1. Home
  2. ਖੇਤੀ ਬਾੜੀ

ਨੀਵੀਆਂ ਸੁਰੰਗਾ 'ਚ ਸਬਜ਼ੀਆਂ ਦੀ ਕਾਸ਼ਤ ਛੋਟੇ ਅਤੇ ਮੱਧਮ ਕਿਸਾਨਾਂ ਲਈ ਵਰਦਾਨ

ਅੱਜਕਲ ਸੁਰੰਗਾਂ ਵਿੱਚ ਸਬਜ਼ੀਆਂ ਦੀ ਕਾਸ਼ਤ ਅੰਮ੍ਰਿਤਸਰ, ਸੰਗਰੂਰ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮਸ਼ਹੂਰ ਹੈ, ਆਓ ਜਾਣਦੇ ਹਾਂ ਸੁਰੰਗਾਂ ਵਿੱਚ ਸਬਜ਼ੀਆਂ ਕਿਵੇਂ ਉਗਾਈਆਂ ਜਾਂਦੀਆਂ ਹਨ ਅਤੇ ਇਸ ਦੇ ਕੀ ਫਾਇਦੇ ਹਨ।

Gurpreet Kaur Virk
Gurpreet Kaur Virk
ਨੀਵੀਆਂ ਸੁਰੰਗਾ 'ਚ ਸਬਜ਼ੀਆਂ ਦੀ ਕਾਸ਼ਤ

ਨੀਵੀਆਂ ਸੁਰੰਗਾ 'ਚ ਸਬਜ਼ੀਆਂ ਦੀ ਕਾਸ਼ਤ

Vegetable Cultivation: ਪੰਜਾਬ ਵਿੱਚ ਸਰਦੀਆਂ ਦੇ ਘੱਟ ਤਾਪਮਾਨ ਅਤੇ ਗਰਮੀਆਂ ਦੇ ਵੱਧ ਤਾਪਮਾਨ ਕਾਰਨ ਕੱਦੂ, ਸ਼ਿਮਲਾ ਮਿਰਚਾਂ, ਬੈਂਗਣ ਆਦਿ ਸਬਜ਼ੀਆਂ ਥੋੜ੍ਹੇ ਸਮੇਂ ਲਈ ਉਪਲਬਧ ਹੁੰਦੀਆਂ ਹਨ। ਜੇਕਰ ਅਸੀਂ ਪੌਦਿਆਂ ਦੇ ਆਲੇ-ਦੁਆਲੇ ਦੇ ਮਾਹੌਲ ਨੂੰ ਬਦਲਦੇ ਹਾਂ ਤਾਂ ਅਸੀਂ ਗਰਮੀਆਂ ਦੀਆਂ ਸਬਜ਼ੀਆਂ ਦੇ ਉਤਪਾਦਨ ਨੂੰ ਵਧਾ ਸਕਦੇ ਹਾਂ। ਅੱਜਕਲ ਸੁਰੰਗਾਂ ਵਿੱਚ ਸਬਜ਼ੀਆਂ ਦੀ ਕਾਸ਼ਤ ਅੰਮ੍ਰਿਤਸਰ, ਸੰਗਰੂਰ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮਸ਼ਹੂਰ ਹੈ, ਆਓ ਜਾਣਦੇ ਹਾਂ ਸੁਰੰਗਾਂ ਵਿੱਚ ਸਬਜ਼ੀਆਂ ਕਿਵੇਂ ਉਗਾਈਆਂ ਜਾਂਦੀਆਂ ਹਨ ਅਤੇ ਇਸ ਦੇ ਕੀ ਫਾਇਦੇ ਹਨ।

ਛੋਟੀਆਂ ਪਲਾਸਟਿਕ ਦੀਆਂ ਸੁਰੰਗਾਂ ਪੌਦੇ ਦੇ ਆਲੇ ਦੁਆਲੇ ਦੇ ਤਾਪਮਾਨ ਨੂੰ ਬਦਲ ਕੇ ਇੱਕ ਮਿੰਨੀ ਗ੍ਰੀਨਹਾਉਸ ਬਣਾਉਂਦੀਆਂ ਹਨ, ਜੋ ਪੌਦਿਆਂ ਦੇ ਵਿਕਾਸ ਵਿੱਚ ਸੁਧਾਰ ਕਰਦੀਆਂ ਹਨ। ਇਨ੍ਹਾਂ ਸੁਰੰਗਾ ਨੂੰ ਨੀਵੀਆਂ ਸੁਰੰਗਾ ਕਿਹਾ ਜਾਂਦਾ ਹੈ। ਇਨ੍ਹਾਂ ਨੀਵੀਆਂ ਸੁਰੰਗਾ ਰਾਂਹੀ ਬੂਟੇ ਦੇ ਆਲੇ-ਦੁਆਲੇ ਕਾਰਬਨ ਡਾਇਆਕਸਾਈਡ ਵੱਧ ਜਾਂਦੀ ਹੈ, ਜਿਸ ਕਾਰਨ ਪ੍ਰਕਾਸ਼ ਸੰਸਲੇਸ਼ਣ ਦੀ ਪ੍ਰੀਕਿਆ ਵੀ ਵੱਧ ਜਾਂਦੀ ਹੈ ਅਤੇ ਬੂਟੇ ਦਾ ਅਗੇਤਾ ਝਾੜ ਵੱਧ ਜਾਂਦਾ ਹੈ। ਇਨ੍ਹਾਂ ਸੁਰੰਗਾਂ ਦੇ ਨਾਲ ਸਿਹਤਮੰਦ ਪਨੀਰੀ ਵੀ ਤਿਆਰ ਕੀਤੀ ਜਾ ਸਕਦੀ ਹੈ। ਇਹ ਸੁਰੰਗਾਂ ਬੂਟੇ ਨੂੰ ਤੇਜ਼ ਹਵਾ, ਮੀਂਹ ਅਤੇ ਕੋਰੇ ਤੋਂ ਵੀ ਬਚਾਉਣ ਦਾ ਕੰਮ ਕਰਦੀਆਂ ਹਨ। ਗਰਮੀਆਂ ਦੀ ਫਸਲ ਦਾ ਅਗੇਤਾ ਝਾੜ ਲੈਣ ਲਈ ਸਬਜ਼ੀ ਲਗਾਉਣ ਲਈ ਵਧੀਆ ਉੱਚ ਮਿਆਰੀ ਦੀਆਂ ਸਬਜੀਆਂ ਉਗਾਈਆਂ ਜਾ ਸਕਦੀਆਂ ਹਨ।

ਇਸ ਤਕਨੀਕ ਰਾਹੀਂ ਨੀਵੀਆਂ ਸੁਰੰਗਾਂ ਨੂੰ ਪਾਰਦਰਸ਼ੀ ਸ਼ੀਟ ਨਾਲ ਬੂਟੇ ਦੇ ਉੱਪਰ ਬਣਾਇਆ ਜਾਂਦਾ ਹੈ। ਜਿਸ ਵਿੱਚ ਲੋਹੇ ਦੇ ਅਰਥ ਗੋਲੇ ਸਰੀਏ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਨੀਵੀਆਂ ਸੁਰੰਗਾ ਨੂੰ ਜੋੜਨਾ ਅਤੇ ਖੋਲਣਾ ਭਾਵ ਬਣਾਉਣਾ ਅਤੇ ਢਾਹੁਣਾ ਬਹੁਤ ਆਸਾਨ ਹੈ, ਜਿਸ ਕਾਰਨ ਸਾਲਾਬੰਦੀ ਨੀਵੀਆਂ ਸੁਰੰਗਾ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤਰਨੀਕ ਰਾਹੀ ਬੂਟੇ ਦਾ ਵਿਕਾਸ ਵਧੀਆ ਹੁੰਦਾ ਹੈ।

ਇਸ ਤਕਨੀਕ ਵਿੱਚ ਪਾਣੀ ਦੀ ਵੀ ਬਚਤ ਹੁੰਦੀ ਹੈ। ਪਾਣੀ ਤਰੇਲ ਦੇ ਰੂਪ ਵਿੱਚ ਪਲਾਸਟਿਕ ਦੀ ਚਾਦਰ ਦੇ ਨਾਲ ਅੰਦਰ ਵਾਲੇ ਪਾਸੇ ਲੱਗਾ ਹੁੰਦਾ ਹੈ ਜੋ ਕਿ ਪਰਤ ਕੇ ਜ਼ਮੀਨ ਵਿੱਚ ਚਲਾ ਜਾਂਦਾ ਹੈ। ਇਸ ਨੂੰ ਛੋਟੇ ਅਤੇ ਮੱਧਮ ਵਰਗ ਕਿਸਾਨਾਂ ਦੁਆਰਾ ਅਸਾਨੀ ਨਾਲ ਅਪਣਾਇਆ ਜਾ ਸਕਦਾ ਹੈ। ਨੀਵੀਆਂ ਸੁਰੰਗਾਂ ਵਿੱਚ ਸਰਦੀ ਦੇ ਮੌਸਮ ਵਿੱਚ ਸਿਹਤਮੰਦ ਪਨੀਰੀ ਦੇ ਇਲਾਵਾ ਮਿਰਚ, ਸਿਮਲਾ ਮਿਰਚ ਅਤੇ ਬੈਗਣ ਦੀ ਫਸਲ ਅਤੇ ਸਿਹਤਮੰਦ ਪਨੀਰੀ ਨੂੰ ਵੀ ਉਗਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : Sugarcane ਦੀਆਂ ਇਨ੍ਹਾਂ ਕਿਸਮਾਂ ਦਾ ਝਾੜ 150 ਟਨ ਪ੍ਰਤੀ ਹੈਕਟੇਅਰ

ਨੀਵੀਆਂ ਸੁਰੰਗਾਂ ਨੂੰ ਬਚਾਉਣ ਦੇ ਢੰਗ:

ਦਸੰਬਰ ਦੇ ਸ਼ੁਰੂ ਵਿੱਚ ਲੋਹੇ ਦੇ ਸਰੀਏ ਦੇ ਅਰਥ ਗੋਲੇ ਬਣਾਕੇ 2-2 ਮੀਟਰ ਦੀ ਵਿੱਧ ਉੱਪਰ ਲਗਾ ਦਿਓ ਤਾਂ ਜੋ ਖਾਲੀਆਂ ਦੇ ਦੋਨੇ ਪਾਸੇ ਦੇ ਬੂਟੇ ਇਨ੍ਹਾਂ ਅਰਥ ਗੋਲਿਆਂ ਦੇ ਵਿਚਕਾਰ ਆ ਜਾਣ। ਅਰਧ ਗੋਲੇ ਬਣਾਉਣ ਲਈ 2 ਮੀਟਰ ਲੰਬੇ ਸਰੀਏ ਮੋੜ ਕੇ ਇਸ ਤਰ੍ਹਾਂ ਬਣਾ ਲਓ ਕਿ ਜਦੋਂ ਜ਼ਮੀਨ ਵਿੱਚ ਗੱਡੀਏ ਤਾਂ ਇਨ੍ਹਾਂ ਦੀ ਉਦਾਈ ਜ਼ਮੀਨ ਤੋਂ 45-60 ਸੈਟੀਮੀਟਰ ਹੋ ਜਾਵੇ। ਇਨ੍ਹਾਂ ਅਰਥ ਗੋਲਿਆਂ ਉੱਪਰ ਪਲਾਸਟਿਕ ਦੀ ਸ਼ੀਟ ਪਾ ਦਿਓ। ਪਲਾਸਟਿਕ ਦੀਆਂ ਸ਼ੀਟਾਂ ਨੂੰ ਪਾਸਿਆਂ ਤੋਂ ਮਿੱਟੀ ਨਾਲ ਦਬਾ ਦਿਓ। ਜਦੋਂ ਫਰਵਰੀ ਦੇ ਮਹੀਨੇ ਵਿੱਚ ਹਵਾ ਦਾ ਤਾਪਮਾਨ ਵੱਧ ਜਾਵੇ ਤਾਂ ਇਨ੍ਹਾਂ ਸ਼ੀਟਾਂ ਨੂੰ ਉਤਾਰ ਦਿਓ।

ਨੀਵੀਆਂ ਸੁਰੰਗਾਂ ਵਿੱਚ ਸਬਜ਼ੀਆਂ ਦੀ ਪਨੀਰੀ ਉਗਾਉਣਾ:

ਸਬਜ਼ੀਆਂ ਦੀ ਸਹਿਤਮੰਦ ਪਨੀਰੀ ਉਗਾਉਣਾ ਇੱਕ ਹੁਨਰ ਹੈ। ਸਬਜੀਆਂ ਦੀਆਂ ਫਸਲਾਂ ਦੀ ਸਿਰਤਮੰਦ ਪਨੀਰੀ ਨੂੰ ਬਾਹਰ ਦੇ ਬਦਲ ਰਹੇ ਤਾਪਮਾਨ ਤੋਂ ਬਚਾਉਣਾ ਬਹੁਤ ਜਰੂਰੀ ਹੈ। ਸਰਦੀਆਂ ਦੇ ਮੌਸਮ ਵਿੱਚ, ਗਰਮੀਆਂ ਦੀਆਂ ਸਬਜੀਆਂ ਦੀ ਪਨੀਰੀ ਜਿਵੇਂ ਕਿ ਬੈਂਗਣ, ਮਿਰਚ, ਸ਼ਿਮਲਾ ਮਿਰਚ ਅਤ ਪਲੱਗ ਟਰੇਆਂ ਵਿੱਚ ਕੱਦੂ ਜਾਤੀ ਦੀ ਪਨੀਰੀ ਨੂੰ ਪਲਾਸਟਿਕ ਦੀਆਂ ਨੀਵੀਆਂ ਸੁਰੰਗਾਂ ਨਾਲ ਢੱਕ ਕੇ ਠੰਢ ਤੋਂ ਬਚਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : Potato ਦੀਆਂ ਇਨ੍ਹਾਂ 5 ਨਵੀਆਂ ਕਿਸਮਾਂ ਤੋਂ ਹੋਵੇਗੀ ਕਿਸਾਨਾਂ ਨੂੰ ਸਾਲ ਭਰ Income

ਸੁਰੰਗਾ ਵਿੱਚ ਸ਼ਿਮਲਾ ਮਿਰਚ ਦੀ ਕਾਸ਼ਤ:

ਸ਼ਿਮਲਾ ਮਿਰਚ ਦੀ ਪਨੀਰੀ ਅਕਤੂਬਰ ਦੇ ਪਹਿਲੇ ਪੰਦਰਵਾੜੇ ਬੀਜੋ। ਜਦੋਂ ਸ਼ਿਮਲਾ ਮਿਰਚ ਦੀ ਪਨੀਰੀ 4-5 ਹਫਤੇ ਪੁਰਾਣੀ ਹੋ ਗਈ ਅਤੇ ਪੌਦ ਖੇਤ ਵਿੱਚ ਲੱਗਣ ਲਈ ਤਿਆਰ ਹੋ ਗਈ ਤਦ ਇਸ ਨੂੰ ਪੁੱਟ ਕੇ ਬੈੱਡ ਉਪਰ 130x30 ਸੈਟੀਮੀਟਰ ਦੀ ਵਿੱਥ 'ਤੇ ਲਗਾ ਦਿਉ। ਦਸੰਬਰ ਦੇ ਪਹਿਲੇ ਹਫਤੇ, ਜਦੋਂ ਕੋਰਾ ਪੈਣ ਵਾਲਾ ਹੋਵੇ ਤਦ ਪਲਾਸਟਿਕ ਦੀਆਂ ਨੀਵੀਆਂ ਸੁਰੰਗਾ ਬਣਾ ਦਿਉ ਅਤੇ ਜਦੋਂ ਫਰਵਰੀ ਦੇ ਮਹੀਨੇ ਵਿੱਚ ਹਵਾ ਦਾ ਤਾਪਮਾਨ ਵੱਧ ਜਾਵੇ ਤਾਂ ਇਨ੍ਹਾਂ ਸੀਟਾਂ ਨੂੰ ਉਤਾਰ ਦਿਉ।

ਸੁਰੰਗਾ ਵਿੱਚ ਖੀਰੇ ਦੀ ਕਾਸ਼ਤ:

ਕੱਦੂ ਜਾਤੀ ਦੀਆਂ ਸਬਜੀਆਂ ਜਿਵੇਂ ਕਿ ਖੀਰਾ, ਇਸ ਦੀ ਅਗੇਤੀ ਪੈਦਾਵਾਰ ਲਈ ਸੁਰੰਗਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅਜਿਹਾ ਕਰਨ ਲਈ 2.5-2.5 ਮੀਟਰ ਦੀਆਂ ਚੌੜੀਆ ਪੱਟੀਆਂ ਬਣਾ ਲਉ ਅਤੇ ਦਸੰਬਰ ਦੇ ਮਹੀਨੇ ਵਿੱਚ ਪੱਟੜੀਆਂ ਦੇ ਦੋਨੇ ਪਾਸੇ 45 ਸੈਟੀਮੀਟਰ ਦੇ ਫਾਸਲੇ 'ਤੇ ਖੀਰੇ ਦੇ ਬੀਜ ਲਗਾਓ। ਦਸੰਬਰ ਦੇ ਪਹਿਲੇ ਹਫਤੇ, ਜਦੋਂ ਕੋਰਾ ਪੈਣ ਵਾਲਾ ਹੋਵੇ ਤਦ ਪਲਾਸਟਿਕ ਦੀਆਂ ਨੀਵੀਆਂ ਸੁਰੰਗਾ ਬਣਾ ਦਿਉ ਅਤੇ ਜਦੋਂ ਫਰਵਰੀ ਦੇ ਮਹੀਨੇ ਵਿੱਚ ਹਵਾ ਦਾ ਤਾਪਮਾਨ ਵੱਧ ਜਾਵੇ ਤਾਂ ਇਨ੍ਹਾਂ ਸੀਟਾਂ ਨੂੰ ਉਤਾਰ ਦਿਉ। ਇਸ ਤਰ੍ਹਾਂ ਕਰਨ ਨਾਲ ਠੰਢ ਦੇ ਮਹੀਨਿਆਂ 'ਚ ਵੀ ਖੀਰੇ ਦੇ ਬੀਜ ਪੁੰਗਰ ਜਾਣਗੇ।

ਇਹ ਵੀ ਪੜ੍ਹੋ : ਮਟਰ ਦੀਆਂ ਇਨ੍ਹਾਂ Improved Varieties ਤੋਂ ਕਿਸਾਨਾਂ ਨੂੰ ਮੁਨਾਫਾ

ਸੁਰੰਗਾ ਵਿੱਚ ਬੈਗਣ ਦੀ ਕਾਸ਼ਤ:

ਬੈਂਗਣ ਦੀ ਫਸਲ ਵੀ ਜਿਆਦਾ ਠੰਢ ਨਹੀਂ ਸਹਾਰ ਸਕਦੀ। ਸੁਰੰਗਾਂ ਵਾਲੀ ਵਿਧੀ ਨਾਲ ਬੂਟਿਆ ਨੂੰ ਬਚਾਇਆ ਜਾ ਸਕਦਾ ਹੈ। ਇਸ ਲਈ ਬੈਂਗਣ ਦੀ ਪਨੀਰੀ ਨੂੰ ਸਤੰਬਰ ਦੇ ਪਹਿਲੇ ਪੱਦਗਾੜੇ ਵਿੱਚ ਖੇਤ ਤੋਂ ਪੁੱਟ ਕੇ ਵੱਟਾ ਉਪਰ 90x30 ਸੈਟੀਮੀਟਰ ਦੇ ਫਾਸਲੇ ਉਪਰ ਲਗਾਉ। (ਕਤਾਰ ਤੋਂ ਕਤਾਰ 90 ਸੈਟੀਮੀਟਰ, ਬੂਟੇ ਤੋਂ ਬੂਟਾ 30 ਸੈਟੀਮੀਟਰ) ਦਸੰਬਰ ਦੇ ਪਹਿਲੇ ਹਫਤੇ ਬੂਟਿਆ ਨੂੰ ਸੁਰੰਗਾਂ ਹੇਠ ਢੱਕ ਦਿਉ ਅਤੇ ਫਰਵਰੀ ਵਿੱਚ ਪਲਾਸਟਿਕ ਸ਼ੀਟ ਨੂੰ ਚੁੱਕ ਦਿਉ। ਇਸ ਤਰ੍ਹਾਂ ਬੈਗਣ ਦੀ ਫਸਲ ਅਗੇਤੀ (ਮਾਰਚ-ਅਪ੍ਰੈਲ) ਵਿੱਚ ਵਧੀਆ ਝਾੜ ਨਾਲ ਪੈਦਾ ਕੀਤੀ ਜਾ ਸਕਦੀ ਹੈ

ਧਿਆਨ ਰੱਖਣ ਯੋਗ ਗੱਲਾਂ:

ਇਹ ਸੁਰੰਗਾਂ ਫਸਲ ਦੇ ਵਾਧੇ ਲਈ ਫਾਇਦੇਮੰਦ ਹੈ, ਪਰ ਫਸਲ ਦੇ ਨਾਲ-ਨਾਲ ਨਦੀਨ ਦੀ ਵੱਧਦੇ ਹਨ। ਇਸ ਲਈ ਧੁੱਪ ਵਾਧੇ ਦਿਨ ਪਲਾਸਟਿਕ ਸ਼ੀਟ ਨੂੰ ਅੱਧਾ ਚੁੱਕ ਕੇ ਗੋਡੀ ਕੀਤੀ ਜਾ ਸਕਦੀ ਹੈ। ਸੁਰੰਗਾਂ ਵਿੱਚ ਬੂਟਿਆਂ ਨੂੰ ਸੁਰੱਖਿਅਤ ਵਾਤਾਵਰਨ ਮਿਲਦਾ ਹੈ, ਇਸ ਲਈ ਬੂਟੇ ਕੂਲੇ ਹੁੰਦੇ ਹਨ। ਜੇ ਸੁਰੰਗਾਂ ਨੂੰ ਇਕ ਦਮ ਹਟਾ ਦਈਏ ਤਾਂ ਬੂਟਿਆਂ 'ਤੇ ਅਸਰ ਪੈ ਸਕਦਾ ਹੈ, ਇਸ ਲਈ ਸੁਰੰਗਾਂ ਨੂੰ ਪੂਰਾ ਲਾਹੁਣ ਤੋਂ ਪਹਿਲਾਂ ਕੁੱਝ ਦਿਨ ਅੱਧਾ ਹਟਾ ਦਿਉ।

ਇਸ ਤਰ੍ਹਾਂ ਸੁਰੰਗੀ ਖੇਤੀ ਨਾਲ ਸਬਜੀਆਂ ਦਾ ਅਗੇਤਾ ਅਤੇ ਜ਼ਿਆਦਾ ਝਾੜ ਪ੍ਰਾਪਤ ਕਰਕੇ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Vegetable cultivation in tunnels is a boon for small and medium farmers

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters