1. Home
  2. ਖੇਤੀ ਬਾੜੀ

ਗੰਨੇ ਦੀਆਂ ਇਹ ਤਿੰਨ ਕਿਸਮਾਂ ਬਦਲ ਸਕਦੀਆਂ ਹਨ ਕਿਸਾਨਾਂ ਦੀ ਕਿਸਮਤ

ਗੰਨੇ ਦੀ ਕਾਸ਼ਤ ਮੁੱਖ ਤੌਰ 'ਤੇ ਇਸ ਦੇ ਜੂਸ ਲਈ ਕੀਤੀ ਜਾਂਦੀ ਹੈ, ਜਿੱਥੋਂ ਚੀਨੀ (ਸ਼ਕਰ ) ਦੀ ਪ੍ਰਕਿਰਿਆ ਹੁੰਦੀ ਹੈ | ਗੰਨਾ ਵਿਸ਼ਵ ਦੇ ਸਬ-ਖੰਡੀ ਅਤੇ ਖੰਡੀ ਖੇਤਰਾਂ ਵਿੱਚ ਉਗਾਇਆ ਜਾਂਦਾ ਹੈ। ਭਾਰਤ ਵਿਚ ਦੁਨੀਆ ਦਾ ਲਗਭਗ 17 ਪ੍ਰਤੀਸ਼ਤ ਗੰਨਾ ਪੈਦਾ ਹੁੰਦਾ ਹੈ, ਦੇਸ਼ ਦੇ ਲਗਭਗ 50 ਪ੍ਰਤੀਸ਼ਤ ਗੰਨੇ ਦਾ ਉਤਪਾਦਨ ਉੱਤਰ ਪ੍ਰਦੇਸ਼ ਰਾਜ ਦੇ ਖੇਤਰ ਵਿਚ ਹੁੰਦਾ ਹੈ, ਇਸ ਤੋਂ ਬਾਅਦ ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਗੁਜਰਾਤ, ਬਿਹਾਰ, ਹਰਿਆਣਾ ਅਤੇ ਪੰਜਾਬ ਹਨ। ਗੰਨੇ ਦੀ ਚੰਗੀ ਝਾੜ ਲੈਣ ਲਈ ਹੇਠ ਲਿਖੀਆਂ ਕਿਸਮਾਂ ਹਨ -

KJ Staff
KJ Staff
Sugarcane 1

ਗੰਨੇ ਦੀ ਕਾਸ਼ਤ ਮੁੱਖ ਤੌਰ 'ਤੇ ਇਸ ਦੇ ਜੂਸ ਲਈ ਕੀਤੀ ਜਾਂਦੀ ਹੈ, ਜਿੱਥੋਂ ਚੀਨੀ (ਸ਼ਕਰ ) ਦੀ ਪ੍ਰਕਿਰਿਆ ਹੁੰਦੀ ਹੈ | ਗੰਨਾ ਵਿਸ਼ਵ ਦੇ ਸਬ-ਖੰਡੀ ਅਤੇ ਖੰਡੀ ਖੇਤਰਾਂ ਵਿੱਚ ਉਗਾਇਆ ਜਾਂਦਾ ਹੈ। ਭਾਰਤ ਵਿਚ ਦੁਨੀਆ ਦਾ ਲਗਭਗ 17 ਪ੍ਰਤੀਸ਼ਤ ਗੰਨਾ ਪੈਦਾ ਹੁੰਦਾ ਹੈ, ਦੇਸ਼ ਦੇ ਲਗਭਗ 50 ਪ੍ਰਤੀਸ਼ਤ ਗੰਨੇ ਦਾ ਉਤਪਾਦਨ ਉੱਤਰ ਪ੍ਰਦੇਸ਼ ਰਾਜ ਦੇ ਖੇਤਰ ਵਿਚ ਹੁੰਦਾ ਹੈ, ਇਸ ਤੋਂ ਬਾਅਦ ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਗੁਜਰਾਤ, ਬਿਹਾਰ, ਹਰਿਆਣਾ ਅਤੇ ਪੰਜਾਬ ਹਨ। ਗੰਨੇ ਦੀ ਚੰਗੀ ਝਾੜ ਲੈਣ ਲਈ ਹੇਠ ਲਿਖੀਆਂ ਕਿਸਮਾਂ ਹਨ -

ਗੰਨੇ ਦੀਆਂ ਕਿਸਮਾਂ ਅਤੇ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ

1.ਕੋ.ਸੇ 13452: ਇਹ ਇਕ ਦਰਮਿਆਨੀ ਦੇਰ ਨਾਲ ਪੱਕਣ ਵਾਲਾ ਗੰਨਾ ਹੈ | ਇਹ ਪ੍ਰਤੀ ਹੈਕਟੇਅਰ 86 ਤੋਂ 95 ਟਨ ਦੀ ਪੈਦਾਵਾਰ ਕਰੇਗਾ | ਇਸ ਦਾ ਵਪਾਰਕ ਖੰਡ ਦਾ ਝਾੜ 12.08 ਹੈ |

2.ਕੋ.ਸੇ 13235: ਇਹ ਹੋਰ ਗੰਨੇ ਦੇ ਮੁਕਾਬਲੇ ਤੇਜ਼ੀ ਨਾਲ ਪੱਕਣ ਵਾਲਾ ਗੰਨਾ ਹੈ | ਇਸ ਦੀ ਫਸਲ 10 ਮਹੀਨਿਆਂ ਵਿੱਚ ਪੱਕ ਕੇ ਤਿਆਰ ਹੁੰਦੀ ਹੈ | ਇਸ ਦਾ ਝਾੜ 81 ਤੋਂ 92 ਟਨ ਪ੍ਰਤੀ ਹੈਕਟੇਅਰ ਹੈ | ਵਪਾਰਕ ਖੰਡ 11.55 ਪਾਏ ਗਏ ਹਨ | ਇਸ ਪ੍ਰਜਾਤੀਆਂ ਨੂੰ 0238 ਦੇ ਵਿਕਲਪ ਵਜੋਂ ਮੰਨੀਆ ਜਾ ਰਿਹਾ ਹੈ |

3. ਕੋਸਾ 10239: ਇਹ ਇਕ ਦਰਮਿਆਨੇ-ਦੇਰ ਨਾਲ ਪੱਕਣ ਵਾਲਾ ਗੰਨਾ ਹੈ | ਪਾਣੀ ਭਰਨ ਦੀ ਸਥਿਤੀ ਵਿਚ ਇਹ ਪ੍ਰਤੀ ਹੈਕਟੇਅਰ ਵਿਚ 63 ਤੋਂ 79 ਟਨ ਝਾੜ ਪ੍ਰਾਪਤ ਕਰਦਾ ਹੈ | ਇਸ ਦਾ ਝਾੜ ਉਸਾਰ ਜਾਂ ਬੰਜਰ ਜ਼ਮੀਨ 'ਤੇ 61 ਤੋਂ 70 ਟਨ ਪਾਇਆ ਗਿਆ ਹੈ।

ਬਿਮਾਰੀ ਰਹਿਤ ਗੰਨੇ ਦੀ ਕਿਸਮਾਂ

ਕੁਝ ਸਮਾਂ ਪਹਿਲਾਂ, co 0238 ਕਿਸਮ ਦਾ ਗੰਨਾ ਕਿਸਾਨਾਂ ਵਿਚ ਬਹੁਤ ਮਸ਼ਹੂਰ ਸੀ | ਕਿਉਂਕਿ ਇਸ ਕਿਸਮ ਤੋਂ ਕਿਸਾਨ ਅਤੇ ਖੰਡ ਮਿੱਲਾਂ ਨੂੰ ਵਧੀਆ ਫਾਇਦਾ ਹੁੰਦਾ ਸੀ | ਇਸ ਕਾਰਨ, ਕਿਸਾਨਾਂ ਨੇ ਲੋੜ ਤੋਂ ਵੱਧ ਇਸ ਦੀ ਕਾਸ਼ਤ ਕੀਤੀ | ਨਤੀਜੇ ਵਜੋਂ, ਇਹ ਹੋਇਆ ਕਿ co 0238 ਗੰਨੇ ਦੀ ਕਾਸ਼ਤ ਜਿਆਦਾ ਹੋਣ ਕਰਕੇ, ਇਸਦਾ ਚੰਗਾ ਮੁੱਲ ਮਿਲਣਾ ਬੰਦ ਹੋ ਗਿਆ | ਨਾਲ ਹੀ, ਇਸ ਕਿਸਮ ਦੀ ਲਾਲ ਸੜਨ ਦੀ ਬਿਮਾਰੀ (Red Rot Disease) ਫੈਲ ਗਈ ਅਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ | ਇਸ ਸਥਿਤੀ ਦੇ ਮੱਦੇਨਜ਼ਰ ਗੰਨਾ ਰਿਸਰਚ ਇੰਸਟੀਚਿਯੂਟ ਦੇ ਵਿਗਿਆਨੀਆਂ ਨੇ ਤਿੰਨ ਨਵੀਂ ਕਿਸਮਾਂ ਤਿਆਰ ਕੀਤੀਆਂ, ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਕਿਸਮਾਂ ਇਸ ਸਮੇਂ ਬਿਮਾਰੀ ਮੁਕਤ ਹਨ।

ਇਨ੍ਹਾਂ ਰਾਜਾਂ ਵਿੱਚ ਕੀਤੀ ਜਾਂਦੀ ਹੈ ਗੰਨੇ ਦੀ ਖੇਤੀ

ਗੰਨੇ ਦੀ ਖੇਤੀ ਨੂੰ ਪੰਜ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਵਿਚ ਉੱਤਰ ਪੱਛਮੀ ਜ਼ੋਨ, ਉੱਤਰੀ ਕੇਂਦਰੀ ਜ਼ੋਨ, ਉੱਤਰ ਪੂਰਬੀ ਜ਼ੋਨ, ਪ੍ਰਾਇਦੀਪ ਖੇਤਰ ਅਤੇ ਕੋਸਟਲ ਜ਼ੋਨ ਸ਼ਾਮਲ ਹਨ | ਇਨ੍ਹਾਂ ਸਾਰੇ ਜ਼ੋਨਾਂ ਵਿਚ ਗੰਨੇ ਦਾ ਸਭ ਤੋਂ ਵੱਧ ਝਾੜ ਅਰਧ-ਖੰਡੀ ਖੇਤਰ ਵਿਚ ਹੁੰਦਾ ਹੈ। ਇਹ ਕਿਹਾ ਜਾਂਦਾ ਹੈ ਕਿ ਭਾਰਤ ਵਿਚ ਗੰਨੇ ਦੀ 55 ਪ੍ਰਤੀਸ਼ਤ ਤੋਂ ਵੱਧ ਕਾਸ਼ਤ ਉੱਤਰ ਪ੍ਰਦੇਸ਼, ਬਿਹਾਰ, ਹਰਿਆਣਾ, ਪੰਜਾਬ ਤੋਂ ਆਉਂਦਾ ਹੈ | ਜਦੋਂ ਕਿ ਬਾਕੀ ਹਿਸਾ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ, ਕੇਰਲ, ਗੋਆ, ਪੁਡੂਚੇਰੀ ਤੋਂ ਆਉਂਦਾ ਹੈ |

Summary in English: These three new varieties of sugarcane can change the fortunes of farmers

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters