1. Home
  2. ਖੇਤੀ ਬਾੜੀ

ਪੌਦਿਆਂ ਨੂੰ ਟੁੱਟਣ ਤੋਂ ਬਚਾਓ ਤੇ ਵਧੀਆ ਝਾੜ ਨਾਲ ਲੱਖਾਂ ਰੁਪਏ ਕਮਾਓ

ਸਬਜ਼ੀਆਂ ਦੀ ਕਾਸ਼ਤ ਇਸ ਵਿਧੀ ਨਾਲ ਕਰੋ, ਉਤਪਾਦਨ ਦੇ ਨਾਲ-ਨਾਲ ਕਮਾਈ ਵੀ ਵਧੇਗੀ...

 Simranjeet Kaur
Simranjeet Kaur
Stacking method

Stacking method

ਕਿਸਾਨ ਅਕਸਰ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਨਵੀਆਂ ਤਕਨੀਕਾਂ ਅਤੇ ਤਰੀਕਿਆਂ (Techniques and methods) ਦੀ ਵਰਤੋਂ ਕਰਦੇ ਹਨ। ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਕਿਸਾਨ ਭਰਾ ਰਵਾਇਤੀ ਤਰੀਕਿਆਂ (Advanced methods) ਨਾਲ ਖੇਤੀ ਕਰਦੇ ਸੀ, ਪਰ ਜਿਵੇਂ ਜਿਵੇਂ ਸਮੇਂ `ਚ ਤਬਦੀਲੀ ਆਈ ਉਸਦੇ ਹਿਸਾਬ ਨਾਲ ਖੇਤੀ `ਚ ਵੀ ਕਈ ਨਵੇਂ ਤਰੀਕਿਆਂ ਦੀ ਖੋਜ ਕੀਤੀ ਗਈ। ਜਿਸ ਨਾਲ ਕਿਸਾਨ ਭਰਾ ਵੱਧ ਉਤਪਾਦਨ ਪ੍ਰਾਪਤ ਕਰ ਸਕਣ ਤੇ ਆਪਣੀ ਆਮਦਨ `ਚ ਵੀ ਵਾਧਾ ਕਰ ਸਕਣ।

ਅਡਵਾਂਸ ਤਰੀਕਿਆਂ (Advanced methods) ਵਿੱਚੋਂ ਇੱਕ ਸਟੈਕਿੰਗ ਵਿਧੀ (Stacking method) ਵੀ ਹੈ। ਇਸ ਵਿਧੀ ਨਾਲ ਕਿਸਾਨ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਅਤੇ ਇਸ ਤੋਂ ਚੰਗਾ ਮੁਨਾਫ਼ਾ ਵੀ ਕਮਾ ਰਹੇ ਹਨ। ਮੌਜ਼ੂਦਾ ਸਮੇਂ `ਚ ਇਹ ਤਰੀਕਾ ਬਹੁਤ ਸਫ਼ਲ ਹੋ ਰਿਹਾ ਹੈ। ਵੱਡੀ ਗਿਣਤੀ `ਚ ਕਿਸਾਨ ਇਸ ਨੂੰ ਅਪਣਾ ਰਹੇ ਹਨ। ਤਾਂ ਆਓ ਜਾਣਦੇ ਹਾਂ ਸਟੈਕਿੰਗ ਵਿਧੀ (Stacking method) ਕਿ ਹੈ ਅਤੇ ਇਸ ਦੀ ਖੇਤੀ ਕਿਵੇਂ ਕੀਤੀ ਜਾਂਦੀ ਹੈ।

ਸਟੈਕਿੰਗ ਵਿਧੀ (Stacking method):

ਸਟੈਕਿੰਗ ਵਿਧੀ (Stacking method) `ਚ ਬਾਂਸ (Bamboo) ਦੀ ਮਦਦ ਨਾਲ ਤਾਰ ਅਤੇ ਰੱਸੀ ਦਾ ਜਾਲ ਬਣਾਇਆ ਜਾਂਦਾ ਹੈ। ਇਸ ਉੱਤੇ ਪੌਦਿਆਂ ਦੀਆਂ ਵੇਲਾਂ ਫੈਲਾਈਆਂ ਜਾਂਦੀਆਂ ਹਨ। ਇਸ ਵਿਧੀ ਨਾਲ ਕਿਸਾਨ ਬੈਂਗਣ, ਟਮਾਟਰ, ਮਿਰਚ, ਕਰੇਲਾ, ਘੀਆ ਸਮੇਤ ਹੋਰ ਬਹੁਤ ਸਾਰੀਆਂ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ। ਕਈ ਪਿੰਡਾਂ ਦੇ ਕਿਸਾਨ ਸਟੈਕਿੰਗ ਵਿਧੀ (Stacking method) ਨਾਲ ਸਫ਼ਲਤਾਪੂਰਵਕ ਖੇਤੀ ਕਰ ਰਹੇ ਹਨ, ਕਿਉਂਕਿ ਇਸ ਵਿਧੀ ਨਾਲ ਫ਼ਸਲ ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦਾ ਹੈ। ਜਿਸ ਨਾਲ ਮੰਡੀ `ਚ ਫ਼ਸਲਾਂ ਦਾ ਭਾਅ ਵੀ ਚੰਗਾ ਮਿਲਦਾ ਹੈ।

ਸਟੈਕਿੰਗ ਵਿਧੀ ਦਾ ਸਹੀ ਤਰੀਕਾ (Correct way of stacking method):

● ਜੇਕਰ ਕਿਸਾਨ ਭਰਾ ਇਸ ਤਰੀਕੇ ਨਾਲ ਸਬਜ਼ੀਆਂ ਦੀ ਕਾਸ਼ਤ ਕਰਨਾ ਚਾਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਬੰਨ੍ਹ ਦੇ ਕਿਨਾਰਿਆਂ 'ਤੇ ਕਰੀਬ 10 ਫੁੱਟ ਦੀ ਦੂਰੀ 'ਤੇ 10 ਫੁੱਟ ਉੱਚੇ ਬਾਂਸ ਦੇ ਖੰਭੇ ਲਗਾ ਦੇਣ।

● ਇਸ ਤੋਂ ਬਾਅਦ ਖੰਭਿਆਂ 'ਤੇ 2-2 ਫੁੱਟ ਦੀ ਉਚਾਈ 'ਤੇ ਲੋਹੇ ਦੀ ਤਾਰ ਬੰਨ੍ਹ ਦਿਓ।

● ਹੁਣ ਪੌਦਿਆਂ ਨੂੰ ਸੂਤੀ ਧਾਗੇ ਦੀ ਮਦਦ ਨਾਲ ਤਾਰ 'ਤੇ ਬੰਨ੍ਹ ਦਵੋ ਜਿਸ ਨਾਲ ਪੌਦੇ ਦੀ ਲੰਬਾਈ ਵੱਧਦੀ ਰਹੇ।

● ਇਸ ਤਰ੍ਹਾਂ ਪੌਦਿਆਂ ਦੀ ਉਚਾਈ 8 ਫੁੱਟ ਤੱਕ ਹੋ ਜਾਂਦੀ ਹੈ।

● ਇਸ ਨਾਲ ਪੌਦੇ ਵੀ ਮਜ਼ਬੂਤ ਰਹਿੰਦੇ ਅਤੇ ਵਧੀਆ ਫ਼ਲ ਦਿੰਦੇ ਹਨ।

ਇਹ ਵੀ ਪੜ੍ਹੋ : Lettuce Farming: ਸਲਾਦ ਦੇ ਪੱਤਿਆਂ ਦੀ ਖੇਤੀ ਤੋਂ ਕਮਾਓ ਭਾਰੀ ਮੁਨਾਫ਼ਾ

ਸਟੈਕਿੰਗ ਵਿਧੀ ਦੇ ਫਾਇਦੇ (Advantages of stacking method):

● ਪੌਦਿਆਂ ਨੂੰ ਖੜਾ ਰੱਖਣ ਅਤੇ ਸਹੀ ਸ਼ਕਲ ਦੇਣ ਲਈ ਸਟੈਕਿੰਗ (Stacking method) ਬਹੁਤ ਜ਼ਰੂਰੀ ਹੁੰਦੀ ਹੈ।

●  ਵੇਲਾਂ ਵਾਲੇ ਪੌਦੇ ਜ਼ਿਆਦਾ ਫਲਾਂ ਦਾ ਭਾਰ ਝੱਲਣ ਦੇ ਯੋਗ ਨਹੀਂ ਹੁੰਦੇ। ਅਜਿਹੀ ਸਥਿਤੀ `ਚ ਸਟੈਕਿੰਗ ਵਿਧੀ ਪੌਦਿਆਂ ਦਾ ਸਮਰਥਨ ਕਰਦੀ ਹੈ।

●  ਟਮਾਟਰ, ਬੈਂਗਣ, ਮਿਰਚ, ਕਰੇਲੇ ਵਰਗੀਆਂ ਫ਼ਸਲਾਂ ਨੂੰ ਇਸ ਵਿਧੀ ਨਾਲ ਸੜਨ ਤੋਂ ਬਚਾਇਆ ਜਾ ਸਕਦਾ ਹੈ, ਕਿਉਂਕਿ ਇਨ੍ਹਾਂ ਫ਼ਸਲਾਂ ਨੂੰ ਸਹਾਰਾ ਦੇਣਾ ਜ਼ਰੂਰੀ ਹੈ।

● ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜੇਕਰ ਫ਼ਲ ਨਮੀ ਵਾਲੀ ਸਥਿਤੀ `ਚ ਮਿੱਟੀ ਦੇ ਨੇੜੇ ਰਹਿੰਦੇ ਹਨ ਤਾਂ ਉਹ ਸੜ ਜਾਣਗੇ। ਇਸ ਤਰ੍ਹਾਂ ਇਹ ਵਿਧੀ (Stacking method) ਫਲਾਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

● ਇਸ ਵਿਧੀ ਨਾਲ ਪੌਦਿਆਂ ਨੂੰ ਟੁੱਟਣ ਤੋਂ ਰੋਕਿਆ ਜਾ ਸਕਦਾ ਹੈ।

Summary in English: Save the plants from breaking and earn lakhs of rupees with good yield

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters