1. Home
  2. ਖੇਤੀ ਬਾੜੀ

ਖੇਤਾਂ `ਚ ਇਸ ਮੋਬਾਈਲ ਐਪ ਦੀ ਕਿ ਹੈ ਖ਼ਾਸੀਅਤ?

ਕਿਸਾਨ ਭਰਾਵਾਂ ਦੀ ਜ਼ਮੀਨ ਨੂੰ ਮਾਪਣ ਵਾਲੀ ਸਮੱਸਿਆ ਦਾ ਨਿਪਟਾਰਾ ਕਰਨ ਲਈ ਇੱਕ ਮੋਬਾਈਲ ਐਪ ਦੀ ਖ਼ੋਜ ਕੀਤੀ ਗਈ ਹੈ...

 Simranjeet Kaur
Simranjeet Kaur
GPS Area Calculator

GPS Area Calculator

ਖੇਤ ਤੇ ਜ਼ਮੀਨ ਨੂੰ ਹੱਥੀ ਮਾਪਣਾ ਆਸਾਨ ਨਹੀਂ ਹੁੰਦਾ। ਇਸ ਲਈ ਕਿਸਾਨਾਂ ਨੂੰ ਪਟਵਾਰੀ ਕੋਲ ਜਾਣਾ ਪੈਂਦਾ ਹੈ ਜਾਂ ਬਹੁਤ ਸਾਰੀਆਂ ਵਿਕਸਿਤ ਸੰਧਾਂ ਦੀ ਵਰਤੋਂ ਕਰਨੀ ਪੈਂਦੀ ਹੈ। ਪਰ ਖੇਤ ਤੇ ਜ਼ਮੀਨ ਨੂੰ ਮਾਪਣ ਵਾਲੇ ਸੰਧ ਬਹੁਤ ਕੀਮਤੀ ਤੇ ਵੱਡੇ ਹੋਣ ਕਾਰਨ ਇਨ੍ਹਾਂ ਦੀ ਜ਼ਿਆਦਾ ਵਰਤੋਂ ਨਹੀਂ ਕੀਤੀ ਜਾਂਦੀ।

ਪਰ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ, ਕਿਸਾਨਾਂ ਦੀ ਖੇਤ ਨੂੰ ਮਾਪਣ ਵਾਲੀ ਇਸ ਸਮੱਸਿਆ ਦਾ ਹੱਲ ਨਿਕਲ ਆਇਆ ਹੈ। ਜੀ ਹਾਂ, ਇਸ ਸਮੱਸਿਆ ਨੂੰ ਦੂਰ ਕਰਨ ਲਈ ਕਿਸਾਨਾਂ ਵਾਸਤੇ ਇੱਕ ਮੋਬਾਈਲ ਐਪ ਦੀ ਖ਼ੋਜ ਕੀਤੀ ਗਈ ਹੈ। ਇਸ ਐਪ ਦੀ ਵਰਤੋਂ ਕਰਦੇ ਹੋਏ ਕਿਸਾਨ ਆਸਾਨੀ ਨਾਲ ਆਪਣੇ ਖੇਤ ਨੂੰ ਮਾਪ ਸਕਦੇ ਹਨ। ਆਓ ਜਾਣਦੇ ਹਾਂ ਇਸ ਮੋਬਾਈਲ ਐਪ (mobile app) ਦੀ ਖ਼ਾਸੀਅਤ ਬਾਰੇ।

ਮੋਬਾਈਲ ਐਪ ਦੀ ਵਰਤੋਂ ਕਿਵੇਂ ਕਰੀਏ?

● ਆਪਣੇ ਖੇਤ ਜਾਂ ਜ਼ਮੀਨ ਨੂੰ ਮਾਪਣ ਲਈ ਤੁਹਾਡੇ ਕੋਲ ਇੱਕ ਸਮਾਰਟ ਫ਼ੋਨ (smart phone) ਹੋਣਾ ਜ਼ਰੂਰੀ ਹੈ। 

● ਆਪਣੇ ਫ਼ੋਨ ਦੇ ਪਲੇਸਟੋਰ (playstore) `ਤੇ ਜਾ ਕੇ ਜੀ.ਪੀ.ਐੱਸ ਏਰੀਆ ਕੈਲਕੁਲੇਟਰ (GPS Area Calculator) ਐਪ ਨੂੰ ਡਾਊਨਲੋਡ (Download) ਕਰ ਲਵੋ। 

● ਇਸ ਐਪ ਦੇ ਡਾਊਨਲੋਡ ਹੋਣ ਤੋਂ ਬਾਅਦ GPS ਐਪ ਨੂੰ ਖੋਲ੍ਹੋ। ਇਸਨੂੰ ਖੋਲਦੇ ਸਾਰ ਹੀ ਤੁਹਾਡੇ ਫ਼ੋਨ ਦੀ ਸਕਰੀਨ (Screen) `ਤੇ ਇੱਕ ਪੇਜ ਖੁੱਲ੍ਹ ਜਾਵੇਗਾ।

● ਇਸ ਪੇਜ `ਚ ਸਰਚ (search) ਦੇ ਵਿਕਲਪ `ਤੇ ਜਾਓ ਤੇ ਆਪਣੇ ਖੇਤ ਜਾਂ ਜ਼ਮੀਨ ਦੀ ਖੋਜ ਕਰੋ। 

● ਇਸ ਤੋਂ ਬਾਅਦ ਤਸਵੀਰ ਦੇ ਹਿਸਾਬ ਨਾਲ 1 ਨੰਬਰ ਦੇ ਵਿਕਲਪ ਨੂੰ ਚੁਣੋ।

● ਇਸਦੇ ਨਾਲ ਹੀ ਤੁਹਾਡੀ ਫੋਨ ਦੀ ਸਕਰੀਨ `ਤੇ ਤਿੰਨ ਵਿਕਲਪ ਖੁੱਲ੍ਹ ਜਾਣਗੇ।

● ਇਨ੍ਹਾਂ ਤਿੰਨ ਵਿਕਲਪਾਂ `ਚੋਂ  ਦੂਸਰੇ ਵਿਕਲਪ ਨੂੰ ਚੁਣੋ। 

● ਹੁਣ ਜਿਹੜੀ ਵੀ ਜਗ੍ਹਾ ਨੂੰ ਤੁਸੀਂ ਮਾਪਣਾ ਹੈ, ਉਸ `ਤੇ ਕਲਿੱਕ ਕਰੋ। 

● ਅੰਤ `ਚ ਤੁਹਾਡੇ ਜ਼ਮੀਨ ਜਾਂ ਖੇਤ ਦਾ ਮਾਪ ਨਿਕਲ ਜਾਏਗਾ, ਜਿਸ ਨੂੰ ਤੁਸੀਂ ਆਸਾਨੀ ਨਾਲ ਉੱਪਰ ਬਲੈਕ ਬਾਕਸ `ਚ ਵੇਖ ਸਕਦੇ ਹੋ।

ਇਹ ਵੀ ਪੜ੍ਹੋ : Advisory Alert: ਆਪਣੀਆਂ ਫਸਲਾਂ ਨੂੰ ਮੌਸਮ ਦੀ ਮਾਰ ਤੋਂ ਬਚਾਓ, ਵਿਭਾਗ ਵੱਲੋਂ ਜ਼ਰੂਰੀ ਸਲਾਹ ਜਾਰੀ

ਮੋਬਾਈਲ ਐਪ ਹੀ ਕਿਉਂ?

ਅੱਜ-ਕੱਲ੍ਹ ਹਰ ਕੋਈ ਆਪਣੇ ਕੰਮਾਂ ਲਈ ਮੋਬਾਈਲ `ਤੇ ਨਿਰਭਰ ਰਹਿੰਦਾ ਹੈ। ਮੋਬਾਈਲ ਦੀ ਵਰਤੋਂ ਨਾਲ ਬਹੁਤ ਸਾਰੇ ਕੰਮ ਆਸਾਨੀ ਨਾਲ ਹੋ ਜਾਂਦੇ ਹਨ। ਇਸ ਦੀ ਵਰਤੋਂ ਨਾਲ ਇੱਕ ਤਾਂ ਸਮੇਂ ਦੀ ਬਚਤ ਹੁੰਦੀ ਹੈ, ਦੂਜਾ ਇਸ ਲਈ ਜਿਆਦਾ ਲਾਗਤ ਦੀ ਲੋੜ ਵੀ ਨਹੀਂ ਪੈਂਦੀ। ਇਸ ਰਾਹੀਂ ਕਿਸਾਨ ਭਰਾ ਪਟਵਾਰੀ ਦੀ ਮਦਦ ਤੋਂ ਬਿਨਾਂ ਜ਼ਮੀਨ ਜਾਂ ਖੇਤ ਦੀ ਮਿਣਤੀ ਕਰ ਸਕਦੇ ਹਨ। ਇਸ ਐਪ ਲਈ ਕਿਸੇ ਫੀਤੇ ਦੀ ਵੀ ਲੋੜ ਨਹੀਂ ਪੈਂਦੀ।

Summary in English: What is the specialty of this mobile app in the fields?

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters