1. Home
  2. ਖੇਤੀ ਬਾੜੀ

ਛੋਲਿਆਂ ਦੀਆਂ ਇਨ੍ਹਾਂ ਕਿਸਮਾਂ ਤੋਂ ਪਾਓ 12 ਤੋਂ 14 ਕੁਇੰਟਲ ਪ੍ਰਤੀ ਏਕੜ ਝਾੜ, ਜਾਣੋ ਬਿਜਾਈ ਤੋਂ ਵਾਢੀ ਤੱਕ ਦੀ ਜਾਣਕਾਰੀ

ਦੇਸ਼ ਵਿੱਚ ਹਾੜੀ ਸੀਜ਼ਨ ਦੀ ਸ਼ੁਰੂਆਤ ਹੋ ਗਈ ਹੈ। ਅਜਿਹੇ 'ਚ ਤੁਸੀ ਵੀ ਛੋਲਿਆਂ ਦੀਆਂ ਇਨ੍ਹਾਂ ਸੁਧਰੀਆਂ ਕਿਸਮਾਂ ਤੋਂ 12 ਤੋਂ 14 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਕਰ ਸਕਦੇ ਹੋ।

Gurpreet Kaur Virk
Gurpreet Kaur Virk
ਛੋਲਿਆਂ ਦੀਆਂ ਪ੍ਰਸਿੱਧ ਕਿਸਮਾਂ ਤੇ ਝਾੜ

ਛੋਲਿਆਂ ਦੀਆਂ ਪ੍ਰਸਿੱਧ ਕਿਸਮਾਂ ਤੇ ਝਾੜ

Rabi Season: ਦੇਸ਼ ਵਿੱਚ ਹਾੜੀ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਇਸ ਮੌਸਮ ਵਿੱਚ ਛੋਲਿਆਂ ਦੀ ਕਾਸ਼ਤ ਪ੍ਰਮੁੱਖ ਫਸਲਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ, ਇਸ ਲਈ ਅੱਜ ਦਾ ਲੇਖ ਛੋਲਿਆਂ ਦੀ ਕਾਸ਼ਤ ਬਾਰੇ ਹੈ, ਜਿਸ ਵਿੱਚ ਅਸੀਂ ਛੋਲਿਆਂ ਦੀ ਕਾਸ਼ਤ ਨਾਲ ਸਬੰਧਤ ਸਾਰੇ ਪਹਿਲੂਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਛੋਲਿਆਂ ਦੀਆਂ ਸੁਧਰੀਆਂ ਕਿਸਮਾਂ, ਬਿਜਾਈ ਤੇ ਵਾਢੀ ਦੀ ਸਹੀ ਜਾਣਕਾਰੀ...

Chickpea Varieties: ਛੋਲਿਆਂ ਨੂੰ ਆਮ ਤੌਰ ਤੇ ਛੋਲੀਆ ਜਾਂ ਬੰਗਾਲ ਗ੍ਰਾਮ ਵੀ ਕਿਹਾ ਜਾਂਦਾ ਹੈ, ਜੋ ਕਿ ਭਾਰਤ ਦੀ ਇੱਕ ਮਹੱਤਵਪੂਰਨ ਦਾਲਾਂ ਵਾਲੀ ਫਸਲ ਹੈ। ਇਹ ਮਨੁੱਖਾਂ ਦੇ ਖਾਣ ਲਈ ਅਤੇ ਪਸ਼ੂਆਂ ਦੇ ਚਾਰੇ ਵਜੋਂ ਵੀ ਵਰਤੀ ਜਾਂਦੀ ਹੈ। ਇਸਦੇ ਛੋਲੇ ਸਬਜ਼ੀ ਬਣਾਉਣ ਦੇ ਕੰਮ ਆਉਂਦੇ ਹਨ, ਜਦੋਂਕਿ ਪੌਦੇ ਦਾ ਬਾਕੀ ਬਚਿਆ ਹਿੱਸਾ ਪਸ਼ੂਆਂ ਦੇ ਚਾਰੇ ਦੇ ਤੌਰ ਤੇ ਵਰਤਿਆ ਜਾਂਦਾ ਹੈ। ਦੱਸ ਦੇਈਏ ਕਿ ਛੋਲਿਆਂ ਦੇ ਦਾਣਿਆਂ ਨੂੰ ਵੀ ਸਬਜ਼ੀ ਦੇ ਤੌਰ ਤੇ ਵਰਤਿਆ ਜਾਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਛੋਲਿਆਂ ਦੀ ਪੈਦਾਵਾਰ ਵਾਲੇ ਮੁੱਖ ਦੇਸ਼ ਭਾਰਤ, ਪਾਕਿਸਤਾਨ, ਇਥਿਓਪੀਆ, ਬਰਮਾ ਅਤੇ ਟਰਕੀ ਆਦਿ ਹਨ। ਇਸ ਦੀ ਪੈਦਾਵਾਰ ਅਤੇ ਝਾੜ ਪੂਰੇ ਵਿਸ਼ਵ ਨਾਲੋਂ ਭਾਰਤ ਵਿੱਚ ਸਭ ਤੋਂ ਵੱਧ ਹੈ, ਅਤੇ ਇਸ ਤੋਂ ਬਾਅਦ ਪਾਕਿਸਤਾਨ ਹੈ। ਭਾਰਤ ਵਿੱਚ ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ ਅਤੇ ਪੰਜਾਬ ਆਦਿ ਮੁੱਖ ਛੋਲੇ ਉਤਪਾਦਕ ਰਾਜ ਹਨ। ਇਨ੍ਹਾਂ ਨੂੰ ਆਕਾਰ, ਰੰਗ ਅਤੇ ਰੂਪ ਦੇ ਅਨੁਸਾਰ 2 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ: 1) ਦੇਸੀ ਜਾਂ ਭੂਰੇ ਛੋਲੇ 2) ਕਾਬੁਲੀ ਜਾਂ ਚਿੱਟੇ ਛੋਲੇ। ਕਾਬੁਲੀ ਛੋਲਿਆਂ ਦਾ ਝਾੜ ਦੇਸੀ ਛੋਲਿਆਂ ਨਾਲੋਂ ਘੱਟ ਹੁੰਦਾ ਹੈ।

ਛੋਲਿਆਂ ਦੀ ਕਾਸ਼ਤ ਲਈ ਢੁਕਵੀਂ ਮਿੱਟੀ

● ਛੋਲਿਆਂ ਦੀ ਖੇਤੀ ਲਈ ਰੇਤਲੀ ਜਾਂ ਚੀਕਣੀ ਜ਼ਮੀਨ ਬਹੁਤ ਢੁੱਕਵੀਂ ਮੰਨੀ ਜਾਂਦੀ ਹੈ।
● ਇਸਦੇ ਵਿਕਾਸ ਲਈ 5.5 ਤੋਂ 7 pH ਵਾਲੀ ਮਿੱਟੀ ਵਧੀਆ ਹੁੰਦੀ ਹੈ।
● ਮਾੜੇ ਨਿਕਾਸ ਵਾਲੀ ਜ਼ਮੀਨ ਇਸ ਦੀ ਬਿਜਾਈ ਲਈ ਢੁੱਕਵੀਂ ਨਹੀਂ ਮੰਨੀ ਜਾਂਦੀ ਹੈ।
● ਖਾਰੀ ਜਾਂ ਲੂਣੀ ਜ਼ਮੀਨ ਵੀ ਇਸ ਲਈ ਵਧੀਆ ਨਹੀਂ ਮੰਨੀ ਜਾਂਦੀ ਹੈ।

ਛੋਲਿਆਂ ਦੀਆਂ ਪ੍ਰਸਿੱਧ ਕਿਸਮਾਂ ਤੇ ਝਾੜ

ਪੀਬੀਜੀ 7 (PBG 7):
● ਪੂਰੇ ਪੰਜਾਬ ਵਿੱਚ ਇਸਦੀ ਬਿਜਾਈ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
● ਇਹ ਕਿਸਮ ਟਾਟਾਂ ਤੇ ਧੱਬਾ ਰੋਗ, ਸੋਕਾ ਅਤੇ ਜੜ੍ਹ ਗਲਣ ਰੋਗ ਦੀ ਰੋਧਕ ਹੈ।
● ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਅਤੇ ਇਸਦਾ ਔਸਤਨ ਝਾੜ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
● ਇਹ ਕਿਸਮ ਤਕਰੀਬਨ 159 ਦਿਨਾਂ ਵਿੱਚ ਪੱਕ ਜਾਂਦੀ ਹੈ।

ਸੀਐਸਜੇ 515 (CSJ 515):
● ਇਹ ਕਿਸਮ ਸੇਂਜੂ ਇਲਾਕਿਆਂ ਲਈ ਢੁੱਕਵੀਂ ਹੈ।
● ਇਸਦੇ ਦਾਣੇ ਛੋਟੇ ਅਤੇ ਭੂਰੇ ਰੰਗ ਦੇ ਹੁੰਦੇ ਹਨ ਅਤੇ ਭਾਰ 17 ਗ੍ਰਾਮ ਪ੍ਰਤੀ 100 ਬੀਜ ਹੁੰਦਾ ਹੈ।
● ਇਹ ਜੜ੍ਹ ਗਲਣ ਰੋਗ ਦੀ ਰੋਧਕ ਹੈ ਅਤੇ ਟਾਟਾਂ ਦੇ ਉੱਪਰ ਧੱਬੇ ਰੋਗ ਨੂੰ ਸਹਾਰ ਲੈਂਦੀ ਹੈ।
● ਇਹ ਕਿਸਮ ਤਕਰੀਬਨ 135 ਦਿਨਾਂ ਵਿੱਚ ਪੱਕ ਜਾਂਦੀ ਹੈ ਤੇ ਇਸਦਾ ਔਸਤਨ ਝਾੜ 7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਬੀਜੀ 1053 (BG 1053):
● ਇਹ ਕਾਬੁਲੀ ਛੋਲਿਆਂ ਦੀ ਕਿਸਮ ਹੈ।
● ਇਸ ਕਿਸਮ ਦੇ ਫੁੱਲ ਜਲਦੀ ਨਿਕਲ ਆਉਂਦੇ ਹਨ ਅਤੇ ਇਹ 155 ਦਿਨਾਂ ਵਿੱਚ ਪੱਕ ਜਾਂਦੀ ਹੈ।
● ਇਸ ਦੇ ਦਾਣੇ ਸਫੇਦ ਰੰਗ ਦੇ ਅਤੇ ਮੋਟੇ ਹੁੰਦੇ ਹਨ।
● ਇਸਦਾ ਔਸਤਨ ਝਾੜ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
● ਇਨ੍ਹਾਂ ਦੀ ਖੇਤੀ ਪੂਰੇ ਪ੍ਰਾਂਤ ਦੇ ਸੇਂਜੂ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ।

ਜੀਐਨਜੀ 1958 (GNG 1958):
● ਇਹ ਸਿੰਚਿਤ ਇਲਾਕਿਆਂ ਅਤੇ ਆਮ ਸਿੰਚਾਈ ਵਾਲੇ ਖੇਤਰਾਂ ਲਈ ਢੁਕਵੀਂ ਹੈ।
● ਇਹ ਕਿਸਮ 145 ਦਿਨਾਂ ਵਿੱਚ ਪੱਕ ਜਾਂਦੀ ਹੈ।
● ਇਸਦੇ ਬੀਜ ਭੂਰੇ ਰੰਗ ਦੇ ਹੁੰਦੇ ਹਨ।
● ਇਸਦਾ ਔਸਤਨ ਝਾੜ 8-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਜੀਐਨਜੀ 1969 (GNG 1969):
● ਇਹ ਸਿੰਚਿਤ ਇਲਾਕਿਆਂ ਅਤੇ ਆਮ ਸਿੰਚਾਈ ਵਾਲੇ ਖੇਤਰਾਂ ਲਈ ਢੁਕਵੀਂ ਹੈ।
● ਇਸਦਾ ਬੀਜ ਸਫੇਦ ਰੰਗ ਦਾ ਹੁੰਦਾ ਹੈ ਤੇ ਫਸਲ 146 ਦਿਨਾਂ ਵਿੱਚ ਪੱਕ ਜਾਂਦੀ ਹੈ।
● ਇਸਦਾ ਔਸਤਨ ਝਾੜ 9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਅਨੁਭਵ (ਆਰ.ਐਸ.ਜੀ 888) (Anubhav (RSG 888)):
● ਇਹ ਕਿਸਮ ਬਰਾਨੀ ਖੇਤਰਾਂ ਲਈ ਢੁੱਕਵੀਂ ਹੈ।
● ਇਹ ਸੋਕਾ ਰੋਗ ਅਤੇ ਜੜ੍ਹ ਗਲਣ ਦੀ ਰੋਧਕ ਕਿਸਮ ਹੈ।
● ਇਹ ਕਿਸਮ ਤਕਰੀਬਨ 130-135 ਦਿਨਾਂ ਵਿੱਚ ਪੱਕ ਜਾਂਦੀ ਹੈ।
● ਇਸਦਾ ਔਸਤਨ ਝਾੜ 9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਸੀ 235 (C 235):
● ਇਹ ਕਿਸਮ ਤਕਰੀਬਨ 145-150 ਦਿਨਾਂ ਵਿੱਚ ਪੱਕ ਜਾਂਦੀ ਹੈ।
● ਇਹ ਕਿਸਮ ਤਣਾ ਗਲਣ ਅਤੇ ਝੁਲਸ ਰੋਗ ਨੂੰ ਸਹਾਰਨਯੋਗ ਹੈ।
● ਇਸਦੇ ਦਾਣੇ ਦਰਮਿਆਨੇ ਆਕਾਰ ਅਤੇ ਪੀਲੇ-ਭੂਰੇ ਰੰਗ ਦੇ ਹੁੰਦੇ ਹਨ।
● ਇਸਦਾ ਔਸਤਨ ਝਾੜ 8.4-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਜੀ 24 (G 24):
● ਇਹ ਦਰਮਿਆਨੀ ਫੈਲਣ ਵਾਲੀ ਕਿਸਮ ਹੈ ਅਤੇ ਬਰਾਨੀ ਖੇਤਰਾਂ ਲਈ ਢੁੱਕਵੀਂ ਹੈ।
● ਇਹ ਕਿਸਮ ਤਕਰੀਬਨ 140-145 ਦਿਨਾਂ ਵਿੱਚ ਪੱਕ ਜਾਂਦੀ ਹੈ।
● ਇਸਦਾ ਔਸਤਨ ਝਾੜ 10-12 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਜੀ 130 (G 130):
● ਇਹ ਦਰਮਿਆਨੇ ਅੰਤਰਾਲ ਵਾਲੀ ਕਿਸਮ ਹੈ।
● ਇਸਦਾ ਔਸਤਨ ਝਾੜ 8-12 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਪੰਤ ਜੀ 114 (Pant G 114):
● ਇਹ ਕਿਸਮ ਤਕਰੀਬਨ 150 ਦਿਨਾਂ ਵਿੱਚ ਪੱਕ ਜਾਂਦੀ ਹੈ।
● ਇਹ ਝੁਲਸ ਰੋਗ ਦੀ ਰੋਧਕ ਕਿਸਮ ਹੈ।
● ਇਸਦਾ ਔਸਤਨ ਝਾੜ 12-14 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਪੂਸਾ 209 (Pusa 209):
● ਇਹ ਕਿਸਮ ਤਕਰੀਬਨ 140-165 ਦਿਨਾਂ ਵਿੱਚ ਪੱਕ ਜਾਂਦੀ ਹੈ।
● ਇਸਦਾ ਔਸਤਨ ਝਾੜ 10-12 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਇਹ ਵੀ ਪੜ੍ਹੋ : ਹਾਈਬ੍ਰਿਡ ਅਤੇ ਓਪਨ ਪੋਲੀਨੇਟੇਡ ਬੀਜਾਂ `ਚ ਕਿ ਹੈ ਅੰਤਰ!

ਖੇਤ ਦੀ ਤਿਆਰੀ

ਜ਼ਮੀਨ ਤਿਆਰ ਕਰਨ ਦੀ ਗੱਲ ਕਰੀਏ ਤਾਂ ਛੋਲਿਆਂ ਦੀ ਕਾਸ਼ਤ ਲਈ ਜ਼ਿਆਦਾ ਸਮਤਲ ਜ਼ਮੀਨ ਦੀ ਲੋੜ ਨਹੀਂ ਹੈ। ਪਰ ਜੇਕਰ ਇਸ ਨੂੰ ਕਣਕ ਜਾਂ ਕਿਸੇ ਹੋਰ ਫ਼ਸਲ ਨਾਲ ਮਿਸ਼ਰਤ ਫ਼ਸਲ ਵਜੋਂ ਉਗਾਇਆ ਜਾਂਦਾ ਹੈ ਤਾਂ ਖੇਤ ਨੂੰ ਚੰਗੀ ਤਰ੍ਹਾਂ ਵਾਹੁਣਾ ਚਾਹੀਦਾ ਹੈ।

ਬਿਜਾਈ

ਛੋਲਿਆਂ ਦੀ ਬਿਜਾਈ ਦੀ ਗੱਲ ਕਰੀਏ ਤਾਂ ਘੱਟ ਵਰਖਾ ਵਾਲੇ ਖੇਤਰਾਂ ਵਿੱਚ 10 ਅਕਤੂਬਰ ਤੋਂ 25 ਅਕਤੂਬਰ ਤੱਕ ਅਤੇ ਸਿੰਚਾਈ ਵਾਲੇ ਖੇਤਰਾਂ ਵਿੱਚ 25 ਅਕਤੂਬਰ ਤੋਂ 10 ਨਵੰਬਰ ਤੱਕ ਸਿੰਚਾਈ ਕਰਨੀ ਚਾਹੀਦੀ ਹੈ।

ਫਾਸਲਾ

ਬੀਜਾਂ ਵਿੱਚਲੀ ਦੂਰੀ 10 ਸੈ.ਮੀ. ਅਤੇ ਕਤਾਰਾਂ ਵਿੱਚਲੀ ਦੂਰੀ 30-40 ਸੈ.ਮੀ. ਹੋਣੀ ਚਾਹੀਦੀ ਹੈ।

ਬੀਜ ਦੀ ਡੂੰਘਾਈ

ਬੀਜ ਨੂੰ 10-12.5 ਸੈ.ਮੀ. ਡੂੰਘਾ ਬੀਜਣਾ ਚਾਹੀਦਾ ਹੈ।

ਬਿਜਾਈ ਦਾ ਢੰਗ

ਉੱਤਰੀ ਭਾਰਤ ਵਿੱਚ ਇਸਦੀ ਬਿਜਾਈ ਪੋਰਾ ਢੰਗ ਨਾਲ ਕੀਤੀ ਜਾਂਦੀ ਹੈ।

ਖਾਦ ਦੀ ਮਾਤਰਾ

ਘੱਟ ਪਾਣੀ ਵਾਲੇ ਅਤੇ ਸਿੰਚਾਈ ਵਾਲੇ ਖੇਤਰਾਂ ਵਿੱਚ 13 ਕਿਲੋ ਯੂਰੀਆ ਅਤੇ 50 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਪਾਓ। ਜਦੋਂਕਿ ਕਾਬੁਲੀ ਛੋਲਿਆਂ ਦੀਆਂ ਕਿਸਮਾਂ ਲਈ ਬਿਜਾਈ ਸਮੇਂ 13 ਕਿਲੋ ਯੂਰੀਆ ਅਤੇ 100 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਪਾਓ।

ਨਦੀਨ ਕੰਟਰੋਲ

ਛੋਲਿਆਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਪਹਿਲੀ ਨਦੀਨ ਹੱਥਾਂ ਨਾਲ 25 ਤੋਂ 30 ਦਿਨਾਂ ਬਾਅਦ ਕਰੋ ਅਤੇ ਲੋੜ ਪੈਣ 'ਤੇ 60 ਦਿਨਾਂ ਬਾਅਦ ਦੂਜੀ ਨਦੀਨ ਕਰੋ। ਛੋਲਿਆਂ ਵਿੱਚ ਨਦੀਨਾ ਰੋਗ ਹੋਣ ਦੀ ਸੂਰਤ ਵਿੱਚ ਬਿਜਾਈ ਤੋਂ 3 ਦਿਨਾਂ ਬਾਅਦ ਪੈਂਡੀਮੇਥਾਲਿਨ @ 1 ਲੀਟਰ ਪ੍ਰਤੀ 200 ਲੀਟਰ ਪਾਣੀ ਵਿੱਚ ਘੋਲ ਕੇ ਇੱਕ ਏਕੜ ਵਿੱਚ ਸਪਰੇਅ ਕਰੋ।

ਫਸਲ ਦੀ ਵਾਢੀ

ਛੋਲਿਆਂ ਦੀ ਕਟਾਈ ਉਸ ਸਮੇਂ ਕਰਨੀ ਚਾਹੀਦੀ ਹੈ ਜਦੋਂ ਬੂਟਾ ਸੁੱਕ ਜਾਵੇ ਅਤੇ ਪੱਤੇ ਲਾਲ-ਭੂਰੇ ਦਿਖਾਈ ਦੇਣ ਅਤੇ ਝੜਨ ਲੱਗ ਪੈਣ, ਉਸ ਸਮੇਂ ਪੌਦਾ ਕਟਾਈ ਲਈ ਤਿਆਰ ਹੋਵੇ। ਕਟਾਈ ਤੋਂ ਬਾਅਦ, ਫਸਲ ਨੂੰ 5-6 ਦਿਨਾਂ ਲਈ ਧੁੱਪ ਵਿਚ ਸੁਕਾਓ ਤਾਂ ਜੋ ਨਮੀ ਛੋਲਿਆਂ ਦੇ ਅੰਦਰੋਂ ਬਾਹਰ ਨਿਕਲ ਸਕੇ।

Summary in English: Get 12 to 14 quintals per acre yield from these varieties of chickpeas, know the information from sowing to harvesting

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters