1. Home
  2. ਖੇਤੀ ਬਾੜੀ

ਹਾੜ੍ਹੀ ਸੀਜ਼ਨ `ਚ ਕਰੋ ਪਾਲਕ ਦੀਆਂ ਇਨ੍ਹਾਂ ਸੁਧਰੀਆਂ ਕਿਸਮਾਂ ਦੀ ਕਾਸ਼ਤ

ਪਾਲਕ ਦੀਆਂ ਉੱਨਤ ਕਿਸਮਾਂ ਤੇ ਨਵੇਂ ਤਰੀਕਿਆਂ ਨਾਲ 15 ਦਿਨਾਂ ਵਿੱਚ ਲੱਖਾਂ ਦਾ ਝਾੜ ਪ੍ਰਾਪਤ ਕਰੋ...

 Simranjeet Kaur
Simranjeet Kaur
ਪਾਲਕ ਦੀਆਂ ਇਨ੍ਹਾਂ ਕਿਸਮਾਂ ਨਾਲ 15 ਦਿਨਾਂ  `ਚ ਵਧੇਰਾ ਝਾੜ

ਪਾਲਕ ਦੀਆਂ ਇਨ੍ਹਾਂ ਕਿਸਮਾਂ ਨਾਲ 15 ਦਿਨਾਂ `ਚ ਵਧੇਰਾ ਝਾੜ

ਪਾਲਕ ਦੀ ਖੇਤੀ ਸਾਡੇ ਦੇਸ਼ `ਚ ਆਸਾਨੀ ਨਾਲ ਕੀਤੀ ਜਾਂਦੀ ਹੈ। ਇਹ ਇੱਕ ਸਦੀਵੀ ਸਬਜ਼ੀ ਹੈ ਜਿਸ ਦੀ ਕਾਸ਼ਤ ਦੁਨੀਆ ਭਰ `ਚ ਕੀਤੀ ਜਾਂਦੀ ਹੈ। ਇਸ ਨੂੰ ਅੰਗਰੇਜ਼ੀ ਭਾਸ਼ਾ `ਚ ਸਪੀਨੈਚ (Spinach) ਕਹਿੰਦੇ ਹਨ। ਪਾਲਕ `ਚ ਵਿਟਾਮਿਨ-ਏ (vitamin-A), ਵਿਟਾਮਿਨ-ਸੀ (vitamin-C), ਪ੍ਰੋਟੀਨ (protein), ਕੈਲਸ਼ੀਅਮ (calcium), ਆਇਰਨ (iron) ਵਰਗੇ ਕਈ ਖਣਿਜ ਤੱਤ ਭਾਰੀ ਮਾਤਰਾ `ਚ ਮੌਜੂਦ ਹੁੰਦੇ ਹਨ। 

ਪਾਲਕ ਦੀ ਬਿਜਾਈ ਸਾਰਾ ਸਾਲ ਕੀਤੀ ਜਾਂਦੀ ਹੈ। ਖ਼ਾਸ ਤੌਰ `ਤੇ ਸਰਦੀਆਂ ਦੇ ਮੌਸਮ `ਚ ਯਾਨੀ ਸਤੰਬਰ ਤੋਂ ਅਕਤੂਬਰ ਤੱਕ ਕਿਸਾਨ ਪਾਲਕ ਦੀ ਕਾਸ਼ਤ ਕਰਦੇ ਹਨ। ਹਾਲਾਂਕਿ, ਮੱਧ-ਫਰਵਰੀ ਤੋਂ ਅਪ੍ਰੈਲ ਵਿਚਾਲੇ ਵੀ ਕਿਸਾਨਾਂ ਵੱਲੋਂ ਇਸ ਕਾਰਜ ਨੂੰ ਦੁਹਰਾਇਆ ਜਾਂਦਾ ਹੈ। ਆਓ ਜਾਣਦੇ ਹਾਂ ਪਾਲਕ ਦੀ ਕਾਸ਼ਤ ਬਾਰੇ ਕੁਝ ਜ਼ਰੂਰੀ ਗੱਲਾਂ...

ਪਾਲਕ ਦੀ ਕਾਸ਼ਤ:

ਖੇਤ ਦੀ ਤਿਆਰੀ: 

● ਸਭ ਤੋਂ ਪਹਿਲਾਂ ਪਾਲਕ ਦੀ ਕਾਸ਼ਤ ਲਈ ਖੇਤ ਤਿਆਰ ਕਰਨਾ ਪੈਂਦਾ ਹੈ। 

● ਇਸ `ਚ 2-3 ਵਾਰ ਮਿੱਟੀ `ਚ ਹਲ ਵਾਹੁਣਾ ਪੈਂਦਾ ਹੈ। 

● ਹਲ ਵਾਹੁਣ ਤੋਂ ਬਾਅਦ ਖੇਤ `ਚ ਬੈੱਡ (bed) ਬਣਾਉਣ ਲਈ ਮਿੱਟੀ ਦਾ ਪੱਧਰ ਉੱਚਾ ਕਰੋ। 

● ਇਸ ਤੋਂ ਬਾਅਦ ਬੈੱਡ ਅਤੇ ਸਿੰਚਾਈ ਚੈਨਲ ਤਿਆਰ ਕਰੋ।

ਬੀਜ ਦਰ: 

ਸਰਦੀਆਂ ਦੇ ਮੌਸਮ ਵਿੱਚ ਬੀਜ ਦੀ ਦਰ 4-6 ਕਿਲੋ ਅਤੇ ਗਰਮੀਆਂ ਦੀ ਫ਼ਸਲ ਲਈ 10-15 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ।

ਪਾਲਕ ਦੀ ਖੇਤੀ ਲਈ ਮਿੱਟੀ: 

ਪਾਲਕ ਦੀ ਖੇਤੀ ਲਈ ਕਿਸੇ ਖ਼ਾਸ ਤਰ੍ਹਾਂ ਦੀ ਮਿੱਟੀ ਦੀ ਵਰਤੋਂ ਨਹੀਂ ਕਰਨੀ ਪੈਂਦੀ। ਇਸ ਦੀ ਕਾਸ਼ਤ ਲਈ ਰੇਤਲੀ ਦੋਮਟ ਮਿੱਟੀ (sandy loam soil) ਸਭ ਤੋਂ ਢੁਕਵੀਂ ਹੁੰਦੀ ਹੈ ਕਿਉਂਕਿ ਇਸ `ਚ ਭਰਪੂਰ ਜੈਵਿਕ ਵਰਮੀ ਕੰਪੋਸਟ ਦੀ ਵਰਤੋਂ ਕੀਤੀ ਜਾਂਦੀ ਹੈ। ਚੰਗੀ ਨਿਕਾਸੀ ਸਮਰੱਥਾ (well drainage capacity) ਵਾਲੀ ਕਿਸੇ ਵੀ ਕਿਸਮ ਦੀ ਮਿੱਟੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਾਲਕ ਦੀ ਕਾਸ਼ਤ ਲਈ ਤੇਜ਼ਾਬ ਵਾਲੀ ਮਿੱਟੀ ਦੀ ਵਰਤੋਂ ਨਾ ਕਰੋ। ਪਾਲਕ ਦੀ ਵਧੀਆ ਖੇਤੀ ਲਈ ਮਿੱਟੀ ਦੀ ph ਮਾਤਰਾ 6 ਤੋਂ 7 ਵਿੱਚਕਾਰ ਹੋਣੀ ਚਾਹੀਦੀ ਹੈ।

ਪਾਲਕ ਦੀਆਂ ਮੁੱਖ ਕਿਸਮਾਂ: 

ਕਿਸਾਨ ਭਰਾਵੋਂ ਜੇ ਤੁਸੀਂ ਵੀ ਆਪਣੇ ਖੇਤ `ਚ ਪਾਲਕ ਦੀ ਪੈਦਾਵਾਰ ਵਧਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਕਿਸਮਾਂ ਦੀ ਵਰਤੋਂ ਕਰੋ। ਜਿਸ `ਚ ਪੰਜਾਬ ਗ੍ਰੀਨ (Punjab Green), ਪੰਜਾਬ ਸਲੇਕਸ਼ਨ (Punjab Selection), ਪੂਸਾ ਜੋਤੀ (Pusa Jyoti), ਪੂਸਾ ਪਾਲਕ (Pusa Palak), ਪੂਸਾ ਹਰਿਤ (Pusa Harit), ਪੂਸਾ ਭਾਰਤੀ (Pusa Bharti) ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ : ਤੇਲ ਬੀਜ ਫ਼ਸਲਾਂ ਦੀਆਂ ਨਵੀਆਂ ਕਿਸਮਾਂ ਤੋਂ ਚੰਗੀ ਕਮਾਈ, MSP ਤੋਂ ਵੱਧ ਰਹੇਗੀ ਸਰ੍ਹੋਂ ਦੀ ਕੀਮਤ!

ਖਾਦਾਂ ਦੀ ਵਰਤੋਂ: 

ਪਾਲਕ ਦੀ ਵਧੀਆ ਝਾੜ ਲਈ ਨਾਈਟ੍ਰੋਜਨ (Nitrogen) 35, ਫਾਸਫੋਰਸ (Phosphorus) 12 ਤੇ ਯੂਰੀਆ (Urea) 75 ਕਿਲੋਗ੍ਰਾਮ ਪ੍ਰਤੀ ਏਕੜ `ਚ ਵਰਤਣਾ ਵਧੇਰੇ ਫਾਇਦੇਮੰਦ ਹੈ।

ਸਿੰਚਾਈ: 

ਕਿਸਾਨਾਂ ਨੂੰ ਸਰਦੀਆਂ ਦੇ ਮੌਸਮ ਵਿੱਚ ਲਗਭਗ 10 ਤੋਂ 15 ਦਿਨਾਂ ਦੇ ਅੰਤਰਾਲ 'ਤੇ ਆਪਣੇ ਖੇਤਾਂ ਦੀ ਸਿੰਚਾਈ ਕਰਨੀ ਚਾਹੀਦੀ ਹੈ। ਇਹ ਗੱਲ ਯਾਦ ਰੱਖੋ ਕਿ ਫ਼ਸਲ ਦੀ ਕਟਾਈ ਤੋਂ 2-3 ਦਿਨ ਪਹਿਲਾਂ ਵੀ ਹਲਕੀ ਸਿੰਚਾਈ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਨੂੰ ਚੰਗਾ ਉਤਪਾਦਨ ਮਿਲ ਸਕੇ।

ਕੀੜੇ ਅਤੇ ਰੋਗ ਪ੍ਰਬੰਧਨ: 

ਕਿਸਾਨਾਂ ਨੂੰ ਪਾਲਕ ਦੀ ਫ਼ਸਲ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ ਕਿਉਂਕਿ ਇਹ ਫ਼ਸਲ ਸਿੱਧੀ ਜ਼ਮੀਨ ਨਾਲ ਜੁੜੀ ਹੁੰਦੀ ਹੈ। ਜਿਸ ਨਾਲ ਪਾਲਕ `ਚ ਉੱਲੀ ਰੋਗਾਂ ਅਤੇ ਕੀੜੇ ਮਕੌੜਿਆਂ ਦਾ ਹਮਲਾ ਵੱਧ ਜਾਂਦਾ ਹੈ। ਇਨ੍ਹਾਂ ਸਾਰੀਆਂ ਖ਼ਤਰਨਾਕ ਬਿਮਾਰੀਆਂ ਨੂੰ ਰੋਕਣ ਲਈ ਕਿਸਾਨਾਂ ਨੂੰ ਖੇਤ `ਚ ਸਮੇਂ ਸਿਰ ਨਿੰਮ-ਗਊ ਮੂਤਰ ਆਧਾਰਿਤ ਕੀਟਨਾਸ਼ਕ (pesticides) ਦਾ ਛਿੜਕਾਅ ਕਰਨਾ ਚਾਹੀਦਾ ਹੈ। ਇਸ ਨੂੰ 20 ਦਿਨਾਂ ਦੇ ਵਿੱਚਕਾਰ ਆਪਣੇ ਖੇਤ `ਚ ਪਾਓ।

ਵਾਢੀ: 

ਇਸ ਫ਼ਸਲ ਦੀ ਪਹਿਲੀ ਵਾਢੀ ਬਿਜਾਈ ਤੋਂ 25-30 ਦਿਨਾਂ ਬਾਅਦ ਕਰ ਲਵੋ। ਵਾਢੀ ਲਈ ਤਿੱਖੇ ਚਾਕੂ ਜਾਂ ਦਾਤਰੀ ਦੀ ਵਰਤੋਂ ਕਰੋ।

Summary in English: Cultivate these improved varieties of spinach in Rabi season

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters