1. Home
  2. ਖੇਤੀ ਬਾੜੀ

ਗੰਨੇ ਦੀਆਂ ਇਹ 3 ਕਿਸਮਾਂ ਸਭ ਤੋਂ ਵਧੀਆ, ਬਿਮਾਰੀਆਂ ਤੇ ਕੀੜਿਆਂ ਪ੍ਰਤੀ ਰੋਧਕ, ਵੱਧ ਝਾੜ ਦੇਣ ਲਈ ਤਿਆਰ

ਅੱਜ ਅੱਸੀ ਆਪਣੇ ਕਿਸਾਨ ਭਰਾਵਾਂ ਨੂੰ ਗੰਨੇ ਦੀਆਂ 3 ਸੁਧਰੀਆਂ ਕਿਸਮਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜੋ ਸਭ ਤੋਂ ਵਧੀਆ ਝਾੜ ਦੇਣ ਲਈ ਪ੍ਰਸਿੱਧ ਹਨ।

Gurpreet Kaur Virk
Gurpreet Kaur Virk
ਗੰਨੇ ਦੀਆਂ ਇਹ 3 ਕਿਸਮਾਂ ਸਭ ਤੋਂ ਵਧੀਆ

ਗੰਨੇ ਦੀਆਂ ਇਹ 3 ਕਿਸਮਾਂ ਸਭ ਤੋਂ ਵਧੀਆ

Sugarcane Farmers: ਕਿਸਾਨਾਂ ਨੂੰ ਗੰਨੇ ਦੀ ਕਾਸ਼ਤ ਤੋਂ ਵੱਧ ਝਾੜ ਮਿਲਦਾ ਹੈ, ਪਰ ਕਈ ਵਾਰ ਗੰਨੇ ਦੀ ਫ਼ਸਲ ਵਿੱਚ ਕਈ ਬਿਮਾਰੀਆਂ ਪਾਈਆਂ ਜਾਂਦੀਆਂ ਹਨ। ਜਿਸਦੇ ਚਲਦਿਆਂ ਕਿਸਾਨਾਂ ਦਾ ਕਾਫੀ ਨੁਕਸਾਨ ਝੱਲਣਾ ਪੈਂਦਾ ਹੈ। ਅਜਿਹੇ 'ਚ ਅੱਸੀ ਗੰਨਾ ਉਤਪਾਦਕ ਕਿਸਾਨਾਂ ਲਈ ਇੱਕ ਖਾਸ ਜਾਣਕਾਰੀ ਲੈ ਕੇ ਆਏ ਹਨ।

High Yielding Varieties of Sugarcane: ਗੰਨਾ ਇੱਕ ਸਦਾਬਹਾਰ ਫ਼ਸਲ ਹੈ ਅਤੇ ਬਾਂਸ ਦੀ ਇੱਕ ਪ੍ਰਜਾਤੀ ਹੈ। ਇਹ ਭਾਰਤ ਦੀ ਮੁੱਖ ਫਸਲ ਹੈ ਜਿਸਦੀ ਵਰਤੋਂ ਖੰਡ, ਗੁੜ ਅਤੇ ਮਿਸ਼ਰੀ ਬਣਾਉਣ ਲਈ ਕੀਤੀ ਜਾਂਦੀ ਹੈ। ਗੰਨੇ ਦੀ ਫ਼ਸਲ ਦਾ ਦੋ ਤਿਹਾਈ ਹਿੱਸਾ ਖੰਡ ਅਤੇ ਗੁੜ ਬਣਾਉਣ ਲਈ ਅਤੇ ਇੱਕ ਤਿਹਾਈ ਮਿਸ਼ਰੀ ਬਣਾਉਣ ਲਈ ਵਰਤਿਆ ਜਾਂਦਾ ਹੈ। ਗੰਨਾ ਸਭ ਤੋਂ ਜ਼ਿਆਦਾ ਬ੍ਰਾਜ਼ੀਲ ਅਤੇ ਬਾਅਦ ਵਿੱਚ ਭਾਰਤ, ਚੀਨ, ਥਾਈਲੈਂਡ, ਪਾਕਿਸਤਾਨ ਅਤੇ ਮੈਕਸੀਕੋ ਵਿੱਚ ਉਗਾਇਆ ਜਾਂਦਾ ਹੈ।

ਕਿਸਾਨ ਅਕਸਰ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਭਾਲ 'ਚ ਰਹਿੰਦੇ ਹਨ ਤਾਂ ਜੋ ਉਹ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ। ਅੱਜ ਅੱਸੀ ਆਪਣੇ ਕਿਸਾਨ ਭਰਾਵਾਂ ਨੂੰ ਗੰਨੇ ਦੀਆਂ 3 ਸੁਧਰੀਆਂ ਕਿਸਮਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜੋ ਸਭ ਤੋਂ ਵਧੀਆ ਝਾੜ ਦੇਣ ਲਈ ਪ੍ਰਸਿੱਧ ਹਨ। ਜੀ ਹਾਂ, ਗੋਵਿੰਦ ਬੱਲਭ ਪੰਤ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ, ਪੰਤਨਗਰ ਦੇ ਖੇਤੀ ਵਿਗਿਆਨੀਆਂ ਨੇ ਹਾਲ ਹੀ ਵਿੱਚ ਗੰਨੇ ਦੀਆਂ ਤਿੰਨ ਕਿਸਮਾਂ ਵਿਕਸਿਤ ਕੀਤੀਆਂ ਹਨ।

ਇਨ੍ਹਾਂ ਕਿਸਮਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਬਿਮਾਰੀਆਂ ਅਤੇ ਕੀੜਿਆਂ ਨਾਲ ਲੜਨ ਦੀ ਸਮਰੱਥਾ ਰੱਖਦੀ ਹੈ। ਕਿਸਾਨ ਇਸ ਕਿਸਮ ਤੋਂ ਚੰਗਾ ਅਤੇ ਵੱਧ ਝਾੜ ਲੈ ਸਕਦੇ ਹਨ। ਪੰਤਨਗਰ ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਵੱਲੋਂ ਵਿਕਸਿਤ ਕੀਤੀਆਂ ਕਿਸਮਾਂ ਅਗੇਤੀ ਗੰਨਾ (ਪੰਤ 12221), ਸਾਧਾਰਨ ਗੰਨਾ (ਪੰਤ 12226) ਅਤੇ ਪੰਤ 13224 ਹਨ।

ਗੰਨੇ ਦੀਆਂ ਕਿਸਮਾਂ ਦੀਆਂ ਵਿਸ਼ੇਸ਼ਤਾਵਾਂ:

ਪੰਤ 12221

ਗੰਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਇਸ ਕਿਸਮ ਤੋਂ ਚੰਗਾ ਝਾੜ ਮਿਲੇਗਾ।
● ਇਸ ਕਿਸਮ ਵਿੱਚ ਵਧੀਆ ਜੂਸ ਦੀ ਗੁਣਵੱਤਾ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
● ਇਹ ਕਿਸਮ ਕਿਸਾਨ ਅਤੇ ਖੰਡ ਉਦਯੋਗ ਦੋਵਾਂ ਲਈ ਚੰਗੀ ਮੰਨੀ ਜਾਂਦੀ ਹੈ।

ਇਹ ਵੀ ਪੜ੍ਹੋ: ਪੰਜਾਬ-ਹਰਿਆਣਾ 'ਚ ਪ੍ਰਸਿੱਧ ਕਣਕ ਦੀਆਂ ਕਿਸਮਾਂ, ਵਧੀਆ ਝਾੜ ਲਈ ਇਨ੍ਹਾਂ ਤਿੰਨ ਪੜਾਵਾਂ 'ਚ ਕਰੋ ਕਣਕ ਦੀ ਕਾਸ਼ਤ

ਪੰਤ 12226

● ਖੇਤੀ ਵਿਗਿਆਨੀਆਂ ਵੱਲੋਂ ਵਿਕਸਤ ਕੀਤੀ ਗੰਨੇ ਦੀ ਇਹ ਕਿਸਮ ਬਿਮਾਰੀਆਂ ਨਾਲ ਲੜਨ ਦੇ ਸਮਰੱਥ ਹੈ।
● ਇਸ ਦੀ ਉਤਪਾਦਨ ਸਮਰੱਥਾ ਵੀ ਬਹੁਤ ਵਧੀਆ ਮੰਨੀ ਜਾਂਦੀ ਹੈ।
● ਇਹ ਛੇਤੀ ਪੱਕਣ ਵਾਲੀ ਕਿਸਮ ਹੈ।
● ਇਹ ਪਾਣੀ ਭਰੇ ਅਤੇ ਸੋਕੇ ਵਾਲੇ ਹਾਲਾਤਾਂ ਵਿੱਚ ਵੀ ਵੱਧ ਅਤੇ ਵਧੀਆ ਉਤਪਾਦਨ ਦੇਣ ਦੀ ਸਮਰੱਥਾ ਰੱਖਦੀ ਹੈ।
● ਇਨ੍ਹਾਂ ਗੁਣਾਂ ਕਾਰਨ ਇਸ ਕਿਸਮ ਨੂੰ ਕਾਸ਼ਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ।

ਪੰਤ 13224

● ਇਸ ਕਿਸਮ ਨਾਲ ਕਿਸਾਨ ਘੱਟ ਲਾਗਤ 'ਤੇ ਚੰਗਾ ਝਾੜ ਲੈ ਸਕਦੇ ਹਨ।
● ਗੰਨੇ ਦੀ ਇਹ ਕਿਸਮ ਬਿਮਾਰੀ ਰਹਿਤ ਵੀ ਹੈ ਅਤੇ ਵੱਧ ਉਤਪਾਦਨ ਲਈ ਚੰਗੀ ਮੰਨੀ ਜਾਂਦੀ ਹੈ।
● ਇਹ ਕਿਸਮਾਂ ਕਿਸਾਨਾਂ ਨੂੰ ਫ਼ਸਲ ਦਾ ਵੱਧ ਤੋਂ ਵੱਧ ਅਤੇ ਵਧੀਆ ਉਤਪਾਦਨ ਦੇ ਸਕਦੀਆਂ ਹਨ।

Summary in English: These 3 varieties of sugarcane are the best, resistant to diseases and pests, ready to give high yield

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters