1. Home
  2. ਖਬਰਾਂ

"Black Carrot" 'ਤੇ ਫੀਲਡ ਡੇ ਦਾ ਪ੍ਰਬੰਧ, PAU ਵੱਲੋਂ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਅਪਣਾਉਣ 'ਤੇ ਜ਼ੋਰ

PAU ਦੇ ਸਹਿਯੋਗ ਨਾਲ ਪਿੰਡ ਹਯਾਤਪੁਰ, ਜ਼ਿਲ੍ਹਾ ਲੁਧਿਆਣਾ ਵਿਖੇ "Black Carrot" 'ਤੇ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ PAU Vice-Chancellor Dr. Satbir Singh Gosal ਮੁੱਖ ਮਹਿਮਾਨ ਸਨ।

Gurpreet Kaur Virk
Gurpreet Kaur Virk
"ਕਾਲੀ ਗਾਜਰ" 'ਤੇ ਪੀਏਯੂ ਵੱਲੋਂ ਫੀਲਡ ਡੇ ਦਾ ਪ੍ਰਬੰਧ

"ਕਾਲੀ ਗਾਜਰ" 'ਤੇ ਪੀਏਯੂ ਵੱਲੋਂ ਫੀਲਡ ਡੇ ਦਾ ਪ੍ਰਬੰਧ

ਕ੍ਰਿਸ਼ੀ ਵਿਗਿਆਨ ਕੇਂਦਰ, ਸਮਰਾਲਾ ਵੱਲੋਂ ਸਬਜ਼ੀ ਵਿਗਿਆਨ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਦੇ ਸਹਿਯੋਗ ਨਾਲ ਪਿੰਡ ਹਯਾਤਪੁਰ, ਜ਼ਿਲ੍ਹਾ ਲੁਧਿਆਣਾ ਵਿਖੇ "ਕਾਲੀ ਗਾਜਰ" 'ਤੇ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਾ. ਸਤਬੀਰ ਸਿੰਘ ਗੋਸਲ, ਵਾਈਸ-ਚਾਂਸਲਰ, ਪੀਏਯੂ ਮੁੱਖ ਮਹਿਮਾਨ ਸਨ।

"ਕਾਲੀ ਗਾਜਰ" 'ਤੇ ਪੀਏਯੂ ਵੱਲੋਂ ਫੀਲਡ ਡੇ ਦਾ ਪ੍ਰਬੰਧ

"ਕਾਲੀ ਗਾਜਰ" 'ਤੇ ਪੀਏਯੂ ਵੱਲੋਂ ਫੀਲਡ ਡੇ ਦਾ ਪ੍ਰਬੰਧ

ਡਾ. ਗੁਰਮੀਤ ਸਿੰਘ ਬੁੱਟਰ, ਨਿਰਦੇਸ਼ਕ ਪਸਾਰ ਸਿੱਖਿਆ, ਡਾ. ਤਰਸੇਮ ਸਿੰਘ ਢਿੱਲੋਂ, ਮੁਖੀ, ਸਬਜ਼ੀ ਵਿਗਿਆਨ ਵਿਭਾਗ ਅਤੇ ਡਾ. ਸਤਬੀਰ ਸਿੰਘ, ਐਸੋਸੀਏਟ ਡਾਇਰੈਕਟਰ, ਕੇ.ਵੀ.ਕੇ, ਸਮਰਾਲਾ ਵੀ ਹਾਜ਼ਰ ਸਨ। ਇਸ ਪ੍ਰੋਗਰਾਮ ਵਿੱਚ ਪਿੰਡ ਹਯਾਤਪੁਰ ਅਤੇ ਆਸ-ਪਾਸ ਦੇ 40 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ।

ਡਾ. ਗੋਸਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਖੇਤੀ ਵਿਭਿੰਨਤਾ ਨੂੰ ਅਪਣਾਉਣ 'ਤੇ ਜ਼ੋਰ ਦਿੱਤਾ, ਜਿਸ ਵਿੱਚ ਸਬਜ਼ੀਆਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਕਮਾਲ ਦੀ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਲੀ ਗਾਜਰ ਦੀ ਕਾਸ਼ਤ ਸਬਜ਼ੀ ਉਤਪਾਦਕਾਂ ਅਤੇ ਖਪਤਕਾਰਾਂ ਲਈ ਵਰਦਾਨ ਸਾਬਤ ਹੋ ਸਕਦੀ ਹੈ ਕਿਉਂਕਿ ਇਹ ਐਂਥੋਸਾਈਨਿਨ (anthocyanin), ਫਿਨੋਲ (phenols) ਅਤੇ ਆਇਰਨ (iron) ਦਾ ਭਰਪੂਰ ਸਰੋਤ ਹੈ। ਉਨ੍ਹਾਂ ਸਲਾਹ ਦਿੱਤੀ ਕਿ ਇਸ ਨੂੰ ਐਂਥੋਸਾਈਨਿਨ (anthocyanin) ਐਬਸਟਰੈਕਟ (), ਜੂਸ, ਕਾਂਜੀ, ਪਾਊਡਰ ਆਦਿ ਵਿੱਚ ਪ੍ਰੋਸੈਸ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : 25th Annual Flower Show: ਵੰਨ-ਸੁਵੰਨੇ ਫੁੱਲਾਂ ਅਤੇ ਸਜਾਵਟੀ ਰੁੱਖਾਂ ਨਾਲ ਫਲਾਵਰ ਸ਼ੋਅ ਦਾ ਆਗਾਜ਼

"ਕਾਲੀ ਗਾਜਰ" 'ਤੇ ਪੀਏਯੂ ਵੱਲੋਂ ਫੀਲਡ ਡੇ ਦਾ ਪ੍ਰਬੰਧ

"ਕਾਲੀ ਗਾਜਰ" 'ਤੇ ਪੀਏਯੂ ਵੱਲੋਂ ਫੀਲਡ ਡੇ ਦਾ ਪ੍ਰਬੰਧ

ਡਾ. ਬੁੱਟਰ ਨੇ ਕਿਸਾਨਾਂ ਨੂੰ ਝੋਨੇ-ਕਣਕ ਦੀ ਖੇਤੀ ਪ੍ਰਣਾਲੀ ਤੋਂ ਬਾਹਰ ਆ ਕੇ ਸਬਜ਼ੀਆਂ ਦੀ ਕਾਸ਼ਤ ਅਪਣਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਥੋੜ੍ਹੇ ਸਮੇਂ ਦੀਆਂ ਸਬਜ਼ੀਆਂ ਵੱਧ ਮੁਨਾਫ਼ਾ ਦਿੰਦੀਆਂ ਹਨ।

ਡਾ. ਢਿੱਲੋਂ ਨੇ ਕਿਸਾਨਾਂ ਨੂੰ ਜੀ ਆਇਆਂ ਕਹਿੰਦਿਆਂ ਕਾਲੀ ਗਾਜਰ ਦੀ ਸਫ਼ਲ ਖੇਤੀ ਲਈ ਨੁਕਤੇ ਦੱਸੇ। ਉਨ੍ਹਾਂ ਨੇ ਕਾਸ਼ਤ ਲਈ ਗਾਜਰ ਦੀ ਕਿਸਮ ਪੰਜਾਬ ਬਲੈਕ ਬਿਊਟੀ (Punjab Black Beauty) ਦੀ ਸਿਫਾਰਸ਼ ਕੀਤੀ ਜੋ 196 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ ਅਤੇ ਪ੍ਰੋਸੈਸਿੰਗ ਲਈ ਬਹੁਤ ਢੁਕਵੀਂ ਹੈ।

ਡਾ. ਰੂਮਾ ਦੇਵੀ, ਸਹਾਇਕ ਪ੍ਰੋਫੈਸਰ, ਨੇ ਗਾਜਰ ਦੇ ਪੌਸ਼ਟਿਕ ਮੁੱਲ 'ਤੇ ਜ਼ੋਰ ਦਿੱਤਾ ਅਤੇ ਇਸ ਦੇ ਉਤਪਾਦਨ ਨੂੰ ਵਧਾਉਣ ਲਈ ਨੁਕਤੇ ਸਾਂਝੇ ਕੀਤੇ।

ਇਹ ਵੀ ਪੜ੍ਹੋ : Punjab ਦੇ ਕਿਸਾਨ PAU ਦੀਆਂ ਖੇਤੀ ਤਕਨਾਲੋਜੀਆਂ ਨੂੰ ਤਰਜੀਹ ਦੇਣ: Dr. Satbir Singh Gosal

ਡਾ. ਜਗਦੀਪ ਕੌਰ, ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ) ਅਤੇ ਡਾ. ਹਰਪਾਲ ਸਿੰਘ (ਕੀਟ ਵਿਗਿਆਨ) ਨੇ ਸਬਜ਼ੀਆਂ ਦੀਆਂ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਬਾਰੇ ਚਰਚਾ ਕੀਤੀ।

ਤੁਹਾਨੂੰ ਦੱਸ ਦੇਈਏ ਕਿ ਐਸ ਮੋਹਨਦੀਪ ਸਿੰਘ ਵੱਲੋਂ ਗਾਜਰ ਦੀ ਕਿਸਮ, ਪੰਜਾਬ ਬਲੈਕ ਬਿਊਟੀ ਅਤੇ ਲਾਲ ਰੰਗ ਦੀਆਂ ਹੋਰ ਕਿਸਮਾਂ ਦਾ ਲਾਈਵ ਪ੍ਰਦਰਸ਼ਨ ਦੇਖਣ ਲਈ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਤੋਂ ਬਾਅਦ ਕੇਵੀਕੇ, ਸਮਰਾਲਾ ਤੋਂ ਡਾ. ਸਤਬੀਰ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Summary in English: Field day organized on "Black Carrot", PAU emphasizes farmers to adopt agricultural diversification

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters