Youth Festival: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਬਾਰ੍ਹਵਾਂ ਯੁਵਕ ਮੇਲਾ ਗਿਆਨ ਦੇ ਪ੍ਰਦਰਸ਼ਨ ਅਤੇ ਕੋਮਲ ਕਲਾਵਾਂ ਦੇ ਮੁਕਾਬਲਿਆਂ ਨਾਲ ਸ਼ੁਰੂ ਹੋਇਆ। ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ ਨੇ ਸਟੇਜੀ ਮੰਚ ਤੋਂ ਬਗੈਰ ਹੋਣ ਵਾਲੇ ਮੁਕਾਬਲਿਆਂ ਦਾ ਉਦਘਾਟਨ ਕੀਤਾ।
ਇਸ ਮੌਕੇ ਡਾ. ਮੀਰਾ ਡੀ ਆਂਸਲ, ਡੀਨ, ਕਾਲਕ ਆਫ ਫ਼ਿਸ਼ਰੀਜ਼, ਡਾ. ਐਸ ਕੇ ਉਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼, ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਅਤੇ ਡਾ. ਓਪਿੰਦਰ ਸਿੰਘ, ਕੰਟਰੋਲਰ ਪ੍ਰੀਖਿਆਵਾਂ ਨੇ ਪਤਵੰਤੇ ਮਹਿਮਾਨ ਵਜੋਂ ਵਿਭਿੰਨ ਸੈਸ਼ਨਾਂ ਦੀ ਸੋਭਾ ਵਧਾਈ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਹੀ ਕਿਸੇ ਨਾ ਕਿਸੇ ਕਲਾਤਮਕ ਜਾਂ ਸੱਭਿਆਚਾਰਕ ਗਤੀਵਿਧੀ ਵਿਚ ਹਿੱਸਾ ਲੈਣਾ ਚਾਹੀਦਾ ਹੈ। ਡਾ. ਸਰਵਪ੍ਰੀਤ ਸਿੰਘ ਘੁੰਮਣ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਯੁਵਕ ਮੇਲੇ ਆਤਮ ਪ੍ਰਗਟਾਵੇ ਲਈ ਇਹ ਬਹੁਤ ਵਧੀਆ ਮੰਚ ਹਨ। ਉਨ੍ਹਾਂ ਕਿਹਾ ਕਿ ਅਸੀਂ ਵਿਦਿਆਰਥੀਆਂ ਦੇ ਕਲਾਤਮਕ ਹੁਨਰ ਨੂੰ ਨਿਖਾਰਨ ਲਈ ਹਰ ਢੰਗ ਨਾਲ ਸਹੂਲਤਾਂ ਪ੍ਰਦਾਨ ਕਰਦੇ ਹਾਂ।
ਯੁਵਕ ਮੇਲੇ ਦੇ ਪ੍ਰਬੰਧਕੀ ਸਕੱਤਰ ਡਾ. ਅਪਮਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਚਾਰ ਮੁਕਾਬਲੇ ਰੱਖੇ ਗਏ ਸਨ ਜਿਨ੍ਹਾਂ ਵਿੱਚ ਫੋਟੋਗਰਾਫੀ, ਕਵਿਜ਼, ਪੋਸਟਰ ਬਨਾਉਣਾ ਅਤੇ ਕਾਰਟੂਨ ਤਿਆਰ ਕਰਨ ਦੇ ਮੁਕਾਬਲੇ ਸਨ। ਕਾਰਟੂਨ ਬਨਾਉਣ ਲਈ ਵਿਸ਼ਾ ਸੀ ‘ਰਾਜਨੀਤੀ। ਪੋਸਟਰ ਬਨਾਉਣ ਲਈ ਵਿਸ਼ਾ ਸੀ ‘ਕੋਈ ਵੀ ਤਿਉਹਾਰ’ ਜਦਕਿ ਫੋਟੋਗ੍ਰਾਫੀ ਲਈ ਵਿਸ਼ਾ ਸੀ ‘ਭੂ-ਦ੍ਰਿਸ਼’ ਵਿਦਿਆਰਥੀਆਂ ਨੇ ਵਿਭਿੰਨ ਵਿਸ਼ਿਆਂ `ਤੇ ਬੜਾ ਕਲਾਮਈ ਅਤੇ ਪ੍ਰਭਾਵਸ਼ਾਲੀ ਮਾਹੌਲ ਸਿਰਜਿਆ।
ਇਹ ਵੀ ਪੜ੍ਹੋ : GADVASU ਵਿਖੇ 06 ਤੋਂ 17 ਨਵੰਬਰ ਤੱਕ 12TH YOUTH FESTIVAL, ਸਮਾਂ-ਸਾਰਣੀ ਲਈ ਲੇਖ ਪੜ੍ਹੋ
ਸਾਰੇ ਮੁਕਾਬਲਿਆਂ ਵਿੱਚ ਵੈਟਨਰੀ ਸਾਇੰਸ ਕਾਲਜ, ਲੁਧਿਆਣਾ, ਕਾਲਜ ਆਫ ਫ਼ਿਸ਼ਰੀਜ਼, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ, ਵੈਟਨਰੀ ਸਾਇੰਸ ਕਾਲਜ ਰਾਮਪੁਰਾ ਫੂਲ (ਬਠਿੰਡਾ), ਵੈਟਨਰੀ ਪੌਲੀਟੈਕਨਿਕ ਕਾਲਝਰਾਣੀ ਦੇ ਨਾਲ ਖਾਲਸਾ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸਜ਼, ਅੰਮ੍ਰਿਤਸਰ ਨੇ ਹਿੱਸਾ ਲਿਆ।
ਡਾ. ਨਿਧੀ ਸ਼ਰਮਾ, ਭਲਾਈ ਅਫ਼ਸਰ ਨੇ ਦੱਸਿਆ ਕਿ ਕੱਲ ਦੇ ਮੁਕਾਬਲਿਆਂ ਵਿੱਚ ਕੋਲਾਜ ਬਨਾਉਣਾ (09.00 ਵਜੇ ਸਵੇਰੇ), ਮਿੱਟੀ ਦੇ ਬੁੱਤ ਬਨਾਉਣੇ (ਕਲੇ ਮਾਡਲਿੰਗ) (12.00 ਵਜੇ) ਵੈਟਨਰੀ ਸਾਇੰਸ ਕਾਲਜ ਦੇ ਪ੍ਰੀਖਿਆ ਹਾਲ ਅਤੇ ਭਾਸ਼ਣਕਾਰੀ ਤੇ ਕਾਵਿ-ਉਚਾਰਣ ਦੇ ਮੁਕਾਬਲੇ ਦੁਪਹਿਰ 03.00 ਵਜੇ ਸਿਲਵਰ ਜੁਬਲੀ ਆਡੀਟੋਰੀਅਮ ਵਿਖੇ ਕਰਵਾਏ ਜਾਣਗੇ।
ਇਹ ਵੀ ਪੜ੍ਹੋ : KVK Patiala ਵੱਲੋਂ ਕਿਸਾਨਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਆਯੋਜਨ
ਨਤੀਜੇ:
ਫੋਟੋਗਰਾਫੀ:
1. ਮੁਹੰਮਦ ਅਰੀਸ਼ ਹਬੀਬ, ਕਾਲਜ ਆਫ ਫ਼ਿਸ਼ਰੀਜ਼
2. ਜਗਦੀਪ ਸਿੰਘ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ
3. ਅਮਿਤੋਜ਼ ਕੌਰ, ਵੈਟਨਰੀ ਸਾਇੰਸ ਕਾਲਜ, ਲੁਧਿਆਣਾ
ਕਵਿਜ਼:
1. ਕਾਲਜ ਆਫ ਫ਼ਿਸ਼ਰੀਜ਼
2. ਵੈਟਨਰੀ ਸਾਇੰਸ ਕਾਲਜ, ਰਾਮਪੁਰਾ ਫੂਲ
3. ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ
ਪੋਸਟਰ ਬਨਾਉਣਾ:
1. ਹਿਮਾਂਸ਼ੀ ਗੁੰਜੇ, ਵੈਟਨਰੀ ਸਾਇੰਸ ਕਾਲਜ, ਲੁਧਿਆਣਾ
2. ਉਪਿੰਦਰਜੀਤ ਕੌਰ, ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ
3. ਯਸ਼ਮੀਨ ਕੌਰ, ਖਾਲਸਾ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸਜ਼, ਅੰਮ੍ਰਿਤਸਰ
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: 12th Youth Festival of Veterinary University begins