Top Mustard Varieties: ਸਰ੍ਹੋਂ ਹਾੜੀ ਦੇ ਮੌਸਮ ਵਿੱਚ ਉਗਾਈਆਂ ਜਾਣ ਵਾਲੀਆਂ ਸਭ ਤੋਂ ਮਹੱਤਵਪੂਰਨ ਫ਼ਸਲਾਂ ਵਿੱਚੋਂ ਇੱਕ ਹੈ। ਦੱਸ ਦੇਈਏ ਕਿ ਇਹ ਇੱਕ ਤੇਲ ਬੀਜ ਫਸਲ ਹੈ, ਜਿਸ ਨੂੰ ਸੀਮਤ ਸਿੰਚਾਈ ਦੀ ਲੋੜ ਹੁੰਦੀ ਹੈ। ਇਸ ਕਾਰਨ ਦੇਸ਼ ਦੇ ਕਿਸਾਨ ਸਰ੍ਹੋਂ ਦੀ ਵਾਢੀ ਆਸਾਨੀ ਨਾਲ ਕਰ ਲੈਂਦੇ ਹਨ। ਪਰ ਕਿ ਤੁਸੀਂ ਜਾਣਦੇ ਹੋ ਕਿ ਸਰ੍ਹੋਂ ਦੀ ਫ਼ਸਲ ਤੋਂ ਚੰਗਾ ਉਤਪਾਦਨ ਲੈਣ ਲਈ ਚੰਗੇ ਬੀਜਾਂ ਦੀ ਲੋੜ ਹੁੰਦੀ ਹੈ। ਤਾਂ ਆਓ ਅੱਜ ਦੇ ਇਸ ਲੇਖ ਵਿੱਚ ਸਰ੍ਹੋਂ ਦੀਆਂ ਸੁਧਰੀਆਂ ਕਿਸਮਾਂ ਬਾਰੇ ਵਿਸਥਾਰ ਨਾਲ ਜਾਣਦੇ ਹਾਂ, ਜਿਸ ਨਾਲ ਤੁਹਾਨੂੰ ਦੁੱਗਣਾ ਮੁਨਾਫਾ ਮਿਲੇਗਾ।
Mustard Farming: ਸਰ੍ਹੋਂ ਭਾਰਤ ਦੀ ਚੌਥੇ ਨੰਬਰ ਦੀ ਤੇਲ ਬੀਜ ਫਸਲ ਹੈ ਅਤੇ ਤੇਲ ਬੀਜ ਫਸਲਾਂ ਵਿੱਚ ਸਰੋਂ ਦਾ ਹਿੱਸਾ 28.6 % ਹੈ। ਵਿਸ਼ਵ ਵਿੱਚ ਇਹ ਸੋਇਆਬੀਨ ਅਤੇ ਪਾਮ ਦੇ ਤੇਲ ਤੋ ਬਾਅਦ ਤੀਜੀ ਸਭ ਤੋ ਵੱਧ ਮਹੱਤਵਪੂਰਨ ਫਸਲ ਹੈ। ਸਰ੍ਹੋਂ ਦੇ ਬੀਜ ਅਤੇ ਇਸ ਦਾ ਤੇਲ ਮੁੱਖ ਤੌਰ ਤੇ ਰਸੋਈ ਘਰ ਵਿੱਚ ਕੰਮ ਆਉਂਦਾ ਹੈ। ਸਰ੍ਹੋਂ ਦੇ ਪੱਤੇ ਸਬਜ਼ੀ ਬਣਾਉਣ ਦੇ ਕੰਮ ਆਉਦੇ ਹਨ। ਸਰ੍ਹੋਂ ਦੀ ਖਲ ਵੀ ਬਣਦੀ ਹੈ, ਜੋ ਕਿ ਦੁਧਾਰੂ ਪਸ਼ੂਆਂ ਨੂੰ ਖਵਾਉਣ ਦੇ ਕੰਮ ਆਉਦੀ ਹੈ।
ਸਰ੍ਹੋਂ ਦੀਆਂ ਇਨ੍ਹਾਂ 5 ਮੁੱਖ ਕਿਸਮਾਂ:
● ਪੂਸਾ ਸਰ੍ਹੋਂ ਆਰ.ਐਚ 30 (Pusa Mustard RH 30)
● ਰਾਜ ਵਿਜੇ ਸਰ੍ਹੋਂ-2 (Raj Vijay Mustard-2)
● ਪੂਸਾ ਸਰ੍ਹੋਂ 27 (Pusa Mustard 27)
● ਪੂਸਾ ਬੋਲਡ (Pusa Bold)
● ਪੂਸਾ ਡਬਲ ਜ਼ੀਰੋ ਸਰ੍ਹੋਂ 31 (Pusa Double Zero Mustard 31)
ਸਰ੍ਹੋਂ ਦੀਆਂ ਇਹ ਕਿਸਮਾਂ ਕਿਸਾਨਾਂ ਲਈ ਵਰਦਾਨ
● ਪੂਸਾ ਸਰ੍ਹੋਂ ਆਰ.ਐਚ 30 (Pusa Mustard RH 30)
ਸਰ੍ਹੋਂ ਦੀ ਇਹ ਕਿਸਮ ਹਰਿਆਣਾ, ਪੰਜਾਬ, ਪੱਛਮੀ ਰਾਜਸਥਾਨ ਦੇ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ। ਇਸ ਕਿਸਮ ਦੀ ਫ਼ਸਲ ਚੰਗੀ ਤਰ੍ਹਾਂ ਪੱਕ ਜਾਂਦੀ ਹੈ ਅਤੇ ਲਗਭਗ 130 ਤੋਂ 135 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਜੇਕਰ ਤੁਸੀਂ ਆਪਣੇ ਖੇਤ ਵਿੱਚ ਪੂਸਾ ਸਰ੍ਹੋਂ RH 30 ਦੀ ਬਿਜਾਈ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਦੀ ਬਿਜਾਈ 15-20 ਅਕਤੂਬਰ ਤੱਕ ਸ਼ੁਰੂ ਕਰਨੀ ਚਾਹੀਦੀ ਹੈ।
● ਰਾਜ ਵਿਜੇ ਸਰ੍ਹੋਂ-2 (Raj Vijay Mustard-2)
ਸਰ੍ਹੋਂ ਦੀ ਇਹ ਕਿਸਮ 120-130 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਰਾਜ ਵਿਜੇ ਸਰ੍ਹੋਂ-2 ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਦੇ ਕਿਸਾਨਾਂ ਲਈ ਢੁਕਵੀਂ ਹੈ। ਦੱਸ ਦੇਈਏ ਕਿ ਇਸ ਦੀ ਫਸਲ ਤੋਂ ਕਿਸਾਨ 20-25 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਲੈ ਸਕਦੇ ਹਨ। ਇੱਕ ਸਰਵੇ ਵਿੱਚ ਸਾਹਮਣੇ ਆਇਆ ਹੈ ਕਿ ਇਸ ਵਿੱਚ ਤੇਲ ਦੀ ਮਾਤਰਾ 37 ਤੋਂ 40 ਫੀਸਦੀ ਤੱਕ ਪਾਈ ਜਾਂਦੀ ਹੈ।
● ਪੂਸਾ ਸਰ੍ਹੋਂ 27 (Pusa Mustard 27)
ਪੂਸਾ ਸਰ੍ਹੋਂ ਦੀ 27 ਕਿਸਮ ਭਾਰਤੀ ਖੇਤੀ ਖੋਜ ਕੇਂਦਰ, ਪੂਸਾ, ਦਿੱਲੀ ਵਿਖੇ ਤਿਆਰ ਕੀਤੀ ਗਈ ਹੈ। ਇਸ ਕਿਸਮ ਦੀ ਫ਼ਸਲ ਖੇਤ ਵਿੱਚ 125-140 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸਦੀ ਉਤਪਾਦਨ ਸਮਰੱਥਾ 14 ਤੋਂ 16 ਕੁਇੰਟਲ ਪ੍ਰਤੀ ਹੈਕਟੇਅਰ ਹੁੰਦੀ ਹੈ।
ਇਹ ਵੀ ਪੜ੍ਹੋ : ਛੋਲਿਆਂ ਦੀਆਂ ਇਨ੍ਹਾਂ ਕਿਸਮਾਂ ਤੋਂ ਪਾਓ 12 ਤੋਂ 14 ਕੁਇੰਟਲ ਪ੍ਰਤੀ ਏਕੜ ਝਾੜ, ਜਾਣੋ ਬਿਜਾਈ ਤੋਂ ਵਾਢੀ ਤੱਕ ਦੀ ਜਾਣਕਾਰੀ
● ਪੂਸਾ ਬੋਲਡ (Pusa Bold)
ਇਹ ਕਿਸਮ ਦੇਸ਼ ਦੇ ਕਈ ਸੂਬਿਆਂ ਵਿੱਚ ਉਗਾਈ ਜਾਂਦੀ ਹੈ, ਪਰ ਰਾਜਸਥਾਨ, ਗੁਜਰਾਤ, ਦਿੱਲੀ ਅਤੇ ਮਹਾਰਾਸ਼ਟਰ ਦੇ ਜ਼ਿਆਦਾਤਰ ਕਿਸਾਨ ਪੂਸਾ ਬੋਲਡ ਕਿਸਮ ਦੀ ਸਰ੍ਹੋਂ ਦੀ ਵਧੇਰੇ ਬਿਜਾਈ ਕਰਦੇ ਹਨ। ਜੇਕਰ ਇਸ ਵਿਚਲੇ ਤੇਲ ਦੀ ਮਾਤਰਾ 'ਤੇ ਨਜ਼ਰ ਮਾਰੀਏ ਤਾਂ ਇਸ ਦੀ ਫਸਲ ਤੋਂ 42 ਫੀਸਦੀ ਤੱਕ ਤੇਲ ਪ੍ਰਾਪਤ ਕੀਤਾ ਜਾ ਸਕਦਾ ਹੈ।
● ਪੂਸਾ ਡਬਲ ਜ਼ੀਰੋ ਸਰ੍ਹੋਂ 31 (Pusa Double Zero Mustard 31)
ਸਰ੍ਹੋਂ ਦੀ ਇਹ ਕਿਸਮ 135-140 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਤੋਂ ਕਿਸਾਨ ਵੀਰ ਲਗਭਗ 22-25 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਉਤਪਾਦਨ ਲੈ ਸਕਦਾ ਹੈ। ਜੇਕਰ ਦੇਖਿਆ ਜਾਵੇ ਤਾਂ ਇਸ 'ਚ ਤੇਲ ਦੀ ਮਾਤਰਾ 41 ਫੀਸਦੀ ਤੱਕ ਮਿਲਦੀ ਹੈ।
Summary in English: These varieties of mustard are a boon for Punjab-Haryana-Rajasthan, sow these 5 improved varieties