ਹਰਿਆਣਾ ਦੀ ਬੈਂਕਰਜ਼ ਕਮੇਟੀ ਨੇ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਸਕੀਮ ਤਹਿਤ 1 ਲੱਖ ਬਿਨੈਕਾਰਾਂ ਨੂੰ 15 ਅਗਸਤ ਤੋਂ ਪਹਿਲਾਂ ਕਾਰਡ ਦਿੱਤਾ ਜਾਵੇਗਾ। ਹਰਿਆਣਾ ਸਰਕਾਰ ਨੇ ਕਿਸਾਨ ਕ੍ਰੈਡਿਟ ਕਾਰਡ ਦੀ ਤਰ੍ਹਾਂ ਪਸ਼ੂ ਕਿਸਾਨ ਕਰੈਡਿਟ ਕਾਰਡ ਸਕੀਮ ਪੇਸ਼ ਕੀਤੀ ਹੈ। ਰਾਜ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਜੇਪੀ ਦਲਾਲ ਨੇ ਬੈਂਕਾਂ ਨੂੰ ਸਵੈ-ਨਿਰਭਰ ਭਾਰਤ ਤਹਿਤ ਚਲਾਈ ਗਈ ਇਸ ਯੋਜਨਾ ਤਹਿਤ ਵੱਧ ਤੋਂ ਵੱਧ ਕਿਸਾਨਾਂ ਨੂੰ ਕਾਰਡ ਉਪਲਬਧ ਕਰਾਉਣ ਦੀ ਮੰਗ ਕੀਤੀ ਹੈ।
ਜੇਪੀ ਦਲਾਲ ਨੇ ਕਿਹਾ ਕਿ ਇਸ ਯੋਜਨਾ ਤਹਿਤ ਰਾਜ ਵਿਚ 8 ਲੱਖ ਪਸ਼ੂ ਕਿਸਾਨ ਕਰੈਡਿਟ ਕਾਰਡ ਮੁਹੱਈਆ ਕਰਾਉਣ ਦਾ ਟੀਚਾ ਹੈ ਅਤੇ ਇਹ ਬੈਂਕਰਾਂ ਦੇ ਸਹਿਯੋਗ ਤੋਂ ਬਿਨਾਂ ਹਾਸਲ ਨਹੀਂ ਕੀਤਾ ਜਾ ਸਕਦਾ। ਇਸ ਯੋਜਨਾ ਦੀ ਜਾਣਕਾਰੀ ਲਈ ਬੈਂਕਾਂ ਦੁਆਰਾ ਕੈਂਪ ਵੀ ਲਗਾਏ ਜਾਣੇ ਚਾਹੀਦੇ ਹਨ |
ਆਮਦਨੀ ਵਧਾਉਣ ਵਿਚ ਸਹਾਇਤਾ ਕਰੇਗੀ ਸਕੀਮ
ਜੇਪੀ ਦਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਚਾਹੁੰਦੇ ਹਨ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨ ਕ੍ਰੈਡਿਟ ਕਾਰਡ ਦੀ ਤਰਜ਼ 'ਤੇ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਸਕੀਮ ਸ਼ੁਰੂ ਕੀਤੀ ਗਈ ਹੈ। ਤਾਂ ਜੋ ਖੇਤੀ ਦੇ ਨਾਲ-ਨਾਲ ਕਿਸਾਨ ਪਸ਼ੂ ਪਾਲਣ ਤੋਂ ਵੀ ਆਪਣੀ ਆਮਦਨ ਵਧਾ ਸਕਣ।
ਹੁਣ ਤੱਕ ਕਿੰਨੇ ਲੋਕਾਂ ਨੇ ਕੀਤਾ ਹੈ ਅਪਲਾਈ
ਯੋਜਨਾ ਦੇ ਤਹਿਤ ਹੁਣ ਤੱਕ 1,40,000 ਪਸ਼ੂ ਪਾਲਕਾਂ ਦੇ ਫਾਰਮ ਭਰੇ ਜਾ ਚੁੱਕੇ ਹਨ। ਪਸ਼ੂ ਪਾਲਣ ਵਾਲੇ ਕਿਸਾਨ ਆਪਣੀ ਇੱਛਾ ਅਨੁਸਾਰ ਪਸ਼ੂ ਕਿਸਾਨ ਕਰੈਡਿਟ ਕਾਰਡ ਪ੍ਰਾਪਤ ਕਰ ਸਕਦੇ ਹਨ | ਇੱਕ ਗਾ ਦੇ ਲਈ 40,783 ਰੁਪਏ, ਇੱਕ ਮੱਝ ਲਈ 60,249 ਰੁਪਏ ਦਾ ਲੋਨ ਦਿੱਤਾ ਜਾਵੇਗਾ। ਇਸ ਦੀਆਂ ਸ਼ਰਤਾਂ ਵੀ ਕਿਸਾਨ ਕ੍ਰੈਡਿਟ ਕਾਰਡ ਦੀ ਤਰਾਂ ਹੀ ਹਨ |
ਕਾਰਡ ਬਣਾਉਣ ਲਈ ਜ਼ਰੂਰੀ ਦਸਤਾਵੇਜ਼
1. ਇੱਛਾ ਅਨੁਸਾਰ ਪਸ਼ੂ ਪਾਲਣ ਕਰਨ ਵਾਲੇ ਜਾਂ ਕਿਸਾਨਾਂ ਨੂੰ ਪਸ਼ੂ ਪਾਲਣ ਕਰੈਡਿਟ ਕਾਰਡ ਪ੍ਰਾਪਤ ਕਰਨ ਲਈ ਬੈੰਕ ਦ੍ਵਾਰਾ ਕੇਵਾਈਸੀ ਕਰਵਾਉਣਾ ਹੋਵੇਗਾ |
2. ਕੇਵਾਈਸੀ ਲਈ, ਕਿਸਾਨਾਂ ਨੂੰ ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ ਅਤੇ ਪਾਸਪੋਰਟ ਸਾਈਜ਼ ਦੀ ਫੋਟੋ ਦੇਣੀ ਪਵੇਗੀ |
3. ਤੁਹਾਨੂੰ ਆਪਣੇ ਬੈਂਕ ਜਾ ਕੇ ਅਰਜ਼ੀ ਦੇਣੀ ਪਏਗੀ | ਅਰਜ਼ੀ ਫਾਰਮ ਦੀ ਤਸਦੀਕ ਹੋਣ ਤੋਂ ਬਾਅਦ, ਤੁਹਾਡਾ ਪਸ਼ੂ ਕ੍ਰੈਡਿਟ ਕਾਰਡ 1 ਮਹੀਨੇ ਦੇ ਅੰਦਰ-ਅੰਦਰ ਬੰਦ ਜਾਵੇਗਾ |
ਬਿਨਾਂ ਗਰੰਟੀ ਦੇ ਪ੍ਰਾਪਤ ਹੋਣਗੇ ਅੱਧੇ ਤੋਂ ਵੱਧ ਪੈਸੇ
ਇਸ ਯੋਜਨਾ ਵਿੱਚ 7 ਪ੍ਰਤੀਸ਼ਤ ਦੀ ਵਿਆਜ ਦਰ ‘ਤੇ ਕਰਜ਼ਾ ਦਿੱਤਾ ਜਾਵੇਗਾ। ਇਸ ਵਿੱਚ 3 ਪ੍ਰਤੀਸ਼ਤ ਕੇਂਦਰ ਸਰਕਾਰ ਸਬਸਿਡੀ ਦੇ ਰਹੀ ਹੈ। ਬਾਕੀ 4 ਪ੍ਰਤੀਸ਼ਤ 'ਤੇ ਹਰਿਆਣਾ ਸਰਕਾਰ ਛੋਟ ਦੇ ਰਹੀ ਹੈ | ਤਿੰਨ ਲੱਖ ਰੁਪਏ ਦੇ ਲੋਨ ਵਿੱਚੋ ਅੱਧੇ ਤੋਂ ਵੱਧ ਪੈਸੇ ਬਿਨਾਂ ਕਿਸੇ ਗਰੰਟੀ ਦੇ ਦਿੱਤੇ ਜਾਣਗੇ।
Summary in English: 1 Lakh People Will Get pashu kisan Credit Cards Before 15th August Read Full Story!