1. Home
  2. ਖੇਤੀ ਬਾੜੀ

ICAR-Indian Agricultural Research Institute ਦੇ ਵਿਗਿਆਨੀਆਂ ਦੀ ਸਲਾਹ ਅਨੁਸਾਰ ਖੇਤਾਂ ਵਿਚ ਕਰੋ ਇਨ੍ਹਾਂ ਸਬਜ਼ੀਆਂ ਦੀ ਬਿਜਾਈ !

ਪਿਛਲੇ ਕੁਝ ਦਿੰਨਾ ਤੋਂ ਮੌਸਮ ਵਿਚ ਬਦਲਾਵ ਦੇਖਿਆ ਜਾ ਰਿਹਾ ਹੈ , ਜਿਸਦਾ ਅਸਰ ਫ਼ਸਲਾਂ ਤੇ ਦਿਖਾਈ ਦੇ ਸਕਦਾ ਹੈ। ਅਜਿਹੇ ਵਿਚ ਆਈਸੀਏਆਰ-ਭਾਰਤੀ ਖੇਤੀ ਖੋਜ ਸੰਸਥਾਨ (ICAR-Indian Agricultural Research Institute)

Pavneet Singh
Pavneet Singh
Agriculture

Agriculture

ਪਿਛਲੇ ਕੁਝ ਦਿੰਨਾ ਤੋਂ ਮੌਸਮ ਵਿਚ ਬਦਲਾਵ ਦੇਖਿਆ ਜਾ ਰਿਹਾ ਹੈ , ਜਿਸਦਾ ਅਸਰ ਫ਼ਸਲਾਂ ਤੇ ਦਿਖਾਈ ਦੇ ਸਕਦਾ ਹੈ। ਅਜਿਹੇ ਵਿਚ ਆਈਸੀਏਆਰ-ਭਾਰਤੀ ਖੇਤੀ ਖੋਜ ਸੰਸਥਾਨ (ICAR-Indian Agricultural Research Institute) ਦੇ ਵਿਗਿਆਨੀਆਂ ਨੇ ਕਿਸਾਨਾਂ ਦੇ ਲਈ ਮੌਸਮ ਅਧਾਰਤ ਖੇਤੀ ਸਲਾਹ (Agricultural Advice) ਜਾਰੀ ਕਿੱਤੀ ਹੈ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਹਫਤੇ ਵਧਦੇ ਤਾਪਮਾਨ ਨੂੰ ਵੇਖਦੇ ਹੋਏ ਕਿਸਾਨਾਂ ਨੂੰ ਆਪਣੀ ਫ਼ਸਲਾਂ ਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ,ਕਿਉਂਕਿ ਬਦਲਦਾ ਮੌਸਮ ਫ਼ਸਲਾਂ ਲਈ ਅਨੁਕੂਲ ਨਹੀਂ ਹੁੰਦਾ ਹੈ।

ਫਸਲਾਂ ਦੀ ਸਿੰਚਾਈ ਕਰੋ (Irrigate Crops)

ਵਿਗਿਆਨੀਆਂ ਨੇ ਕਿਹਾ ਕਿ ਮੌਸਮ ਅਨੁਕੂਲ ਹੋਣ ਕਾਰਨ ਫ਼ਸਲਾਂ ਅਤੇ ਸਬਜ਼ੀਆਂ ਵਿੱਚ ਜਰੂਰਤ ਅਨੁਸਾਰ ਹਲਕੀ ਸਿੰਚਾਈ ਕਰਨੀ ਚਾਹੀਦੀ।

ਭਿੰਡੀ ਦੀ ਬਿਜਾਈ ਕਰੋ (Sow Bhindi Early)

ਮੌਸਮ ਵਿੱਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਵਿਗਿਆਨੀਆਂ ਨੇ ਕਿਸਾਨਾਂ ਨੂੰ ਭਿੰਡੀ ਦੀਆਂ ਅਗੇਤੀਆਂ ਕਿਸਮਾਂ ਜਿਵੇਂ ਕਿ ਏ-4, ਪਰਬਾਨੀ ਕ੍ਰਾਂਤੀ, ਅਰਕਾ ਅਨਾਮਿਕਾ ਆਦਿ ਬੀਜਣ ਦੀ ਸਲਾਹ ਦਿੱਤੀ ਹੈ। ਇਹ ਵੀ ਦੱਸਿਆ ਕਿ ਬਿਜਾਈ ਤੋਂ ਪਹਿਲਾਂ ਖੇਤਾਂ ਵਿੱਚ ਲੋੜੀਂਦੀ ਨਮੀ ਦਾ ਧਿਆਨ ਰੱਖੋ। ਬਿਜਾਈ ਲਈ ਇੱਕ ਏਕੜ ਵਿੱਚ 10-15 ਕਿਲੋ ਬੀਜ ਦੀ ਵਰਤੋਂ ਕਰੋ।

 


ਕਣਕ ਦੀ ਫ਼ਸਲ ਨੂੰ ਬਿਮਾਰੀਆਂ ਤੋਂ ਬਚਾਵ ਕਰੋ (Prevent Diseases In Wheat Crop)

ਮੌਸਮ ਦੇ ਬਦਲਾਵ ਕਾਰਨ ਕਣਕ ਦੀ ਫ਼ਸਲ ਵਿੱਚ ਜੰਗਾਲ ਰੋਗ ਦਾ ਖ਼ਤਰਾ ਵੱਧ ਜਾਂਦਾ ਹੈ, ਅਜਿਹੀ ਸਥਿਤੀ ਵਿੱਚ 2.5 ਗ੍ਰਾਮ ਡਾਇਥੇਨ ਐਮ-45 ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਫ਼ਸਲਾਂ ਉੱਪਰ ਛਿੜਕਾਅ ਕਰੋ।

ਸਬਜ਼ੀਆਂ ਵਿੱਚ ਰੋਗ (Disease In Crops)

ਕਣਕ ਦੇ ਇਲਾਵਾ ਹੋਰ ਫ਼ਸਲਾਂ ਤੇ ਵੀ ਬਿਮਾਰੀਆਂ ਦਾ ਪ੍ਰਭਾਵ ਪੈਣ ਲਗਦਾ ਹੈ , ਜਿਸ ਤੋਂ ਫ਼ਸਲਾਂ ਤੇ ਹੋਰ ਤਰੀਕੇ ਦੀਆਂ ਬਿਮਾਰੀਆਂ ਦਾ ਪ੍ਰਕੋਪ ਵੱਧ ਜਾਂਦਾ ਹੈ। ਅਜਿਹੇ ਵਿਚ ਸਬਜ਼ੀਆਂ ਦੀਆਂ ਫ਼ਸਲਾਂ ਤੇ 2.5 ਗ੍ਰਾਮ ਇਮੀਡਾਕਲੋਪ੍ਰਿਡ ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਸਬਜ਼ੀਆਂ ਦੀ ਫ਼ਸਲ ਉੱਤੇ ਛਿੜਕਾਅ ਕਰੋ।

ਮੂੰਗ ਉੜਦ ਦੀ ਬਿਜਾਈ ਕਰੋ (Sow Mung Urad)

ਵਿਗਿਆਨੀਆਂ ਦਾ ਕਹਿਣਾ ਹੈ ਕਿ ਮਾਰਚ ਮਹੀਨੇ ਵਿੱਚ ਮੂੰਗੀ ਅਤੇ ਉੜਦ ਦੀ ਫ਼ਸਲ ਦੀ ਬਿਜਾਈ ਲਈ ਕਿਸਾਨਾਂ ਨੂੰ ਪ੍ਰਮਾਣਿਤ ਸਰੋਤ ਤੋਂ ਹੀ ਸੋਧਿਆ ਬੀਜ ਲੈਣਾ ਚਾਹੀਦਾ ਹੈ। ਮੂੰਗੀ ਦੀਆਂ ਸੁਧਰੀਆਂ ਕਿਸਮਾਂ ਪੂਸਾ ਵਿਸ਼ਾਲ, ਪੂਸਾ ਵਿਸਾਖੀ, PDM-11, SML-32; ਉੜਦ ਚੁਣੋ - ਪੰਤ ਉੜਦ-19, ਪੰਤ ਉੜਦ-30, ਪੰਤ ਉੜਦ-35, ਪੀਡੀਯੂ-1 ਆਦਿ। ਬਿਜਾਈ ਤੋਂ ਪਹਿਲਾਂ, ਬੀਜਾਂ ਨੂੰ ਫ਼ਸਲ ਦੇ ਵਿਸ਼ੇਸ਼ ਰਾਈਜ਼ੋਬੀਅਮ ਅਤੇ ਫਾਸਫੋਰਸ ਘੁਲਣਸ਼ੀਲ ਬੈਕਟੀਰੀਆ ਤੋਂ ਜਰੂਰ ਇਲਾਜ ਕਰੋ।

ਇਹ ਵੀ ਪੜ੍ਹੋ : PM Kisan Samman Nidhi Yojana ਤਹਿਤ ਕਿ ਪਰਿਵਾਰ ਦੇ ਦੋ ਮੈਂਬਰ ਲੈ ਸਕਦੇ ਹਨ ਲਾਭ ?

Summary in English: Sow these vegetables in the fields as advised by the scientists of ICAR-Indian Agricultural Research Institute!

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters