1. Home
  2. ਖਬਰਾਂ

ਮੇਘਦੂਤ ਐਪ ਬਣਿਆ ਕਿਸਾਨਾਂ ਲਈ ਰੋਸ਼ਨੀ ਦੀ ਕਿਰਣ

ਮੇਘਦੂਤ ਐਪ ਨਾਲ ਕਿਸਾਨ ਬਦਲਦੇ ਮੌਸਮ ਦੇ ਅਨੁਸਾਰ ਆਪਣੇ ਖੇਤ ਦੇ ਕੰਮ ਦੀ ਯੋਜਨਾ ਬਣਾ ਸਕਦੇ ਹਨ ਅਤੇ ਵੱਧ ਤੋਂ ਵੱਧ ਆਪਣੀ ਫਸਲਾਂ ਦੇ ਨੁਕਸਾਨ ਨੂੰ ਘਟਾ ਸਕਦੇ ਹਨ।

 Simranjeet Kaur
Simranjeet Kaur
Meghdoot app

Meghdoot app

ਅਜੋਕੇ ਸਮੇਂ `ਚ ਜਿਵੇਂ ਜਿਵੇਂ ਲੋਕਾਂ ਦਾ ਖੇਤੀਬਾੜੀ ਵੱਲ ਰੁਝਾਨ ਵੱਧ ਰਿਹਾ ਹੈ। ਇਸ ਨੂੰ ਦੇਖਦੇ ਹੋਏ ਖੇਤੀਬਾੜੀ ਤਕਨੀਕਾਂ `ਚ ਤਰੱਕੀ ਕੀਤੀ ਜਾ ਰਹੀ ਹੈ। ਇਸ ਲਈ ਅੱਜ ਅਸੀਂ ਖੇਤੀਬਾੜੀ ਦੀ ਇੱਕ ਨਵੇਕਲੀ ਤਕਨੀਕੀ ਤਕਨਾਲੋਜੀ(advance technology) ਦੀ ਗੱਲ ਕਰਨ ਜਾ ਰਹੇ ਹਾਂ। ਜਿਸ ਦੀ ਵਰਤੋਂ ਦਾ ਸਕਾਰਾਤਮਕ ਪ੍ਰਭਾਵ ਖੇਤੀਬਾੜੀ `ਤੇ ਵੇਖਿਆ ਜਾ ਰਿਹਾ ਹੈ।

ਮੌਸਮ ਅਧਾਰਤ ਖੇਤੀ ਸਲਾਹਾਂ ਲਈ ਇੱਕ ਮੋਬਾਈਲ ਐਪ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿਸ ਨੂੰ ਮੇਘਦੂਤ ਐਪ ਆਖਦੇ ਹਨ। ਮੇਘਦੂਤ ਇੱਕ ਸਰਲ ਅਤੇ ਆਸਾਨੀ ਨਾਲ ਵਰਤੀ ਜਾਣ ਵਾਲੀ ਮੋਬਾਈਲ ਐਪਲੀਕੇਸ਼ਨ ਹੈ। ਇਸ ਐਪ ਰਾਹੀਂ ਕਿਸਾਨਾਂ ਨੂੰ ਫ਼ਸਲਾਂ ਸੰਬੰਧੀ ਮੌਸਮ ਦੀ ਜਾਣਕਾਰੀ ਦਿੱਤੀ ਜਾਂਦੀ ਹੈ, ਜੋ ਕਿ ਖੇਤੀਬਾੜੀ ਕਾਰਜਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। 

ਮੇਘਦੂਤ ਐਪ ਦੀ ਸ਼ੁਰੂਆਤ 

ਭਾਰਤ ਦੇ ਮੌਸਮ ਵਿਗਿਆਨ ਵਿਭਾਗ (IMD), ਇੰਡੀਅਨ ਇੰਸਟੀਚਿਊਟ ਆਫ਼ ਟ੍ਰੋਪਿਕਲ ਮੀਟਿਓਰੋਲੋਜੀ (IITM) ਭਾਰਤੀ ਖੇਤੀ ਖੋਜ ਪ੍ਰੀਸ਼ਦ (ICAR) ਦੁਆਰਾ ਇਸ ਐਪ ਨੂੰ ਵਿਕਸਿਤ ਕੀਤਾ ਗਿਆ ਹੈ। ਮੇਘਦੂਤ ਐਪ ਦੀ ਸ਼ੁਰੂਆਤ 2019 `ਤੋਂ ਕੀਤੀ ਗਈ ਸੀ। ਪਰ ਅਜੋਕੇ ਸਮੇਂ `ਚ ਇਸ ਐਪ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ। ਮੇਘਦੂਤ ਐਪ ਰਾਹੀਂ ਮੌਜੂਦਾ ਮੌਸਮ ਦੀ ਜਾਣਕਾਰੀ, ਬਾਰਿਸ਼, ਤਾਪਮਾਨ, ਨਮੀ, ਹਵਾ ਦੀ ਗਤੀ ਅਤੇ ਦਿਸ਼ਾ ਨਾਲ ਸਬੰਧਤ ਪੰਜ ਦਿਨਾਂ ਦੀ ਅਤੀਤ ਅਤੇ ਪੂਰਵ-ਅਨੁਮਾਨਿਤ ਮੌਸਮ ਦੀ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ।

ਮੇਘਦੂਤ ਐਪ ਨੂੰ ਕਿਵੇਂ ਡਾਊਨਲੋਡ (download) ਕਰੀਏ 

ਇਸ ਐਪ ਨੂੰ ਆਪਣੇ ਮੋਬਾਈਲ ਵਿੱਚ ਉਪਲੱਬਧ ਪਲੇ ਸਟੋਰ (play store) `ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਜੇਕਰ ਇਸ ਐਪ ਨੂੰ ਡਾਊਨਲੋਡ (download) ਕਰਨ ਵਿੱਚ ਕਿਸਾਨਾਂ ਨੂੰ ਕੋਈ ਤੰਗੀ ਆ ਰਹੀ ਹੋਵੇ ਤਾਂ ਤੁਸੀਂ ਇਸ ਲਿੰਕ https://play.google.com/store/apps/details?id=com.aas.meghdoot&hl=en_IN&g ਤੋਂ ਵੀ ਡਾਊਨਲੋਡ ਕਰ ਸਕਦੇ ਹੋ। ਡਾਊਨਲੋਡ ਹੋਣ ਤੋਂ ਬਾਅਦ ਇਸ ਐਪ `ਚ ਆਪਣੇ ਮੋਬਾਈਲ ਨੰਬਰ ਅਤੇ ਤਰਜੀਹੀ ਭਾਸ਼ਾ ਨੂੰ ਭਰੋ। ਮੇਘਦੂਤ ਐਪ ਅੰਗਰੇਜ਼ੀ ਅਤੇ ਸਥਾਨਕ ਭਾਸ਼ਾਵਾਂ ਦੋਵਾਂ ਵਿੱਚ ਉਪਲੱਬਧ ਹੈ। ਕਿਸਾਨ ਭਰਾ ਆਪਣੀ ਭਾਸ਼ਾ ਦੇ ਅਨੁਸਾਰ ਸਲਾਹ ਲੈ ਸਕਦੇ ਹਨ।

ਇਹ ਵੀ ਪੜ੍ਹੋDelhi Traffic Rules: ਟ੍ਰੈਫਿਕ ਨਿਯਮਾਂ 'ਚ ਬਦਲਾਅ, ਨਿਯਮ ਤੋੜਨ 'ਤੇ 10 ਗੁਣਾ ਵੱਧ ਜੁਰਮਾਨਾ!

ਮੇਘਦੂਤ ਐਪ ਦੀਆਂ ਸੇਵਾਵਾਂ:

ਇਸ ਐਪ ਰਾਹੀਂ ਪਿਛਲੇ ਅਤੇ ਪੂਰਵ-ਅਨੁਮਾਨਿਤ ਮੌਸਮ ਦੀ ਜਾਣਕਾਰੀ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਐਗਰੋ ਮੇਟ ਫੀਲਡ ਯੂਨਿਟਸ (AMFU) ਤੋਂ ਪ੍ਰਪਾਤ ਕੀਤੀ ਜਾਂਦੀ ਹੈ। ਇਸ ਐਪ ਰਾਹੀਂ ਜਾਰੀ ਕੀਤੀਆਂ ਫਸਲਾਂ ਅਤੇ ਪਸ਼ੂਆਂ ਦੇ ਪ੍ਰਬੰਧਨ ਬਾਰੇ ਜ਼ਿਲ੍ਹਾ-ਵਾਰ ਸਲਾਹ ਪ੍ਰਦਾਨ ਕਰਦੇ ਹਨ।

ਮੌਸਮ ਵਿਗਿਆਨ ਵਿਭਾਗ (IMD) ਦੁਆਰਾ 732 ਜਿਲਾਂ ਨੂੰ ਕਵਰ ਕਰਨ ਵਾਲੇ ਲਗਭਗ 1019 ਸਟੇਸ਼ਨਾਂ ਲਈ ਸਥਾਨਕ ਮੌਸਮ ਦੀਆਂ ਘਟਨਾਵਾਂ ਅਤੇ ਉਨ੍ਹਾਂ ਦੀ ਤੀਬਰਤਾ ਦੀ ਘੰਟੀ ਦੀ ਚੇਤਾਵਨੀ ਵੀ ਜਾਰੀ ਕਰਦਾ ਹੈ। ਖਰਾਬ ਮੌਸਮ ਦੀ ਸਥਿਤੀ ਵਿੱਚ ਵੀ ਇਹ ਕੰਮ ਕਰਦਾ ਹੈ। ਇਸ ਐਪ ਰਾਹੀਂ ਜ਼ਿਲਾ ਪੱਧਰ ਦੇ ਕਿਸੇ ਵੀ ਖੇਤਰ `ਚ 10 ਦਿਨਾਂ ਦੀ ਮੌਸਮ ਦੀ ਜਾਣਕਾਰੀ ਮਿਲਦੀ ਹੈ।

Summary in English: Meghdoot App becomes a ray of light for farmers

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters