1. Home
  2. ਖਬਰਾਂ

ਖੇਤੀ ਉਤਪਾਦਨ ਵਧਾਉਣ ਲਈ ਰਾਸ਼ਟਰੀ ਸੰਮੇਲਨ, ਉੱਨਤ ਬੀਜਾਂ ਦਾ ਏਕੀਕਰਣ

ਕਿਸਾਨਾਂ ਨੂੰ ਉੱਨਤ ਬੀਜਾਂ ਦੀ ਮਹੱਤਤਾ ਦੱਸਣ ਲਈ ਦਿੱਲੀ `ਚ ਇੱਕ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ...

 Simranjeet Kaur
Simranjeet Kaur
Advanced Seeds

Advanced Seeds

12 ਅਕਤੂਬਰ ਸਵੇਰੇ 10:00 ਵਜੇ ਖੇਤੀ ਉਤਪਾਦਕਤਾ ਵਧਾਉਣ ਲਈ ਦਿੱਲੀ ਰਾਸ਼ਟਰੀ ਕਾਨਫਰੰਸ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ `ਚ ਸੋਧਿਆ ਬੀਜ ਤੇ ਖੇਤੀ ਇਨਪੁੱਟ ਦਾ ਏਕੀਕਰਨ ਸ਼ਾਮਲ ਹੋਵੇਗਾ। ਇਸ ਪ੍ਰੋਗਰਾਮ ਦੀ ਸ਼ਾਨ ਵਧਾਉਣ ਲਈ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਦੇ ਪ੍ਰਦਾਨ ਨਰਿੰਦਰ ਸਿੰਘ ਤੋਮਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣਗੇ। ਇਸ ਸਮਾਗਮ `ਚ ਉੱਨਤ ਬੀਜਾਂ ਦੇ ਏਕੀਕਰਣ ਵਿਸ਼ੇ `ਤੇ ਚਰਚਾ ਕੀਤੀ ਜਾਏਗੀ।

ਉੱਨਤ ਬੀਜ: ਬਿਜਾਈ ਸਮੱਗਰੀ ਤੋਂ ਬਿਨਾਂ ਖੇਤੀ ਸ਼ੁਰੂ ਨਹੀਂ ਕੀਤੀ ਜਾ ਸਕਦੀ ਕਿਉਂਕਿ ਬੀਜ ਖੇਤੀ ਦਾ ਇੱਕ ਬੁਨਿਆਦੀ ਇਨਪੁਟ ਹੈ। ਬੀਜ ਖੇਤੀਬਾੜੀ ਦੇ ਵਿਸਥਾਰ `ਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਅਡਵਾਂਸ ਬੀਜ (Advanced Seeds) ਵੱਧ ਤੋਂ ਵੱਧ ਫਸਲਾਂ ਦੀ ਉਤਪਾਦਕਤਾ ਵਧਾਉਂਦੇ ਹਨ ਤੇ ਨਾਲ ਹੀ ਵਾਤਾਵਰਣ ਤਣਾਅ ਨੂੰ ਝੇਲਣ ਦੀ ਸਹਿਣਸ਼ੀਲਤਾ ਵੀ ਰੱਖਦੇ ਹਨ। ਇਨ੍ਹਾਂ ਬੀਜਾਂ `ਚ ਰੋਗ ਪ੍ਰਤੀਰੋਧ ਸਮਰੱਥਾ ਵੀ ਹੁੰਦੀ ਹੈ।

ਦੇਸ਼ ਦੇ ਕਿਸਾਨਾਂ ਦੀ ਆਰਥਿਕ ਹਾਲਤ `ਚ ਹੁਣ ਕਾਫੀ ਸੁਧਾਰ ਆਏ ਹਨ। ਇਸ ਦਾ ਮੁੱਖ ਕਾਰਨ ਫ਼ਸਲਾਂ ਦੀ ਪੈਦਾਵਾਰ `ਚ ਵਾਧਾ ਹੋਣਾ ਮੰਨਿਆ ਜਾ ਸਕਦਾ ਹੈ। ਇਸ ਫ਼ਸਲੀ ਪੈਦਾਵਾਰ ਨੂੰ ਹੋਰ ਵਧਾਉਣ ਲਈ ਬਿਹਤਰ ਖੇਤੀਬਾੜੀ ਨਿਵੇਸ਼ ਤੇ ਨਵੀਂ ਖੇਤੀ ਯੋਜਨਾ ਦਾ ਏਕੀਕਰਨ ਹੋਣਾ ਜ਼ਰੂਰੀ ਹੈ।

ਬਹੁਤ ਸਾਰੀਆਂ ਤਕਨੀਕਾਂ ਖਾਸ ਤੌਰ 'ਤੇ ਫਸਲਾਂ ਦੀਆਂ ਸੁਧਰੀਆਂ ਕਿਸਮਾਂ ਦੀ ਉਪਲੱਬਧਤਾ ਹੋਣ ਤੋਂ ਬਾਵਜੂਦ ਵੀ ਜ਼ਿਆਦਾਤਰ ਕਿਸਾਨ ਇਨ੍ਹਾਂ ਦਾ ਫਾਇਦਾ ਨਹੀਂ ਚੁੱਕ ਪਾਉਂਦੇ। ਕਿਸਾਨਾਂ ਦੁਆਰਾ ਅਡਵਾਂਸ ਬੀਜਾਂ ਤੇ ਖਾਦਾਂ ਦੀ ਵਰਤੋਂ ਘੱਟ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਨਵੀਆਂ ਉੱਨਤ ਕਿਸਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਮੌਸਮੀ ਤੌਰ 'ਤੇ ਵਧੀਆ ਝਾੜ ਪੈਦਾ ਕਰਦੀਆਂ ਹਨ। 

ਸਰਕਾਰ ਦੀ ਪਹਿਲ: ਭਾਰਤ ਸਰਕਾਰ ਵੱਲੋਂ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਦੇਸ਼ ਭਰ ਦੇ ਕਿਸਾਨਾਂ ਨੂੰ ਮਿਆਰੀ ਬੀਜਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਫ਼ਸਲਾਂ ਦੀ ਬਿਜਾਈ ਸਮੱਗਰੀ ਦੀ ਉਪਲੱਬਧਤਾ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ। ਦਰਅਸਲ, ਉੱਚ ਉਤਪਾਦਕਤਾ ਪ੍ਰਾਪਤ ਕਰਨ ਲਈ ਨਵੇਂ ਖੇਤੀਬਾੜੀ ਇਨਪੁੱਟ ਨੂੰ ਲਾਗੂ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ: ਕਿਸਾਨ ਵਰਗ ਦੀ ਬਿਹਤਰੀ ਲਈ ਸ਼ੁੱਧ ਖੇਤੀ ਰਸਾਇਣਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ: ਧਾਨੁਕਾ

ਖੇਤੀਬਾੜੀ ਸੈਕਟਰ ਨੂੰ ਸਸ਼ਕਤ ਬਣਾਉਣ ਲਈ ਆਪਣੀ ਸੰਸਥਾ ਦੇ ਹਿੱਤ ਨੂੰ ਧਿਆਨ `ਚ ਰੱਖਦੇ ਹੋਏ ਤੁਹਾਨੂੰ 12 ਅਕਤੂਬਰ, 2022 ਨੂੰ ਕਾਨਫਰੰਸ `ਚ ਵਿਸ਼ੇਸ਼ 'ਸਪੀਕਰਾਂ ਦੇ ਪੈਨਲ' `ਚ ਸ਼ਾਮਲ ਹੋਣ ਲਈ ਸੱਦਾ ਦਿੰਦੇ ਹਾਂ।

Summary in English: National convention to increase agricultural production, integration of advanced seeds

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters