ਠੰਡ ਵਧਣ ਦੇ ਨਾਲ ਹੀ ਇਸ ਦਾ ਅਸਰ ਫਸਲਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ 'ਚ ਅੱਜ ਅਸੀਂ ਸਰਦੀਆਂ ਦੀਆਂ ਸਬਜ਼ੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਜ਼ਰੂਰੀ ਨੁਕਤੇ ਜਾਣਾਂਗੇ।
ਪੰਜਾਬ 'ਚ ਪਾਰਾ ਸਿਫ਼ਰ ਦੇ ਨੇੜੇ ਹੈ, ਜਿਸ ਦਾ ਅਸਰ ਆਮ ਲੋਕਾਂ 'ਤੇ ਹੀ ਨਹੀਂ ਸਗੋਂ ਫ਼ਸਲਾਂ 'ਤੇ ਵੀ ਸਾਫ਼ ਨਜ਼ਰ ਆ ਰਿਹਾ ਹੈ। ਕੜਾਕੇ ਦੀ ਠੰਢ ਸਬਜ਼ੀਆਂ ਦੀ ਫ਼ਸਲ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਹੀ ਹੈ। ਅਜਿਹੇ ਵਿੱਚ ਸਾਡੇ ਕਿਸਾਨ ਭਰਾਵਾਂ ਦੇ ਸਾਹਮਣੇ ਇੱਕ ਹੀ ਸਵਾਲ ਹੈ ਕਿ ਵਧਦੀ ਠੰਡ ਤੋਂ ਸਬਜ਼ੀਆਂ ਦੀ ਫਸਲ ਨੂੰ ਕਿਵੇਂ ਬਚਾਇਆ ਜਾਵੇ?
ਹਾੜੀ ਸੀਜ਼ਨ ਦੀਆਂ ਬਹੁਤ ਸਾਰੀਆਂ ਫ਼ਸਲਾਂ ਅਜਿਹੀਆਂ ਹਨ ਜਿਹੜੀਆਂ ਅਤਿ ਦੇ ਠੰਡੇ ਮੌਸਮ ਵਿੱਚ ਪੱਕਦੀਆਂ ਹਨ, ਪਰ ਕੁਝ ਫਸਲਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਬਹੁਤੀ ਠੰਡ ਦੀ ਲੋੜ ਨਹੀਂ ਹੁੰਦੀ। ਦੱਸ ਦੇਈਏ ਕਿ ਇਹ ਫਸਲਾਂ ਠੰਡ ਨਾਲ ਬਹੁਤ ਜਲਦੀ ਪ੍ਰਭਾਵਿਤ ਹੋ ਜਾਂਦੀਆਂ ਹਨ, ਜਿਸ ਨਾਲ ਕਈ ਵਾਰ ਕਿਸਾਨ ਭਰਾਵਾਂ ਨੂੰ ਵੱਡਾ ਨੁਕਸਾਨ ਝੱਲਣਾ ਪੈਂਦਾ ਹੈ। ਅਜਿਹੇ 'ਚ ਅੱਜ ਅਸੀਂ ਸਰਦੀਆਂ ਦੀਆਂ ਸਬਜ਼ੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਜ਼ਰੂਰੀ ਨੁਕਤੇ ਸਾਂਝੇ ਕਰਨ ਜਾ ਰਹੇ ਹਾਂ।
ਸਬਜ਼ੀਆਂ ਨੂੰ ਬਿਮਾਰੀਆਂ ਤੋਂ ਬਚਾਓ, ਜਾਣੋ ਰੋਕਥਾਮ ਦੇ ਤਰੀਕੇ:
● ਪਨੀਰੀ ਦਾ ਮਰਨਾ : ਬੂਟੇ ਉੱਗਣ ਤੋਂ ਪਹਿਲਾਂ ਤੇ ਬਾਅਦ ਵਿੱਚ ਮਰ ਜਾਂਦੇ ਹਨ ।
ਰੋਕਥਾਮ: ਬੀਜ ਨੂੰ 3 ਗ੍ਰਾਮ ਕੈਪਟਾਨ ਦਵਾਈ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੋਧ ਕੇ ਬੀਜੋ। ਮਿੱਟੀ ਨੂੰ ਬੂਟਿਆਂ ਦੇ ਨੇੜਿਉਂ 200 ਗ੍ਰਾਮ ਕੈਪਟਾਨ ਦਵਾਈ ਦੇ 100 ਲਿਟਰ ਪਾਣੀ ਵਿੱਚ ਘੋਲ ਨਾਲ ਭਿਉਂ ਦਿਉ। ਇਹ ਬਿਜਾਈ ਤੋਂ ਸੱਤਵੇਂ ਤੇ ਪੰਦਰ੍ਹਵੇਂ ਦਿਨ ਕਰੋ।
ਇਹ ਵੀ ਪੜ੍ਹੋ: ਛੋਟੇ ਕਿਸਾਨਾਂ ਲਈ ਕਿਫਾਇਤੀ ਤਕਨੀਕ, ਸਬਜ਼ੀਆਂ ਨੂੰ ਠੰਡ ਤੋਂ ਬਚਾਉਣ ਲਈ ਅਪਣਾਓ ਇਹ ਤਰੀਕਾ
● ਕਾਲੇ ਧੱਬੇ : ਪੱਤਿਆਂ ਦੇ ਕੋਨਿਆਂ ਉਪਰ ਵੀ (ੜ) ਵਰਗੇ ਚਟਾਖ ਪੈ ਜਾਂਦੇ ਹਨ ਅਤੇ ਬਾਅਦ ਵਿੱਚ ਇਨ੍ਹਾਂ ਦੀਆਂ ਨਾੜੀਆਂ ਕਾਲੀਆਂ ਭੂਰੀਆਂ ਹੋ ਜਾਂਦੀਆਂ ਹਨ। ਪੱਤੇ ਕਰੂਪ ਹੋ ਕੇ ਸੁੱਕ-ਸੜ ਜਾਂਦੇ ਹਨ। ਗੋਭੀ ਦੇ ਫੁੱਲਾਂ ਉੱਤੇ ਵੀ ਇਸ ਬਿਮਾਰੀ ਦਾ ਅਸਰ ਹੁੰਦਾ ਹੈ ਜੋ ਕਿ ਗਲ ਜਾਂਦੇ ਹਨ।
ਰੋਕਥਾਮ: ਬੀਜ ਨਰੋਈ ਫ਼ਸਲ ਵਾਲੇ ਇਲਾਕੇ ਤੋਂ ਲਉ। ਬੀਜ ਨੂੰ 50 ਡਿਗਰੀ ਸੈਲਸੀਅਸ ਵਾਲੇ ਪਾਣੀ ਵਿੱਚ 30 ਮਿੰਟ ਲਈ ਡੁਬੋ ਲਵੋ ਅਤੇ ਫਿਰ ਸੁਕਾ ਲਉ। ਪੁਟਾਈ ਮਗਰੋਂ ਬਿਮਾਰ ਬੂਟੇ ਕੱਢ ਦਿਉ ਅਤੇ ਰਹਿੰਦ-ਖੂੰਹਦ ਦਾ ਨਾਸ਼ ਕਰ ਦਿਉ।
● ਗੋਲ ਧੱਬੇ (ਬਲਾਈਟ) : ਹੇਠਲੇ ਪੱਤਿਆਂ ਤੇ ਗੋਲ ਧੱਬੇ ਪੈ ਜਾਂਦੇ ਹਨ। ਗੋਭੀ ਦੇ ਫੁੱਲ ਇਸ ਬਿਮਾਰੀ ਦੇ ਅਸਰ ਨਾਲ ਗਲ ਜਾਂਦੇ ਹਨ। ਬੀਜ ਵਾਲੀ ਫ਼ਸਲ ਦੀਆਂ ਫ਼ਲੀਆਂ ਤੇ ਵੀ ਭੂਰੇ ਧੱਬੇ ਪੈ ਜਾਂਦੇ ਹਨ।
ਰੋਕਥਾਮ: ਬੀਜ ਨੂੰ ਤਿੰਨ ਗ੍ਰਾਮ ਕੈਪਟਾਨ ਨਾਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਸੋਧ ਕੇ ਬੀਜੋ। ਫ਼ਸਲ ਉਪਰ ਹਫ਼ਤੇ ਦੇ ਵਕਫੇ ਤੇ 500 ਗ੍ਰਾਮ ਇੰਡੋਫਿਲ ਐਮ-45 ਦਾ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਇਹ ਵੀ ਪੜ੍ਹੋ: ਕਿਸਾਨ ਭਰਾਵਾਂ ਲਈ ਕੰਮ ਦੀ ਖ਼ਬਰ, ਇਨ੍ਹਾਂ ਫਸਲਾਂ ਨੂੰ ਸੀਤ ਲਹਿਰ ਤੋਂ ਬਚਾਓ, ਜਾਣੋ ਇਹ ਦੇਸੀ ਤਰੀਕੇ
● ਪੀਲੇ ਧੱਬੇ : ਇਹ ਬਿਮਾਰੀ ਫੁੱਲ ਗੋਭੀ ਦੇ ਪੱਤਿਆਂ ਅਤੇ ਫੁੱਲਾਂ ਤੇ ਪੈਦਾ ਹੁੰਦੀ ਹੈ। ਪੱਤਿਆਂ ਉਤੇ ਪੀਲੇ ਬੇਤਰਤੀਬੇ ਨੁਕਰਾਂ ਵਾਲੇ ਨਿਸ਼ਾਨ ਪੈ ਜਾਂਦੇ ਹਨ ਅਤੇ ਚਿੱਟਾ ਜਿਹਾ ਮਾਦਾ ਉੱਗ ਪੈਂਦਾ ਹੈ। ਗੋਭੀ ਦਾ ਫੁੱਲ ਉਤੋਂ ਭੂਰਾ ਹੋ ਜਾਂਦਾ ਹੈ। ਤਣੇ ਉਤੇ ਕਾਲੇ ਭੂਰੇ ਰੰਗ ਦੇ ਚਿੱਟੇ ਜਿਹੇ ਮਾਦੇ ਦੇ ਨਿਸ਼ਾਨ ਪੈ ਜਾਂਦੇ ਹਨ। ਗੰਭੀਰ ਹਾਲਤਾਂ ਵਿੱਚ ਗੋਭੀ ਦਾ ਫੁੱਲ ਗਲ ਜਾਂਦਾ ਹੈ ਅਤੇ ਬੀਜ ਨਹੀਂ ਬਣਦਾ।
ਰੋਕਥਾਮ: ਇਸ ਰੋਗ ਤੋਂ ਬਚਣ ਲਈ ਇੰਡੋਫਿਲ ਐਮ-45 ਦਾ ਛਿੜਕਾਅ ਕਰੋ। ਛਿੜਕਾਅ ਲਈ 500 ਗ੍ਰਾਮ ਦਵਾਈ 200 ਲਿਟਰ ਪਾਣੀ ਵਿੱਚ ਇੱਕ ਏਕੜ ਲਈ ਕਾਫ਼ੀ ਹੋਵੇਗੀ। ਛਿੜਕਾਅ 7 ਦਿਨਾਂ ਦੇ ਵਕਫ਼ੇ ਤੇ ਕਰੋ।
● ਗੋਭੀ ਦੇ ਤਣੇ ਦਾ ਗਾਲਾ : ਇਹ ਬਿਮਾਰੀ ਬੀਜ ਵਾਲੀ ਫ਼ਸਲ ਨੂੰ ਲੱਗਦੀ ਹੈ। ਤਣੇ, ਫੁੱਲ ਅਤੇ ਸ਼ਾਖਾਂ ਭੂਰੇ ਰੰਗ ਦੀਆਂ ਹੋ ਕੇ ਮਾਰਚ ਵਿੱਚ ਸੁੱਕ ਜਾਂਦੀਆਂ ਹਨ। ਤਣੇ ਦਾ ਵਿਚਲਾ ਹਿੱਸਾ ਕਾਲੇ ਸਖ਼ਤ ਮਾਦੇ (ਮਰੌੜੀਆ) ਨਾਲ ਭਰ ਜਾਂਦਾ ਹੈ ਜੋ ਕਿ ਅਸਲ ਵਿੱਚ ਵੱਖੋ-ਵੱਖ ਆਕਾਰ ਦੇ ਉੱਲੀ ਦੇ jivanu ਜੀਵਾਣੰੂ ਹੁੰਦੇ ਹਨ।
ਰੋਕਥਾਮ: ਜਿਸ ਰਕਬੇ ਵਿੱਚ ਬਿਮਾਰੀ ਆਉਂਦੀ ਹੋਵੇ ਉੱਥੇ ਰੂੜੀ ਦੀ ਖਾਦ ਪਾਉਣ ਨਾਲ ਬਿਮਾਰੀ ਦਾ ਘੱਟ ਹਮਲਾ ਹੁੰਦਾ ਹੈ । ਉੱਲੀ ਦੇ ਬੀਜਾਣੂੰਆਂ ਦੀ ਗਿਣਤੀ ਵੀ ਘੱਟ ਜਾਂਦੀ ਹੈ।
Summary in English: Protect winter vegetables from black, round and yellow spot diseases, know best prevention methods