ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਇੱਥੇ ਦਾ ਕਿਸਾਨ ਦਿਨ-ਰਾਤ ਇੱਕ ਕਰਕੇ ਖੇਤੀ ਕਰਦਾ ਹੈ ਅਤੇ ਧਰਤੀ ਦਾ ਸੀਨਾ ਚੀਰ ਕੇ ਸਾਰਿਆਂ ਦਾ ਢਿੱਡ ਭਰਦਾ ਹੈ। ਅਜਿਹੇ ਵਿੱਚ ਪੰਜਾਬ ਦੇ ਕਿਸਾਨ ਦੋ ਫਸਲਾਂ ਉੱਤੇ ਵਾਧੂ ਧਿਆਨ ਦਿੰਦੇ ਹਨ। ਜਿਸ ਵਿੱਚ ਇੱਕ ਹੈ ਕਣਕ ਅਤੇ ਦੂਜੀ ਹੈ ਝੋਨੇ ਦੀ ਫ਼ਸਲ। ਅੱਜ ਅਸੀ ਤੁਹਾਨੂੰ ਝੋਨੇ ਦੀਆਂ ਅਜਿਹੀਆਂ ਪ੍ਰਸਿੱਧ ਕਿਸਮਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਚੰਗਾ ਝਾੜ ਦੇਣਗੀਆਂ।
ਝੋਨਾ ਭਾਰਤ ਦੀ ਇੱਕ ਮਹੱਤਵਪੂਰਨ ਫ਼ਸਲ ਹੈ, ਜੋ ਕਿ ਵਾਹੀਯੋਗ ਖੇਤਰ ਦੇ ਲੱਗਭਗ ਇੱਕ ਚੌਥਾਈ ਹਿੱਸੇ ਤੇ ਉਗਾਈ ਜਾਂਦੀ ਅਤੇ ਭਾਰਤ ਦੀ ਲੱਗਭਗ ਅੱਧੀ ਅਬਾਦੀ ਇਸ ਨੂੰ ਮੁੱਖ ਖਾਣੇ ਵਜੋਂ ਵਰਤਦੀ ਹੈ। ਪਿਛਲੇ ਕੁੱਝ ਸਾਲਾਂ ਦੌਰਾਨ ਪੰਜਾਬ ਨੇ ਝੋਨੇ ਦੀ ਪੈਦਾਵਾਰ ਵਿੱਚ ਬਹੁਤ ਜ਼ਿਆਦਾ ਤਰੱਕੀ ਹਾਸਲ ਕੀਤੀ ਹੈ। ਨਵੀਂ ਤਕਨੀਕ ਅਤੇ ਵਧੇਰੇ ਪੈਦਾਵਾਰ ਕਰਨ ਵਾਲੇ ਬੀਜਾਂ ਦੀ ਵਰਤੋਂ ਕਰਕੇ ਭਾਰਤ ਵਿੱਚ ਝੋਨੇ ਦੀ ਪੈਦਾਵਾਰ ਸੱਭ ਤੋਂ ਜ਼ਿਆਦਾ ਪੰਜਾਬ ਵਿੱਚ ਹੁੰਦੀ ਹੈ।
ਝੋਨੇ ਦੀਆਂ ਪ੍ਰਸਿੱਧ ਕਿਸਮਾਂ ਅਤੇ ਝਾੜ
PR 128: ਇਹ ਕਿਸਮ ਪੀ.ਏ.ਯੂ. 201 ਦਾ ਮਿਆਰ ਪੱਖੋਂ ਸੋਧਿਆ ਰੂਪ ਹੈ। ਇਸਦੇ ਦਾਣੇ ਲੰਬੇ ਪਤਲੇ ਸਾਫ ਪਾਰਦਰਸ਼ੀ ਹੁੰਦੇ ਹਨ। ਇਸ ਦਾ ਔਸਤਨ ਕੱਦ 110 ਸੈ.ਮੀ. ਹੁੰਦਾ ਹੈ ਅਤੇ ਇਹ 111 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਪੰਜਾਬ ਰਾਜ ਵਿੱਚ ਬੈਕਟਰੀਅਲ ਬਲਾਈਟ ਪੈਥੋਜਨ ਦੀਆਂ 10 ਪ੍ਰਚੱਲਿਤ ਪੈਥੋਟਾਈਪਾਂ ਦੀ ਰੋਧਕ ਹੈ। ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ।
PR 129: ਇਹ ਪੀ.ਏ.ਯੂ. 201 ਦਾ ਮਿਆਰ ਪੱਖੋਂ ਸੋਧਿਆ ਰੂਪ ਹੈ। ਇਸਦੇ ਦਾਣੇ ਲੰਬੇ ਪਤਲੇ ਸਾਫ ਪਾਰਦਰਸ਼ੀ ਹੁੰਦੇ ਹਨ। ਇਸ ਦਾ ਔਸਤਨ ਕੱਦ 105 ਸੈ.ਮੀ. ਹੁੰਦਾ ਹੈ ਅਤੇ ਇਹ ਰੋਪਣ ਤੋਂ ਬਾਅਦ 108 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਪੰਜਾਬ ਰਾਜ ਵਿੱਚ ਬੈਕਟਰੀਅਲ ਬਲਾਈਟ ਪੈਥੋਜਨ ਦੀਆਂ 10 ਪ੍ਰਚੱਲਿਤ ਪੈਥੋਟਾਈਪਾਂ ਦੀ ਰੋਧਕ ਹੈ। ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ।
HKR 47: ਇਹ ਘੱਟ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ। ਇਹ ਕਿਸਮ ਰੋਪਣ ਤੋਂ ਬਾਅਦ 104 ਦਿਨਾਂ ਵਿੱਚ ਪੱਕਦੀ ਹੈ। ਇਸ ਦਾ ਔਸਤਨ ਕੱਦ 117 ਸੈ.ਮੀ. ਹੁੰਦਾ ਹੈ। ਇਹ ਪੰਜਾਬ ਰਾਜ ਵਿੱਚ ਬੈਕਟਰੀਅਲ ਬਲਾਈਟ ਪੈਥੋਜਨ ਦੀਆਂ 10 ਪ੍ਰਚੱਲਿਤ ਪੈਥੋਟਾਈਪਾਂ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਅਸਥਾਈ ਜਗ੍ਹਾ ਤੋਂ ਗ੍ਰਸਤ ਹੋ ਸਕਦੀ ਹੈ। ਇਸ ਦਾ ਔਸਤਨ ਝਾੜ 29.5 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਘੱਟ ਪਕਾਉਣ ਲਈ ਅਨੁਕੂਲ ਹੈ।
PR 111: ਇਹ ਇੱਕ ਛੋਟੇ ਕੱਦ ਦੀ, ਸਿੱਧੇ ਸਿੱਟਿਆਂ ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ । ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਪਤਲੇ ਅਤੇ ਸਾਫ਼ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ।
PR 113: ਇਹ ਇੱਕ ਛੋਟੇ ਕੱਦ ਦੀ, ਸਿੱਧੀ ਮੁੰਜਰ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ। ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ।
PR 114: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ।
PR 115: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 125 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਲਈ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 25 ਕੁਇੰਟਲ ਪ੍ਰਤੀ ਏਕੜ ਹੈ।
PR 118: ਇਹ ਛੋਟੇ ਕੱਦ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ। ਇਹ ਕਿਸਮ ਗਰਦਨ ਤੋੜ ਨੂੰ ਸਹਿਣਯੋਗ ਹੈ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ ਕਿਸਮ 158 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੈ।
PR 120: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਦਾਣਾ ਲੰਮਾ ਅਤੇ ਚਮਕਦਾਰ ਹੁੰਦਾ ਹੈ। ਇਸ ਦੇ ਦਾਣਿਆਂ ਪਕਾਉਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ। ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ। ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
PR 123: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਪ੍ਰਭਾਵ ਬਹੁਤ ਘੱਟ ਹੁੰਦਾ ਹੈ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
CSR 30: ਇਹ ਕਿਸਮ ਦੇ ਵੱਧ-ਲੰਬੇ ਚੌਲਾ ਲਈ ਮਸ਼ਹੂਰ ਹੈ, ਇਸ ਕਰਕੇ ਇਸ ਕਿਸਮ ਨੂੰ ਰਸੋਈ ਵਿੱਚ ਪਹਿਲ ਦਿੱਤੀ ਜਾਂਦੀ ਹੈ ਇਹ ਖਾਣ ਵਿੱਚ ਬਹੁੱਤ ਸਵਾਦੀ ਨੇ। ਇਹ ਕਿਸਮ 142 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 13.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
ਪੂਸਾ ਬਾਸਮਤੀ 3: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ । ਇਸ ਦੀ ਪੱਕਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ ਬਾਸਮਤੀ 386 ਦੀ ਉੱਨਤ ਕਿਸਮ ਹੈ। ਇਸਦੇ ਦਾਣੇ ਬਹੁਤ ਲੰਮੇ ਹੁੰਦੇ ਹਨ । ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੈ।
ਪੂਸਾ ਬਾਸਮਤੀ 4: ਇਹ ਇੱਕ ਉੱਚ ਝਾੜ ਵਾਲੀ ਕਿਸਮ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ। ਇਸ ਨੂੰ ਸਟੋਰ ਕਰਨਾ ਸੌਖਾ ਹੁੰਦਾ ਹੈ ਅਤੇ ਜੀਵਾਣੂ ਝੁਲਸ ਰੋਧਕ ਕਿਸਮ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
ਪੂਸਾ ਬਾਸਮਤੀ 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।
ਪੂਸਾ ਪੰਜਾਬ ਬਾਸਮਤੀ 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ। ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ । ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ।
ਪੂਸਾ ਬਾਸਮਤੀ 1121: ਇਸਦਾ ਪੌਦਾ ਲੰਬਾ ਹੁੰਦਾ ਹੈ। ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ। ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਪੂਸਾ 44: ਇਹ ਲੰਬੇ ਸਮੇ ਵਾਲੀ ਕਿਸਮ ਹੈ ਤੇ ਝੁਲਸ ਰੋਗ ਨੂੰ ਸਹਿਣਯੋਗ ਹੈ।
ਪੂਸਾ ਬਾਸਮਤੀ 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ। ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਇਹ ਵੀ ਪੜ੍ਹੋ: ਮੂੰਗੀ ਅਤੇ ਮਾਂਹ ਦੀਆਂ ਸੁਧਰੀਆਂ ਕਿਸਮਾਂ ਅਤੇ ਕਾਸ਼ਤ ਦਾ ਸਹੀ ਤਰੀਕਾ! ਪੜੋ ਪੂਰੀ ਖ਼ਬਰ
ਹੋਰ ਸੂਬਿਆਂ ਦੀਆ ਕਿਸਮਾਂ
ਹਾਇਬ੍ਰਿੜ 6201: ਇਹ ਸਿੰਚਾਈ ਵਾਲੇ ਖੇਤਰਾਂ ਲਈ ਯੋਗ ਕਿਸਮ ਹੈ ਤੇ ਭੁਰੜ ਰੋਗ ਨੂੰ ਸਹਿਣਯੋਗ ਹੈ। ਇਸਦਾ ਔਸਤਨ ਝਾੜ 25 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਵਿਵੇਕ ਧਾਨ 62: ਇਹ ਪਹਾੜੀ ਅਤੇ ਸਿੰਚਾਈ ਵਾਲੇ ਖੇਤਰਾਂ ਲਈ ਯੋਗ ਕਿਸਮ ਹੈ । ਇਸਦੇ ਦਾਣੇ ਛੋਟੇ ਅਤੇ ਮੋਟੇ ਹੁੰਦੇ ਹਨ। ਇਹ ਭੁਰੜ ਰੋਗ ਸਹਿਣ ਯੋਗ ਕਿਸਮ ਹੈ। ਇਸਦਾ ਔਸਤਨ ਝਾੜ 19 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਕਰਨਾਟਕ ਰਾਈਸ ਹਾਇਬ੍ਰਿੜ 2: ਇਹ ਕਿਸਮ ਸਮੇਂ ਤੇ ਬੀਜਣ ਅਤੇ ਹੋਰ ਸੰਚਿਤ ਖੇਤਰਾਂ ਦੇ ਯੋਗ ਹੁੰਦੀ ਹੈ। ਇਹ ਪੱਤਾ ਝੁਲਸ ਰੋਗ ਅਤੇ ਦੂਜੀਆ ਬਿਮਾਰੀਆਂ ਦੀ ਪ੍ਰਤੀਰੋਧੀ ਹੈ। ਇਸਦਾ ਔਸਤਨ ਝਾੜ 35 ਕੁਇੰਟਲ ਪ੍ਰਤੀ ਏਕੜ ਹੈ।
ਰਤਨਾਗਿਰੀ 1 ਤੇ 2: ਰਤਨਾਗਿਰੀ ਸਿੰਚਾਈ ਵਾਲੇ ਖੇਤਰਾਂ ਲਈ ਅਤੇ ਰਤਨਗਿਰੀ 2 ਨੀਵੇ ਖੇਤਰਾਂ ਲਈ ਵਧੀਆਂ ਕਿਸਮ ਹੈ। ਇਹ ਕਿਸਮ ਦਰਮਿਆਨੇ ਮਧਰੇ ਕੱਦ ਦੀ ਕਿਸਮ ਹੈ ਜਿਸ ਦਾ ਔਸਤਾਨ ਝਾੜ 19 ਕੁਇੰਟਲ ਤੋਂ ਲੈ ਕੇ 21 ਕੁਇੰਟਲ ਪ੍ਰਤੀ ਏਕੜ ਹੈ।
Summary in English: These varieties of paddy will give good yield! Know full details