ਸਾਡੇ ਦੇਸ਼ `ਚ ਗੋਭੀ ਦੀ ਕਾਸ਼ਤ ਵਧੇਰੇ ਪੱਧਰ `ਤੇ ਕੀਤੀ ਜਾਂਦੀ ਹੈ। ਇਸਦਾ ਮੁੱਖ ਕਾਰਨ ਮੰਡੀ `ਚ ਲਗਾਤਾਰ ਵੱਧਦੀ ਗੋਭੀ ਦੀ ਮੰਗ ਹੈ। ਜਿਸ ਤੋਂ ਕਿਸਾਨ ਭਰਾ ਚੰਗਾ ਮੁਨਾਫ਼ਾ ਕਮਾ ਰਹੇ ਹਨ। ਅੱਜਕੱਲ੍ਹ ਕਿਸਾਨਾਂ ਵੱਲੋਂ ਕੇਵਲ ਇੱਕ ਰੰਗ ਦੀ ਗੋਭੀ ਨਹੀਂ ਸਗੋਂ ਲਾਲ, ਪੀਲੇ, ਜਾਮਨੀ ਸਮੇਤ ਕਈ ਰੰਗਾਂ ਦੀ ਫੁੱਲ ਗੋਭੀ ਦੀ ਖੇਤੀ ਕੀਤੀ ਜਾ ਰਹੀ ਹੈ। ਜਿਸ ਦੇ ਨਤੀਜੇ ਵਜੋਂ ਕਿਸਾਨ ਕੁਝ ਮਹੀਨਿਆਂ `ਚ ਲੱਖਾਂ ਦੀ ਕਮਾਈ ਕਰ ਰਹੇ ਹਨ ਤੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਰਹੇ ਹਨ।
ਰੰਗ ਬਰੰਗੀ ਗੋਭੀ ਲੋਕਾਂ ਵੱਲੋਂ ਵਧੇਰੀ ਪਸੰਦ ਕੀਤੀ ਜਾ ਰਹੀ ਹੈ। ਫੁੱਲ ਗੋਭੀ `ਚ ਇਹ ਰੰਗ ਉਨੱਤ ਤਕਨਾਲੋਜੀ ਰਾਹੀਂ ਪੈਦਾ ਕੀਤੇ ਜਾਂਦੇ ਹਨ। ਇਹ ਗੋਭੀ ਖਾਨ ਦੇ ਨਾਲ ਨਾਲ ਵੇਖਣ `ਚ ਵੀ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ। ਇਸ ਮੌਸਮ `ਚ ਯਾਨੀ ਸਤੰਬਰ ਤੇ ਅਕਤੂਬਰ `ਚ ਇਹ ਰੰਗੀਨ ਗੋਭੀ ਕਿਸਾਨਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਕਾਸ਼ਤ 'ਤੇ ਲਗਭਗ 1.5 ਤੋਂ 2 ਲੱਖ ਰੁਪਏ ਦਾ ਖਰਚਾ ਆਉਂਦਾ ਹੈ।
ਰੰਗੀਨ ਗੋਭੀ ਦੀ ਕਾਸ਼ਤ ਕਿਵੇਂ ਕਰੀਏ?
● ਇਹ ਸਤੰਬਰ ਤੇ ਅਕਤੂਬਰ ਦਾ ਮਹੀਨਾ ਇਸ ਗੋਭੀ ਦੀ ਕਾਸ਼ਤ ਲਈ ਬਹੁਤ ਢੁਕਵਾਂ ਸਮਾਂ ਹੈ।
● ਇਸ ਗੋਭੀ ਦੀ ਖੇਤੀ ਲਈ ਜਲਵਾਉ ਠੰਡੀ ਤੇ ਨਮੀ ਵਾਲੀ ਹੋਣੀ ਵੇਧੇਰੀ ਫਾਇਦੇਮੰਦ ਹੈ।
● ਰੰਗਦਾਰ ਗੋਭੀ ਲਈ ਅਨੁਕੂਲ ਤਾਪਮਾਨ 20-25 ਡਿਗਰੀ ਸੈਲਸੀਅਸ ਹੋਣਾ ਚਾਹੀਦਾ ਹੈ।
● ਇਸ ਕਾਸ਼ਤ ਦੀ ਚੰਗੀ ਪੈਦਾਵਾਰ ਲਈ ਮਿੱਟੀ ਦੀ ph ਮਾਤਰਾ 5.5 ਤੋਂ 6.6ਦੇ ਵਿੱਚਕਾਰ ਹੋਣੀ ਲਾਜ਼ਮੀ ਹੈ।
● ਖੇਤ ਦੀ ਪੈਦਾਵਾਰ ਨੂੰ ਬਰਕਾਰ ਰੱਖਣ ਲਈ ਸਮੇਂ ਸਮੇਂ `ਤੇ ਮਿੱਟੀ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ।
● ਇਸ ਗੋਭੀ ਲਈ 200 ਤੋਂ 300 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਬੀਜ ਕਾਫ਼ੀ ਹੁੰਦੇ ਹਨ।
● ਜਦੋਂ ਇਹ ਪੌਦਾ ਚਾਰ ਤੋਂ ਪੰਜ ਹਫ਼ਤਿਆਂ ਦਾ ਹੋ ਜਾਏ ਤਾਂ ਇਸ ਨੂੰ ਨਰਸਰੀ ਤੋਂ ਲਿਆ ਕੇ ਆਪਣੇ ਖੇਤ `ਚ ਲਗਾ ਲਵੋ।
● ਫ਼ਸਲ ਦੀ ਪੈਦਾਵਾਰ ਜਿਨ੍ਹਾਂ ਬੀਜ, ਪਾਣੀ, ਤਾਪਮਾਨ `ਤੇ ਨਿਰਭਰ ਰਹਿੰਦੀ ਹੈ ਉਨ੍ਹਾਂ ਹੀ ਖਾਦਾਂ `ਤੇ ਵੀ ਨਿਰਭਰ ਕਰਦੀ ਹੈ।
● ਇਨ੍ਹਾਂ ਖਾਦਾਂ ਵਜੋਂ ਫਾਰਮਯਾਰਡ ਖਾਦ (FYM) ਦੀ ਵਰਤੋਂ ਕਰ ਸਕਦੇ ਹੋ, ਕਿਉਂਕਿ ਇਹ ਗੋਬਰ, ਪਿਸ਼ਾਬ, ਕੂੜਾ ਅਤੇ ਪਸ਼ੂਆਂ ਨੂੰ ਖੁਆਏ ਜਾਣ ਵਾਲੇ ਚਾਰੇ ਤੋਂ ਬਚੀ ਹੋਈ ਸਮੱਗਰੀ ਦਾ ਸੜਿਆ ਹੋਇਆ ਮਿਸ਼ਰਣ ਹੁੰਦਾ ਹੈ। ਜਿਸ ਨਾਲ ਫਸਲਾਂ ਦੀ ਪੈਦਾਵਾਰ ਬਹੁਤ ਵੱਧ ਜਾਂਦੀ ਹੈ।
ਇਹ ਵੀ ਪੜ੍ਹੋ : ਹਾੜ੍ਹੀ ਸੀਜ਼ਨ `ਚ ਕਰੋ ਪਾਲਕ ਦੀਆਂ ਇਨ੍ਹਾਂ ਸੁਧਰੀਆਂ ਕਿਸਮਾਂ ਦੀ ਕਾਸ਼ਤ
ਵਾਢੀ ਦੀ ਤਿਆਰੀ:
ਇਹ ਪੌਦੇ ਬਿਜਾਈ ਤੋਂ 100 - 110 ਦਿਨਾਂ ਬਾਅਦ ਵਾਢੀ ਲਈ ਤਿਆਰ ਹੋ ਜਾਂਦੇ ਹਨ। ਇੱਕ ਅਨੁਮਾਨ ਤੋਂ ਇਹ ਪਤਾ ਕੀਤਾ ਗਿਆ ਹੈ ਕਿ 1 ਹੈਕਟੇਅਰ ਤੋਂ ਔਸਤਨ 200-300 ਕੁਇੰਟਲ ਗੋਭੀ ਦਾ ਝਾੜ ਪੈਦਾ ਕੀਤਾ ਜਾ ਸਕਦਾ ਹੈ।
ਮੁਨਾਫ਼ਾ:
ਜੇਕਰ ਮੁਨਾਫ਼ੇ ਦੀ ਗੱਲ ਕੀਤੀ ਗਏ ਤਾਂ ਇਸ ਰੰਗੀਨ ਫੁੱਲ ਗੋਭੀ ਦੀ ਕਾਸ਼ਤ ਕਿਸਾਨ 8 ਤੋਂ 10 ਲੱਖ ਦਾ ਮੁਨਾਫਾ ਕਮਾ ਸਕਦੇ ਹਨ। ਮੰਡੀ `ਚ ਵੀ ਇਸ ਦੀ ਮੰਗ ਵੱਧਦੀ ਜਾ ਰਾਹੀਂ ਹੈ।
Summary in English: Red, yellow, purple cabbage became the first choice of farmers, earning millions with good yield