦੇ ਨਾਲ- ਨਾਲ, ਆਪਣੀ ਖੇਤੀ ਦੀ ਅਸਲ ਜਾਣਕਾਰੀ ਦੇ ਆਧਾਰ ਤੇ ਖੇਤੀ ਉਤਪਾਦਕਤਾ ਅਤੇ ਮੁਨਾਫ਼ੇ ਨੂੰ ਵਧਾ ਸਕਦਾ ਹੈ। ਇਹ ਨਤੀਜੇ ਪਾਉਣ ਲਈ ਖੇਤੀਬਾੜੀ ਉਦਯੋਗ ਨੇ ਆਧੁਨਿਕ ਖੇਤੀ ਨੂੰ ਬਦਲਣ ਲਈ, ਇਸ ਖੇਤਰ ਵਿੱਚ ਡਰੋਨ ਨੂੰ ਸੱਦਾ ਦਿੱਤਾ ਹੈ।

ਆਮ ਤੌਰ ਤੇ ਡਰੋਨ ਇੱਕ ਮਾਨਵ ਰਹਿਤ ਹਵਾਈ ਵਾਹਨ (ਯੂਏਵੀ), ਨੂੰ ਕਿਹਾ ਜਾਂਦਾ ਹੈ। ਜਿਸ ਦਾ ਭਾਰ 20 ਕਿਲੋਗ੍ਰਾਮ ਦੇ ਲਗਭੱਗ ਹੁੰਦਾ ਹੈ। ਡਰੋਨ ਦੋ ਤਰੀਕਿਆਂ ਨਾਲ ਚਲਾਇਆ ਜਾ ਸਕਦਾ ਹੈ, ਪਹਿਲਾ ਹੈ ਵਾਇਰਲੈੱਸ ਰਿਮੋਟ ਦੁਆਰਾ, ਜਿਸ ਵਿੱਚ ਮਨੁੱਖ ਵਾਹਨ ਦਾ ਪੂਰਾ ਨਿਯਂਤ੍ਰਣ ਕਰਦਾ ਹੈ ਅਤੇ ਦੂਸਰੇ ਵਿੱਚ ਵਾਹਨ ਆਪਣੇ ਆਪ ਨੂੰ, ਜੀਪੀਐਸ ਜਾਂ ਹੋਰ ਸੈਂਸਰਾਂ ਦੇ ਅੰਕੜਿਆਂ ਦੇ ਆਧਾਰ ਤੇ ਕਾਬੂ ਕਰਨ ਵਿੱਚ ਸਮਰੱਥ ਹੈ।

ਡਰੋਨ ਅੱਜ ਦੀ ਖੇਤੀ ਵਿੱਚ ਅਨੁਮਾਨ ਲਗਾਉਣ ਦੀ ਜਰੂਰਤ ਨੂੰ ਖਤਮ ਕਰਦਾ ਹੈ ਅਤੇ ਖੇਤੀ ਦੀ ਅਸਲ ਜਾਣਕਾਰੀ ਦਿੰਦਾ ਹੈ| ਇਸ ਦੁਆਰਾ ਮਿਲੇ ਡਾਟੇ ਦੀ ਵਰਤੋਂ ਕਰਕੇ ਕਿਸਾਨ ਆਪਣੀ ਪੈਦਾਵਾਰ ਨੂੰ ਵਧਾ ਸਕਦਾ ਹੈ| ਹਾਈ-ਟੈਕ ਡਰੋਨ ਕਿਸਾਨਾਂ ਨੂੰ ਖੇਤੀਬਾੜੀ ਦੀਆਂ ਕਈ ਪ੍ਰਕਿਰਿਆਵਾਂ ਵਿੱਚ ਨਿਪੁੰਨਤਾ ਪ੍ਰਧਾਨ ਕਰਦਾ ਹੈ, ਜਿਵੇਂ ਕਿ ਫਸਲਾਂ ਤੇ ਸਪਰੇਅ ਕਰਨ ਵਿੱਚ, ਸਿੰਚਾਈ ਵਿੱਚ ਅਤੇ ਪਸ਼ੂਆਂ ਦੀ ਨਿਗਰਾਨੀ ਵਿੱਚ ਆਦਿ।

ਫ਼ਸਲਾਂ ਦੀ ਉੱਚ ਉਪਜ ਪ੍ਰਾਪਤ ਕਰਨ ਲਈ ਇਕਸਾਰ ਖਾਦ ਅਤੇ ਸਪਰੇਅ ਕਰਨ ਦੀ ਜ਼ਰੂਰਤ ਹੈ, ਜੋ ਕਿ ਡਰੋਨ ਨਾਲ ਸੰਭਵ ਹੋ ਸਕਦੀ ਹੈ। ਡਰੋਨ ਵਿੱਚ ਉਸਦੇ ਆਕਾਰ ਦੇ ਅਨੁਸਾਰ ਕੋਈ ਟੈਂਕ ਜਾਂ ਟੈਂਕੀ ਲਗਾਈ ਜਾ ਸਕਦੀ ਹੈ, ਜਿਸ ਨੂੰ ਖਾ ਆਕਾਰ ਦੇ ਅਨੁਸਾਰ ਕੋਈ ਟੈਂਕ ਜਾਂ ਟੈਂਕੀ ਲਗਾਈ ਜਾ ਸਕਦੀ ਹੈ, ਜਿਸ ਨੂੰ ਖਾਦ ਜਾਂ ਕੀਟਨਾਸ਼ਕ ਨਾਲ ਭਰ ਕੇ ਫ਼ਸਲ ਤੇ ਛਿੜਕਾਅ ਕੀਤਾ ਜਾ ਸਕਦਾ ਹੈ। ਨਾਲ ਹੀ ਕਿਸਾਨ ਡਰੋਨ ਦੀ ਮਦਦ ਨਾਲ ਲਈਆਂ ਗਈਆਂ 3ਡੀ ਤਸਵੀਰਾਂ ਵਿੱਚ ਕੈਦ ਫ਼ਸਲ ਦੀ ਰੰਗਤ ਜਾਂ ਉਸ ਦੇ ਪੱਤਿਆਂ ਵਿੱਚ ਕਿਸੇ ਪ੍ਰਕਾਰ ਦੇ ਦਾਗ਼ ਆਦਿ ਨੂੰ ਦੇਖ ਕੇ ਫ਼ਸਲ ਨੂੰ ਹੋਈ ਕਿਸੇ ਤੱਤ ਦੀ ਕਮੀ ਜਾਂ ਉਸ ਵਿੱਚ ਲੱਗੇ ਕਿਸੇ ਕੀਟ ਬਾਰੇ ਜਾਣੂ ਹੋ ਕੇ, ਲੋੜਿੰਦਾ ਸਪਰੇਅ ਕਰ ਸਕਦਾ ਹੈ। ਇਹ ਲੰਮੇ ਆਕਾਰ ਦੀਆਂ ਫ਼ਸਲਾਂ ਜਿਵੇਂ ਕਿ ਗੰਨਾ, ਮੱਕੀ, ਜਵਾਰ ਆਦਿ ਵਿੱਚ ਛਿੜਕਾਅ ਲਈ ਬਹੁਤ ਲਾਭਦਾਇਕ ਹੈ, ਕਿਉਂਕਿ ਇਹਨਾਂ ਫ਼ਸਲਾਂ ਦੇ ਲੰਮੇ ਆਕਾਰ ਕਰਕੇ ਮਨੁੱਖ ਦਾ ਖੁਦ ਫ਼ਸਲ ਵਿੱਚ ਜਾ ਕੇ ਕੰਮ ਕਰਨਾ ਮੁਸ਼ਕਿਲ ਹੈ,ਜੋ ਕਿ ਡਰੋਨ ਦੀ ਮਦਦ ਨਾਲ ਆਸਾਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ-ਨਾਲ ਫ਼ਸਲੀ ਚੱਕਰ ਦੀ ਸ਼ੁਰੂਆਤ, ਵਿਚਕਾਰ ਅਤੇ ਅੰਤ ਵਿੱਚ ਡਰੋਨ ਦੀ ਸਹਾਇਤਾ ਨਾਲ ਮਿੱਟੀ ਦੇ ਅੰਕੜੇ ਪ੍ਰਾਪਤ ਕਰ ਸਕਦੇ ਹਾਂ। ਮਿੱਟੀ ਦੇ 3ਡੀ ਨਕਸ਼ਿਆਂ ਤੋਂ ਅਸੀਂ ਮਿੱਟੀ ਵਿੱਚ ਮੌਜੂਦ ਗੁਣ, ਔਗੁਣ ਅਤੇ ਤੱਤ ਆਦਿ ਤੋਂ ਜਾਣੂ ਹੋ ਸਕਦੇ ਹਾਂ।

ਸਹੀ ਸਮੇਂ ਤੇ ਸਹੀ ਮਾਤਰਾ ਵਿੱਚ ਪੌਦੇ ਨੂੰ ਪਾਣੀ ਮਿਲਣਾ ਬਹੁਤ ਜ਼ਰੂਰੀ ਹੁੰਦਾ ਹੈ। ਡਰੋਨ ਦੀ ਮਦਦ ਨਾਲ ਸਿੰਚਾਈ ਬਹੁਤ ਉਚਿੱਤ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਡਰੋਨ ਆਪਣੇ ਥਰਮਲ ਕੈਮਰਿਆਂ ਨਾਲ ਸਿੰਚਾਈ ਦੇ ਮੁੱਦੇ ਜਿਵੇਂ ਕਿ ਜੋ ਖੇਤਰ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਨਮੀ ਪ੍ਰਾਪਤ ਕਰ ਰਹੇ ਹਨ, ਨੂੰ ਦੇਖਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਡਰੋਨ ਦੇ ਨੇੜੇ ਦੇ ਇਨਫਰਾਰੈੱਡ ਡਰੋਨ ਸੈਸਰਾਂ ਨਾਲ, ਰੋਸ਼ਨੀ ਸਮਾਈ ਦੇ ਅਧਾਰ ਤੇ ਪੌਦੇ ਦੀ ਸਿਹਤ ਦਾ ਵੀ ਪਤਾ ਲਗਾਇਆ ਜਾ ਸਕਦਾ ਹੈ। ਜਿਸ ਤੋਂ ਬਾਅਦ ਅਸੀਂ ਪੌਦੇ ਦੀ ਸਹਿਤ ਸੁਧਾਰ ਲਈ ਕੋਈ ਵੀ ਤਰੀਕਾ ਚੁਣ ਸਕਦੇ ਹਾਂ।

ਕੁਝ ਡਰੋਨਾ ਵਿੱਚ ਥਰਮਲ ਇਮੇਜਿੰਗ ਕੈਮਰਾ ਹੁੰਦਾ ਹਨ, ਜਿਸ ਨਾਲ ਕਿਸਾਨ ਪਸ਼ੂਆਂ ਦਾ ਪ੍ਰਬੰਧ ਅਤੇ ਨਿਗਰਾਨੀ ਰੱਖ ਸਕਦਾ ਹੈ। ਡਰੋਨ ਆਪਰੇਟਰ ਝੁੰਡ ਵਿੱਚ ਵੀ ਪਸ਼ੂਆਂ ਦੀ ਜਾਂਚ ਕਰ ਸਕਦਾ ਹੈ, ਜਿਵੇਂ ਕਿ ਕੋਈ ਜਖ਼ਮੀ, ਗੁੰਮਸ਼ੁਦਾ ਜਾਂ ਬੱਚੇ ਨੂੰ ਜਨਮ ਦੇ ਰਿਹਾ ਪਸ਼ੂ ਆਦਿ। ਨਾਲ ਹੀ ਡਰੋਨ ਪਸ਼ੂ ਫਾਰਮ ਜਾਂ ਖੇਤ ਦੀ ਸੁਰੱਖਿਆ ਲਈ ਵੀ ਵਰਤੇ ਜਾ ਸਕਦੇ ਹਨ। ਵਧੇਰੇ ਸੁਰੱਖਿਆ ਕਰਮਚਾਰੀ ਲਗਾਉਣ ਦੀ ਬਜਾਏ, ਵਧੇਰੇ ਕੀਮਤੀ ਫ਼ਸਲਾਂ ਦੇ ਘੇਰੇ ਤੇ ਨਿਗਰਾਨੀ ਲਈ ਜਾਂ ਫਾਰਮ ਵਿੱਚ ਜਾਨਵਰਾਂ ਦੇ ਸਿਕਾਰੀਆਂ ਤੇ ਨਜ਼ਰ ਰੱਖਣ ਲਈ ਸੁਰੱਖਿਆ ਡਰੋਨ ਵਰਤਿਆ ਜਾ ਸਕਦਾ ਹੈ।

ਹਾਲ ਹੀ ਦੇ ਸਾਲਾਂ ਵਿੱਚ ਖੇਤੀਬਾੜੀ ਡਰੋਨ ਦੀ ਕੀਮਤ ਕੁਝ ਘੱਟ ਹੋਈ ਹੈ, ਜਿਸ ਨਾਲ ਆਉਣ ਵਾਲੇ ਸਾਲਾਂ ਵਿੱਚ ਖੇਤੀਬਾੜੀ ਡਰੋਨ ਦੀ 38% ਮਾਰਕੀਟ ਤੋਂ ਵੱਧ ਦੀ ਉਮੀਦ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਡਰੋਨ ਕਿਸਾਨ ਨੂੰ ਖੇਤੀਬਾੜੀ ਵਿੱਚ ਕੁਸ਼ਲਤਾ ਪ੍ਰਧਾਨ ਕਰਦਾ ਹੈ, ਇਸ ਦੇ ਨਾਲ-ਨਾਲ ਅਸੀਂ ਕਿਸਾਨ ਦੀ ਆਮਦਨੀ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਜੋ ਕਿ ਕਿਸਾਨ ਨੂੰ ਹਾਈ-ਟੈਕ ਉਪਕਰਣਾਂ ਨੂੰ ਖਰੀਦਣ ਦੀ ਇਜਾਜ਼ਤ ਨਹੀਂ ਦਿੰਦੀ। ਇਸਲਈ ਸਰਕਾਰ ਨੂੰ ਇਸ ਟੈਕਨਾਲੋਜੀ ਵੱਲ ਕੋਈ ਠੋਸ ਕਦਮ ਚੁੱਕ ਕੇ, ਕਿਸਾਨ ਦੀ ਮਦਦ ਕਰਨ ਦੀ ਲੋੜ ਹੈ। ਜੇਕਰ ਸਰਕਾਰ ਇਹਨਾਂ ਉਪਕਰਣਾਂ ਤੇ ਵੱਧ ਤੋਂ ਵੱਧ ਸਬਸਿਡੀ ਦੇਵੇ ਤਾਂ ਕਿਸਾਨ ਨੂੰ ਵਧੇਰੇ ਰਾਹਤ ਮਿਲ ਸਕਦੀ ਹੈ। ਨਾਲ ਹੀ ਇਹਨਾਂ ਹਾਈ-ਟੈਕ ਉਪਕਰਣਾਂ ਦੀ ਸਿਖਲਾਈ ਵੀ ਕਿਸਾਨ ਨੂੰ ਦਿੱਤੀ ਜਾਵੇ, ਤਾਂ ਜੋ ਕਿ ਕਿਸਾਨ ਇਹਨਾਂ ਦਾ ਸਹੀ ਉਪਯੋਗ ਕਰਕੇ ਬੀਜ, ਖਾਦ, ਪਾਣੀ ਅਤੇ ਕੀਟਨਾਸ਼ਕ ਆਦਿ ਦੀ ਪਰਭਾਵਸ਼ੀਲੀ ਵਰਤੋਂ ਕਰ ਸਕਣ। ਇਸ ਖੇਤਰ ਵਿੱਚ ਇਕੱਲਾ ਕਿਸਾਨ ਜਾਂ ਇਕੱਲੇ ਵਿਗਿਆਨੀ ਕੁਝ ਨਹੀਂ ਕਰ ਸਕਦੇ, ਸਾਨੂੰ ਸਭ ਨੂੰ ਮਿਲ ਕੇ ਆਧੁਨਿਕ ਖੇਤੀਬਾੜੀ ਵਿੱਚ ਟੈਕਨਾਲੋਜੀ ਦੀ ਕਰਾਂਤੀ ਲਿਆਉਣ ਦੀ ਲੋੜ ਹੈ।

ਨਵਦੀਪ ਕੌਰ  

ਬੀ.ਐਸਸੀ (ਆਨਰਜ਼) ਐਗਰੀਕਲਚਰਲ (ਦੂਜਾ ਸਾਲ),  ਜੀ.ਐੱਸ.ਐੱਸ.ਡੀ.ਜੀ.ਐੱਸ. ਖਾਲਸ ਕਾਲਜ, ਪਟਿਆਲਾ 

ਈ-ਮੇਲ = navu767@gmail.com

Summary in English: No more predictions Agriculture: Drone agriculture

Like this article?

Hey! I am KJ Staff. Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription