1. Home
  2. ਖਬਰਾਂ

ਵਰਲਡ ਸਪਾਈਸ ਕਾਂਗਰਸ ਦੇ 14ਵੇਂ ਸੰਸਕਰਨ ਦਾ ਭਾਰਤ 'ਚ ਆਯੋਜਨ, G-20 ਦੇਸ਼ਾਂ ਦੇ ਕਾਰਪੋਰੇਟ ਮੰਤਰੀ ਹੋਣਗੇ ਸ਼ਾਮਲ

ਇਸ ਵਾਰ ਵਰਲਡ ਸਪਾਈਸ ਕਾਂਗਰਸ ਭਾਰਤ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸਦੇ ਚਲਦਿਆਂ ਸਪਾਈਸ ਬੋਰਡ ਆਫ ਇੰਡੀਆ ਨੇ ਪ੍ਰੋਗਰਾਮ ਦੀ ਰੂਪ-ਰੇਖਾ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ।

Gurpreet Kaur Virk
Gurpreet Kaur Virk
G-20 ਦੇਸ਼ਾਂ ਦੇ ਕਾਰਪੋਰੇਟ ਮੰਤਰੀ ਹੋਣਗੇ ਸ਼ਾਮਲ

G-20 ਦੇਸ਼ਾਂ ਦੇ ਕਾਰਪੋਰੇਟ ਮੰਤਰੀ ਹੋਣਗੇ ਸ਼ਾਮਲ

ਵਰਲਡ ਸਪਾਈਸ ਕਾਂਗਰਸ, ਮਸਾਲੇ ਦੇ ਵਪਾਰ ਲਈ ਵਿਸ਼ਵ ਦਾ ਸਭ ਤੋਂ ਵੱਡਾ ਮੰਚ, ਇਸ ਸਾਲ ਭਾਰਤ ਵਿੱਚ ਆਯੋਜਿਤ ਕੀਤਾ ਜਾਵੇਗਾ। ਇਹ ਕਾਨਫਰੰਸ ਸਪਾਈਸ ਬੋਰਡ ਆਫ ਇੰਡੀਆ ਅਤੇ ਪ੍ਰਮੁੱਖ ਮਸਾਲਾ ਬਰਾਮਦਕਾਰਾਂ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾਵੇਗੀ। ਕਾਂਗਰਸ ਵਿੱਚ 50 ਮਸਾਲਾ ਉਤਪਾਦਕ ਦੇਸ਼ਾਂ ਦੇ ਲਗਭਗ 1000 ਡੈਲੀਗੇਟ ਸਿਡਕੋ ਕਨਵੈਨਸ਼ਨ ਸੈਂਟਰ, ਨਵੀਂ ਮੁੰਬਈ ਵਿੱਚ ਆਪਣੀ ਪ੍ਰਦਰਸ਼ਨੀ ਲਗਾਉਣਗੇ।

ਤੁਹਾਨੂੰ ਦੱਸ ਦੇਈਏ ਕਿ ਵਰਲਡ ਸਪਾਈਸ ਕਾਂਗਰਸ ਵਿਸ਼ਵ ਮਸਾਲਾ ਉਦਯੋਗ ਦਾ ਸਭ ਤੋਂ ਵੱਡਾ ਸਮੂਹ ਹੈ। ਇਹ ਮਸਾਲੇ ਦੇ ਕਿਸਾਨਾਂ ਅਤੇ ਵਪਾਰੀਆਂ ਨੂੰ ਪਿਛਲੇ ਤਿੰਨ ਦਹਾਕਿਆਂ ਤੋਂ ਖੇਤਰ ਵਿੱਚ ਤਰੱਕੀ ਬਾਰੇ ਵਿਚਾਰ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ। ਇਸ ਸਾਲ ਇਹ ਕਾਨਫਰੰਸ ਦੇਸ਼ ਵਿੱਚ ਹੈ, ਇਸ ਲਈ ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਉਦਯੋਗ ਅਤੇ ਵਣਜ ਮੰਤਰਾਲੇ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਜਾਵੇਗਾ। ਸਪਾਈਸ ਬੋਰਡ ਆਫ ਇੰਡੀਆ ਨੇ ਪ੍ਰੋਗਰਾਮ ਦੀ ਰੂਪ-ਰੇਖਾ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ।

14ਵਾਂ ਐਡੀਸ਼ਨ ਖਾਸ ਕਿਉਂ ਹੋਵੇਗਾ?

ਵਰਲਡ ਸਪਾਈਸ ਕਾਂਗਰਸ ਵਿੱਚ G-20 ਦੇਸ਼ਾਂ ਦੇ ਵਪਾਰ ਮੰਤਰੀ, ਉਦਯੋਗ ਸੰਘ, ਰੈਗੂਲੇਟਰੀ ਅਧਿਕਾਰੀ ਅਤੇ ਪ੍ਰਮੁੱਖ ਆਯਾਤ-ਨਿਰਯਾਤ ਦੇਸ਼ਾਂ ਦੇ ਮਸਾਲੇ ਕਾਰੋਬਾਰੀ ਸ਼ਾਮਲ ਹੋਣਗੇ। 14ਵੇਂ ਸੰਸਕਰਣ ਵਿੱਚ ਦੁਨੀਆ ਵਿੱਚ ਉਗਾਈਆਂ ਜਾਣ ਵਾਲੀਆਂ ਮਸਾਲਿਆਂ ਦੀਆਂ ਸਿਰਫ ਉੱਨਤ ਕਿਸਮਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਕਾਂਗਰਸ ਇੱਕ ਸਪਾਈਸ ਐਕਸਪੋ ਵੀ ਆਯੋਜਿਤ ਕਰੇਗੀ। ਇਹ ਪ੍ਰਦਰਸ਼ਨੀ ਉਤਪਾਦਨ ਚੇਨ, ਸਿਹਤ ਖੇਤਰ, ਭਾਰਤੀ ਮਸਾਲਾ ਉਦਯੋਗ ਦੇ ਪ੍ਰਯੋਗਾਂ ਅਤੇ ਨਵੀਨਤਾਵਾਂ ਦੇ ਨਾਲ ਆਧੁਨਿਕ ਮਸਾਲਾ ਉਦਯੋਗ ਦੇ ਮਾਡਲ ਨੂੰ ਪ੍ਰਦਰਸ਼ਿਤ ਕਰੇਗੀ। ਕਾਨਫਰੰਸ ਵਿੱਚ 50 ਦੇਸ਼ਾਂ ਤੋਂ ਮਸਾਲੇ ਉਤਪਾਦਾਂ ਦੀਆਂ ਪ੍ਰਦਰਸ਼ਨੀਆਂ ਅਤੇ ਇਨ੍ਹਾਂ ਦੇਸ਼ਾਂ ਦੇ 1000 ਡੈਲੀਗੇਟਾਂ ਦੇ ਭਾਗ ਲੈਣ ਦੀ ਉਮੀਦ ਹੈ।

ਇਹ ਵੀ ਪੜ੍ਹੋ :  ਜਨ ਸਿਹਤ ਅਤੇ ਪੋਸ਼ਣ ਲਈ ਪੌਸ਼ਟਿਕ ਅਨਾਜ ਉਤਪਾਦਾਂ ਨੂੰ ਉਤਸ਼ਾਹਿਤ ਕਰੇਗਾ ਭਾਰਤ: ਤੋਮਰ

ਵਰਲਡ ਸਪਾਈਸ ਕਾਂਗਰਸ ਦੇ 14ਵੇਂ ਐਡੀਸ਼ਨ ਦੀ ਥੀਮ

ਮੁੰਬਈ ਸਮਾਗਮ ਲਈ ਵਰਲਡ ਸਪਾਈਸ ਕਾਂਗਰਸ ਨੇ ਇਸ ਸਾਲ ਦੀ ਥੀਮ 'ਵਿਜ਼ਨ 2030: ਸਪਾਈਸ' (ਸਸਟੇਨੇਬਿਲਟੀ-ਪ੍ਰੋਡਕਟੀਵਿਟੀ-ਇਨੋਵੇਸ਼ਨ-ਕੋਲਾਬੋਰੇਸ਼ਨ-ਐਕਸੀਲੈਂਸ ਐਂਡ ਸੇਫਟੀ) ਰੱਖੀ ਹੈ। ਸਪਾਈਸ ਬੋਰਡ ਆਫ ਇੰਡੀਆ ਨੇ ਦੱਸਿਆ ਹੈ ਕਿ ਭਾਰਤ ਦੁਨੀਆ ਦੇ ਮਸਾਲਾ ਉਤਪਾਦਕ ਦੇਸ਼ਾਂ ਵਿੱਚ ਸਭ ਤੋਂ ਉੱਪਰ ਹੈ। ਅਸੀਂ ਇਸ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਵਿਸ਼ਵ ਭਾਈਚਾਰੇ ਦਾ ਸਵਾਗਤ ਕਰਨ ਦੀ ਤਿਆਰੀ ਕਰ ਰਹੇ ਹਾਂ। ਇਹ ਕਾਨਫਰੰਸ 16 ਤੋਂ 18 ਫਰਵਰੀ ਤੱਕ ਸਿਡਕੋ ਕਨਵੈਨਸ਼ਨ ਸੈਂਟਰ, ਨਵੀਂ ਮੁੰਬਈ ਵਿਖੇ ਹੋਵੇਗੀ।

Summary in English: 14th edition of World Spice Congress to be held in India, Corporate Ministers of G-20 countries will attend

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters