ਪੰਜਾਬ ਵਿੱਚ ਝੋਨੇ ਦੀ ਕਾਸ਼ਤ ਨਾਲ ਸੰਬੰਧਿਤ ਮੁੱਦਿਆਂ ਵਿੱਚੋਂ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਗਿਰਾਵਟ ਅਤੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਅਹਿਮ ਹਨ।ਬਦਲਦੇ ਮੌਸਮ ਵਿੱਚ ਕੀੜੇ-ਮਕੌੜੇ,ਬਿਮਾਰੀਆਂ ਅਤੇ ਹੋਰ ਮੌਸਮੀ ਕਾਰਕਾਂ ਦਾ ਪ੍ਰਭਾਵ ਵੀ ਵਧ ਰਿਹਾ ਹੈ।ਇਸ ਦੇ ਨਾਲ-ਨਾਲ ਖੇਤੀ ਵਿੱਚ ਕੰਮ ਕਰਨ ਵਾਲੇ ਮਜਦੂਰਾਂ ਦੀ ਘਾਟ ਵੀ ਇੱਕ ਅਹਿਮ ਮਸਲਾ ਹੈ।
ਇਹਨਾ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਘੱਟ ਸਮੇਂ ਵਿੱਚ ਵੱਧ ਝਾੜ (ਪ੍ਰਤੀਦਿਨ ਜ਼ਿਆਦਾ ਉਤਪਾਦਿਕਤਾ),ਵਾਢੀ ਉਪਰੰਤ ਹਾੜੀ ਦੀਆਂ ਫਸਲਾਂ ਵਿੱਚ ਜ਼ਿਆਦਾ ਵਕਫਾ,ਘੱਟ ਪਰਾਲੀ,ਚੰਗੀ ਗੁਣਵੱਤਾ,ਬਿਮਾ ਰੀਆਂ ਪ੍ਰਤੀ ਸਹਿਣਸ਼ੀਲਤਾ ਅਤੇ ਬਦਲਦੇ ਮੌਸਮ ਦੇ ਅਨੁਕੂਲ ਰਹਿਣ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ।
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਵਿਕਸਿਤ ਵੱਖ-ਵੱਖ ਕਿਸਮਾਂ ਅਤੇ ਤਕਨੀਕਾਂ ਨੂੰ ਤਰਤੀਬਵਾਰ ਅਪਨਾਉਣ ਨਾਲ ਝੋਨੇ ਦੀ ਬਿਜਾਈ ਨੂੰ ਜ਼ਿਆਦਾ ਸਮੇਂ ਵਿੱਚ ਵੰਡਿਆਂ ਜਾ ਸਕਦਾ ਹੈ।ਇਸ ਨਾਲ ਲੇਬਰ ਦੀ ਕਮੀ ਦੀ ਸਮੱਸਿਆ ਘਟੇਗੀ।
ਉਪਰੋਕਤ ਪਰਮਲ ਝੋਨੇ ਦੀਆਂ ਕਿਸਮਾਂ ਦਰਮਿਆਨੇ ਤੋਂ ਘੱਟ ਸਮੇਂ ਵਾਲੀਆਂ ਹਨ।ਲੰਮਾ ਸਮਾਂ ਲੈਣ ਵਾਲੀਆਂ ਜਿਵੇਂ ਕਿ ਪੂਸਾ 44, ਪੀਲੀ ਪੂਸਾ ਆਦਿ ਦੀ ਕਾਸ਼ਤ ਨਾਲ ਫ਼ਸਲ ਦੀ ਕਟਾਈ ਵਿੱਚ ਦੇਰੀ ਅਤੇ ਨਾੜ ਦੀ ਸਾਂਭ ਸੰਭਾਲ ਵਿੱਚ ਮੁਸ਼ਕਿਲਾਂ ਆ ਸਕਦੀਆਂ ਹਨ। ਇਹਨਾਂ ਕਿਸਮਾਂ ਦੀ ਕਾਸ਼ਤ ਨਾਲ ਪਾਣੀ ਦੀ ਵਧੇਰੇ ਖਪਤ ਹੁੰਦੀ ਹੈ ਅਤੇ ਕੀਟਨਾਸ਼ਕਾਂ ਦਾ ਖਰਚਾ ਵੀ ਵਧਦਾ ਹੈ। ਇਸ ਲਈ ਇਹਨਾਂ ਦੀ ਕਾਸ਼ਤ ਤੋਂ ਗੁਰੇਜ ਕੀਤਾ ਜਾਵੇ।
ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਪਨੀਰੀ ਦੀ ਉਮਰ ਜ਼ਿਆਦਾ ਵੱਡੀ ਨਾ ਕੀਤੀ ਜਾਵੇ। ਪੀ.ਆਰ 126 ਤੋਂ ਚੰਗਾ ਝਾੜ ਲੈਣ ਲਈ ਇਸ ਦੀ ਬਿਜਾਈ 5 ਤੋ 10 ਜੂਨ ਦਰਮਿਆਨਅਤੇ ਲੁਆਈ 5 ਜੁਲਾਈ ਨੂੰ ਕਰੋ।ਪਰ ਤਿੰਨ ਫ਼ਸਲਾਂ ਵਾਲੇ ਫ਼ਸਲੀ ਚੱਕਰਾਂ ਵਿੱਚ ਹੀ ਇਸ ਦੀ ਬਿਜਾਈ 25 ਮਈ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ।ਮਾੜੇ ਪਾਣੀ ਵਾਲੇ ਇਲਾਕਿਆਂ ਵਿੱਚ ਪੀ ਆਰ 127 ਕਿਸਮ ਦੀ ਕਾਸ਼ਤ ਨਾਂ ਕੀਤੀ ਜਾਵੇ। ਬਾਸਮਤੀ ਦਾ ਰਕਬਾ ਪਿਛਲੇ ਸਾਲਾਂ ਵਿੱਚ 20 ਫੀਸਦੀ ਦੇ ਆਸ ਪਾਸ ਰਿਹਾ ਹੈ ਜੋ ਕਿ ਇਸ ਦੇ ਮੰਡੀਕਰਨ ਅਤੇ ਚੰਗੇ ਭਾਅ ਲਈ ਉਚਿੱਤ ਸੀ।
ਪਨੀਰੀ ਬੀਜਣ ਦਾ ਢੰਗ: ਕੱਦੂ ਕਰਕੇ ਚੰਗੀ ਤਰਾਂ੍ਹ ਤਿਆਰ ਖੇਤ ਵਿੱਚ 8 ਕਿੱਲੋ ਬੀਜ ਦਾ ਸਾਢੇ ਛੇ ਮਰਲੇ ਵਿੱਚ ਛੱਟਾ ਦਿਉ।ਬਿਜਾਈ ਤੋਂ ਪਹਿਲਾਂ ਪ੍ਰਤੀ ਕਿਲੋ ਬੀਜ ਨੂੰ 3 ਗ੍ਰਾਮ ਸਪਰਿੰਟ 75 ਡਬਲਯੂ.ਐਸ ਨਾਲ ਸੋਧ ਲਵੋ।
ਉਪਰੋਕਤ ਦੱਸੇ ਮੁਤਾਬਿਕ ਝੋਨੇ ਦੀਆਂ ਵੱਖ-ਵੱਖ ਕਿਸਮਾਂ ਦੀ ਲੁਆਈ 20 ਜੂਨ ਤੋਂ ਜੁਲਾਈ ਦੇ ਦੂਜੇ ਪੰਦਰਵਾੜੇ ਤੱਕ ਕੀਤੀ ਜਾ ਸਕਦੀ ਹੈ।ਇਸ ਤੋਂ ਇਲਾਵਾ ਜੂਨ ਦੇ ਪਹਿਲੇ ਪੰਦਰਵਾੜੇ ਤੋਂ ਸ਼ੁਰੂ ਕਰ ਕੇ ਮਸ਼ੀਨਾਂ ਦੀ ਉਪਲੱਬਧਤਾ ਮੁਤਾਬਕ ਝੋਨੇ ਦੀ ਸਿੱਧੀ ਬਿਜਾਈ ਵੀ ਕੀਤੀ ਜਾ ਸਕਦੀ ਹੈ।ਇਸ ਵਿਧੀ ਰਾਹੀ ਲੇਬਰ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੁੰਦੀ ਹੈ।ਸਿੱਧੀ ਬਿਜਾਈ ਵਾਲੇ ਖੇਤ ਨੂੰ ਲੇਜਰ ਕਰਾਹੇ ਨਾਲ ਪੱਧਰਾ ਕਰਨ ਤੋ ਬਾਦ ਭਰਵੀਂ ਰੌਣੀ ਕਰੋ ਅਤੇ ਡਰਿੱਲ ਨਾਲ ਸਿੱਧੀ ਬਿਜਾਈ ਕਰੋ ।ਬਿਜਾਈ ਲਈ “ਲੱਕੀ ਸੀਡ ਡਰਿੱਲ” ਨੂੰ ਤਰਜੀਹ ਦਿੳ ਕਿਉਂਕਿ ਇਹ ਬਿਜਾਈ ਦੇ ਨਾਲ ਨਾਲ ਨਦੀਨਨਾਸ਼ਕ ਦਾ ਸਪਰੇ ਵੀ ਕਰਦੀ ਹੈ।ਇਸਦੇ ਬਦਲ ਵਿੱਚ ਝੋਨੇ ਦੀਬਿਜਾਈ ਵਾਲੀ ਤਿਰਸ਼ੀਆਂ ਪਲੇਟਾਂ ਵਾਲੀ ਡਰਿੱਲ ਦੀ ਵਰਤੋੋਂ ਨਾਲ ਬਿਜਾਈ ਕਰਕੇ ਤੁਰੰਤ ਨਦੀਨਨਾਸ਼ਕ (1.0 ਲਿਟਰ ਪ੍ਰਤੀ ਏਕੜਸਟੌਂਪ/ਬੰਕਰ 30 ਈ ਸੀ (ਪੈਂਡੀਮੈਥਾਲਿਨ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ) ਦਾ ਛਿੜਕਾਅ ਕਰੋ।ਇਸ ਤਰੀਕੇ ਨਾਲ ਤਰ-ਵੱਤਰ ਵਿਚ ਬੀਜੇ ਝੋਨੇ ਨੁੂੰ ਬਿਜਾਈਉਪਰੰਤ ਪਹਿਲਾ 21 ਦਿਨਾਂ ਬਾਦ ਦਿੳ।
ਬਿਨਾਂ ਕੱਦੂ ਕੀਤੇ ਝੋਨੇ ਦੀ ਵੱਟਾਂ ਉੱਪਰ ਲੁਆਈ
ਭਾਰੀਆਂ ਜ਼ਮੀਨਾਂ ਵਿੱਚ ਬਿਨਾਂ ਕੱਦੂ ਕੀਤੇ ਝੋਨੇ ਦੀ ਲੁਆਈ ਵੱਟਾਂ ਉਪਰ ਕਰਨ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਵਿਧੀ ਵਿੱਚ 2 ਫੁੱਟ ਤੋ 2.25 ਫੁੱਟ ਦੇ ਫਾਸਲੇ ਤੇ ਵੱਟਾਂ ਉਪਰ ਪੌਦੇ ਤੋਂ ਪੌਦੇ ਦਾ ਫਾਸਲਾ ਕ੍ਰਮਵਾਰ 10 ਅਤੇ 9 ਸੈਂਟੀਮੀਟਰ ਰੱਖਦੇ ਹੋਏ ਲੁਆਈਕਰੋ ਤਾਂ ਜੋ ਬੂਟਿਆਂ ਦੀ ਗਿਣਤੀ 33 ਬੂਟੇ ਪ੍ਰਤੀਵਰਗਮੀਟਰ ਰਹੇ।ਝੋਨੇ ਦੀ ਪਨੀਰੀ ਦੀ ਲੁਆਈ ਵੱਟਾਂ ਦੀਆਂ ਢਲਾਨਾਂ ਦੇ ਅੱਧ ਵਿਚਕਾਰ ਦੋਨੋ ਪਾਸੇ ਕੀਤੀ ਜਾ ਸਕਦੀ ਹੈ।ਇਸ ਵਿਧੀ ਵਿੱਚ ਪੀ ਆਰ 121, ਪੀ ਆਰ 126, ਪੀ ਆਰ 114, ਪੂਸਾ ਬਾਸਮਤੀ 1509 ਅਤੇ ਪੂਸਾ ਬਾਸਮਤੀ 1121 ਨੂੰ ਤਰਜੀਹ ਦਿਉ। ਘੱਟ ਉਮਰ ਦੀ ਪਨੀਰੀ ਵਰਤਣ ਨਾਲ ਚੰਗਾ ਝਾੜ ਮਿਲਦਾ ਹੈ। ਇਸ ਲਈ ਪੀ ਆਰ 121 ਅਤੇ ਪੀ ਆਰ 114 ਲਈ 30 ਦਿਨ ਦੀ ਜਦੋਂਕਿ ਪੀ ਆਰ 126, ਪੂਸਾ ਬਾਸਮਤੀ 1509 ਅਤੇ ਪੂਸਾ ਬਾਸਮਤੀ 1121 ਲਈ 25 ਦਿਨ ਦੀ ਪਨੀਰੀ ਖੇਤ ਵਿੱਚ ਲਾਉਣ ਨਾਲ ਚੰਗੇ ਨਤੀਜੇ ਮਿਲਦੇ ਹਨ।
ਝੋਨੇ ਵਿੱਚ ਰਲਾ / ਮਿਸ਼ਰਣ
ਝੋਨੇ ਦੀ ਫ਼ਸਲ ਵਿੱਚ ਰਲੇ/ਮਿਸ਼ਰਣ ਦਾ ਮਸਲਾ ਵੀ ਅਹਿਮ ਹੈ।ਆਮ ਦੇਖਣ ਵਿਚ ਆਇਆ ਹੈ ਕਿ ਕਿਸਾਨ ਵੀਰ ਸੁੱਕੇ ਖੇਤ ਨੂੰ ਵਾਹ ਕੇ ਬੀਜ ਦਾ ਛਿੱਟਾ ਦੇ ਕੇ ਪਨੀਰੀ ਬੀਜਦੇ ਹਨ ਜਿਸ ਨਾਲ ਪਿਛਲੇ ਸਾਲ ਦਾ ਕਿਰਿਆ ਬੀਜ ਵੀ ਜੰਮ ਪੈਂਦਾ ਹੈ ਜੋ ਕਿ ਰਲੇ ਦਾ ਕਾਰਣ ਬਣਦਾ ਹੈ।ਇਸ ਸਬੰਧ ਵਿੱਚ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਪਨੀਰੀ ਵਾਲੇ ਖੇਤ ਨੂੰ ਰੌਣੀ ਕਰਕੇ ਪਿਛਲੇ ਸਾਲ ਦੇ ਝੋਨੇ ਦੇ ਕਿਰੇ ਬੀਜ ਨੂੰ ਉਗਾਕੇ ਖਤਮ ਕਰਕੇ ਪਨੀਰੀ ਬੀਜੀ ਜਾਵੇ ਤਾਂ ਜੋ ਰਲਾ ਨਾ ਹੋਵੇ।
ਹੋਰਧਿਆਨਯੋਗ ਨੁਕਤੇ:
• ਨਵੀਂ ਕਿਸਮ ਨੂੰ ਪਹਿਲੇ ਸਾਲ ਥੋੜੇ੍ਹ ਰਕਬੇ ਵਿੱਚ ਹੀ ਬੀਜਿਆ ਜਾਵੇ।
• ਪਿਛਲੇ ਸਾਲਾਂ ਦੌਰਾਨ ਦੇਖਣ ਵਿੱਚ ਆਇਆ ਹੈ ਕਿ ਹਲਕੀਆਂ ਜ਼ਮੀਨਾਂ ਵਿੱਚ ਬੀਜੀ ਝੋਨੇ ਦੀ ਪਨੀਰੀ ਉਪਰ ਨਿਮਾਟੋਡ ਦਾ ਹਮਲਾ ਹੋ ਜਾਂਦਾ ਹੈ।ਜਿਸ ਨਾਲ ਕਿ ਪਨੀਰੀ ਧੋੜੀਆਂ ਵਿੱਚ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਸਦੀਆਂ ਜੜ੍ਹਾਂ ਉੱਪਰ ਗੰਢਾਂ ਬਣ ਜਾਂਦੀਆਂ ਹਨ।ਕੱਦੂ ਕਰਕੇ ਪਨੀਰੀ ਬੀਜਣ ਨਾਲ ਇਹ ਸਮੱਸਿਆ ਘੱਟ ਆਉਂਦੀ ਹੈ।ਜੇਕਰ ਪਿਛਲੇ ਸਾਲ ਅਜਿਹੀ ਅਲਾਮਤ ਤੁਹਾਡੇ ਖੇਤ ਵਿੱਚ ਆਈ ਹੋਵੇ ਤਾਂ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਖੇਤ ਵਿੱਚ ਸਰੋਂ ਦੀ ਖਲ 40 ਗ੍ਰਾਮ ਪ੍ਰਤੀ ਵਰਗ ਮੀਟਰ (1 ਕਿਲੋ ਪ੍ਰਤੀ ਮਰਲਾ) ਦੇ ਹਿਸਾਬ ਨਾਲ ਪਾਉ।ਖਿਆਲ ਰਹੇ ਕਿ ਖੇਤ ਵਿੱਚ ਖਲ ਪਾਉਣ ਅਤੇ ਪਨੀਰੀ ਦੀ ਬਿਜਾਈ ਦਰਮਿਆਨ 10 ਦਿਨ ਦਾ ਵਕਫਾ ਜ਼ਰੂਰ ਰੱਖੋ।
• ਰਸਾਇਣਾਂ ਦੀ ਵਰਤੋ ਲੋੜ ਮੁਤਾਬਿਕ ਹੀ ਕੀਤੀ ਜਾਵੇ ਕਿਉਕਿ ਇਹਨਾ ਦੀ ਬੇਲੋੜੀ ਵਰਤੋਂ ਵਾਧੂ ਖਰਚੇ ਦੇ ਨਾਲ-ਨਾਲ ਕੀੜਿਆਂ ਅਤੇ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ।
• ਫ਼ਸਲ ਦਾ ਸਮੇਂ-ਸਮੇਂ ਤੇ ਨਿਰੀਖਣ ਕਰਦੇ ਰਹੋ। ਲੋੜ ਪੈਣ ਦੇ ਮਾਹਿਰਾਂ ਦੀ ਸਲਾਹ ਜਰੂਰ ਲਵੋ।
• ਫ਼ਸਲ ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਬੰਦ ਕਰ ਦਿਉ।
ਬੂਟਾ ਸਿੰਘ ਢਿੱਲੋਂ ਅਤੇ ਗੁਰਜੀਤ ਸਿੰਘ ਮਾਂਗਟ*
(*09814516464)
ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
Summary in English: Paddy sowing planning is very important