1. Home
  2. ਖੇਤੀ ਬਾੜੀ

ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਕਿਸਾਨਾਂ ਨੂੰ ਸਿਫ਼ਾਰਿਸ਼ਾਂ

Punjab Agricultural University ਦੇ ਮਾਹਿਰਾਂ ਨੇ ਬਿਜਾਈ ਸਮੇਂ ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਸਿਫਾਰਿਸ਼ ਕੀਤੀ ਹੈ।

Gurpreet Kaur Virk
Gurpreet Kaur Virk
ਬਿਜਾਈ ਸਮੇਂ ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਨੁਕਤੇ

ਬਿਜਾਈ ਸਮੇਂ ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਨੁਕਤੇ

Weed Control: ਗੁੱਲੀ ਡੰਡਾ ਕਣਕ ਦੀ ਫ਼ਸਲ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਕਰਨ ਵਾਲਾ ਨਦੀਨ ਹੈ। ਇਹ ਨਦੀਨ ਜ਼ਿਆਦਾਤਰ ਕਣਕ-ਝੋਨੇ ਫ਼ਸਲੀ ਚੱਕਰ ਵਾਲੇ ਖੇਤਾਂ ਵਿੱਚ ਹੁੰਦਾ ਹੈ। ਅਜਿਹੇ 'ਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਹਿਰਾਂ ਨੇ ਬਿਜਾਈ ਸਮੇਂ ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਕੁਝ ਸਿਫ਼ਾਰਿਸ਼ਾਂ ਸਾਂਝੀਆਂ ਕੀਤੀਆਂ ਹਨ।

ਪੀਏਯੂ ਦੇ ਫ਼ਸਲ ਵਿਗਿਆਨੀਆਂ ਨੇ ਕਣਕ ਦੀ ਬਿਜਾਈ ਸਮੇਂ ਗੁੱਲੀ ਡੰਡੇ ਦੀ ਰੋਕਥਾਮ ਲਈ ਆਹ ਕਿਸਾਨਾਂ ਨੂੰ ਸਿਫਾਰਿਸ਼ ਜਾਰੀ ਕੀਤੀ। ਵਿਭਾਗ ਦੇ ਮੁਖੀ ਡਾ ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਗੁੱਲੀ ਡੰਡਾ ਕਣਕ ਦੀ ਫਸਲ ਦਾ ਪ੍ਰਮੁੱਖ ਨਦੀਨ ਹੈ। ਜੇਕਰ ਸਮੇਂ ਸਿਰ ਇਸ ਦੀ ਰੋਕਥਾਮ ਨਾ ਕੀਤੀ ਜਾਵੇ, ਤਾਂ ਇਹ ਕਣਕ ਦਾ ਝਾੜ ਕਾਫੀ ਘਟਾ ਦਿੰਦਾ ਹੈ। ਇਸ ਦੀ ਰੋਕਥਾਮ ਜਿਆਦਾਤਰ ਪਹਿਲੀ ਸਿੰਚਾਈ ਤੋਂ ਬਾਅਦ ਨਦੀਨ ਨਾਸ਼ਕਾਂ ਦੀ ਵਰਤੋ ਕਰਕੇ ਕੀਤੀ ਜਾਂਦੀ ਹੈ।

ਪਰ ਇਨ੍ਹਾਂ ਨਦੀਨ ਨਾਸ਼ਕਾਂ ਦੀ ਲਗਾਤਾਰ ਵਰਤੋਂ ਹੋਣ ਕਰਕੇ, ਖਾਸ ਕਰਕੇ ਜਿੱਥੇ ਇੱਕੋ ਨਦੀਨ ਨਾਸ਼ਕ ਹਰ ਸਾਲ ਵਰਤਿਆ ਜਾਂਦਾ ਹੈ, ਉਹਨਾਂ ਖੇਤਾਂ ਵਿੱਚ ਇਸ ਨੇ ਨਦੀਨ ਨਾਸ਼ਕਾਂ ਪ੍ਰਤੀ ਪ੍ਰਤੀਰੋਧਤਾ ਪੈਦਾ ਕਰ ਲਈ ਹੈ ਜਿਸ ਕਰਕੇ ਹੁਣ ਇਹਨਾਂ ਨਦੀਨ ਨਾਸ਼ਕਾਂ ਦੀ ਵਰਤੋ ਕਰਕੇ ਵੀ ਇਸ ਦੀ ਚੰਗੀ ਤਰ੍ਹਾਂ ਰੋਕਥਾਮ ਨਹੀਂ ਹੁੰਦੀ। ਇਹਨਾਂ ਹਾਲਤਾਂ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਕਣਕ ਦੀ ਬਿਜਾਈ ਸਮੇਂ ਨਦੀਨ ਨਾਸ਼ਕਾਂ ਦੀ ਵਰਤੋਂ ਕਰਨਾ ਜਿਆਦਾ ਲਾਭਦਾਇਕ ਹੈ।

ਉਨ੍ਹਾਂ ਅੱਗੇ ਕਿਹਾ ਕਿ ਬਿਜਾਈ ਸਮੇਂ ਵਰਤੇ ਜਾਣ ਵਾਲੇ ਨਦੀਨ ਨਾਸ਼ਕ ਗੁੱਲੀ ਡੰਡੇ ਨੂੰ ਉੱਗਣ ਹੀ ਨਹੀਂ ਦਿੰਦੇ। ਕਣਕ ਬੀਜਣ ਦੇ ਤੁਰੰਤ ਬਾਅਦ ਕਿਸੇ ਇੱਕ ਨਦੀਨ ਨਾਸ਼ਕ ਜਿਵੇਂ ਕਿ ਸਟੋਂਪ/ਬੰਕਰ/ਦੋਸਤ 30 ਈ.ਸੀ. (ਪੈਂਡੀਮੈਥਾਲਿਨ @1.5 ਲਿਟਰ; ਅਵਕੀਰਾ/ਮੋਮੀਜੀ 85 ਪ੍ਰਤੀਸ਼ਤ (ਪਾਈਰੋਕਸਾਸਲਫਾਨ) @60 ਗ੍ਰਾਮ; ਪਲੇਟਫਾਰਮ 385 ਐਸ.ਈ. (ਪੈਂਡੀਮੈਥਾਲਿਨ+ਮੈਟ੍ਰਿਬਿਊਜਿਨ) @1.0 ਲਿਟਰ ਜਾਂ ਦਕਸ਼ਪਲੱਸ 48 ਈ.ਸੀ. (ਪੈਂਡੀਮੈਥਾਲਿਨ+ ਮੈਟ੍ਰਿਬਿਊਜਿਨ) @900 ਮਿ.ਲੀ. ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ।

ਇਹ ਵੀ ਪੜ੍ਹੋ:Sunflower ਦੀਆਂ ਇਨ੍ਹਾਂ 4 ਦੋਗਲੀਆਂ ਕਿਸਮਾਂ ਤੋਂ ਕਿਸਾਨਾਂ ਦੀ Income Double

ਹੋਰ ਜਾਣਕਾਰੀ ਦਿੰਦਿਆਂ ਡਾ ਭੁੱਲਰ ਨੇ ਦੱਸਿਆ ਕਿ ਛਿੜਕਾਅ ਲਈ 200 ਲੀਟਰ ਪਾਣੀ ਪ੍ਰਤੀ ਏਕੜ ਵਰਤੋ ਅਤੇ ਕੱਟ ਵਾਲੀ ਜਾਂ ਟੱਕ ਵਾਲੀ ਨੋਜਲ ਦੀ ਵਰਤੋ ਕੀਤੀ ਜਾਵੇ। ਬਿਜਾਈ ਲਈ ਲੱਕੀ ਸੀਡ ਡਰਿੱਲ ਨੂੰ ਤਰਜੀਹ ਦਿਓ ਜਿਹੜੀ ਕਣਕ ਦੀ ਬਿਜਾਈ ਅਤੇ ਨਦੀਨ ਨਾਸ਼ਕ ਦਾ ਛਿੜਕਾਅ ਨਾਲੋਂ ਨਾਲ ਕਰਦੀ ਹੈ। ਨਦੀਨ ਨਾਸ਼ਕ ਦਾ ਛਿੜਕਾਅ ਕਰਨ ਸਮੇਂ ਖੇਤ ਵਿੱਚ ਚੰਗਾ ਸਿਲ੍ਹਾਬ ਦਾ ਹੋਣਾ ਬਹੁਤ ਜਰੂਰੀ ਹੈ, ਖੇਤ ਢਲਿਆਂ ਤੋਂ ਰਹਿਤ ਹੋਵੇ ਅਤੇ ਛਿੜਕਾਅ ਇਕਸਾਰ ਕੀਤਾ ਜਾਵੇ।

ਇਹ ਵੀ ਪੜ੍ਹੋ: ਭਾਰਤ ਦੀਆਂ ਸਭ ਤੋਂ ਵੱਧ ਮੁਨਾਫ਼ਾ ਦੇਣ ਵਾਲੀਆਂ 10 ਫਸਲਾਂ

ਇਸ ਤੋਂ ਇਲਾਵਾ ਗੈਰ-ਰਸਾਇਣਕ ਤਰੀਕਿਆਂ ਨਾਲ ਵੀ ਗੁੱਲੀ ਡੰਡੇ ਦੀ ਬਿਜਾਈ ਸਮੇਂ ਰੋਕਥਾਮ ਕੀਤੀ ਜਾ ਸਕਦੀ ਹੈ। ਜਿਵੇਂਕਿ ਸਰਫੇਸ ਸੀਡਿੰਗ-ਕਮ-ਮਲਚਿੰਗ ਵਿਧੀ ਨਾਲ ਬੀਜੀ ਕਣਕ ਗੁੱਲੀ ਡੰਡੇ ਅਤੇ ਹੋਰ ਨਦੀਨਾਂ ਦਾ ਪ੍ਰਭਾਵਸ਼ਾਲੀ ਰੋਕਥਾਮ ਕਰਦੀ ਹੈ। ਇਸ ਤਰੀਕੇ ਨਾਲ ਬੀਜੀ ਹੋਈ ਕਣਕ ਵਾਲੇ ਖੇਤ ਪੂਰੀ ਤਰ੍ਹਾਂ ਝੋਨੇ ਦੀ ਪਰਾਲੀ ਨਾਲ ਢੱਕਿਆ ਹੁੰਦਾ ਹੈ ਜੋ ਕਿ ਨਦੀਨਾਂ ਨੂੰ ਉੱਗਣ ਤੋਂ ਰੋਕਦਾ ਹੈ।

ਇਸੇ ਤਰ੍ਹਾਂ ਹੈਪੀ ਸੀਡਰ ਵਰਤਕੇ, ਝੋਨੇ ਦੇ ਨਾੜ ਵਿੱਚ, ਬੀਜੀ ਹੋਈ ਕਣਕ ਦੀ ਫ਼ਸਲ ਵਿੱਚ ਵੀ ਨਦੀਨ ਬਹੁਤ ਘੱਟ ਹੁੰਦੇ ਹਨ ਕਿਉਂਕਿ ਇੱਥੇ ਵੀ ਖੇਤ ਵਿੱਚ ਪਈ ਝੋਨੇ ਦੀ ਪਰਾਲੀ ਨਦੀਨਾਂ ਨੂੰ ਕਾਬੂ ਹੇਠ ਰੱਖਦੀ ਹੈ। ਸੋ ਗੁੱਲੀ ਡੰਡੇ ਦੀ ਸਮੱਸਿਆ ਵਾਲੇ ਖੇਤਾਂ ਵਿੱਚ, ਬਿਜਾਈ ਸਮੇਂ, ਉੱਪਰ ਦੱਸੇ ਨਦੀਨ ਨਾਸ਼ਕ ਦੀ ਵਰਤੋ ਕਰਕੇ ਜਾਂ ਕਣਕ ਦੀ ਬਿਜਾਈ ਸਰਫੇਸ ਸੀਡਿੰਗ-ਕਮ-ਮਲਚਿੰਗ ਜਾਂ ਹੈਪੀ ਸੀਡਰ ਨਾਲ ਕਰਕੇ ਬਿਜਾਈ ਸਮੇਂ ਹੀ ਗੁੱਲੀ ਡੰਡੇ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Recommendations to farmers for weed control in wheat

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters