ਖੁੰਬਾਂ ਨੂੰ ਕੁਦਰਤੀ ਤੌਰ ਤੇ ਪੌਸ਼ਟਿਕ ਸ਼ਾਕਾਹਾਰੀ ਭੋਜਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।ਫ਼ਲਾਂ ਅਤੇ ਸਬਜ਼ੀਆਂ ਦੀ ਤਰਾਂ ਖੁੰਬਾਂ ਪ੍ਰੋਟੀਨ, ਰੇਸ਼ੇ, ਵਿਟਾਮਿਨ ਬੀ-3, ਵਿਟਾਮਿਨ ਬੀ-5, ਵਿਟਾਮਿਨ-ਸੀ, ਵਿਟਾਮਿਨ ਡੀ, ਸਿਲੇਨੀਅਮ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ ਜਿਹੜਾ ਕਿ ਇਸ ਨੂੰ ਇੱਕ ਬਿਹਤਰ ਖੁਰਾਕ ਬਣਾਉਂਦਾ ਹੈ।ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਖੁੰਬਾਂ ਦੀਆਂ ਪੰਜ ਕਿਸਮਾਂ ਜਿਵੇਂ ਕਿ ਬਟਨ, ਢੀਂਗਰੀ, ਸ਼ਿਟਾਕੀ, ਮਿਲਕੀ ਅਤੇ ਪਰਾਲੀ ਖੁੰਬਾਂ ਨੂੰ ਪੈਦਾ ਕਰਨ ਲਈ ਬਹੁਤ ਸੌਖੀ ਤਕਨੀਕ ਵਿਕਸਿਤ ਕੀਤੀ ਗਈ ਹੈ। ਕਿਸਾਨਾਂ ਰਾਹੀਂ ਜਮਾਂ ਕੀਤੀ ਪਰਾਲੀ ਅਤੇ ਤੂੜੀ ਦੀ ਰਹਿੰਦ-ਖੂੰਹਦ ਦੀ ਵਰਤੋਂ ਸਰਦ ਅਤੇ ਗਰਮ ਰੁੱਤ ਦੀਆਂ ਖੁੰਬਾਂ ਪੈਦਾ ਕਰਨ ਲਈ ਕੀਤੀ ਜਾ ਸਕਦੀ ਹੈ।
ਤਿੰਨ ਕਿਸਮਾਂ ਬਟਨ, ਢੀਂਗਰੀ ਅਤੇ ਸ਼ਿਟਾਕੀ ਸਰਦ ਰੁੱਤ ਵਿੱਚ ਪੈਦਾ ਕੀਤੀ ਜਾਂਦੀ ਹੈ।ਪੰਜਾਬ ਵਿੱਚ ਖੁੰਬਾਂ ਦੀ ਕਾਸ਼ਤ ਇਕ ਵਾਅਦਾ ਪੂਰਤੀ ਖੇਤੀ ਅਧਾਰਿਤ ਉਦਯੋਗ ਵਜੋਂ ਉਭਰ ਰਹੀ ਹੈ ਜਿਹੜਾ ਕਿ ਬਹੁਤ ਸਾਰੇ ਬੇਜਮੀਨੇ ਅਤੇ ਘੱਟ ਜ਼ਮੀਨਾ ਵਾਲੇ ਮਰਦਾਂ ਅਤੇ ਔਰਤਾਂ ਨੂੰ ਆਮਦਨ ਪੈਦਾ ਕਰਨ ਵਾਲੇ ਕਿੱਤੇ ਦੇ ਤੌਰ ਵੱਜੋਂ ਖਿੱਚਦੀ ਹੈ ।
ਬਟਨ ਖੁੰਬ ਲਈ ਕੰਪੋਸਟ ਬਣਾਉਣਾ :
ਤੂੜੀ ਅਤੇ ਪਰਾਲੀ ਦੀ ਵਰਤੋਂ ਰਾਹੀਂ ਖੁੰਬਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ।ਇਸ ਖੁੰਬ ਦੀਆਂ ਦੋ ਫਸਲਾਂ, ਸਤੰਬਰ ਤੋਂ ਮਾਰਚ ਤੱਕ ਲਈਆਂ ਜਾ ਸਕਦੀਆਂ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਕੰਪੋਸਟ ਬਣਾਉਣ ਦੇ ਤਰੀਕੇ ਦੀ ਸਿਫ਼ਾਰਸ਼ ਕੀਤੀ ਗਈ ਹੈ ਜਿਸ ਵਿੱਚ 300 ਕਿਲੋ ਤੂੜੀ ਜਾਂ 100 ਕਿਲੋ ਤੂੜੀ ਅਤੇ 200 ਕਿਲੋ ਪਰਾਲੀ (2-4 ਇੰਚ ਕੁਤਰੀ ਹੋਈ) ਜਾਂ ਅੱਧੀ ਤੂੜੀ (150 ਕਿਲੋ) ਤੇ ਅੱਧੀ ਝੋਨੇ ਦੀ ਪਰਾਲੀ (150 ਕਿਲੋ) ਦੀ ਵਰਤੋਂ ਕੀਤੀ ਜਾ ਸਕਦੀ ਹੈ। ਕੰਪੋਸਟ ਤਿਆਰ ਕਰਨ ਵੇਲੇ, ਤੂੜੀ ਅਤੇ ਪਰਾਲੀ ਨੂੰ ਪਾਣੀ ਨਾਲ ਗਿੱਲਾ ਕੀਤਾ ਜਾਂਦਾ ਹੈ ਤਾਂ ਜੋ ਇਸ ਵਿੱਚ 65% ਮਿਲ਼ ਬਣ ਜਾਵੇ ਅਤੇ ਦੂਜੀ ਵਾਰੀ ਫਰੋਲਨ ਸਮੇਂ ਪਰਾਲੀ ਨੂੰ ਤੂੜੀ ਨਾਲ ਰਲਾ ਦਿੱਤਾ ਜਾਂਦਾ ਹੈ। ਇਸ ਫਾਰਮੂਲੇ ਨੂੰ ਕੰਪੋਸਟ ਬਣਾਉਣ ਦੇ ਲੰਬੇ ਤਰੀਕੇ ਲਈ ਵਰਤਿਆ ਜਾ ਸਕਦਾ ਹੈ।ਇਸ ਫਾਰਮੂਲੇ ਵਿੱਚ ਸੱਤ ਪਲਟੀਆਂ ਲੱਗਦੀਆਂ ਹਨ। ਇਸ ਤਰਾਂ ਢੇਰ ਨੂੰ ਸੱਤ ਵਾਰ ਪਲਟਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ:-
ਪਹਿਲੀ ਪਲਟੀ : ਚੌਥੇ ਦਿਨ (ਸ਼ੀਰਾ ਪਾਉਣਾ), ਦੂਜੀ ਪਲਟੀ : ਅੱਠਵੇਂ ਦਿਨ (ਝੋਨੇ ਦੀ ਪਰਾਲੀ ਰਲਾਉਣਾ), ਤੀਜੀ ਪਲਟੀ : ਬਾਰਵੇਂ ਦਿਨ (ਜਿਪਸਮ ਪਾਉਣਾ), ਚੌਥੀ ਪਲਟੀ: ਪੰਦਰਵੇਂ ਦਿਨ, ਪੰਜਵੀਂ ਪਲਟੀ: ਅਠਾਰਵੇਂ ਦਿਨ, ਛੇਵੀਂ ਪਲਟੀ: ਇੱਕੀਵੇਂ ਦਿਨ, ਸੱਤਵੀਂ ਪਲਟੀ: ਚੌਵੀਵੇਂ ਦਿਨ । ਇਸ ਤਰਾਂ 26 ਦਿਨਾਂ ਵਿੱਚ ਕੰਪੋਸਟ ਤਿਆਰ ਹੋ ਜਾਂਦੀ ਹੈ |
ਕੰਪੋਸਟ ਬਣਾਉਣ ਦਾ ਫਾਰਮੂਲਾ
ਇਸ ਤਰਾਂ ਤਿਆਰ ਕੰਪੋਸਟ ਦਾ ਰੰਗ ਗੂੜਾ ਭੂਰਾ ਅਮੋਨੀਆ ਦੀ ਗੰਧਲਾ ਹੋਵੇ, ਤੇਜ਼ਾਬੀ ਮਾਦਾ (7.0
ਤੋਂ 8.0) ਤੱਕ ਹੋਣੀ ਚਾਹੀਦੀ ਹੈ। ਬੀਜ ਦੀ ਮਾਤਰਾ 5-6 ਗ੍ਰਾਮ ਪ੍ਰਤੀ ਕਿਲੋ ਕੰਪੋਸਟ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ। ਬਿਜਾਈ ਤੋਂ ਬਾਅਦ ਇਹਨਾਂ ਟਰੇਆਂ ਜਾਂ ਬੈਗਾਂ ਨੂੰ ਖੁੰਬ ਘਰ ਵਿਚ ਸ਼ੈਲਫਾਂ ਤੇ ਰੱਖਿਆ ਜਾਂਦਾ ਹੈ ਅਤੇ ਕਮਰੇ ਦਾ ਤਾਪਮਾਨ 22-24ਛ ਹੋਣਾ ਚਾਹੀਦਾ ਹੈ। ਰੇਸ਼ਾ ਫੈਲਣ ਤੋਂ ਬਾਅਦ, ਕੀਟਾਣੂੰ ਰਹਿਤ ਕੇਸਿੰਗ ਮਿੱਟੀ (ਗੋਹੇ ਦੀ ਰੂੜੀ ਅਤੇ ਰੇਤਲੀ ਮਿੱਟੀ 4:1) ਦੀ 1-1.5 ਇੰਚ ਪੱਧਰੀ ਤਹਿ ਵਿਛਾ ਦਿਉ। ਹਰ ਰੋਜ਼ ਟਰੇਆਂ/ਬੈਗਾਂ ਨੂੰ ਪਾਣੀ ਦਿਉ ਅਤੇ ਲੋੜ ਅਨੁਸਾਰ 5-6 ਘੰਟਿਆਂ ਲਈ ਤਾਜ਼ੀ ਹਵਾ ਦਾ ਕਮਰੇ ਵਿੱਚ ਸੰਚਾਰ ਕਰੋ। ਕੇਸਿੰਗ ਦੇ 10-15 ਦਿਨਾਂ ਬਾਅਦ ਛੋਟੇ-ਛੋਟੇ ਕਿਣਕੇ ਨਜ਼ਰ ਆਉਣ ਲੱਗ ਜਾਂਦੇ ਹਨ। ਅਗਲੇ 4-5 ਦਿਨਾਂ ਵਿੱਚ ਖੁੰਬਾਂ ਤੋੜਨਯੋਗ ਹੋ ਜਾਂਦੀਆਂ ਹਨ।
ਢੀਂਗਰੀ ਦੀ ਕਾਸ਼ਤ: ਪਲਰੋਟਸ (ਢੀਂਗਰੀ) ਦੀ ਕਾਸ਼ਤ ਖੇਤੀਬਾੜੀ ਦੀ ਰਹਿੰਦ ਖੂੰਹਦ ਅਤੇ ਵੱਖ-ਵੱਖ ਤਾਪਮਾਨਾਂ ਤੇ ਕੀਤੀ ਜਾ ਸਕਦੀ ਹੈ।ਇਸ ਖੁੰਬ ਦੀਆਂ ਅਕਤੂਬਰ ਤੋਂ ਮਾਰਚ ਤੱਕ ਤਿੰਨ ਫਸਲਾਂ ਲਈਆਂ ਜਾ ਸਕਦੀਆਂ ਹਨ। ਇਸਤੋਂ ਇਲਾਵਾ ਇਸ ਦੀ ਕਾਸ਼ਤ ਬਹੁਤ ਹੀ ਸੌਖੀ ਅਤੇ ਕਿਫਾਇਤੀ ਹੈ ਕਿਉਂਕਿ ਇਹ ਖੇਤੀ ਰਹਿੰਦ-ਖੂੰਹਦ ਨੂੰ ਕੰਪੋਸਟ ਵਿਚ ਬਦਲਣ ਤੋਂ ਬਿਨਾਂ ਬਹੁਤ ਤੇਜ਼ੀ ਨਾਲ ਵਧਦੀ ਹੈ। ਇਸ ਵਿਚ ਉਚ ਗੁਣਵੱਤਾ ਨਾਲ ਪ੍ਰੋਟੀਨ, ਖਣਿਜ ਅਤੇ ਵਿਟਾਮਿਨ ਹੁੰਦੇ ਹਨ ਜੋ ਇਸ ਨੂੰ ਸਵਾਦੀ ਅਤੇ ਮਹੱਤਵਪੂਰਨ ਬਣਾਉਂਦੇ ਹਨ। ਢੀਂਗਰੀ ਦੀ ਕਾਸ਼ਤ ਲਈ, ਤੂੜੀ ਜਾਂ ਪਰਾਲੀ (2-3) ਨੂੰ ਵਰਤ ਕੇ ਕੀਤੀ ਜਾ ਸਕਦੀ ਹੈ। ਇਸ ਤਰਾਂ ਇਸ ਦੀ ਕਾਸ਼ਤ ਤੂੜੀ ਦੀ ਵਰਤੋਂ ਦੇ ਮੁਕਾਬਲੇ ਵਿੱਚ ਸਸਤੀ ਪੈਂਦੀ ਹੈ।
ਸ਼ਿਟਾਂਕੀ ਖੁੰਬ ਦੀ ਕਾਸ਼ਤ:
ਲੈਂਟੀਨਸ ਈਡੋਡਜ਼ (ਸ਼ਿਟਾਂਕੀ) ਖੁੰਬ ਵਿਸ਼ਵ ਵਿੱਚ ਦੂਜੇ ਨੰਬਰ 'ਤੇ ਖੁਰਾਕੀ ਤੱਤ ਅਤੇ ਚਿਕਿਤਸਕ ਤੱਤਾਂ ਨਾਲ ਭਰਪੂਰ ਖੁੰਬ ਵਜੋਂ ਜਾਣੀ ਜਾਂਦੀ ਹੈ। ਇਸ ਖੁੰਬ ਵਿੱਚ ਟਿਊਮਰ ਵਿਰੋਧੀ , ਵਾਇਰਲ ਵਿਰੋਧੀ, ਬੁਢਾਪੇ ਦੀ ਰੋਕਥਾਮ ਅਤੇ ਰੋਗਾਂ ਨਾਲ ਲੜਨ ਦੀ ਅੰਦਰੂਨੀ ਸ਼ਕਤੀ ਨੂੰ ਵਧਾਉਂਦਾ ਹੈ।ਇਹ ਖੁੰਬ ਅਕਤੂਬਰ ਤੋਂ ਅੱਧ ਫਰਵਰੀ ਤੱਕ ਉਗਾਈ ਜਾ ਸਕਦੀ ਹੈ।ਇਸ ਖੁੰਬ ਦੀ ਕਾਸ਼ਤ ਨੂੰ ਅਸੀਂ ਨਰਮ ਲੱਕੜ ਦੇ ਬੁਰਾਦੇ ਅਤੇ ਤੂੜੀ 'ਤੇ ਕਰ ਸਕਦੇ ਹਾਂ।
ਸ਼ਿਵਾਨੀ ਸ਼ਰਮਾ, ਸ਼ੰਮੀ ਕਪੂਰ ਅਤੇ ਐਚ.ਐਸ. ਸੋਢੀ
ਇਹ ਵੀ ਪੜ੍ਹੋ :- ਵੈਟਨਰੀ ਯੂਨਵਿਰਸਿਟੀ ਵਿਖੇ ਗੁਣਵੱਤਾ ਭਰਪੂਰ ਸਾਫ ਸੁਥਰੇ ਮੀਟ ਉਤਪਾਦ ਬਨਾਉਣ ਲਈ ਦਿੱਤੀ ਗਈ ਸਿਖਲਾਈ
Summary in English: Nutrients and cultivation method of winter solstice