1. Home
  2. ਖੇਤੀ ਬਾੜੀ

ਬਾਜ਼ਾਰਾਂ ਵਿੱਚ ਵਧੀ ਗਿਲੋਏ ਦੀ ਡਿਮਾਂਡ, ਕਾਸ਼ਤ ਦੇ ਇਨ੍ਹਾਂ ਤਰੀਕਿਆਂ ਨਾਲ ਹੋਵੇਗੀ ਲੱਖਾਂ 'ਚ ਕਮਾਈ

ਇਸ ਸਮੇਂ ਬਾਜ਼ਾਰ ਵਿੱਚ ਗਿਲੋਏ ਦੀ ਮੰਗ ਬਹੁਤ ਜ਼ਿਆਦਾ ਹੈ। ਜੇਕਰ ਤੁਸੀਂ ਵੀ ਇਸ ਦੀ ਖੇਤੀ ਕਰਨ ਦੇ ਇੱਛੁਕ ਹੋ ਤਾਂ ਇਸ ਲੇਖ ਨੂੰ ਜ਼ਰੂਰ ਪੜ੍ਹੋ।

Gurpreet Kaur Virk
Gurpreet Kaur Virk

ਇਸ ਸਮੇਂ ਬਾਜ਼ਾਰ ਵਿੱਚ ਗਿਲੋਏ ਦੀ ਮੰਗ ਬਹੁਤ ਜ਼ਿਆਦਾ ਹੈ। ਜੇਕਰ ਤੁਸੀਂ ਵੀ ਇਸ ਦੀ ਖੇਤੀ ਕਰਨ ਦੇ ਇੱਛੁਕ ਹੋ ਤਾਂ ਇਸ ਲੇਖ ਨੂੰ ਜ਼ਰੂਰ ਪੜ੍ਹੋ।

ਗਿਲੋਏ ਦੀ ਕਾਸ਼ਤ ਤੋਂ ਹੋਵੇਗੀ ਹਰ ਮਹੀਨੇ ਕਮਾਈ

ਗਿਲੋਏ ਦੀ ਕਾਸ਼ਤ ਤੋਂ ਹੋਵੇਗੀ ਹਰ ਮਹੀਨੇ ਕਮਾਈ

Giloy: ਗਿਲੋਏ ਇਕ ਅਜਿਹੀ ਆਯੁਰਵੈਦਿਕ ਔਸ਼ਧੀ ਹੈ ਜੋ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ​​ਕਰਦੀ ਹੈ। ਗਿਲੌਏ ਦੇ ਪੱਤਿਆਂ ਵਿੱਚ ਕੈਲਸੀਅਮ, ਪ੍ਰੋਟੀਨ, ਫਾਸਫੋਰਸ ਕਾਫ਼ੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ਦੇ ਤਣਿਆਂ ਵਿੱਚ ਚੰਗੀ ਮਾਤਰਾ ਵਿੱਚ ਸਟਾਰਚ ਵੀ ਹੁੰਦੀ ਹੈ। ਗਿਲੋਏ ਕਈ ਕਿਸਮਾਂ ਦੀਆਂ ਬਿਮਾਰੀਆਂ ਵਿੱਚ ਵਰਤਿਆ ਜਾਂਦਾ ਹੈ। ਕਈ ਲੋਕ ਤਾਂ ਇਸ ਨੂੰ ਪਾਵਰ ਡਰਿੰਕ ਵੱਜੋਂ ਰੋਜ਼ਾਨਾ ਪੀਂਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਇਮਿਊਨ ਸਿਸਟਮ ਨੂੰ ਉਤਸ਼ਾਹਤ ਕਰਨ ਲਈ ਕੰਮ ਕਰਦਾ ਹੈ, ਜਿਸ ਕਾਰਨ ਕਈ ਕਿਸਮਾਂ ਦੀਆਂ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ।

ਗਿਲੋਏ ਦੀ ਕਾਸ਼ਤ ਤੋਂ ਹੋਵੇਗੀ ਹਰ ਮਹੀਨੇ ਕਮਾਈ

ਗਿਲੋਏ ਦੀ ਕਾਸ਼ਤ ਤੋਂ ਹੋਵੇਗੀ ਹਰ ਮਹੀਨੇ ਕਮਾਈ

ਅੱਜ ਅਸੀਂ ਤੁਹਾਡੇ ਨਾਲ ਗਿਲੋਏ ਦੀ ਖੇਤੀ ਤੋਂ ਚੰਗਾ ਮੁਨਾਫਾ ਕਮਾਉਣ ਦਾ ਇੱਕ ਕਾਰੋਬਾਰੀ ਵਿਚਾਰ ਸਾਂਝਾ ਕਰਨ ਜਾ ਰਹੇ ਹਾਂ, ਜੋ ਸ਼ੁਰੂਆਤੀ ਮਹੀਨੇ ਤੋਂ ਹੀ ਹਜ਼ਾਰਾਂ ਅਤੇ ਫਿਰ ਲੱਖਾਂ ਕਮਾਉਣ ਦਾ ਇੱਕ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਪੌਦਾ ਝੁੰਡਾਂ ਵਿੱਚ ਉੱਗਦਾ ਹੈ, ਇਸ ਦੀਆਂ ਟਾਹਣੀਆਂ ਗੰਢੀਆਂ ਹੁੰਦੀਆਂ ਹਨ ਅਤੇ ਤਣਾ ਆਕਾਰ ਵਿੱਚ ਬਹੁਤ ਮੋਟਾ ਹੁੰਦਾ ਹੈ। ਇਸ ਦੇ ਤਣੇ 'ਤੇ ਕਾਲੇ ਧੱਬੇ ਬਣ ਜਾਂਦੇ ਹਨ। ਗਿਲੋਏ ਦੇ ਪੱਤੇ ਅੰਡਾਕਾਰ ਹੁੰਦੇ ਹਨ।

ਉਂਝ ਤਾਂ ਗਿਲੋਏ ਖੂਬੀਆਂ ਨਾਲ ਭਰਪੂਰ ਹੈ, ਪਰ ਮੁੱਖ ਤੌਰ 'ਤੇ ਇਹ ਦਵਾਈਆਂ ਬਣਾਉਣ ਵਿੱਚ ਵਰਤਿਆ ਜਾਂਦਾ ਹੈ। ਇਸ ਨੂੰ ਹੋਰ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ ਜਿਵੇਂ ਅੰਮ੍ਰਿਤਾ, ਗੁਡੂਚੀ, ਛਿੰਨਰੂਹਾ, ਚਕਰੰਗੀ ਆਦਿ। ਗਿਲੋਏ ਤੋਂ ਤਿਆਰ ਦਵਾਈਆਂ ਦੀ ਵਰਤੋਂ ਬੁਖਾਰ, ਪੀਲੀਆ, ਚਮੜੀ ਰੋਗ, ਬਦਹਜ਼ਮੀ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ।

ਗਿਲੋਏ ਦੀ ਕਾਸ਼ਤ ਤੋਂ ਹੋਵੇਗੀ ਹਰ ਮਹੀਨੇ ਕਮਾਈ

ਗਿਲੋਏ ਦੀ ਕਾਸ਼ਤ ਤੋਂ ਹੋਵੇਗੀ ਹਰ ਮਹੀਨੇ ਕਮਾਈ

ਗਿਲੋਏ ਦੀ ਕਾਸ਼ਤ ਦਾ ਵਧੀਆ ਤਰੀਕਾ:

ਕਾਸ਼ਤ ਲਈ ਮਿੱਟੀ

ਗਿਲੋਏ ਰੇਤਲੀ ਦੋਮਟ ਮਿੱਟੀ ਵਿੱਚ ਉਗਾਇਆ ਜਾਂਦਾ ਹੈ। ਇਸ ਨੂੰ ਖੇਤਾਂ ਵਿੱਚ ਬੀਜਣ ਤੋਂ ਪਹਿਲਾਂ ਮਿੱਟੀ ਨੂੰ ਚੰਗੀ ਤਰ੍ਹਾਂ ਛਾਣ ਲਓ, ਤਾਂ ਜੋ ਬੂਟਾ ਆਸਾਨੀ ਨਾਲ ਵਧ ਸਕੇ। ਇਸ ਦੀ ਪੈਦਾਵਾਰ ਲਈ 25 ਤੋਂ 28 ਡਿਗਰੀ ਤਾਪਮਾਨ ਦੀ ਲੋੜ ਹੁੰਦੀ ਹੈ।

ਬੀਜਣ ਦੀ ਵਿਧੀ

ਖੇਤਾਂ ਵਿੱਚ ਗਿਲੋਏ ਦੇ ਪੌਦਿਆਂ ਦੀਆਂ ਖੂਬ ਕਟਿੰਗਜ਼ ਲਗਾਈਆਂ ਜਾਂਦੀਆਂ ਹਨ। ਜ਼ਮੀਨ ਵਿੱਚ ਪੌਦੇ ਲਗਾਉਣ ਅਤੇ ਉਨ੍ਹਾਂ ਵਿਚਕਾਰ ਦੂਰੀ 3 ਮੀਟਰ ਤੱਕ ਰੱਖੀ ਜਾਂਦੀ ਹੈ। ਇਸ ਨੂੰ ਵਧਣ ਲਈ ਲੱਕੜ ਦੇ ਟੁਕੜਿਆਂ ਦੀ ਲੋੜ ਹੁੰਦੀ ਹੈ। ਇਸ ਨੂੰ ਹੋਰ ਰੁੱਖਾਂ ਨਾਲ ਵੀ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ। ਗਿਲੋਏ ਦੇ ਕੱਟੇ ਹੋਏ ਤਣੇ ਨੂੰ 24 ਤੋਂ 48 ਘੰਟਿਆਂ ਦੇ ਅੰਦਰ ਟ੍ਰਾਂਸਪਲਾਂਟ ਕਰਨਾ ਹੁੰਦਾ ਹੈ। ਜੂਨ ਅਤੇ ਜੁਲਾਈ ਦੇ ਮਹੀਨੇ ਇਸ ਦੀ ਕਾਸ਼ਤ ਲਈ ਮਹੱਤਵਪੂਰਨ ਮੰਨੇ ਜਾਂਦੇ ਹਨ।

ਇਹ ਵੀ ਪੜ੍ਹੋ: ਚੱਪਣ ਕੱਦੂ ਦੀ ਸਫਲ ਕਾਸ਼ਤ ਲਈ ਕੁਝ ਸੁਝਾਅ, ਇਹ ਕਿਸਮ ਤੁਹਾਨੂੰ 2 ਮਹੀਨਿਆਂ 'ਚ ਬਣਾ ਦੇਵੇਗੀ ਅਮੀਰ

ਗਿਲੋਏ ਦੀ ਕਾਸ਼ਤ ਤੋਂ ਹੋਵੇਗੀ ਹਰ ਮਹੀਨੇ ਕਮਾਈ

ਗਿਲੋਏ ਦੀ ਕਾਸ਼ਤ ਤੋਂ ਹੋਵੇਗੀ ਹਰ ਮਹੀਨੇ ਕਮਾਈ

ਸਿੰਚਾਈ ਅਤੇ ਨਦੀਨਾਂ ਦਾ ਨਿਯੰਤਰਣ

ਗਿਲੋਏ ਦਾ ਬੂਟਾ ਕਿਸੇ ਵੀ ਤਰ੍ਹਾਂ ਕੀੜਿਆਂ ਦੁਆਰਾ ਸੰਕਰਮਿਤ ਨਹੀਂ ਹੁੰਦਾ। ਬਿਮਾਰੀਆਂ ਇਸ ਦੀਆਂ ਜੜ੍ਹਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਇਸ ਪੌਦੇ ਦੀ ਆਪਣੀ ਕੀਟ ਨਿਯੰਤਰਣ ਸਮਰੱਥਾ ਹੈ, ਫਿਰ ਵੀ ਇਸ ਨੂੰ ਸਮੇਂ-ਸਮੇਂ 'ਤੇ ਕੀਟਨਾਸ਼ਕ ਦਾ ਛਿੜਕਾਅ ਕਰਨਾ ਚਾਹੀਦਾ ਹੈ। ਨਦੀਨਾਂ ਤੋਂ ਬਚਣ ਲਈ ਇਸ ਦੇ ਆਲੇ-ਦੁਆਲੇ ਦੀ ਜ਼ਮੀਨ ਨੂੰ ਹਮੇਸ਼ਾ ਨਦੀਨਾਂ ਤੋਂ ਬਚਾਉਣਾ ਚਾਹੀਦਾ ਹੈ।

ਝਾੜ

ਗਿਲੋਏ ਲਗਭਗ 800 ਕਿਲੋ ਪ੍ਰਤੀ ਹੈਕਟੇਅਰ ਤੱਕ ਪੈਦਾ ਕੀਤੀ ਜਾ ਸਕਦੀ ਹੈ। ਇਸ ਦਾ ਸੁੱਕਾ ਭਾਰ 300 ਕਿਲੋਗ੍ਰਾਮ ਤੱਕ ਹੁੰਦਾ ਹੈ। ਮੌਜੂਦਾ ਸਮੇਂ 'ਚ ਦੁਨੀਆ 'ਚ ਇਸ ਦੀਆਂ ਦਵਾਈਆਂ ਦੀ ਕਾਫੀ ਮੰਗ ਹੈ। ਤੁਸੀਂ ਇਸਨੂੰ ਔਨਲਾਈਨ ਅਤੇ ਔਫਲਾਈਨ ਦੋਵੇਂ ਤਰੀਕਿਆਂ ਨਾਲ ਵੇਚ ਕੇ ਬਹੁਤ ਵਧੀਆ ਲਾਭ ਕਮਾ ਸਕਦੇ ਹੋ। ਤੁਸੀਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੇ ਨਾਲ-ਨਾਲ ਬਜ਼ਾਰ ਵਿੱਚ ਜਾ ਸਕਦੇ ਹੋ ਅਤੇ ਖਰੀਦਦਾਰਾਂ ਨਾਲ ਸੰਪਰਕ ਕਰਕੇ ਆਪਣੀ ਉਪਜ ਤੋਂ ਜਿੰਨਾ ਚਾਹੋ ਪੈਸਾ ਕਮਾ ਸਕਦੇ ਹੋ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਸ ਕਾਰੋਬਾਰ ਦੀ ਸ਼ੁਰੂਆਤ ਵਿੱਚ ਤੁਸੀਂ ਹਰ ਮਹੀਨੇ 20000 ਤੋਂ 25000 ਰੁਪਏ ਆਸਾਨੀ ਨਾਲ ਕਮਾ ਸਕਦੇ ਹੋ ਅਤੇ ਇਸ ਤੋਂ ਬਾਅਦ ਇਹ ਮੁਨਾਫਾ ਕੁਝ ਮਹੀਨਿਆਂ ਵਿੱਚ ਲੱਖਾਂ ਰੁਪਏ ਵਿੱਚ ਬਦਲ ਸਕਦਾ ਹੈ।

Summary in English: The demand of Giloy has increased in the markets, the earnings will be in lakhs with these methods of cultivation

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters