1. Home
  2. ਖੇਤੀ ਬਾੜੀ

ਕਣਕ ਦੀਆਂ ਇਹ 7 Improved Varieties ਗੈਰ ਸਿੰਜਾਈ ਵਾਲੇ ਖੇਤਰਾਂ ਲਈ ਵਧੀਆ

ਕਿਸਾਨ ਵੀਰੋ ਕਣਕ ਦੀਆਂ ਇਹ 7 ਸੁਧਰੀਆਂ ਕਿਸਮਾਂ ਗੈਰ ਸਿੰਜਾਈ ਵਾਲੇ ਖੇਤਰਾਂ ਵਿੱਚ 40 ਕੁਇੰਟਲ/ਹੈਕਟੇਅਰ ਤੱਕ ਝਾੜ ਦੇਣਗੀਆਂ, ਜਾਣੋ ਇਨ੍ਹਾਂ ਦੀਆਂ ਵਿਸ਼ੇਸ਼ਤਾਵਾਂ।

Gurpreet Kaur Virk
Gurpreet Kaur Virk
ਕਿਸਾਨਾਂ ਲਈ ਕਣਕ ਦੀਆਂ ਇਹ 7 ਕਿਸਮਾਂ ਬਹੁਤ ਖ਼ਾਸ

ਕਿਸਾਨਾਂ ਲਈ ਕਣਕ ਦੀਆਂ ਇਹ 7 ਕਿਸਮਾਂ ਬਹੁਤ ਖ਼ਾਸ

Wheat New Variety: ਕਣਕ ਦੀਆਂ ਇਹ ਸੱਤ ਕਿਸਮਾਂ ਮਗਹਰ (ko-8027), ਇੰਦਰ (ko-8962), ਗੋਮਤੀ (ko-9465), ko-9644, ਮੰਦਾਕਿਨੀ (ko-9351), ਐਚ.ਡੀ.ਆਰ-77 ਅਤੇ ਐਚ.ਡੀ.-2888 ਹਨ, ਜੋ ਗੈਰ ਸਿੰਜਾਈ ਵਾਲੇ ਖੇਤਰਾਂ ਵਿੱਚ ਵੀ ਕਿਸਾਨਾਂ ਨੂੰ 30-40 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਝਾੜ ਦੇਣ ਦੇ ਸਮਰੱਥ ਹਨ। ਆਓ ਜਾਣਦੇ ਹਾਂ ਕਣਕ ਦੀਆਂ ਇਨ੍ਹਾਂ ਸਾਰੀਆਂ ਕਿਸਮਾਂ ਦਾ ਪੂਰਾ ਵੇਰਵਾ...

ਕਣਕ ਦੀ ਫ਼ਸਲ ਕਿਸਾਨਾਂ ਲਈ ਪ੍ਰਮੁੱਖ ਖੁਰਾਕੀ ਫ਼ਸਲਾਂ ਵਿੱਚੋਂ ਇੱਕ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਹਾੜੀ ਸੀਜ਼ਨ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਨੂੰ ਆਪਣੀਆਂ ਫਸਲਾਂ ਤੋਂ ਵੱਧ ਝਾੜ ਲੈਣ ਵਿੱਚ ਮਦਦ ਕਰਨ ਲਈ, ਭਾਰਤੀ ਖੇਤੀ ਵਿਗਿਆਨੀ ਵੱਖ-ਵੱਖ ਮੌਸਮ ਅਤੇ ਮਿੱਟੀ ਦੇ ਅਨੁਸਾਰ ਕਣਕ ਦੀਆਂ ਸਭ ਤੋਂ ਵਧੀਆ ਕਿਸਮਾਂ ਦਾ ਵਿਕਾਸ ਕਰਦੇ ਰਹਿੰਦੇ ਹਨ। ਇਸੇ ਲੜੀ ਤਹਿਤ ਵਿਗਿਆਨੀਆਂ ਦੁਆਰਾ ਗੈਰ ਸਿੰਜਾਈ ਵਾਲੀਆਂ ਹਾਲਤਾਂ ਵਿੱਚ ਬੀਜੀ ਜਾਣ ਵਾਲੀ ਕਣਕ ਦੀਆਂ ਸੱਤ ਉੱਤਮ ਕਿਸਮਾਂ ਪੇਸ਼ ਕੀਤੀਆਂ ਹਨ- ਮਗਹਰ (ko-8027), ਇੰਦਰ (ko-8962), ਗੋਮਤੀ (ko-9465), ko-9644, ਮੰਦਾਕਿਨੀ (ko-9351), ਐਚ.ਡੀ.ਆਰ-77 ਅਤੇ ਐਚ.ਡੀ.-2888।

ਦੱਸ ਦੇਈਏ ਕਿ ਇਹ ਕਿਸਮਾਂ 30-40 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਝਾੜ ਦਿੰਦੀਆਂ ਹਨ। ਇਨ੍ਹਾਂ ਹੀ ਨਹੀਂ ਕਣਕ ਦੀਆਂ ਇਹ ਸਾਰੀਆਂ ਕਿਸਮਾਂ ਸਿੰਚਾਈ ਅਤੇ ਗੈਰ ਸਿੰਜਾਈ ਵਾਲੇ ਖੇਤਰਾਂ ਵਿੱਚ ਚੰਗਾ ਉਤਪਾਦਨ ਦੇਣ ਦੇ ਸਮਰੱਥ ਹਨ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਕਣਕ ਦੀਆਂ ਇਨ੍ਹਾਂ ਸੁਧਰੀਆਂ ਕਿਸਮਾਂ ਬਾਰੇ...

ਗੈਰ ਸਿੰਜਾਈ ਵਾਲੇ ਖੇਤਰਾਂ ਵਿੱਚ ਬੀਜੀਆਂ ਕਣਕ ਦੀਆਂ ਕਿਸਮਾਂ:

ਮਗਹਰ (ko-8027)

ਕਣਕ ਦੀ ਇਹ ਕਿਸਮ 140 ਤੋਂ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਕਿਸਾਨ ਇਸ ਕਿਸਮ ਨੂੰ ਗੈਰ ਸਿੰਜਾਈ ਵਾਲੇ ਖੇਤਰਾਂ ਵਿੱਚ ਲਗਾ ਕੇ ਚੰਗਾ ਉਤਪਾਦਨ ਲੈ ਸਕਦੇ ਹਨ। ਕਣਕ ਦੀ ਮਗਹਰ (ko-8027) ਕਿਸਮ ਕਿਸਾਨਾਂ ਨੂੰ 30 ਤੋਂ 35 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਦੇ ਸਕਦੀ ਹੈ।

ਇਹ ਵੀ ਪੜ੍ਹੋ: ਕਣਕ ਦੇ ਵਧੀਆ ਝਾੜ ਲਈ ਸਮੇਂ ਸਿਰ ਬਿਜਾਈ ਅਤੇ ਸਹੀ ਕਿਸਮ ਦੀ ਚੋਣ ਦੀ ਸਲਾਹ

ਇੰਦਰ (ko-8962)

ਇਹ ਕਿਸਮ ਖੇਤ ਵਿੱਚ 90-110 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਪੌਦੇ 110-120 ਸੈਂਟੀਮੀਟਰ ਤੱਕ ਲੰਬੇ ਹੁੰਦੇ ਹਨ। ਕਿਸਾਨ ਇੰਦਰ (KO-8962) ਕਿਸਮ ਦੀ ਕਣਕ ਤੋਂ 25-35 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਝਾੜ ਲੈ ਸਕਦੇ ਹਨ।

ਗੋਮਤੀ (ko-9465)

ਗੋਮਤੀ (ko-9465) ਕਿਸਮ 90-110 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਕਿਸਮ ਦੇ ਪੌਦੇ 90-100 ਸੈਂਟੀਮੀਟਰ ਲੰਬੇ ਹੁੰਦੇ ਹਨ। ਕਣਕ ਦੀ ਇਹ ਕਿਸਮ 28-35 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਦਿੰਦੀ ਹੈ।

ko-9644

ਕਣਕ ਦੀ ko-9644 ਕਿਸਮ 105-110 ਦਿਨਾਂ ਵਿੱਚ ਖੇਤ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ 95-110 ਸੈਂਟੀਮੀਟਰ ਉੱਚੇ ਹੁੰਦੇ ਹਨ। ਇਹ ਕਿਸਮ 35-40 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਉਤਪਾਦਨ ਦਿੰਦੀ ਹੈ।

ਇਹ ਵੀ ਪੜ੍ਹੋ: Wheat ਦੀ ਨਵੀਂ ਕਿਸਮ Rht13, ਸੁੱਕੀ ਜ਼ਮੀਨ 'ਚ ਵੀ ਦੇਵੇਗੀ ਬੰਪਰ ਝਾੜ

ਮੰਦਾਕਿਨੀ (ko-9351)

ਕਣਕ ਦੀ ਮੰਦਾਕਿਨੀ (ko-9351) ਕਿਸਮ 115-120 ਦਿਨਾਂ ਦੀ ਮਿਆਦ ਵਿੱਚ ਪੂਰੀ ਤਰ੍ਹਾਂ ਪੱਕ ਜਾਂਦੀ ਹੈ। ਇਸਦੇ ਪੌਦੇ ਦੀ ਲੰਬਾਈ 95-110 ਸੈਂਟੀਮੀਟਰ ਤੱਕ ਹੁੰਦੀ ਹੈ। ਕਿਸਾਨ ਇਸ ਕਿਸਮ ਤੋਂ 30 ਤੋਂ 35 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਲੈ ਸਕਦੇ ਹਨ।

ਐਚ.ਡੀ.ਆਰ-77

ਕਣਕ ਦੀ ਇਸ ਕਿਸਮ ਤੋਂ 25-35 ਕੁਇੰਟਲ/ਹੈਕਟੇਅਰ ਤੱਕ ਚੰਗਾ ਝਾੜ ਲੈ ਸਕਦੇ ਹੋ। ਇਹ ਕਿਸਮ 105-115 ਦਿਨਾਂ ਵਿੱਚ ਪੱਕ ਜਾਂਦੀ ਹੈ।

ਐਚ.ਡੀ.-2888

ਐਚਡੀ-2888 ਕਿਸਮ ਦੀ ਕਣਕ ਤੋਂ ਕਿਸਾਨ 30-35 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਝਾੜ ਲੈ ਸਕਦੇ ਹਨ। ਇਹ ਕਿਸਮ ਪੱਕਣ ਵਿੱਚ 120-125 ਦਿਨ ਲੈਂਦੀ ਹੈ ਅਤੇ ਇਸਦੇ ਪੌਦਿਆਂ ਦੀ ਉਚਾਈ 100-110 ਸੈਂਟੀਮੀਟਰ ਤੱਕ ਹੁੰਦੀ ਹੈ।

Summary in English: These 7 improved varieties of wheat are good for non-irrigated areas

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters