1. Home
  2. ਖੇਤੀ ਬਾੜੀ

Poplar ਦੀ ਸਫਲ ਕਾਸ਼ਤ 'ਚ ਵੱਡਾ ਅੜਿੱਕਾ Pests ਅਤੇ Diseases

ਪਾਪਲਰ ਦੀ ਸਫਲ ਕਾਸ਼ਤ ਵਿੱਚ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਇੱਕ ਬਹੁਤ ਵੱਡਾ ਅੜਿੱਕਾ ਹੈ। ਸਮੇਂ ਸਿਰ ਇਨ੍ਹਾਂ ਆਫ਼ਤਾਂ ਦੇ ਸੁੱਚਜੇ ਉਪਚਾਰ ਨਾਲ ਕਿਸਾਨ ਭਾਰੇ ਆਰਥਿਕ ਨੁਕਸਾਨ ਤੋਂ ਬੱਚ ਸਕਦੇ ਹਨ।

Gurpreet Kaur Virk
Gurpreet Kaur Virk
ਪਾਪਲਰ ਦੇ ਕੀੜਿਆਂ ਅਤੇ ਬੀਮਾਰੀਆਂ ਦੀ ਰੋਕਥਾਮ

ਪਾਪਲਰ ਦੇ ਕੀੜਿਆਂ ਅਤੇ ਬੀਮਾਰੀਆਂ ਦੀ ਰੋਕਥਾਮ

Prevention of Poplar Pests and Diseases: ਕਣਕ ਝੋਨੇ ਦੇ ਫਸਲੀ ਚੱਕਰ ਤੋਂ ਵਧੇਰੇ ਪੈਦਾਵਾਰ ਲੈਣ ਲਈ ਕੀੜੇਮਾਰ ਦਵਾਈਆਂ, ਖਾਦਾਂ ਆਦਿ ਦੀ ਦੁਰਵਰਤੋਂ ਨਾਲ ਜ਼ਮੀਨ ਦੀ ਸਿਹਤ ਵਿਗੜੀ ਹੈ ਅਤੇ ਪਾਣੀ ਦੇ ਸੋਮਿਆਂ ਦੀ ਕਮੀ ਆਈ ਹੈ, ਉੱਥੇ ਵਾਤਾਵਰਣ ਵੀ ਪ੍ਰਦੂਸ਼ਿਤ ਹੋਇਆ ਹੈ। ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਦੇ ਵਿਗਿਆਨੀ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਉੱਤੇ ਜ਼ੋਰ ਦੇ ਰਹੇ ਹਨ।

ਵਣ-ਖੇਤੀ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਦਾ ਵਧੀਆ ਹੱਲ ਹੈ। ਜਲਦੀ ਵੱਧਣ ਵਾਲੇ ਅਤੇ ਚੋਖੇ ਮੁਨਾਫੇ ਵਾਲੇ ਰੁੱਖ ਵਣ ਖੇਤੀ ਵਿੱਚ ਜਲਦੀ ਅਪਣਾਏ ਜਾਂਦੇ ਹਨ। ਪਾਪਲਰ ਤੇਜੀ ਨਾਲ ਵੱਧਣ ਵਾਲਾ ਅਜਿਹਾ ਰੁੱਖ ਹੈ ਜਿਸ ਦੀ ਨਰਮ ਲੱਕੜੀ ਤੋਂ ਕਈ ਵਸਤਾਂ ਜਿਵੇਂ ਮਾਚਸ ਦੀਆਂ ਤੀਲਾਂ, ਡੱਬੀਆ, ਪਲਾਈ, ਕਾਗਜ ਆਦਿ ਬਣਦੀਆਂ ਹਨ।

ਪਾਪਲਰ ਦੀ ਸਫਲ ਕਾਸ਼ਤ ਵਿੱਚ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਇੱਕ ਬਹੁਤ ਵੱਡਾ ਅੜਿੱਕਾ ਹੈ। ਸਮੇਂ ਸਿਰ ਇਹਨਾਂ ਆਫ਼ਤਾਂ ਦੇ ਸੁੱਚਜੇ ਉਪਚਾਰ ਨਾਲ ਕਿਸਾਨ ਵੀ ਭਾਰੇ ਆਰਥਿਕ ਨੁਕਸਾਨ ਤੋਂ ਬੱਚ ਸਕਦੇ ਹਨ। ਪੌਪਲਰ ਦੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੀ ਵਿਸਤਾਰ ਸਹਿਤ ਜਾਣਕਾਰੀ ਅਤੇ ਰੋਕਥਾਮ ਦੀ ਵਿਧੀ ਹੇਠ ਲਿਖੇ ਅਨੁਸਾਰ ਹੈ:

ਇਹ ਵੀ ਪੜ੍ਹੋ : ਇਹ 5 ਰੁੱਖ ਪੈਦਾ ਕਰਦੇ ਹਨ ਲੱਖਾਂ-ਕਰੋੜਾ ਸਿਲੰਡਰ ਤੋਂ ਵੀ ਵੱਧ ਆਕਸੀਜਨ

ਪਾਪਲਰ ਦੇ ਮੁੱਖ ਕੀੜੇ:

1. ਪੱਤੇ ਖਾਣ ਵਾਲੀਆਂ ਸੁੰਡੀਆਂ

ਹਮਲੇ ਦਾ ਮੁੱਖ ਸਮਾਂ: ਜੁਲਾਈ ਤੋਂ ਨਵੰਬਰ

ਹਮਲੇ ਦੇ ਲੱਛਣ: ਕੀੜੇ ਦੇ ਪਤੰਗੇ ਸਲੇਟੀ ਭੂਰੇ ਰੰਗ ਦੇ ਅਤੇ ਇਹਨਾਂ ਦੇ ਮੂਹਰਲੇ ਪਾਸੇ ਚਿੱਟੇ ਰੰਗ ਦੇ ਟੇੜੇ ਮੇਢੇ ਨਿਸ਼ਾਨ ਹੁੰਦੇ ਹਨ। ਇਹਨਾਂ ਖੰਭਾਂ ਦੇ ਕਿਨਾਰੇ ਲਾਲ ਭੂਰੇ ਰੰਗ ਦੇ ਹੁੰਦੇ ਹਨ। ਅੰਡੇ ਝੁੰਡ ਵਿੱਚ ਹੁੰਦੇ ਹਨ।ਸੁੰਡੀ ਦੀਆਂ ਪਹਿਲੀਆਂ ਤਿੰਨ ਅਵਸਥਾਵਾਂ ਝੁੰਡ ਵਿੱਚ ਹਮਲਾ ਕਰਦੀਆਂ ਹਨ ਅਤੇ ਇਹ ਬਹੁਤ ਹੀ ਜ਼ਿਆਦਾ ਪਦਾਰਥ ਖਾਂਦੀਆਂ ਹਨ। ਇਹ ਸੁੰਡੀਆਂ ਪੱਤਿਆਂ ਨੂੰ ਛਿਲਦੀਆਂ ਹਨ ਅਤੇ ਇਹਨਾਂ ਨੂੰ ਛਾਣਨੀ ਕਰ ਦਿੰਦੀਆਂ ਹਨ। ਸੁੰਡੀਆਂ ਦੀ ਚੌਥੀ ਅਤੇ ਪੰਜਵੀਂ ਅਵਸਥਾ ਇਕੱਲੀ-ਇਕੱਲੀ ਪਾਈ ਜਾਂਦੀ ਹੈ ਅਤੇ ਇਹ ਨਾੜਾਂ ਨੂੰ ਛੱਡ ਕੇ ਸਾਰਾ ਪੱਤਾ ਖਾ ਜਾਦੀ ਹੈ।

ਰੋਕਥਾਮ:

● ਅੰਡਿਆਂ ਅਤੇ ਸੁੰਡੀਆਂ ਦੇ ਝੁੰਡਾ ਨੂੰ ਇਕੱਠੇ ਕਰਕੇ ਸਾੜ ਕੇ ਜਾਂ ਫੇਰ ਮਸਲ ਕੇ ਨਸ਼ਟ ਕੀਤਾ ਜਾ ਸਕਦਾ ਹੈ।
● ਦਸੰਬਰ ਵਿੱਚ 2-3 ਵਾਰ ਖੇਤ ਨੂੰ ਵਾਹਣ ਨਾਲ ਮਿੱਟੀ ਵਿੱਚ ਦੱਬੇ ਹੋਏ ਕੋਇਆ ਨੂੰ ਖਤਮ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : Sangwan Tree Farming: ਇੱਕ ਏਕੜ 'ਚ 400 ਸਾਂਗਵਾਨ ਦੇ ਰੁੱਖ ਲਗਾਓ! ਇੱਕ ਕਰੋੜ ਤੋਂ ਵੱਧ ਮੁਨਾਫ਼ਾ ਕਮਾਓ!

2. ਪੱਤਾ ਲਪੇਟ ਸੁੰਡੀ

ਹਮਲੇ ਦਾ ਮੁੱਖ ਸਮਾਂ: ਜੁਲਾਈ ਤੋਂ ਨਵੰਬਰ

ਹਮਲੇ ਦੇ ਲੱਛਣ: ਇਹ ਸੁੰਡੀ ਦੋ ਪੱਤਿਆਂ ਨੂੰ ਜੋੜ ਕੇ ਇਹਨਾਂ ਪੱਤਿਆਂ ਦਾ ਹਰਾ ਪਦਾਰਥ ਖਾਂਦੀ ਹੈ। ਪੱਤਿਆਂ ਤੇ ਸੁੰਡੀ ਦਾ ਹਮਲਾ ਹੋਵੇ ਤਾਂ ਉਹ ਸੁੱਕ ਜਾਂਦੇ ਹਨ ਅਤੇ ਭੂਰੇ ਰੰਗ ਦੇ ਹੋ ਜਾਂਦੇ ਹਨ।

ਰੋਕਥਾਮ:

● ਉਹ ਸਾਰੀਆਂ ਵਿਧੀਆਂ ਵਰਤੋਂ ਜੋ ਅਸੀਂ ਪੱਤੇ ਖਾਣ ਵਾਲੀਆਂ ਸੁੰਡੀਆਂ ਲਈ ਵਰਤਦੇ ਹਾਂ।

3. ਸੱਕ ਖਾਣ ਵਾਲੀ ਸੁੰਡੀ

ਹਮਲੇ ਦਾ ਮੁੱਖ ਸਮਾਂ: ਜੁਲਾਈ ਤੋਂ ਅਕਤੂਬਰ

ਹਮਲੇ ਦੇ ਲੱਛਣ: ਸੁੰਡੀਆਂ ਆਪਣੇ ਸਰੀਰ ਨੂੰ ਲੱਕੜੀ ਦੇ ਬੁਰੇ ਅਤੇ ਨਿਕਾਸੀ ਪਦਾਰਥ ਨਾਲ ਢੱਕ ਕੇ ਤਣੇ ਦੀ ਛਿੱਲ ਨੂੰ ਖਾਂਦੀਆਂ ਹਨ। ਬਾਹਰ ਤੋਂ ਇਸ ਸੁੰਡੀ ਦਾ ਨੁਕਸਾਨ ਮੋਟੀਆਂ, ਰਿਬੱਨ ਵਰਗੀਆਂ, ਸਿਲਕੀ ਜਾਲਿਆਂ ਦੀ ਤਰ੍ਹਾਂ ਮੁੱਖ ਤਣੇ ਦੀਆਂ ਟਹਿਣੀਆਂ ਅਤੇ ਖਾਸ ਤੌਰ ਤੇ ਦੋ ਟਹਿਣੀਆਂ ਦੇ ਵਿਚਕਾਰ ਦਿਖਾਈ ਦਿੰਦਾ ਹੈ। ਸੁੰਡੀ ਤਣੇ ਦੇ ਵਿੱਚ, ਟਹਿਣੀਆਂ ਦੇ ਜੋੜ ਦੇ ਉੱਪਰ ਐੱਲ ਆਕਾਰ ਦੀਆਂ ਸੁਰੰਗਾ ਬਣਾਉਂਦੀ ਹੈ। ਜੇਕਰ ਇਸ ਕੀੜੇ ਦਾ 2-3 ਸਾਲ ਤੱਕ ਲਗਾਤਾਰ ਹਮਲਾ ਹੋ ਜਾਵੇ ਤਾਂ ਇਹ ਸੁੰਡੀ ਦਰੱਖਤ ਨੂੰ ਮਾਰ ਦਿੰਦੀ ਹੈ।

ਰੋਕਥਾਮ:

● ਜਾਲਿਆਂ ਨੂੰ ਲਾਹ ਦਿਓ ਅਤੇ ਮਿੱਟੀ ਦਾ ਤੇਲ ਛੇਕਾਂ ਵਿੱਚ ਪਾ ਦਿਓ।
● ਗਰਮੀਆਂ ਵਿੱਚ ਲੋੜ ਅਨੁਸਾਰ ਪਾਣੀ ਲਗਾਉਂਦੇ ਰਹੋ॥
● ਪਾਪਲਰ ਨੂੰ ਫਲਦਾਰ ਬੂਟਿਆਂ ਦੇ ਬਾਗ ਜਿਵੇਂ ਕਿ ਲੀਚੀ, ਅਮਰੂਦ, ਆਦਿ ਦੇ ਆਸਪਾਸ ਨਾ ਲਗਾਉ।

ਇਹ ਵੀ ਪੜ੍ਹੋ : Chandan Tree: ਚੰਦਨ ਨਾਲ ਚਮਕੇਗੀ ਕਿਸਮਤ! ਕਿਸਾਨ ਜਲਦ ਬਣ ਜਾਣਗੇ ਲੱਖਪਤੀ!

ਪਾਪਲਰ ਦੇ ਕੀੜਿਆਂ ਅਤੇ ਬੀਮਾਰੀਆਂ ਦੀ ਰੋਕਥਾਮ

ਪਾਪਲਰ ਦੇ ਕੀੜਿਆਂ ਅਤੇ ਬੀਮਾਰੀਆਂ ਦੀ ਰੋਕਥਾਮ

4. ਤਣੇ ਦਾ ਗੜੂੰਆ

ਹਮਲੇ ਦਾ ਮੁੱਖ ਸਮਾਂ: ਹਮਲੇ ਦਾ ਮੁੱਖ ਸਮਾਂ ਜੁਲਾਈ ਤੋਂ ਅਗਸਤ ਹੈ। ਇਸ ਕੀੜੇ ਦੀਆਂ ਸੁੰਡੀਆਂ ਅਕਤੂਬਰ ਤੱਕ ਹਮਲਾ ਕਰਦੀਆਂ ਹਨ ਅਤੇ ਸਰਦੀਆਂ ਸੋਂ ਜਾਂਦੀਆਂ ਹਨ। ਇਹਨਾਂ ਸੁੰਡੀਆਂ ਦਾ ਜੀਵਨ ਚੱਕਰ ਦੋ ਸਾਲ ਵਿੱਚ ਪੂਰਾ ਹੁੰਦਾ ਹੈ।

ਹਮਲੇ ਦੇ ਲੱਛਣ:

● ਨਰਸਰੀ: ਇਹ ਸੁੰਡੀਆਂ ਤਣੇ ਵਿੱਚੋਂ ਸੁਰੰਗਾਂ ਬਣਾ ਕੇ ਨਿੱਚੇ ਜੜ੍ਹ ਤੱਕ ਪਹੁੰਚ ਜਾਂਦੀਆਂ ਹਨ।
● ਦਰੱਖਤ: ਸੁੰਡੀਆਂ 10-12 ਸੈਂਟੀਮੀਟਰ ਦੇ ਅੰਤਰਾਲ ਤੇ 8-10 ਗੋਲ ਛੇਕ (ਜੋ ਕਿ ਖਾਦੇ ਹੋਏ ਪਦਾਰਥ ਅਤੇ ਨਿਕਾਸ ਨੂੰ ਬਾਹਰ ਸੁੱਟਣ ਲਈ) ਮੁੱਖ ਤਣੇ ਉੱਪਰ ਬਣਾਉਂਦੀਆਂ ਹਨ। ਦਰੱਖਤ ਦੀਆਂ ਟਹਿਣੀਆਂ, ਸ਼ਾਖਾ ਅਤੇ ਮੁੱਖ ਤਣਾ ਅੰਦਰੋਂ ਖੋਖਲਾ ਹੋ ਜਾਂਦਾ ਹੈ। ਅਖੀਰ ਵਿੱਚ ਦਰੱਖਤ ਕਮਜੋਰ ਹੋ ਜਾਂਦਾ ਹੈ ਅਤੇ ਤੇਜ਼ ਹਵਾ ਨਾਲ ਟੁੱਟ ਜਾਂਦਾ ਹੈ।

ਰੋਕਥਾਮ

● ਸੁੰਡੀ ਦੇ ਤਣੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਹਮਲੇ ਵਾਲੀਆਂ ਟਹਿਣੀਆਂ ਦੀ ਕਾਂਟ ਛਾਂਟ ਅਗਤਸ-ਸਤੰਬਰ ਵਿਚ ਕਰ ਦਿਓ।
● ਖਾਦੇ ਹੋਏ ਪਦਾਰਥ ਨੂੰ ਬਾਹਰ ਸੁੱਟਣ ਲਈ ਬਨਾਏ ਹੋਏ ਗੋਲ ਛੇਕਾਂ ਨੂੰ ਪਛਾਣ ਕੇ ਉਹਨਾਂ ਨੂੰ ਚੀਕਣੀ ਮਿੱਟੀ ਨਾਲ ਭਰ ਦਿਓ ਤੇ ਕੇਵਲ ਤਣੇ ਤੇ ਸਭ ਤੋਂ ਹੇਠਲੀ ਮੋਰੀ ਵਿੱਚ ਮਿੱਟੀ ਦਾ ਤੇਲ ਪਾ ਦਿਉ।
● ਇਸ ਕੀੜੇ ਦੇ ਦੂਸਰੇ ਖੁਰਾਕੀ ਬੂਟੇ ਜਿਵੇਂ ਕਿ ਤੂਤ ਜਾਂ ਸੇਬ ਨੂੰ ਪਾਪਲਰ ਦੇ ਖੇਤ ਦੇ ਆਸਪਾਸ ਨਾ ਲਗਾਓ।

ਇਹ ਵੀ ਪੜ੍ਹੋ : Neelgiri Tree : 5 ਸਾਲਾਂ 'ਚ 70 ਲੱਖ ਦੀ ਕਮਾਈ! ਇਸ ਰੁੱਖ ਦੀ ਖੇਤੀ ਬਣਾਏਗੀ ਅਮੀਰ!

ਪਾਪਲਰ ਦੇ ਕੀੜਿਆਂ ਅਤੇ ਬੀਮਾਰੀਆਂ ਦੀ ਰੋਕਥਾਮ

ਪਾਪਲਰ ਦੇ ਕੀੜਿਆਂ ਅਤੇ ਬੀਮਾਰੀਆਂ ਦੀ ਰੋਕਥਾਮ

ਪਾਪਲਰ ਦੀਆਂ ਬਿਮਾਰੀਆਂ

ਪਾਪਲਰ ਦੇ ਧੱਬੇ

ਹਮਲੇ ਦਾ ਮੁੱਖ ਸਮਾਂ: ਪੱਤਿਆਂ ਦੇ ਧੱਬਿਆਂ ਲਈ ਢੁਕਵਾਂ ਸਮਾਂ ਬਰਸਾਤ (ਜੁਲਾਈ ਤੋਂ ਸਤੰਬਰ) ਦਾ ਮੌਸਮ ਹੈ। ਪੱਤਿਆਂ ਉੱਤੇ ਧੱਭਿਆਂ ਦੀ ਗੰਭੀਰ ਹਾਲਤ ਕਾਰਨ ਪੱਤੇ ਝੁਲਸੀ ਹੋਈ ਦਿੱਖ ਦਿੰਦੇ ਹਨ ਅਤੇ ਸਮੇਂ ਤੋਂ ਪਹਿਲਾਂ ਹੀ ਡਿੱਗ ਜਾਂਦੇ ਹਨ, ਜਿਸ ਕਰਕੇ ਬੂਟਿਆਂ ਦਾ ਵਾਧਾ ਰੁੱਕ ਜਾਂਦਾ ਹੈ।

1. ਮਾਈਰੋਥੀਸੀਅਮ ਪੱਤਿਆਂ ਦੇ ਧੱਬੇ (ਮਾਈਰੋਥੀਸੀਅਮ ਰੋਰੀਡਮ)

ਬਿਮਾਰੀ ਦੇ ਲੱਛਣ: ਬਿਮਾਰੀ ਦੀ ਲਾਗ ਅਕਸਰ ਨਿਯਮਿਤ ਆਕਾਰ ਦੇ ਧੱਬਿਆਂ ਦੇ ਰੂਪ ਵਿੱਚ ਪੱਤਿਆਂ ਦੇ ਹੇਠਲੇ ਪਾਸੇ ਦਿਖਾਈ ਦਿੰਦੇ ਹਨ। ਇਹ ਧੱਬੇ ਹਲਕੇ ਭੁਰੇ ਹੁੰਦੇ ਹਨ ਅਤੇ ਇਨ੍ਹਾਂ ਦੇ ਹਾਸ਼ੀਏ ਵੀ ਭੁਰੇ ਹੁੰਦੇ ਹਨ। ਧੱਬਿਆਂ ਦੇ ਕਾਰਣ ਰੁੱਖ ਝੁਲਸਿਆ ਹੋਇਆ ਦਿੱਖਦਾ ਹੈ। ਧੱਬਿਆਂ ਦੇ ਉੱਪਰ ਕੇਂਦਰਿਤ ਰੂਪ ਵਿੱਚ ਉਭਾਰੀਆਂ ਹੋਈਆ ਗੋਲ ਬਿੰਦੀਆਂ ਦਿਖਾਈ ਦਿੰਦੀਆਂ ਹਨ, ਜੋ ਕਿ ਸ਼ੁਰੂ ਵਿੱਚ ਚਿੱਟੀਆਂ ਹੁੰਦੀਆਂ ਹਨ ਅਤੇ ਬਾਅਦ ਵਿੱਚ ਹਰੇ ਤੋਂ ਕਾਲੇ ਰੰਗ ਵਿੱਚ ਬਦਲ ਜਾਂਦੀਆਂ ਹਨ। ਧੱਬਿਆਂ ਵਾਲੇ ਭਾਗ ਕੁੱਝ ਸਮਾਂ ਪਾ ਕੇ ਡਿੱਗ ਜਾਂਦੇ ਹਨ, ਜਿਸ ਕਾਰਨ ਪੱਤਿਆਂ ਵਿੱਚ ਮੋਰੀਆਂ ਹੋ ਜਾਂਦੀਆ ਹਨ।

2. ਸਰਕੋਸਪੋਰਾ ਅਤੇ ਫਾਈਏਹੋਆਜੀਰੀੲਪਸਿਸ ਪੱਤਿਆਂ ਦੇ ਧੱਬੇ (ਸਰਕੋਸਪੋਰਾ ਪੋਪੂਲੀਨਾ ਅਤੇ ਫਾੲਇੇਹੋਆਜੀਰੀੲਪਸਿਸ ਕਿਸਮ ਦੀਆਂ ਉੱਲੀਆਂ)

ਬਿਮਾਰੀ ਦੇ ਲੱਛਣ: ਭੂਰੇ ਤੋਂ ਗੁੜੇ ਰੰਗ ਦੇ ਧੱਬੇ ਪੱਤਿਆ ਤੇ ਦਿਖਾਈ ਦਿੰਦੇ ਹਨ, ਜਿਸ ਦੇ ਕੇਂਦਰ ਵਿੱਚ ਇਕ ਗੂੜੇ ਰੰਗ ਦਾ ਬਿੰਦੀ ਵਰਗਾ ਚਟਾਕ ਹੁੰਦਾ ਹੈ। ਧੱਬਿਆ ਦਾ ਰੰਗ ਪੱਤੇ ਦੇ ਦੋਵੇ ਪਾਸਿਆ ਉਤੇ ਇਕੋ ਜਿਹਾ ਹੁੰਦਾ ਹੈ।

3. ਡਰੇਕਸਲਰਾ ਪੱਤਆ ਦੇ ਧੱਬੇ (ਡਰੇਕਸਲੇਰਾ ਮੇਡਿਸ)

ਬਿਮਾਰੀ ਦੇ ਲੱਛਣ: ਪੌਦੇ ਦੇ ਹੇਠਲੇ ਪੱਤਿਆਂ ਤੇ ਬਿਮਾਰੀ ਭੁਰੇ ਰੰਗ ਦੇ ਬਰੀਕ ਚਟਾਕਾਂ ਦੇ ਰੂਪ ਵਿੱਚ ਸ਼ੁਰੂ ਹੁੰਦੀ ਹੈ। ਇਹ ਚਟਾਕ ਵਿਆਸ ਦੇ 1 ਮਿ.ਮੀ ਜਿੰਨੇ ਵੱਡੇ ਹੋ ਸਕਦੇ ਹਨ। ਚਟਾਕ ਹਲਕੇ ਭੁਰੇ ਰੰਗ ਦੇ ਹੁੰਦੇ ਹਨ ਅਤੇ ਆਮ ਤੌਰ ਦੇ ਪੀਲੇ ਰੰਗ ਨਾਲ ਘਿਰੇ ਹੁੰਦੇ ਹਨ। ਪੁਰਾਣੇ ਧੱਬੇ ਘੇਰੇ ਦੇ ਅੰਦਰ ਘੇਰੇ ਦੇ ਰੂਪ ਵਿੱਚ ਨਜ਼ਰ ਆਉਂਦੇ ਹਨ।

ਇਹ ਵੀ ਪੜ੍ਹੋ : Top Trees Farming: ਆਪਣੇ ਖੇਤਾਂ ਵਿੱਚ ਕਰੋ ਇਨ੍ਹਾਂ ਰੁੱਖਾਂ ਦੀ ਕਾਸ਼ਤ! ਕੁਝ ਸਾਲ ਬਾਅਦ ਕਮਾਓ ਲੱਖਾਂ!

ਪਾਪਲਰ ਦੇ ਕੀੜਿਆਂ ਅਤੇ ਬੀਮਾਰੀਆਂ ਦੀ ਰੋਕਥਾਮ

ਪਾਪਲਰ ਦੇ ਕੀੜਿਆਂ ਅਤੇ ਬੀਮਾਰੀਆਂ ਦੀ ਰੋਕਥਾਮ

4. ਅਲਟਰਨੇਰੀਆ ਪੱਤਿਆਂ ਦੇ ਧੱਬੇ (ਅਲਟਰਨੇਰੀਆ ਕਿਸਮ ਦੀ ਉੱਲੀ)

ਬਿਮਾਰੀ ਦੇ ਲੱਛਣ: ਬਿਮਾਰੀ ਜਾਮ੍ਹਣੀ-ਭੁਰੇ ਧੱਭਿਆਂ ਦੇ ਰੂਪ ਵਿੱਚ ਸ਼ੁਰੂ ਹੁੰਦੀ ਹੈ ਇਨ੍ਹਾਂ ਦੇ ਹਾਸ਼ੀਏ ਗੂੜ੍ਹੇ ਰੰਗ ਦੇ ਹੁੰਦੇ ਹਨ। ਇਹ ਧੱਬੇ ਇਕ ਦੂਜੇ ਨਾਲ ਮਿਲ ਜਾਂਦੇ ਹਨ ਅਤੇ ਪ੍ਰਭਾਵਿਤ ਖੇਤਰ ਘੇਰੇ ਅਮਦਰ ਘੇਰੇ ਦੇ ਰੂਪ ਵਿੱਚ ਨਜ਼ਰ ਆਉਂਦੇ ਹਨ।

ਪਾਪਲਰ ਦੇ ਧੱਬਿਆਂ ਦੀ ਰੋਕਥਾਮ-

1. ਬੋਰਡੋ ਮਿਸ਼ਰਣ (0.8%) ਦੇ ਤਿੰਨ ਤੋਂ ਚਾਰ ਸਪਰੇਅ ਜੁਲਾਈ ਦੇ ਪਹਿਲੇ ਹਫਤੇ ਤੋਂ ਜਾਂ ਮਾਨਸੂਨ ਦੀ ਸ਼ੁਰੂਆਤ ਤੋਂ ਬਾਅਦ ਪੰਦਰਾਂ ਦਿਨਾਂ ਦੇ ਅੰਤਰਾਲ ਤੇ ਕਰੋ।
2. ਉਸੇ ਜਗ੍ਹਾਂ ਤੇ ਨਰਸਰੀ ਨਾ ਲਗਾਓ ਜਿੱਥੇ ਪਿਛਲੇ ਸਾਲ ਵੀ ਬਿਮਾਰੀ ਆੲ ਹੋਵੇ।
3. ਗੰਭੀਰ ਬਿਮਾਰੀ ਦੀ ਹਾਲਤ ਵਿੱਚ, ਬਿਮਾਰੀ ਵਾਲੇ ਪੱਤੇ ਇੱਕਠੇ ਕਰੋ ਅਤੇ ਉਨ੍ਹਾਂ ਨੂੰ ਮਿੱਟੀ ਵਿੱਚ ਦੱਬੋ ਜਾਂ ਸਾੜ ਦਿਉ।
4. ਹਰ ਪੰਦਰਵਾੜੇ ਦੇ ਅੰਤਰਾਲ ਤੇ ਵਹਾਈ ਨਾਲ ਬਿਮਾਰੀ ਵਾਲੇ ਪੱਤੇ ਤੇਜੀ ਨਾਲ ਸੜਦੇ ਹਨ ਅਤੇ ਬਿਮਾਰੀ ਦੀ ਲਾਗ ਖਤਮ ਕਰਨ ਵਿੱਚ ਸਹਾਈ ਹੁੰਦੀ ਹੈ।

ਕਟਿੰਗਜ਼ ਦਾ ਗਾਲ੍ਹਾ (ਬੋਟਰੀੳਡਿਪਲੋਡੀਆ ਦੀ ਕਿਸਮ)

ਬਿਮਾਰੀ ਦਾ ਢੁਕਵਾਂ ਸਮਾਂ: ਮਾਰਚ ਵਿੱਚ ਲਗਾਈਆਂ ਗਈਆਂ ਕਟਿੰਗਜ਼ ਜਦੋਂ ਤਾਪਮਾਨ ਵੱਧ ਹੁੰਦਾ ਹੈ।

ਬਿਮਾਰੀ ਦੇ ਲੱਛਣ: ਕਟਿੰਗਜ਼ ਦਾ ਗਾਲ੍ਹਾ ਨਰਸਰੀ ਦੀ ਗੰਭੀਰ ਬਿਮਾਰੀ ਹੈ। ਇਹ ਨਵੇਂ ਲਗਾਏ ਗਏ ਕਟਿੰਗਜ਼ ਦੀ ਸੱਕ ਦੇ ਟਿਮਕਨਿਆ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ, ਜਿਸ ਨੂੰ ਪਿਕਨੀਡੀਆ ਕਹਿੰਦੇ ਹਨ। ਇਸ ਵਿੱਚ ਉੱਲੀ ਦੇ ਲੱਖਾ ਕੱਣ ਹੁੰਦੇ ਹਨ। ਲਾਗ ਦੇ ਵਾਧੇ ਦੇ ਨਾਲ ਸੱਕ ਦੇ ਹੇਠਾਂ ਵਾਲੇ ਬਾਗ ਭੁਰੇ ਹੋ ਜਾਂਦੇ ਹਨ ਅਤੇ ਉੱਲੀ ਨਾਲ ਭਰ ਜਾਂਦੇ ਹਨ। ਅਖੀਰ ਵਿੱਚ ਕਟਿੰਗਜ਼ ਸੜ ਜਾਂਦੀਆਂ ਹਨ ਅਤੇ ਸੱਕ ਰੇਸ਼ੇਦਾਰ ਦਿਖਾਈ ਦਿੰਦੀ ਹੈ, ਜਿਸ ਨਾਲ ਪੌਦੇ ਦੀ ਮੌਤ ਹੋ ਜਾਂਦੀ ਹੈ। ਸਿਉਂਕ ਨਾਲ ਪ੍ਰਭਾਵਿਤ ਮਿੱਟੀ ਵਿੱਚ ਸਮੱਸਿਆ ਵੱਧ ਜਾਂਦੀ ਹੈ। ਕਟਿੰਗਜ਼ ਨੂੰ ਕਿਸੇ ਵੀ ਨੁਕਸਾਨ ਦੇ ਨਾਲ ਬਿਮਾਰੀ ਦੀ ਤੀਬਰਤਾ ਵੱਧ ਜਾਂਦੀ ਹੈ।

ਬਿਮਾਰੀ ਦੇ ਨਿਯੰਤਰਨ:

1. ਸਿਰਫ, ਤੰਦਰੁਸਤ, ਬਿਮਾਰੀ ਰਹਿਤ ਨਰਸਰੀ ਪੌਦਿਆਂ ਤੋਂ ਬਣੇ ਕਟਿੰਗਜ਼ ਦੀ ਵਰਤੋਂ ਕਰੋ।
2. ਕਟਿੰਗਜ਼ ਨੂੰ ਬਿਜਾਈ ਤੋਂ 15 ਮਿੰਟ ਪਹਿਲਾਂ ਬਾਵਿਸਟਿਨ 0.5% ਵਾਲੇ ਘੋਲ ਵਿੱਚ ਡੋਬ ਕੇ ਇਸ ਦਾ ਇਲਾਜ ਕਰੋ।
3. ਜੇ ਨਰਸਰੀ ਵਿੱਚ ਪੌਦਿਆਂ ਉਤੇ ਬਿਮਾਰੀ ਨਜ਼ਰ ਆਵੇ ਤਾਂ ਕਟਿੰਗਜ਼ ਦੇ ਦੁਆਲੇ ਮਿੱਟੀ ਨੂੰ ਬੋਰਡੋ ਮਿਸ਼ਰਣ (0.8%) ਨਾਲ ਗੜੁੱਚ ਕਰੋ।
4. ਸਿੱਲੀਆ ਜਮੀਨਾਂ ਵਿੱਚ ਕਟਿੰਗਜ਼ ਨਾ ਲਗਾਉ।

ਅਰਸ਼ਦੀਪ ਕੌਰ ਗਿੱਲ ਅਤੇ ਪਰਮਿੰਦਰ ਸਿੰਘ
ਵਣ ਅਤੇ ਕੁਦਰਤੀ ਸੋਮੇ ਵਿਭਾਗ, ਪੀ.ਏ.ਯੂ, ਲੁਧਿਆਣਾ।

Summary in English: Pests and diseases are the biggest obstacle in poplar cultivation

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters